Team Indu Bala Mukerian

Team Indu Bala Mukerian Contact information, map and directions, contact form, opening hours, services, ratings, photos, videos and announcements from Team Indu Bala Mukerian, Political Party, Mukerian, Hoshiarpur.

ਕਾਂਗਰਸ – ਮੁਕੇਰੀਆਂ
ਵਿਕਾਸ, ਇਨਸਾਫ਼ ਅਤੇ ਲੋਕਾਂ ਦੀ ਆਵਾਜ਼ ਨੂੰ ਸਮਰਪਿਤ
Fan Page of Indian National Congress – Mukerian
Dedicated to development, justice and people’s voice

13/09/2026

ਮੈਡਮ ਇੰਦੂ ਬਾਲਾ ਜੀ ਨੇ ਹੁਸ਼ਿਆਰਪੁਰ ਵਿਖੇ ਕਾਂਗਰਸ ਦੀ ਮੀਟਿੰਗ ਵਿੱਚ ਕੀਤੀ ਸ਼ਮੂਲੀਅਤਬੀਤੇ ਦਿਨ 12 ਸਤੰਬਰ 2026 ਨੂੰ ਜ਼ਿਲ੍ਹਾ ਕਾਂਗਰਸ ਭਵਨ, ਹ...
13/09/2026

ਮੈਡਮ ਇੰਦੂ ਬਾਲਾ ਜੀ ਨੇ ਹੁਸ਼ਿਆਰਪੁਰ ਵਿਖੇ ਕਾਂਗਰਸ ਦੀ ਮੀਟਿੰਗ ਵਿੱਚ ਕੀਤੀ ਸ਼ਮੂਲੀਅਤ

ਬੀਤੇ ਦਿਨ 12 ਸਤੰਬਰ 2026 ਨੂੰ ਜ਼ਿਲ੍ਹਾ ਕਾਂਗਰਸ ਭਵਨ, ਹੁਸ਼ਿਆਰਪੁਰ ਵਿਖੇ ਪੰਜਾਬ ਕਾਂਗਰਸ OBC ਸੈੱਲ ਦੇ ਪ੍ਰਧਾਨ ਸ੍ਰੀ ਅੰਗਦ ਸੈਣੀ ਜੀ (ਸਾਬਕਾ ਵਿਧਾਇਕ) ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਮੈਡਮ ਇੰਦੂ ਬਾਲਾ ਜੀ ਨੇ ਵੀ ਸ਼ਮੂਲੀਅਤ ਕੀਤੀ।

ਇਹ ਮੀਟਿੰਗ ਦਲਜੀਤ ਸਿੰਘ ਗਿਲਜੀਆਂ, ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ, ਹੁਸ਼ਿਆਰਪੁਰ ਜੀ ਦੀ ਮੌਜੂਦਗੀ ਵਿੱਚ ਹੋਈ।

ਮੀਟਿੰਗ ਉਪਰੰਤ ਦਿੜ੍ਹਬਾ ਦੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵਿੱਤ ਮੰਤਰੀ ਪੰਜਾਬ ਸ੍ਰੀ ਹਰਪਾਲ ਚੀਮਾ ਖ਼ਿਲਾਫ਼ ਕਾਂਗਰਸ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਗਿਆ।

ਇਸ ਮੌਕੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਇਸ ਮਾਮਲੇ ’ਤੇ ਆਪਣਾ ਰੋਸ ਦਰਜ ਕਰਵਾਇਆ ਅਤੇ ਜਵਾਬਦੇਹੀ ਦੀ ਮੰਗ ਕੀਤੀ।

#ਇੰਦੂਬਾਲਾ #ਹੁਸ਼ਿਆਰਪੁਰ #ਪੰਜਾਬਕਾਂਗਰਸ #ਕਾਂਗਰਸ ਾਂਗਰਸ #ਅੰਗਦਸੈਣੀ #ਦਲਜੀਤਸਿੰਘਗਿਲਜੀਆਂ #ਕਾਂਗਰਸਵਰਕਰ #ਕਾਂਗਰਸਆਗੂ #ਗੁਲਜ਼ਾਰਸਿੰਘ #ਹਰਪਾਲਚੀਮਾ #ਜਵਾਬਦੇਹੀ

12/09/2026

ਪੰਜਾਬ ਵਿੱਚ ਇਸ ਵੇਲੇ ਬਿਜਲੀ ਸੰਕਟ ਗੰਭੀਰ ਬਣਿਆ ਹੋਇਆ ਹੈ। ⚡
ਜ਼ਿਲ੍ਹਾ ਸਦਰ ਮੁਕਾਮਾਂ ’ਤੇ ਲਗਭਗ 4.5 ਘੰਟਿਆਂ ਦੇ ਬਿਜਲੀ ਕੱਟ, ਜਦਕਿ ਘਰੇਲੂ ਖਪਤਕਾਰਾਂ ਨੂੰ ਵੀ ਕਰੀਬ 4.25 ਘੰਟਿਆਂ ਦੇ ਕੱਟ ਸਹਿਣੇ ਪੈ ਰਹੇ ਹਨ।
ਕਈ ਖੇਤਰਾਂ ਵਿੱਚ ਖੇਤੀਬਾੜੀ ਸੈਕਟਰ ਨੂੰ ਦਿਨ ਵੇਲੇ ਸਿਰਫ਼ 4–6 ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਦਾ ਅਸਰ ਝੋਨੇ ਦੀ ਫ਼ਸਲ ’ਤੇ ਪੈ ਰਿਹਾ ਹੈ। ਮਾਨਸਾ ਸਮੇਤ ਕਈ ਥਾਵਾਂ ’ਤੇ ਕਿਸਾਨ ਸੜਕਾਂ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਰਾਜਪੁਰਾ ਥਰਮਲ ਅਤੇ ਤਲਵੰਡੀ ਸਾਬੋ ਥਰਮਲ ਦਾ ਇੱਕ-ਇੱਕ ਯੂਨਿਟ ਬੰਦ ਦੱਸਿਆ ਜਾ ਰਿਹਾ ਹੈ। ਕੋਲੇ ਦੇ ਸਟਾਕ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ।
ਇਹ ਹੈ ਪੰਜਾਬ ਵਿੱਚ ਮੌਜੂਦਾ ਬਿਜਲੀ ਸਪਲਾਈ ਦੀ ਜ਼ਮੀਨੀ ਹਕੀਕਤ।
#ਮੁਕੇਰੀਆਂ #ਮੁਕੇਰੀਆਂ_ਪੰਜਾਬ #ਬਿਜਲੀਦੀਸਮੱਸਿਆ

ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਪੰਜਾਬ ਦੀ ਚ...
12/09/2026

ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਪੰਜਾਬ ਦੀ ਚੜ੍ਹਦੀ ਕਲਾ ਅਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
📍 ਸ੍ਰੀ ਅੰਮ੍ਰਿਤਸਰ ਸਾਹਿਬ

12/09/2026
ਕਾਂਗਰਸ ਆਗੂਆਂ ਅਤੇ ਵਰਕਰਾਂ ਨਾਲ ਮੈਡਮ ਇੰਦੂ ਬਾਲਾ ਜੀ ਦੀ ਮੁਲਾਕਾਤਮੈਡਮ ਇੰਦੂ ਬਾਲਾ ਜੀ ਨੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ...
11/09/2026

ਕਾਂਗਰਸ ਆਗੂਆਂ ਅਤੇ ਵਰਕਰਾਂ ਨਾਲ ਮੈਡਮ ਇੰਦੂ ਬਾਲਾ ਜੀ ਦੀ ਮੁਲਾਕਾਤ

ਮੈਡਮ ਇੰਦੂ ਬਾਲਾ ਜੀ ਨੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਪਾਰਟੀ ਦੇ ਸੰਗਠਨ ਅਤੇ ਵੱਖ-ਵੱਖ ਜਨਤਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ਵਰਕਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ।

ਵਰਕਰਾਂ ਨਾਲ ਜੁੜਾਅ — ਸੰਗਠਨ ਦੀ ਤਾਕਤ। 🙏

#ਇੰਦੂਬਾਲਾ #ਕਾਂਗਰਸ #ਕਾਂਗਰਸਪਰਿਵਾਰ #ਕਾਂਗਰਸਵਰਕਰ #ਕਾਂਗਰਸਆਗੂ #ਸੰਗਠਨ #ਏਕਤਾ #ਵਰਕਰਾਂਦਾਜੋਸ਼

11/09/2026

‘ਝਾੜੂ’ ਸਰਕਾਰ ਦੇ ਰਾਜ ’ਚ ਨਸ਼ਾ ਘਰ-ਘਰ ਤੱਕ ਪਹੁੰਚ ਗਿਆ, ਪਰ ਸਰਕਾਰ ਦੀ ਨੀਂਦ ਨਹੀਂ ਟੁੱਟ ਰਹੀ|

ਪਿੰਡਾਂ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਨਸ਼ੇ ਤੋਂ ਬਚਾਉਣ ਲਈ ਰੋ-ਰੋ ਕੇ ਗੁਹਾਰ ਲਾ ਰਹੀਆਂ ਹਨ, ਪਰ ਸੱਤਾ ਦੇ ਕੰਨਾਂ ਤੱਕ ਇਹ ਦਰਦ ਨਹੀਂ ਪਹੁੰਚ ਰਿਹਾ।

ਜਿਹੜੇ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਅੱਜ ਉਹੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਅੱਗ ਵਿੱਚ ਸੜਦਾ ਦੇਖ ਰਹੇ ਹਨ।

ਦਾਅਵੇ ਨਹੀਂ — ਨਸ਼ੇ ਦੇ ਨੈੱਟਵਰਕ ’ਤੇ ਸਖ਼ਤ ਕਾਰਵਾਈ ਚਾਹੀਦੀ ਹੈ।
ਪੰਜਾਬ ਦੀ ਜਵਾਨੀ ਨੂੰ ਨਸ਼ਾ ਨਹੀਂ — ਇੱਕ ਰੌਸ਼ਨ Future ਚਾਹੀਦਾ ਹੈ!
#ਨਸ਼ਾਮੁਕਤਪੰਜਾਬ #ਪੰਜਾਬਦੀਜਵਾਨੀ #ਨਸ਼ੇਦੇਖ਼ਿਲਾਫ਼ #ਮਾਵਾਂਦੀਪੁਕਾਰ #ਪੰਜਾਬਦੀਅਵਾਜ਼ #ਨਸ਼ਾਦੀਬੁਰਾਈ #ਨਸ਼ਾਮੁਕਤਸਮਾਜ

Address

Mukerian
Hoshiarpur

Alerts

Be the first to know and let us send you an email when Team Indu Bala Mukerian posts news and promotions. Your email address will not be used for any other purpose, and you can unsubscribe at any time.

Shortcuts

Share