Shiromani Akali Dal - ਪੁਨਰ ਸੁਰਜੀਤ

Shiromani Akali Dal - ਪੁਨਰ ਸੁਰਜੀਤ ਆਓ 02 ਦਸੰਬਰ, 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਦਾ ਹਿੱਸਾ ਬਣੀਏ ।
(2)

ਬਹੁਤ ਹੀ ਦੁਖਦਾਈ ਖਬਰ ਹੈ ਕਿ ਸ਼੍ਰੋਮਣੀ ਆਕਾਲੀ ਦਲ ਪੁਨਰ ਸੁਰਜੀਤ   ਦੇ ਮੀਤ ਪ੍ਰਧਾਨ ਸ ਕੁਲਵੰਤ ਸਿੰਘ ''ਮੁਹਾਰ'' ਅੱਜ ਰਾਤ 1/30 ਵਜੇ ਅੰਮ੍ਰਿਤਸਰ...
06/06/2026

ਬਹੁਤ ਹੀ ਦੁਖਦਾਈ ਖਬਰ ਹੈ ਕਿ ਸ਼੍ਰੋਮਣੀ ਆਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਸ ਕੁਲਵੰਤ ਸਿੰਘ ''ਮੁਹਾਰ'' ਅੱਜ ਰਾਤ 1/30 ਵਜੇ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਆਪਣੇ ਆਖਰੀ ਸੁਆਸਾਂ ਨੂੰ ਪੂਰਾ ਕਰਦੇ ਹੋਏ ਪੰਥ ਅਤੇ ਪਰੀਵਾਰ ਨੂੰ ਆਖਰੀ ਫਤਹਿ ਬੁਲਾ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿੰਨਾ ਦਾ ਅੰਤਿਮ ਸੰਸਕਾਰ ਉਹਨਾ ਦੇ ਜੱਦੀ ਪਿੰਡ ਮੁਹਾਰ, ਨਜਦੀਕ ਅਜਨਾਲਾ ਵਿਖੇ ਅਜ 12/30 ਦੁਪਹਿਰ ਨੂੰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਅਤੇ ਸਮੂਹ ਵਰਕਰ ਇਸ ਦੁਖਦਾਈ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ। ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵੱਲੋ - ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।

06/06/2026

ਜੇ ਆਨੰਦਪੁਰ ਸਾਹਿਬ ਦਾ ਮਤਾ ਏਕਤਾ ਦਾ ਅਧਾਰ ਹੈ ਤਾਂ ਦੁਨੀਆਂ ਦਾ ਕੋਈ ਵੀ ਸਿੱਖ ਇਸ ਏਕਤਾ ਤੋਂ ਮੁਨਕਰ ਨਹੀਂ ਹੋ ਸਕਦਾ - ਗਿਆਨੀ ਹਰਪ੍ਰੀਤ ਸਿੰਘ

6 ਜੂਨ 1984 ਨੂੰ ਵਾਪਰੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
06/06/2026

6 ਜੂਨ 1984 ਨੂੰ ਵਾਪਰੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

06/06/2026

ਅੱਜ ਅਸੀਂ ਉਹਨਾਂ ਮਹਾਨ ਸਿੱਖ ਸ਼ਹੀਦਾਂ ਨੂੰ ਸਤਿਕਾਰ ਸਹਿਤ ਯਾਦ ਕਰਦੇ ਹਾਂ ਜਿਨ੍ਹਾਂ ਨੇ ਜੂਨ 1984 ਵਿੱਚ ਭਾਰਤੀ ਫ਼ੌਜ ਦੀ ਕਾਰਵਾਈ ਦੌਰਾਨ ਅਦੁੱਤੀ ਦਲੇਰੀ, ਹੌਂਸਲੇ ਅਤੇ ਕੁਰਬਾਨੀ ਦਾ ਪ੍ਰਗਟਾਵਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸੂਰਬੀਰ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਅਤੇ ਉਹਨਾਂ ਬੇਅੰਤ ਸਿੱਖ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਨੂੰ ਸਤਿਕਾਰ ਸਹਿਤ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਭਾਵੇਂ ਕਿ ਸਿੱਖਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਕਮਜ਼ੋਰ ਕਰਨ ਦੀ ਸੋਚ 1947 ਤੋਂ ਬਾਅਦ ਹੀ ਵੱਖ-ਵੱਖ ਨੀਤੀਆਂ ਅਤੇ ਫ਼ੈਸਲਿਆਂ ਰਾਹੀਂ ਹੌਲੀ-ਹੌਲੀ ਸਾਹਮਣੇ ਆਉਣ ਲੱਗ ਪਈ ਸੀ, ਪਰ ਇਸੇ ਲੜੀ ਦਾ ਸਭ ਤੋਂ ਦਰਦਨਾਕ ਅਤੇ ਭਿਆਨਕ ਰੂਪ ਜੂਨ 1984 ਵਿੱਚ ਸਾਹਮਣੇ ਆਇਆ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ 37 ਗੁਰਦੁਆਰਾ ਸਾਹਿਬਾਨਾਂ ‘ਤੇ ਫ਼ੌਜੀ ਕਾਰਵਾਈ ਕੀਤੀ ਗਈ। ਇਹ ਸਿਰਫ਼ ਇਮਾਰਤਾਂ ‘ਤੇ ਹਮਲਾ ਨਹੀਂ ਸੀ, ਸਗੋਂ ਸਿੱਖਾਂ ਦੀ ਆਸਥਾ, ਸਵੈਮਾਣ ਅਤੇ ਧਾਰਮਿਕ ਅਧਿਕਾਰਾਂ ‘ਤੇ ਇੱਕ ਡੂੰਘਾ ਜ਼ਖ਼ਮ ਸੀ, ਜਿਸ ਦੀ ਪੀੜ ਅੱਜ ਵੀ ਸਿੱਖ ਮਨਾਂ ਵਿੱਚ ਮੌਜੂਦ ਹੈ।

ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਯਾਦ ਰੱਖਣਾ ਅਤੇ ਉਹਨਾਂ ਤੋਂ ਸਬਕ ਲੈਣਾ ਜ਼ਰੂਰੀ ਹੈ, ਤਾਂ ਜੋ ਕੌਮ ਆਪਣੇ ਹੱਕਾਂ, ਪਛਾਣ ਅਤੇ ਭਵਿੱਖ ਦੀ ਰੱਖਿਆ ਲਈ ਇੱਕਜੁੱਟ, ਜਾਗਰੂਕ ਅਤੇ ਸੰਗਠਿਤ ਰਹਿ ਸਕੇ।
ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਸਿਰਫ਼ ਯਾਦਾਂ ਨਹੀਂ, ਸਗੋਂ ਆਪਣੀ ਕੌਮੀ ਚੇਤਨਾ, ਸਵੈਮਾਣ ਅਤੇ ਹੱਕਾਂ ਦੀ ਰਾਖੀ ਲਈ ਇੱਕ ਸਦੀਵੀ ਪ੍ਰੇਰਣਾ ਹਨ।

ਆਪਣੀਆਂ ਜਾਇਜ ਮੰਗਾਂ ਲਈ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਪਰੈਂਟਿਸ਼ਿਪ ਨੌਜਵਾਨਾਂ ਉਤੇ ਜਾਲਮਾਨਾ ਢੰਗ ਨਾਲ ਕੀਤਾ ਲਾਠੀਚਾਰਜ ਬਹੁਤ ਹੀ ਨਿ...
06/06/2026

ਆਪਣੀਆਂ ਜਾਇਜ ਮੰਗਾਂ ਲਈ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਪਰੈਂਟਿਸ਼ਿਪ ਨੌਜਵਾਨਾਂ ਉਤੇ ਜਾਲਮਾਨਾ ਢੰਗ ਨਾਲ ਕੀਤਾ ਲਾਠੀਚਾਰਜ ਬਹੁਤ ਹੀ ਨਿੰਦਣਯੋਗ- ਸ ਵਡਾਲਾ, ਸ ਛੋਟੇਪੁਰ।

6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਬਚਾਉਣ ਲਈ ਜੂਝਦਿਆਂ, ਸ੍ਰੀ ਦੂਖ ਨਿਵਾਰਨ ਸਾਹਿਬ ਪਟ...
06/06/2026

6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਬਚਾਉਣ ਲਈ ਜੂਝਦਿਆਂ, ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਸਮੇਤ ਚਾਲੀ ਗੁਰਦੁਆਰਿਆਂ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਮਹਾਨ ਕੁਰਬਾਨੀ ਨੂੰ ਪ੍ਰਣਾਮ। ਵਾਹਿਗੁਰੂ ਉਹਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਸਦਕਾ ਕੌਮ ਵਿੱਚ ਏਕਤਾ, ਇਤਫਾਕ ਅਤੇ ਚੜਦੀ ਕਲਾ ਬਖਸ਼ਣ।
ਵੱਲੋਂ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ

(Press note)Chandigarh -: 5 June The lathi charge carried out by the Bhagwant Mann government on 2,600 apprenticeship yo...
05/06/2026

(Press note)

Chandigarh -: 5 June
The lathi charge carried out by the Bhagwant Mann government on 2,600 apprenticeship youth who were peacefully protesting in front of the Powercom headquarters in Patiala for their legitimate demands is extremely unfortunate and condemnable.

On one hand, the Aam Aadmi Party government in Punjab is changing rules to appoint outsiders to important positions, while on the other hand, it is not even willing to sit down and talk to Punjab’s own youth about their job security and employment-related concerns.

In a democracy, raising one’s voice for rightful demands is the fundamental right of every citizen. The genuine demands of the youth must be resolved through dialogue and discussion, not through batons and repressive measures.

The Shiromani Akali Dal strongly condemns this authoritarian violence against the youth of Punjab and appeals to the government to immediately hold talks with the representatives of the youth and resolve their issues. --- Gyani Harpreet Singh

ਆਪਣੀਆਂ ਜਾਇਜ਼ ਮੰਗਾਂ ਲਈ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੇ 2600 ਅਪਰੈਂਟਿਸ਼ਿਪ ਨੌਜਵਾਨਾਂ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਗਿਆ ਲਾਠੀਚਾਰਜ਼ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ।

ਇੱਕ ਪਾਸੇ ਆਮ ਆਦਮੀ ਪਾਰਟੀ ਪੰਜਾਬ ਪੱਖੀ ਨਿਯਮਾਂ ਵਿੱਚ ਤਬਦੀਲੀਆਂ ਕਰਕੇ ਅਹਿਮ ਅਹੁਦਿਆਂ ‘ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨਿਯੁਕਤ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਆਪਣੇ ਨੌਜਵਾਨਾਂ ਦੀ ਨੌਕਰੀ ਸੁਰੱਖਿਆ ਅਤੇ ਰੁਜ਼ਗਾਰ ਨਾਲ ਜੁੜੀਆਂ ਮੰਗਾਂ ਸੁਣਨ ਲਈ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ।
ਲੋਕਤੰਤਰ ਵਿੱਚ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਹੱਕ ਹੈ। ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਅਤੇ ਵਿਚਾਰ-ਵਟਾਂਦਰੇ ਰਾਹੀਂ ਹੋਣਾ ਚਾਹੀਦਾ ਹੈ, ਨਾ ਕਿ ਲਾਠੀਆਂ ਅਤੇ ਦਮਨਕਾਰੀ ਤਰੀਕਿਆਂ ਰਾਹੀਂ।

ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਪੰਜਾਬ ਦੇ ਨੌਜਵਾਨਾਂ ‘ਤੇ ਕੀਤੇ ਗਏ ਇਸ ਤਾਨਾਸ਼ਾਹੀ ਤਸ਼ੱਦਦ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਤੁਰੰਤ ਨੌਜਵਾਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ। -- ਗਿਆਨੀ ਹਰਪ੍ਰੀਤ ਸਿੰਘ

ਆਪਣੀਆਂ ਜਾਇਜ ਮੰਗਾਂ ਲਈ ਧਰਨਾ ਦੇਣ ਵਾਲਿਆਂ 'ਤੇ ਲਾਠੀਚਾਰਜ ਬਹੁਤ ਹੀ ਘਟੀਆ ਕਾਰਵਾਈ ਹੈ- ਸ ਵਡਾਲਾ, ਸ ਛੋਟੇਪੁਰ।ਚੰਡੀਗੜ੍ਹ-: 5 ਜੂਨ () ਸ਼੍ਰੋਮਣੀ...
05/06/2026

ਆਪਣੀਆਂ ਜਾਇਜ ਮੰਗਾਂ ਲਈ ਧਰਨਾ ਦੇਣ ਵਾਲਿਆਂ 'ਤੇ ਲਾਠੀਚਾਰਜ ਬਹੁਤ ਹੀ ਘਟੀਆ ਕਾਰਵਾਈ ਹੈ- ਸ ਵਡਾਲਾ, ਸ ਛੋਟੇਪੁਰ।

ਚੰਡੀਗੜ੍ਹ-: 5 ਜੂਨ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਟਿਆਲਾ ਵਿੱਚ ਧਰਨਾ ਦੇ ਰਹੇ ਅਪਰੈਂਟਸ਼ਿਪ ਨੌਜਵਾਨਾਂ ‘ਤੇ ਪੁਲਿਸ ਵੱਲੋਂ ਬਰਬਰਤਾ ਨਾਲ ਕੀਤੇ ਗਏ ਲਾਠੀਚਾਰਜ ਦੀ ਕਰੜੀ ਨਿੰਦਾ ਕੀਤੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਜਿਹੜੇ ਕਹਿੰਦੇ ਸਨ ਕਿ ਸਰਕਾਰ ਬਣਨ ਤੋਂ ਬਾਦ ਹਰਾ ਪੈੱਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹੀ ਚੱਲੇਗਾ। ਅੱਜ ਉਹ ਨੌਕਰੀ ਮੰਗਦੇ ਨੌਜਵਾਨਾਂ ਦੇ ਜਿਸਮਾਂ ਨੂੰ ਲਾਠੀਆਂ ਨਾਲ ਨੀਲਾ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੇ 2600 ਅਪਰੈਂਟਿਸ਼ਿਪ ਨੌਜਵਾਨਾਂ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਗਿਆ ਲਾਠੀਚਾਰਜ਼ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਸਰਕਾਰ ਨੂੰ ਇਹਨਾਂ ਸਿਖਿਅਤ ਅਤੇ ਪੜ੍ਹੇ ਲਿਖੇ ਨੌਜਵਾਨ ਨਾਲ ਇਨਸਾਨਾਂ ਵਾਂਗ ਵਿਹਾਰ ਕਰਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਸੀ। ਪਰ ਹਕੂਮਤੀ ਤਾਕਤ ਦੇ ਨਸ਼ੇ ਨੇ ਭਗਵੰਤ ਮਾਨ ਸਰਕਾਰ ਦੀ ਮੱਤ ਮਾਰ ਦਿੱਤੀ ਹੈ। ਜਿਸ ਕਰਕੇ ਉਹ ਹਰ ਵਿਰੋਧੀ ਆਵਾਜ ਅਤੇ ਰੋਜ਼ਗਾਰ ਮੰਗਦੇ ਹੱਥਾਂ ਨੂੰ ਡਾਂਗ ਨਾਲ ਦਬਾ ਦੇਣਾ ਚਾਹੁੰਦੀ ਹੈ। ਇਹ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਵੀ ਘਾਣ ਹੈ, ਜਿੰਨਾਂ ਨੂੰ ਆਪਣੇ ਹੱਕ ਲਈ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਵੀ ਦਿੰਦਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਨੌਜਵਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਉਹਨਾਂ 'ਤੇ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

ਇਸ ਅਣਮਨੁੱਖੀ ਵਰਤਾਰੇ ਦਾ ਹਾਈਕੋਰਟ ਨੂੰ ਸੋ ਮੋਟੋ ਨੋਟਿਸ ਲੈਣਾ ਚਾਹੀਦਾ ਹੈ।ਸ ਰਵੀਇੰਦਰ ਸਿੰਘ (ਸਰਪ੍ਰਸਤ)ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।
05/06/2026

ਇਸ ਅਣਮਨੁੱਖੀ ਵਰਤਾਰੇ ਦਾ ਹਾਈਕੋਰਟ ਨੂੰ ਸੋ ਮੋਟੋ ਨੋਟਿਸ ਲੈਣਾ ਚਾਹੀਦਾ ਹੈ।
ਸ ਰਵੀਇੰਦਰ ਸਿੰਘ (ਸਰਪ੍ਰਸਤ)
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।

05/06/2026

PSPRC ਚੇਅਰਮੈਨ ਵਰਗੇ ਅਹਿਮ ਅਹੁਦੇ ‘ਤੇ ਪੰਜਾਬੀ ਭਾਸ਼ਾ ਦੇ ਗਿਆਨ ਦੀ ਸ਼ਰਤ ਹਟਾ ਕੇ ਪੰਜਾਬ ਤੋਂ ਬਾਹਰਲੇ ਵਿਅਕਤੀ ਦੀ ਨਿਯੁਕਤੀ ਕਰਨਾ ਮੰਦਭਾਗਾ,
ਸੂਬਾ ਸਰਕਾਰ ਇਸ ਪੰਜਾਬ ਵਿਰੋਧੀ ਹੁਕਮ ਨੂੰ ਤੁਰੰਤ ਰੱਦ ਕਰੇ- ਕੋਹਲੀ

Address

Gurdaspur
143521

Website

Alerts

Be the first to know and let us send you an email when Shiromani Akali Dal - ਪੁਨਰ ਸੁਰਜੀਤ posts news and promotions. Your email address will not be used for any other purpose, and you can unsubscribe at any time.

Share