Denowal Kalan ਪਿੰਡ ਦੇਨੋਵਾਲ ਕਲਾਂ

Denowal Kalan  ਪਿੰਡ ਦੇਨੋਵਾਲ ਕਲਾਂ ਜੰਨਤ ਵਰਗਾ ਮੇਰਾ ਪਿੰਡ ||

🙏ਪੰਜਾਬ ਸਿਆਂ ਤਕੜਾ ਹੋਭੈਣ ਸਰਬਜੀਤ ਸਿੰਘ ਦੀ ਕਲਮ ਤੋਂ ---ਕੁਦਰਤੀ ਹੜ੍ਹ ਜਾ ਕੁਦਰਤੀ ਕਰੋਪੀ ? ਮੈਂ 1988 ਵਾਲੇ ਹੜ੍ਹ ਬਹੁਤ ਚੰਗੀ ਤਰ੍ਹਾਂ ਦੇਖੇ ...
01/09/2025

🙏ਪੰਜਾਬ ਸਿਆਂ ਤਕੜਾ ਹੋ

ਭੈਣ ਸਰਬਜੀਤ ਸਿੰਘ ਦੀ ਕਲਮ ਤੋਂ ---

ਕੁਦਰਤੀ ਹੜ੍ਹ ਜਾ ਕੁਦਰਤੀ ਕਰੋਪੀ ?

ਮੈਂ 1988 ਵਾਲੇ ਹੜ੍ਹ ਬਹੁਤ ਚੰਗੀ ਤਰ੍ਹਾਂ ਦੇਖੇ ਹਨ। ਮੇਰੇ ਪਿੰਡ ਦਾ ਕੇਵਲ ਇੱਕ ਘਰ ਜੋ ਛੱਪੜ ਦੇ ਬਿਲਕੁਲ ਨਾਲ ਸੀ, ਉਹਨਾਂ ਦੇ ਘਰ ਤਕਰੀਬਨ ਪੰਜ ਤੋਂ ਸੱਤ ਇੰਚ ਪਾਣੀ ਆ ਗਿਆ ਸੀ। ਬਾਕੀ ਸਾਰੇ ਪਿੰਡ ਦਾ ਬਚਾਅ ਹੋ ਗਿਆ ਸੀ। ਅਸੀਂ ਛੱਲਿਆਂ ਖੜੇ ਪਾਣੀ ਵਿੱਚ ਟਾਂਡਿਆਂ ਨਾਲੋਂ ਪੂਣਾ ਮਰੋੜ ਕੇ ਤੋੜ ਲਈਆਂ ਤਾਂ ਜੋ ਘਰ ਦੀ ਮੱਕੀ/ਦਾਣੇ ਬਚ ਜਾਣ।

ਬਹੁਤ ਸਾਰੇ ਪਿੰਡਾਂ ਵਿੱਚ ਹੜ੍ਹ ਆਏ ਸੀ ਤੇ ਲੋਕਾਂ ਦੀਆਂ ਫਸਲਾਂ ਦੇ ਨੁਕਸਾਨ ਵੀ ਹੋਏ ਸਨ। ਉਸ ਸਮੇਂ ਸਥਿਤੀ ਐਨੀ ਭਿਆਨਕ ਨਹੀਂ ਸੀ ਕਿਉਂਕਿ ਕਿ ਲੋਕ ਕਿਤੇ ਨਾ ਕਿਤੇ ਕੁਦਰਤ ਦੀ ਕਦਰ ਕਰਦੇ ਸਨ। ਇਸ ਨਵੇਂ ਆਏ ਅੱਤ ਆਧੁਨਿਕ ਯੁੱਗ ਵਿੱਚ ਉੱਚੀਆਂ ਕੋਠੀਆਂ, ਕਾਰਖਾਨਿਆਂ ਦਾ ਗੰਦਾ ਪਾਣੀ ਸਾਫ ਪਾਣੀ ਵਿੱਚ ਮਿਲਾਓ ਕਰਨਾ, ਜ਼ਿਆਦਾ ਝਾੜ ਲਈ ਫਸਲਾਂ ਨੂੰ ਅੰਨ੍ਹੇਵਾਹ ਦਵਾਈਆਂ ਪਾਉਣਾ, ਮਿੱਟੀ ਦੇ ਮਿੱਤਰ ਕੀੜੇ ਮਾਰ ਮੁਕਾਉਣਾ, ਕਈ ਸਾਰੇ ਪੰਛੀਆਂ ਤੇ ਜਾਨਵਰਾਂ ਦੀਆਂ ਨਸਲਾਂ ਦਾ ਅੰਤ ਕਰਨਾ, ਰੁੱਖਾਂ ਨੂੰ ਖ਼ਤਮ ਕਰਨਾ, ਲੋੜ ਤੋਂ ਵਾਧੂ ਪਾਣੀ ਦਾ ਸ਼ਰੇਆਮ ਖੁੱਲ ਕੇ ਨੱਚ ਨੱਚ ਕੇ ਦੁਰਵਰਤੋਂ ਕਰਨਾ, ਹਰ ਤਰਾਂ ਦਾ ਪ੍ਰਦੂਸ਼ਣ(ਅਵਾਜ਼, ਗੰਦਗੀ, ਨੈੱਟ, ਰਬੜ) ਫੈਲਾਉਣਾ, ਹਰ ਕੁਦਰਤੀ ਸਰੋਤ ਦੀ ਦੁਰਵਰਤੋਂ, ਪਹਾੜੀ ਇਲਾਕਿਆਂ ਨੂੰ ਤਬਾਹ ਕਰਨਾ, ਜੰਗਲ ਖਤਮ ਕਰਨਾ ਆਦਿ ਸਾਰੇ ਮੁੱਖ ਕਾਰਣ ਹਨ ਜੋ ਅੱਜ ਸਾਨੂੰ ਬੁਰੇ ਹਾਲਾਤਾਂ ਵਿੱਚ ਲਿਆ ਖੜ੍ਹਾ ਕਰ ਰਹੇ ਹਨ। ਬਹੁਤ ਦੁੱਖ ਹੋ ਰਿਹਾ ਘਰਾਂ ਤੋਂ ਬੇਘਰ ਹੋਏ ਲੋਕਾਂ ਨੂੰ ਪਾਣੀ ਨਾਲ ਹੜ੍ਹ ਰਹੇ ਦੇਖ ਕੇ, ਕਿਸੇ ਦੇ ਪੁੱਤਾਂ ਨਾਲੋਂ ਵੱਧ ਕੇ ਪਾਲੇ ਡੰਗਰ ਵੱਛੇ ਹੜ੍ਹ ਰਹੇ। ਉੱਜੜ ਗਏ ਘਰਾਂ ਨੇ ਕਈਆਂ ਸਾਲਾਂ ਤੱਕ ਮੁੜ ਨਹੀਂ ਵੱਸਣਾ।

ਕੁਦਰਤ ਨਾਲ ਖਿਲਵਾੜ ਕਰਨ ਵਿੱਚ ਸਭ ਤੋਂ ਜ਼ਿਆਦਾ ਸਰਕਾਰ ਜ਼ਿੰਮੇਵਾਰ ਹੈ ਜੋ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਕੁਦਰਤ ਨੂੰ ਬਰਬਾਦ ਕਰਨ ਵਿੱਚ ਲੋਕਾਂ ਦੀ ਖੁੱਲ ਕੇ ਸਹਾਇਤਾ ਕਰਦੀ ਹੈ। ਜਦੋਂ ਤੱਕ ਲੋਕਾਂ ਨੂੰ ਬਿਜਲੀ ਦਾ ਬਿੱਲ ਦੇਣਾ ਪੈਂਦਾ ਸੀ, ਲੋਕ ਮੋਟਰ ਚਲਾ ਕੇ ਲਾਗੇ ਖੜਦੇ ਸਨ ਜਿਸ ਨਾਲ ਪਾਣੀ ਤੇ ਬਿਜਲੀ ਦੋਵਾਂ ਦੀ ਸਹੀ ਵਰਤੋਂ ਹੁੰਦੀ ਸੀ ਪਰ ਅੱਜ ਬਹੁਤੇ ਘਰਾਂ ਦੀਆਂ ਮੋਟਰਾਂ ਘੰਟਿਆਂ ਬੱਧੀ ਚਲਦੀਆਂ ਹਨ ਤੇ ਧਰਤੀ ਹੇਠਲਾ ਪੀਣ ਦਾ ਪਾਣੀ ਖਤਮ ਹੋਣ ਦੀ ਤਾਦਾਦ ਵਿੱਚ ਆ ਗਿਆ।

ਇੱਕ ਹਫ਼ਤਾ ਪਹਿਲਾਂ ਸਾਡੇ ਪਿੰਡ ਵਾਲੇ ਘਰ ਦੀ ਮੋਟਰ ਪਾਣੀ ਛੱਡ ਗਈ, 20 ਫੁੱਟ ਪਾਈਪ ਨਵੀਂ ਪਾਈ ਤੇ ਪਾਣੀ ਪੀਣ ਨੂੰ ਮਿਲਿਆ। ਪਿੰਡ ਵਾਸੀਆਂ ਤੋਂ ਜਾਣਕਾਰੀ ਮਿਲੀ ਕਿ ਸਾਰੇ ਪਿੰਡ ਵਿੱਚ ਪਾਣੀ ਮੁੱਕ ਗਿਆ ਤੇ ਸਾਰੇ ਪਿੰਡ ਨੇ 20-20 ਫੁੱਟ ਬੋਰ ਡੂੰਘੇ ਕਰਵਾਏ ਹਨ। ਕੁਝ ਦਿਨ ਪਹਿਲਾਂ ਅਸੀਂ ਭਰ ਗਰਮੀ ਵਿੱਚ ਸੋਕਾਂ ਪੈਣ ਤੇ ਵਿਲਕ ਰਹੇ ਸੀ, ਇੱਕ ਦੋ ਦਿਨ ਮੀਂਹ ਪੈਣ ਮਗਰੋਂ ਸਾਡੇ ਪੰਜਾਬ ਦੇ ਬਹੁਤੇ ਪਿੰਡ ਹੜ੍ਹ ਦੀ ਮਾਰ ਸਹਿਣ ਕਰ ਰਹੇ! ਕੀ ਇਹ ਸਾਰਾ ਵਰਤਾਰਾ ਕੁਦਰਤੀ ਹੈ ? ਅਸੀਂ ਇੱਕ ਵਾਰ ਬਾਹਰ ਨਿਗਾਹ ਮਾਰਨ ਤੋਂ ਬਾਅਦ ਆਪਣੇ ਅੰਦਰ ਵੀ ਝਾਤੀ ਜ਼ਰੂਰ ਮਾਰ ਲਈਏ? ਅਸੀਂ ਕੀ ਕੁਝ ਨਹੀਂ ਕੀਤਾ ਕੁਦਰਤ ਨੂੰ ਬਰਬਾਦ ਕਰਨ ਲਈ? ਕੁਦਰਤ ਨੂੰ ਮੂਧੇ ਮੂੰਹ ਸੁੱਟਣ ਲਈ ਮਨੁੱਖ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ। ਮਨੁੱਖ ਬਹੁਤ ਕੁਝ ਬਣਾ ਸਕਦਾ ਹੈ ਪਰ ਕੁਦਰਤ ਤੋਂ ਪਾਰ ਨਹੀਂ।

ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਮਾਰਨ ਦੀ ਤਿਆਰੀ ਕਰੀ ਬੈਠੇ ਹਾਂ, ਆਖ਼ਰ ਕਿਉਂ?
ਜੇਕਰ ਅਸੀਂ ਅੱਜ ਨਾ ਸਮਝੇ ਤਾਂ ਅਸੀਂ ਸਮਝਣ ਲਈ ਕੱਲ ਤੱਕ ਰਹਿਣਾ ਵੀ ਨਹੀਂ ਹੈ। ਕੁਦਰਤ ਦੀ ਕਰੋਪੀ ਸਹਿਣ ਕਰਨੀ ਮਨੁੱਖ ਦੇ ਵੱਸ ਵਿੱਚ ਨਹੀਂ ਹੈ। ਜੇਕਰ ਮਨੁੱਖ ਕੁਦਰਤ ਨਾਲ ਪਿਆਰ ਕਰਦਾ ਹੈ, ਕੁਦਰਤ ਦਾ ਸਤਿਕਾਰ ਕਰਦਾ ਹੈ ਤਾਂ ਕੁਦਰਤ ਮਨੁੱਖ ਨੂੰ ਤੰਦਰੁਸਤੀ, ਖੁਸ਼ਹਾਲੀ ਸਭ ਕੁਝ ਦਿੰਦੀ ਹੈ ਪਰ ਜੇ ਮਨੁੱਖ ਆਪਣੇ ਸਵਾਰਥ ਲਈ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਬਚਣਾ ਉਸ ਨੇ ਆਪ ਵੀ ਨਹੀਂ ਹੈ।

ਜਿਹੜੇ ਏ ਆਈ ਨਾਲ ਹੜ੍ਹ ਦੀ ਵੀਡੀਓ ਬਣਾ ਰਹੇ,
ਭੋਲੇ ਭਾਲੇ ਲੋਕਾਂ ਦਾ ਦਿਲ ਦਹਿਲਾ ਰਹੇ,
ਉਹਨਾਂ ਦਾ ਫੋਨ ਹੜ੍ਹ ਵਿੱਚ ਹੜ੍ਹ ਜਾਵੇ।
ਆਪਣੇ ਆਪ ਨੂੰ ਬਚਾਉਣ ਦਾ ਆਹਰ ਕਰੋ,
ਕਿਰਪਾ ਕਰਕੇ ਕੁਦਰਤ ਦਾ ਸਤਿਕਾਰ ਕਰੋ,
ਭੁੱਲ ਕੇ ਵੀ ਕੁਦਰਤ ਨੂੰ ਨਾ ਬਰਬਾਦ ਕਰੋ,
ਕੁਦਰਤ ਨੂੰ ਰੱਜ ਕੇ ਪਿਆਰ ਕਰੋ,
ਕੁਦਰਤ ਦਾ ਰੱਜ ਕੇ ਸਤਿਕਾਰ ਕਰੋ।

ਸਰਬਜੀਤ ਸਿੰਘ ਜਰਮਨੀ
[email protected]
Sarbjit Singh

9 ਅਕਤੂਬਰ 2025 Denowal Kalan  ਪਿੰਡ ਦੇਨੋਵਾਲ ਕਲਾਂ
29/08/2025

9 ਅਕਤੂਬਰ 2025
Denowal Kalan ਪਿੰਡ ਦੇਨੋਵਾਲ ਕਲਾਂ

18/08/2025

ਭੈਣ ਸਰਬਜੀਤ ਸਿੰਘ ਦੀ ਕਲਮ ਤੋਂ ----

ਮੇਰਾ ਪਿੰਡ ਦੇਨੋਵਾਲ ਕਲਾਂ
ਮੇਰਾ ਪਿੰਡ ਕਹਿਣ ਨੂੰ ਭਾਵੇਂ ਪੰਜਾਬ ਦੇ ਦੂਜੇ ਪਿੰਡਾਂ ਵਰਗਾ ਹੀ ਹੈ ਪਰ ਕੁਝ ਕੁ ਖ਼ਾਸ ਗੱਲਾਂ ਜਿੰਨਾਂ ਕਰਕੇ ਮੇਰਾ ਪਿੰਡ ਸਾਰੇ ਪਿੰਡ ਵਾਸੀਆਂ ਲਈ ਹਮੇਸ਼ਾ ਤੋਂ ਖ਼ਾਸ ਰਿਹਾ ਹੈ ਤੇ ਹਰਮਨ ਪਿਆਰਾ ਵੀ ਰਿਹਾ ਹੈ। ਮੇਰੇ ਪਿੰਡ ਦੇ ਸ਼ਹੀਦ ਭਾਈ ਸੁੱਚਾ ਸਿੰਘ ਜੀ ਜਿੰਨਾਂ ਨੇ 1971 ਵਿੱਚ ਭਾਰਤ ਪਾਕਿਸਤਾਨ ਦੀ ਕਾਰ-ਗਿੱਲ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਸ਼ਹੀਦ ਸਰਦਾਰ ਸੁੱਚਾ ਸਿੰਘ ਜੀ ਨੇ 1971 ਨੂੰ ਭਾਰਤ-ਪਾਕਿਸਤਾਨ ਜੰਗ ਸਮੇਂ ਭਰੀ ਜਵਾਨੀ ਵਿੱਚ ਸ਼ਹੀਦੀ ਪਾਈ ਸੀ ਤੇ ਪਿੱਛੇ ਬਜ਼ੁਰਗ ਮਾਪੇ, ਨਿੱਕੇ ਦੋ ਬੱਚੇ ਵੱਡੀ ਧੀ ਤੇ ਛੋਟਾ ਪੁੱਤਰ ਅਤੇ ਆਪਣੀ ਧਰਮ-ਪਤਨੀ ਛੱਡ ਗਏ ਸਨ। ਪਿੰਡ ਨੂੰ ਮਾਣ ਹੈ ਕਿ ਸ਼ਹੀਦ ਸਰਦਾਰ ਸੁੱਚਾ ਸਿੰਘ ਜੀ ਦੇ ਸਪੁੱਤਰ ਬੇਰੁਜ਼ਗਾਰ ਨੌਜਵਾਨਾਂ ਨੂੰ ਮਨੀਲਾ ਵਿਖੇ ਰੁਜ਼ਗਾਰ ਦਿਵਾਉਣ ਲਈ ਲਗਾਤਾਰ ਸੇਵਾ ਕਰ ਰਹੇ ਹਨ। ਉਹਨਾਂ ਦਾ ਪਰਿਵਾਰ ਹਮੇਸ਼ਾ ਤੋਂ ਬਹੁਤ ਭਲਾ ਤੇ ਪੂਰੇ ਪਿੰਡ ਲਈ ਸਤਿਕਾਰ ਦਾ ਪਾਤਰ ਰਿਹਾ ਹੈ।
ਮੇਰਾ ਪਿੰਡ ਵਾਸੀਆਂ ਵਲੋਂ ਹਰ ਸਾਲ ਹੋਲੇ ਮਹੱਲੇ ਅਤੇ ਵਿਸਾਖੀ ਤੇ-ਗੜ੍ਹਸ਼ੰਕਰ ਤੋਂ ਸ੍ਰੀ ਅਨੰਦ ਪੁਰ ਸਾਹਿਬ ਦੇ ਅੱਧ ਰਸਤੇ ਦੀ ਦੂਰੀ ਤੇ ਲਗਾਏ ਜਾਣ ਵਾਲੇ ਲੰਗਰ ਕਰਕੇ ਤਕਰੀਬਨ ਪੂਰਾ ਪੰਜਾਬ ਮੇਰੇ ਪਿੰਡ ਦਾ ਜਾਣੂ ਹੈ। ਇਸ ਲੰਗਰ ਅਸਥਾਨ ਦਾ ਨਾਮ ਖੂਹੀ ਪੁਰ ਹੈ ਕਿਉਂਕਿ ਇੱਥੇ ਸਾਡੇ ਪਿੰਡ ਰਹਿੰਦੇ ਸੰਤ ਸ਼ਿਵ ਰਾਮ ਜੀ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਯਾਤਰੀਆਂ ਨੂੰ ਜਲ ਪਿਆਉਣ ਲਈ ਖੂਹੀ ਪੁੱਟੀ ਸੀ। ਅਸੀਂ ਭਲੀ ਭਾਂਤ ਜਾਣਦੇ ਹਾਂ ਤੇ ਮਹਿਸੂਸ ਕਰਦੇ ਹਾਂ ਕਿ ਅੱਜ ਤੋਂ ਸੋ ਸਾਲ ਪਹਿਲਾਂ ਮਸ਼ੀਨਾਂ ਤੋਂ ਬਿਨਾ ਪੱਥਰਾਂ ਤੇ ਪਹਾੜਾਂ ਵਿੱਚ ਖੂਹੀ ਦਾ ਨਿਰਮਾਣ ਕਰਨਾ ਕਿੰਨਾ ਜ਼ਿਆਦਾ ਮੁਸ਼ਕਿਲ ਰਿਹਾ ਹੋਵੇਗਾ । ਸਾਰੇ ਪਿੰਡ ਵਾਸੀ ਬਿਨਾ ਕਿਸੇ ਨਿੱਜੀ ਸਵਾਰਥ ਦੇ ਰਲ ਮਿਲ ਕੇ ਸੇਵਾ ਕਰਦੇ ਹਨ । ਮੇਰੇ ਪਿੰਡ ਨੂੰ ਮਾਣ ਪ੍ਰਾਪਤ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਭ ਤੋਂ ਵੱਧ ਸੇਵਾ ਕਰਨ ਵਾਲਾ ਪਿੰਡ ਹੋਣ ਦਾ ।

ਗੱਲ ਕਰਦੀ ਹਾਂ ਮੇਰੇ ਬਚਪਨ ਦੇ ਦਿਨਾਂ ਦੀ ਜਦੋਂ ਪਿੰਡ ਦੇ ਬਾਹਰ ਛੱਪੜ ਸੀ ਤੇ ਛੱਪੜ ਦੇ ਕੋਲ ਸਾਡਾ ਪ੍ਰਾਇਮਰੀ ਤੇ ਹਾਈ ਸਰਕਾਰੀ ਸਕੂਲ ਹੁੰਦਾ ਸੀ। ਅਸੀਂ ਸਕੂਲ ਜਾਣਾ ਤਾਂ ਛੱਪੜ ਕੰਡੇ ਲੱਗੀ ਮੋਟਰ ਕਦੇ ਕਦਾਈਂ ਚੱਲਦੀ ਹੋਣੀ। ਜੇ ਨਹੀਂ ਵੀ ਸੀ ਚੱਲਦੀ ਤਾਂ ਅਕਸਰ ਵੱਡੀ ਖਾਲ ਵਿੱਚ ਪਾਣੀ ਹੁੰਦਾ ਸੀ ਜੋ ਪਸ਼ੂਆਂ ਦੇ ਪੀਣ ਲਈ , ਤੇ ਖਾਲ ਦੇ ਉੱਪਰ ਵਾਲੇ ਪਾਸੇ ਨਿੱਕੀ ਜਿਹੀ ਹੋਰ ਖਾਲ ਸੀ ਜਿਸ ਵਿੱਚੋਂ ਅਸੀਂ ਸਾਰੇ ਬੱਚੇ ਪਾਣੀ ਪੀ ਲੈੰਦੇ ਸਨ। ਭਲੇ ਵਕਤ ਸਨ ਪਾਣੀ ਪਵਿੱਤਰ ਤੇ ਸੁੱਚੇ ਸੀ। ਪਿੰਡ ਦੇ ਬਜ਼ੁਰਗ ਬਾਬੇ ਅਕਸਰ ਉਸ ਪਸ਼ੂਆਂ ਵਾਲੀ ਖਾਲ ਵਿੱਚੋਂ ਪਾਣੀ ਲੈ ਕੇ ਨਹਾਉਂਦੇ ਤੇ ਤੇੜ ਦੇ ਕੱਪੜੇ ਧੋ ਲਾਗੇ ਘਾਹ ਤੇ ਸੁੱਕਾ ਲੈੰਦੇ ਤੇ ਮੁੜ ਉਹੀ ਕੱਪੜੇ ਪਾ ਕੰਮ ਲੱਗ ਜਾਂਦੇ। ਪਿੰਡ ਦੇ ਦੂਜੇ ਪਾਸੇ ਸੂਆ ਸੀ ਜਿੱਥੇ ਔਰਤਾਂ ਇਕੱਠੀਆਂ ਹੋ ਕੇ ਕੱਪੜੇ ਧੋਦੀਆਂ ਤੇ ਰਲਕੇ ਪੂਰੀ ਖਿੱਲੀ ਪਾਉਂਦੀਆਂ । ਸੂਏ ਦੇ ਦੋਵੇਂ ਪਾਸੇ ਘਣੇਰੇ ਰੁੱਖ ਹੋਣ ਕਰਕੇ ਗਰਮੀਆਂ ਨੂੰ ਸੰਘਣੀ ਠੰਢੀ ਛਾਂ ਹੇਠ ਕੁਝ ਔਰਤਾਂ ਦੁਪਹਿਰ ਨੂੰ ਅਰਾਮ ਵੀ ਕਰ ਲੈੰਦੀਆਂ । ਕੋਈ ਚੋਰ ਸਾਧ ਦਾ ਬਹੁਤਾ ਡਰ ਨਹੀਂ ਸੀ ਹੁੰਦਾ , ਡਰ ਹੁੰਦਾ ਸੀ ਤਾਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਵਿੱਚ ਡਰ ਵੀ ਹੁੰਦਾ ਸੀ।
ਹੁਣ ਉਹ ਪਹਿਲਾਂ ਵਾਂਗ ਭਲੇ ਵਕਤ ਭਾਵੇਂ ਨਹੀਂ ਰਹੇ , ਪਿੰਡ ਦਾ ਛੱਪੜ ਤਾਂ ਉੱਥੇ ਹੀ ਹੈ ਭਾਵੇਂ ਛੋਟਾ ਤੇ ਗੰਦਲ਼ਾਂ ਬਹੁਤ ਹੋ ਗਿਆ ਹੈ। ਹੁਣ ਨਾ ਤਾਂ ਬਜ਼ੁਰਗ ਬਾਬੇ ਉੱਥੇ ਇਸ਼ਨਾਨ ਕਰਦੇ ਨੇ , ਨਾ ਪਿੰਡ ਵਾਲੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਂਦੇ ਨੇ, ਨਾ ਸਕੂਲ ਦੇ ਬੱਚੇ ਉਸ ਖਾਲ ਵਿੱਚੋਂ ਪਾਣੀ ਪੀਂਦੇ ਹਨ, ਬੱਚਿਆ ਨੂੰ ਤਾਂ ਪਤਾ ਵੀ ਨਹੀਂ ਕਿ ਇਹ ਪਾਣੀ ਪੀਣ ਯੋਗ ਹੈ , ਜਾ ਕਦੇ ਸਾਰੇ ਬੱਚੇ ਇੱਥੋਂ ਹੀ ਪਾਣੀ ਪੀਂਦੇ ਸੀ। ਮੇਰੇ ਪਿੰਡ ਦਾ ਸਕੂਲ ਮੈਟ੍ਰਿਕ ਤੱਕ ਸੀ ਤੇ ਪਿੰਡ ਦੇ ਲਾਗਲੇ ਕਈ ਪਿੰਡਾਂ ਦੇ ਬੱਚੇ ਇੱਥੇ ਪੜ੍ਹਨ ਆਉਂਦੇ ਸਨ। ਸਾਲਾਨਾ ਖੇਡਾਂ ਸਮੇਂ ਤਕਰੀਬਨ 20-25 ਪਿੰਡਾਂ ਦੇ ਬੱਚੇ ਖੇਡਾਂ ਵਿੱਚ ਹਿੱਸਾ ਲੈੰਦੇ ਸਨ, ਮੈਂ ਵੀ ਲਗਾਤਾਰ ਦੋ ਸਾਲ ਦੋੜ 1600 ਮੀਟਰ, ਦੋੜ 400 ਮੀਟਰ , ਤੇਜ ਦੋੜ 100 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਹੁਣ ਬੱਚੇ ਪਹਿਲਾ ਵਾਂਗ ਨਾ ਤਾਂ ਖੇਡਾਂ ਖੇਡਦੇ ਹਨ ਤੇ ਨਾ ਉਸ ਸਰਕਾਰੀ ਗਰਾਊਂਡ ਦੀ ਕੋਈ ਸਾਂਭ ਸੰਭਲ਼ ਕਰਦਾ ਹੈ ਸਗੋਂ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਗੰਦਲ਼ਾਂ ਪਾਣੀ ਸਾਰੇ ਸਾਲ ਲਈ ਗਰਾਊਂਡ ਨੂੰ ਘਣਾ ਚਿੱਕੜਾਂ ਕਰ ਦਿੰਦਾ ਹੈ।
ਮੇਰੇ ਪਿੰਡ ਨੇ ਦੇਸ਼ ਪ੍ਰਦੇਸ਼ ਅੰਦਰ ਖ਼ੂਬ ਮਾਣ ਕਮਾਈਆਂ ਹੈ। ਪਿੰਡ ਵਾਸੀਆਂ ਨੇ ਤਕਰੀਬਨ ਹਰ ਕਿੱਤੇ ਵਿੱਚ ਨਾਮ ਕਮਾਈਆਂ ਹੈ। ਪਿੰਡ ਵਾਸੀ ਡਾਕਟਰ ਅਵਤਾਰ ਸਿੰਘ ਜੀ “ ਬੇਟੀ ਬਚਾਓ ਬੇਟੀ ਪੜਾਓ “ ਸੰਸਥਾ ਰਾਹੀ ਸਾਰੇ ਇਲਾਕੇ ਵਿੱਚ ਕਈ ਲੰਬੇ ਅਰਸੇ ਤੋਂ ਲੋਕ ਭਲਾਈ ਦੇ ਕੰਮ ਕਰ ਰਹੇ ਹਨ।
ਹਾਂ ਦੂਜੇ ਪਾਸੇ ਸਾਰੇ ਪਿੰਡਾਂ ਵਾਂਗ ਅੱਤ ਆਧੁਨਿਕ ਬਦਲਾਓ ਵੀ ਆਏ ਹਨ। ਹੁਣ ਜਦੋਂ ਵੀ ਪਿੰਡ ਜਾਂਦੇ ਹਾਂ ਤਾਂ ਦੇਖਣ ਨੂੰ ਮਿਲਦਾ ਕਿ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਵੱਧ ਗਏ ਤੇ ਡੰਗਰ ਵੱਛਾ ਘੱਟ ਗਿਆ ਹੈ । ਸੰਘਣੇ ਦਰਖ਼ਤਾਂ ਦੀ ਥਾਂ ਖਾਲੀ ਹੋ ਗਈ। ਲੋਕਾਂ ਕੋਲ ਖੇਤ ਜ਼ਰੂਰ ਹਨ ਪਰ ਸਵਾਣੀਆਂ ਖੇਤਾਂ ਦਾ ਕੰਮ ਨਹੀਂ ਕਰਦੀਆਂ ਤੇ ਘਰ ਨਿੱਤ ਵਰਤਣ ਲਈ ਸਬਜ਼ੀਆਂ , ਧਨੀਆਂ , ਮਿਰਚਾਂ ਵੀ ਸ਼ਹਿਰ ਤੋਂ ਲਿਆਉਂਦੀਆਂ ਹਨ। ਹੋਰ ਤਾਂ ਹੋਰ ਪਿੰਡ ਦੇ ਬਹੁਤੇ ਘਰਾਂ ਵਿੱਚ ਦੁੱਧ ਵੀ ਡੇਅਰੀ ਤੋਂ ਆਉਂਦਾ ਹੈ । ਲੱਸੀ ਹੁਣ ਸਾਨੂੰ ਪਚਦੀ ਨਹੀਂ ਇਹ ਕਹਿ ਕੇ ਕੁਝ ਸੁਆਣੀਆਂ ਦਿਲ ਪਰਚਾਉਂਦੀਆਂ ਹਨ ।
ਮੇਰੇ ਪਿੰਡ ਵਿੱਚ ਤਿੰਨ ਗੁਰੂ ਘਰ, ਤਿੰਨ ਵੀਰਵਾਰ , ਇੱਕ ਸ਼ਹੀਦਾਂ ਦੀ ਜਗਾ ਧਾਰਮਿਕ ਅਸਥਾਨ, ਇੱਕ ਮਾਤਾ ਦਾ ਮੰਦਰ, ਇੱਕ ਥੜ੍ਹਾ ਤੇ ਇੱਕ ਸੰਤਾ ਦੀ ਕੁਟੀਆ ਹੈ । ਪਿੰਡ ਦੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ ਤੇ ਵੱਡੀਆਂ ਵੱਡੀਆਂ ਕੋਠੀਆਂ ਨਾਲ ਬਿਨਾਂ ਦਰਖ਼ਤ ਪਿੰਡ ਬਹੁਤ ਸੰਘਣਾ ਜਿਹਾ ਲੱਗਦਾ ਹੈ । ਬਜ਼ੁਰਗ ਲੋਕ ਸੱਥਾਂ ਦੀ ਥਾਂ ਘਰਾਂ ਵਿੱਚ ਰਹਿਣ ਲੱਗ ਪਏ ਹਨ। ਮੇਰੇ ਪਿੰਡ ਦੀ ਬਹੁਤ ਖ਼ਾਸ ਮਹਾਨਤਾ ਹੈ ਕਿ ਹਰ ਸਾਲ ਇੱਥੇ ਬਾਬਾ ਸੋਹਣ ਸਿੰਘ ਅਤੇ ਬਾਬਾ ਬਿੱਟੂ ਸਿੰਘ ਵੱਲੋਂ ਖੇਡਾਂ ਤੇ ਕੁਸ਼ਤਿਆਂ ਨੂੰ ਉਤਸਾਹਿਤ ਕਰਨ ਲਈ ਦੋ ਵੱਖ ਵੱਖ ਛਿੱਜ ਮੇਲੇ ਕਰਾਏ ਜਾਂਦੇ ਹਨ ਜਿੰਨਾਂ ਵਿੱਚ ਪੂਰੇ ਪੰਜਾਬ ਦੇ ਉੱਚ ਕੋਟਿ ਦੇ ਪਹਿਲਵਾਨ ਹਿੱਸਾ ਲੈਦੇ ਹਨ ਤੇ ਵੱਡੇ ਪੱਧਰ ਦੇ ਇਨਾਮ ਜਿੱਤਦੇ ਹਨ।
ਖੈਰ ਮੇਰੇ ਲਈ ਮੇਰਾ ਪਿੰਡ ਉਸੇ ਪਿਆਰ ਸਤਿਕਾਰ ਦਾ ਪ੍ਰਤੀਤ ਹੈ ਜੋ ਮੈਂ 1997 ਤੱਕ ਪਿੰਡ ਵਿੱਚ ਰਹਿੰਦੇ ਮਾਣੀਆਂ , ਅੱਜ ਵੀ ਮੇਰੇ ਪਿੰਡ ਦੀਆਂ ਬਜ਼ੁਰਗ ਬੀਬੀਆਂ ,ਬਾਬੇ ਮੈਨੂੰ ਬਹੁਤ ਪਿਆਰ ਤੇ ਅਸੀਸਾ ਦਿੰਦੇ ਹਨ ਕਿਉਂਕਿ ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਜੀ ਬਹੁਤ ਨੇਕ ਇਨਸਾਨ ਸਨ । ਅੱਜ ਭਾਵੇਂ ਦਾਦਾ ਜੀ ਨੂੰ ਵਾਹਿਗੁਰੂ ਜੀ ਦੇ ਘਰ ਗਿਆ ਪੰਜਾਹ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਪਰ ਉਹਨਾਂ ਦੀ ਨੇਕੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਦਾਦਾ ਜੀ ਤੋਂ ਬਾਅਦ ਮੇਰੇ ਦਾਦੀ ਜੀ ਪ੍ਰੀਤਮ ਕੌਰ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਜਿੰਨਾਂ ਵਿੱਚ ਮੇਰੇ ਬਾਪੂ ਜੀ ਸਰਦਾਰ ਮੇਜਰ ਸਿੰਘ ਉਮਰ ਦਸ ਸਾਲ, ਚਾਚਾ ਜੀ ਸਰਦਾਰ ਸਤਨਾਮ ਸਿੰਘ ਜੀ ਉਮਰ ਛੇ ਸਾਲ , ਭੂਆ ਜੀ ਬੀਬੀ ਬਲਵਿੰਦਰ ਕੌਰ ਉਮਰ ਤਿੰਨ ਸਾਲ ਨੂੰ ਬਹੁਤ ਦੁੱਖ ਭਰੀ , ਮਿਹਨਤ, ਤਰੱਦਦ, ਗਰੀਬੀ ਭਰੇ ਦਿਨਾਂ ਚ ਇਕੱਲੀਆਂ ਪਾਲਣ ਪੋਸ਼ਣ ਕਰਕੇ ਪਾਲਿਆ ਸੀ। ਸੱਸ ਸਹੁਰੇ ਵੱਲੋਂ ਮੇਰੇ ਵਿਧਵਾ ਦਾਦੀ ਜੀ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਜੋ ਉਹ ਬੱਚੇ ਲੈ ਕੇ ਹਮੇਸ਼ਾ ਲਈ ਪੇਕੇ ਚਲੀ ਜਾਵੇ । ਪਰ ਦਾਦੀ ਜੀ ਦਾ ਸਾਥ ਦੇਣ ਲਈ ਸਿਰਫ ਤੇ ਸਿਰਫ ਘਰ ਵਿੱਚ ਦਾਦਾ ਜੀ ਦੇ ਬਜ਼ੁਰਗ ਦਾਦਾ ਜੀ ਬਾਪੂ ਭਗਵਾਨ ਸਿੰਘ ਜੀ ਸਨ ਜ਼ਿਹਨਾਂ ਨੇ ਬਜ਼ੁਰਗ ਹੁੰਦੇ ਹੋਏ ਵੀ ਆਪਣੇ ਪੋਤਰੇ ਦੇ ਪਰਿਵਾਰ ਨੂੰ ਪਾਲਣ ਲਈ ਆਪਣੇ ਜਿਗਰੇ ਨੂੰ ਮੁੜ ਤੋਂ ਬਹੁਤ ਕਠੋਰ ਤੇ ਦਲੇਰ ਕਰ ਲਿਆ ਸੀ। ਅਸੀਂ ਹਮੇਸ਼ਾ ਤੋਂ ਅੱਸੀ ਸਾਲਾਂ ਬਜ਼ੁਰਗ ਬਾਪੂ ਭਗਵਾਨ ਸਿੰਘ ਜੀ ਨੂੰ ਯਾਦ ਕਰਦੇ ਹਾਂ ਤੇ ਸਿਜਦਾ ਕਰਦੇ ਹਾਂ । ਜੋ ਮਿੱਠੀਆਂ ਤੇ ਅਭੁੱਲ ਯਾਦਾਂ ਮੇਰੇ ਪਿੰਡ ਦੀਆਂ ਮੇਰੇ ਕੋਲ ਸਾਂਭੀਆਂ ਪਈਆਂ ਹਨ ਹੋ ਸਕਦਾ ਇਸ ਤਰਾਂ ਦਾ ਪਿਆਰ , ਸਤਿਕਾਰ, ਨਿੱਘੀਆਂ ਸਾਂਝਾ ਹਰ ਇੱਕ ਦੀ ਕਿਸਮਤ ਵਿੱਚ ਨਹੀਂ ਹੁੰਦੀਆਂ ।
ਅਰਦਾਸ ਹੈ ਸਾਰੇ ਪਿੰਡਾਂ ਵਾਲੇ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਨ ਤੇ ਆਪਣੀ ਸੱਭਿਆਚਾਰੀ ਸਾਂਝੀਵਾਲ ਇਕਾਈ ਨੂੰ ਕਦੇ ਨਾ ਤੋੜਨ, ਨਵੀਂ ਪੀੜੀ ਨੂੰ ਨਸ਼ਾ ਮੁਕਤ ਤੇ ਮਾਂ ਬੋਲੀ, ਵਿਰਸੇ ਨਾਲ ਜੋੜ ਕੇ ਰੱਖਣ ।

ਸਰਬਜੀਤ ਸਿੰਘ ਜਰਮਨੀ
Sarbjit Singh Germany

18/08/2025

ਇਵੇਂ ਵੀ ਹੁੰਦਾ ਸੀ 😂
04/12/2023

ਇਵੇਂ ਵੀ ਹੁੰਦਾ ਸੀ 😂

ਮਾਣ ਵਾਲੀ ਗੱਲ।❤️
11/11/2023

ਮਾਣ ਵਾਲੀ ਗੱਲ।
❤️

ਸਰਬਜੀਤ ਸਿੰਘ ਦੀ ਕਲਮ ਤੋਂ......
08/09/2023

ਸਰਬਜੀਤ ਸਿੰਘ ਦੀ ਕਲਮ ਤੋਂ......

08/09/2023

ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||

🙏🙏🙏🙏🙏
11/06/2022

🙏🙏🙏🙏🙏

Address

Denowal Kalan
Garhshankar
144527

Alerts

Be the first to know and let us send you an email when Denowal Kalan ਪਿੰਡ ਦੇਨੋਵਾਲ ਕਲਾਂ posts news and promotions. Your email address will not be used for any other purpose, and you can unsubscribe at any time.

Contact The Organization

Send a message to Denowal Kalan ਪਿੰਡ ਦੇਨੋਵਾਲ ਕਲਾਂ:

Share