Youth Akali Dal - Ferozepur

Youth Akali Dal - Ferozepur Official page of Youth Akali Dal Ferozepur Constituency. Stay connected with us for more updates.

23/06/2023

ਖਾਲਸਾ ਜੀ ਸਿੱਖ ਕੌਮ ਨੂੰ ਪੰਜ ਕਕਾਰਾਂ ਦੀ ਜੋ ਬਖ਼ਸਿਸ਼ ਹੋਈ ਹੈ ਉਸ ਪਿੱਛੇ ਅਨੇਕਾਂ ਕੁਰਬਾਨੀਆਂ ਦਾ ਇਤਿਹਾਸ ਗਵਾਹ ਬਣ ਕੇ ਖੜ੍ਹਾ ਹੈ। ਸਿੱਖੀ ਦੀ ਪਾਵਨ ਦਾਤ ਤੇ ਸਰੂਪ ਸਿੱਖਾਂ ਨੂੰ ਦੇਗਾਂ ਵਿੱਚ ਉਬਾਲੇ ਜਾਣ ਬਾਅਦ, ਬੰਦ - ਬੰਦ ਕੱਟੇ ਜਾਣ ਬਾਅਦ , ਧੀਆਂ-ਪੁੱਤਰਾਂ ਦੇ ਟੋਟੇ ਕਰਾ ਕੇ ਗਲਾਂ 'ਚ ਪਵਾਉਣ ਬਾਅਦ, ਚਰਖੜੀਆਂ 'ਤੇ ਚੜ੍ਹ ਜਾਣ ਬਾਅਦ ਅਤੇ ਜਿਉਂਦੇ ਜੀਅ ਖੱਲਾਂ ਉਤਰਵਾਉਣ ਬਾਅਦ ਪ੍ਰਾਪਤ ਹੋਈ ਹੈ। ਗੁਰੂ ਦੇ ਪਿਆਰਿਆਂ ਨੇ ਸਿੱਖੀ ਲਈ ਇੰਨਾ ਸਿਦਕ ਤੇ ਸਿਰੜ ਰੱਖਿਆ ਕਿ ਸਿੱਖੀ ਦੇ ਦੁਸ਼ਮਣਾਂ ਜ਼ਕਰੀਆ ਖਾਨ, ਮੀਰ ਮੰਨੂ ਅਤੇ ਔਰੰਗਜ਼ੇਬ ਵਰਗਿਆਂ ਨੇ ਖੋਪੜੀਆਂ ਲਾਹ ਲਈਆਂ ਪਰ ਸਿੱਖਾਂ ਨੇ ਕੇਸ ਨਾ ਕਤਲ ਹੋਣ ਦਿੱਤੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਗੁਰੂ ਸਾਹਿਬ ਦੀ ਬਖਸ਼ੀ ਸਿੱਖੀ ਨੂੰ ਪਰਨਾਏ ਖ਼ਾਨਦਾਨ ਵਿੱਚ ਪੈਦਾ ਹੋਏ ਹਨ। ਉਹਨਾਂ ਦੇ ਬਜ਼ੁਰਗਾਂ ਨੇ ਜਿਥੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਬਤੌਰ ਗੁਰੂ ਦੇ ਸਿੱਖ ਆਪਣੀ ਸੇਵਾ ਨੂੰ ਨਿਭਾਉਂਦੇ ਹੋਏ ਜੇਲ੍ਹਾਂ ਕੱਟੀਆਂ ਉੱਥੇ ਪਰਿਵਾਰ ਦੀਆਂ ਮਾਤਾਵਾਂ ਤੇ ਬੀਬੀਆਂ, ਭੈਣਾਂ ਨੇ ਲੰਗਰਾਂ ਦੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ। ਬਚਪਨ ਤੋਂ ਹੀ ਸਵ.ਸ.ਪਰਕਾਸ਼ ਸਿੰਘ ਜੀ ਬਾਦਲ ਅਤੇ ਸਵ.ਬੀਬੀ ਸੁਰਿੰਦਰ ਕੌਰ ਬਾਦਲ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਸਿੱਖੀ ਸਰੂਪ ਸਾਡੀ ਵਡਮੁੱਲੀ ਪਹਿਚਾਣ ਹੈ ਕਿਉਂਕਿ ਇਹ ਪਹਿਚਾਣ ਬਖਸ਼ਣ ਲਈ ਦਸਮ ਪਿਤਾ ਜੀ ਨੂੰ ਸਰਬੰਸ ਕੁਰਬਾਨ ਕਰਨਾ ਪਿਆ ਸੀ। ਇਸ ਸਿੱਖੀ ਲਈ ਲੱਖਾਂ ਸ਼ਹਦਾਤਾਂ ਹੋਈਆਂ ਸਨ ਤੇ ਫਿਰ ਇਹ ਕੇਸ, ਇਹ ਕਕਾਰ ਮਹਿਫੂਜ਼ ਹੋਏ ਸਨ।
ਸ.ਸੁਖਬੀਰ ਸਿੰਘ ਬਾਦਲ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਵਿਦੇਸ਼ ਵਿੱਚ ਪੜ੍ਹਾਈ ਦੌਰਾਨ ਮਾਪਿਆਂ ਤੋਂ ਦੂਰ ਰਹੇ ਪਰ ਗੁਰੂ ਸਾਹਿਬ ਦੀ ਬਖਸ਼ੀ ਸਿੱਖੀ ਉਨ੍ਹਾਂ ਦੇ ਅਸ਼ੀਰਵਾਦ ਦੇ ਰੂਪ ਵਿੱਚ ਹਮੇਸ਼ਾ ਅਟੁੱਟ ਅੰਗ ਬਣੀ ਰਹੀ। ਇਸ ਸਿੱਖੀ ਸਰੂਪ ਕਰਕੇ ਹੀ ਦੇਸ ਪ੍ਰਦੇਸ਼ ਵਿੱਚ ਮਣਾ ਮੂਹੀਂ ਸਨਮਾਨ ਮਿਲਿਆ। ਸ.ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾ ਇਹੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ ਹੈ ਕਿ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੰਦੇ ਜੀਵਨ ਜਿਓਣਾ ਹੈ|
ਕਾਫ਼ੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਕਮੇਡੀਅਨ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਜੋ ਖ਼ੁਦ ਸਿੱਖੀ ਸਿਧਾਂਤਾਂ ਤੋਂ ਕੋਹਾਂ ਦੂਰ ਹੈ ਅਕਸਰ ਸ.ਬਾਦਲ ਅਤੇ ਉਹਨਾਂ ਦੇ ਪਰਿਵਾਰ ਬਾਰੇ ਸਟੇਜਾਂ ਤੋਂ ਵਿਅੰਗਮਈ ਭੱਦੀਆਂ ਟਿੱਪਣੀਆਂ ਕਰ ਚੁੱਕਾ ਹੈ। ਇੱਕ ਕਮੇਡੀਅਨ ਹੋਣ ਕਰਕੇ ਸ.ਬਾਦਲ ਨੇ ਕਦੇ ਇਸਦੀਆਂ ਇਹਨਾਂ ਘਟੀਆ ਗੱਲਾਂ ਵੱਲ ਤਵੱਜੋ ਨਹੀਂ ਦਿੱਤੀ | ਆਪਣੀ ਆਦਤ ਤੋਂ ਮਜਬੂਰ ਕਮੇਡੀਅਨ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਪ੍ਰਧਾਨ ਸਾਬ੍ਹ ਦੇ ਦਾੜ੍ਹੇ 'ਤੇ ਭੱਦੇ ਲਹਿਜੇ ਵਿੱਚ ਕੀਤੀ ਗਈ ਮਸਕਰੀ ਸੱਚ ਹੀ ਨਿਹਾਇਤ ਘਟੀਆ ਦਰਜ਼ੇ ਦੀ ਹਰਕਤ ਹੈ। ਇਹ ਸ਼ਬਦੀ ਹਮਲਾ ਗੁਰੂ ਸਾਹਿਬ ਦੇ ਹਰ ਉਸ ਸਿੱਖ ਦੇ ਸਰੂਪ ਉਪਰ ਹੈ ਜੋ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਹੈ, ਇਹ ਮਜ਼ਾਕ ਸਿੱਖ ਕੌਮ ਦੇ ਉਸ ਵਿਲੱਖਣ ਸਰੂਪ ਉੱਤੇ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਬੇਮਿਸਾਲ ਅਤੇ ਅਕਹਿ ਸ਼ਹਾਦਤਾਂ ਸਦਕਾ ਬਖਸ਼ਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਦਨ ਵਿੱਚ ਬੈਠੇ ਤਮਾਮ ਸਿੱਖ ਵਿਧਾਇਕ ਤੇ ਖ਼ੁਦ ਗੁਰਸਿੱਖ ਵਿਧਾਨ ਸਭਾ ਸਪੀਕਰ ਵੀ ਭਗਵੰਤ ਮਾਨ ਦੀ ਭੱਦੀਆਂ ਟਿੱਪਣੀਆਂ ਉੱਤੇ ਹੱਸ ਰਹੇ ਸਨ। ਭਗਵੰਤ ਮਾਨ ਦੀ ਇਸ ਹਰਕਤ ਨੇ ਹਰ ਗੁਰਸਿੱਖ ਮਨਾਂ ਅੰਦਰ ਡੂੰਘੀ ਚਿੰਤਾ ਪੈਦਾ ਕੀਤੀ ਹੈ ਕਿ ਸਿੱਖ ਬਹੁ ਗਿਣਤੀ ਸਟੇਟ ਦਾ ਮੁੱਖ ਮੰਤਰੀ ਸਿੱਖੀ ਸਰੂਪ ਨੂੰ ਇਸ ਕਦਰ ਨਫਰਤ ਕਰਦਾ ਹੈ ਕਿ ਉਹ ਸਿੱਖੀ ਸਰੂਪ ਦਾ ਮਜਾਕ ਬਣਾ ਰਿਹਾ ਹੈ|
ਭਗਵੰਤ ਮਾਨ ਨੂੰ ਇੰਨਾ ਹੀ ਆਖਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਜੀ ਸਿੱਖ ਇਤਿਹਾਸ ਨੂੰ ਪੜ੍ਹੋ ਅਤੇ ਨੌਟੰਕੀਬਾਜ਼ੀ ਵਿਚੋਂ ਬਾਹਰ ਨਿਕਲੋ। ਆਪਣੇ ਅਹੁਦੇ ਦੀ ਮਰਿਯਾਦਾ ਅਤੇ ਗਰਿਮਾ ਦਾ ਥੋੜ੍ਹਾ ਜਿਹਾ ਤਾਂ ਖਿਆਲ ਕਰ ਲਓ। ਅੱਜ ਸਭ ਨੂੰ ਤੁਹਾਡੀ ਬੁੱਧੀ ਅਤੇ ਪਰਵਰਿਸ਼ ਉੱਤੇ ਤਰਸ ਆਉਂਦਾ ਹੈ ਕਿ ਤੁਹਾਨੂੰ ਇੱਕ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਕੇਸਾਂ ਤੇ ਦਾੜ੍ਹੇ ਦੀ ਅਹਿਮੀਅਤ ਅਤੇ ਸਤਿਕਾਰ ਦਾ ਵੀ ਪਤਾ ਨਹੀਂ ਹੈ।
ਅੰਤ 'ਚ ਇਹੀ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਸੁਮੱਤ ਬਖਸ਼ੇ ਅਤੇ ਤੁਹਾਨੂੰ ਹੰਕਾਰ ਤੇ ਈਰਖਾ ਰੂਪੀ ਬਿਮਾਰੀ ਤੋਂ ਸਿਹਤਯਾਬ ਕਰੇ।

20/04/2023
27/01/2018

ਸੀਸ ਤਲੀ 'ਤੇ ਟਿਕਾ ਕੇ ਲੜਨ ਵਾਲੇ ਬਹਾਦਰ ਸਿੱਖ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਬਾਬਾ ਦੀਪ ਸਿੰਘ ਅਦੁੱਤੀ ਬਹਾਦਰੀ ਦੇ ਨਾਲ ਨਾਲ ਬਾਣੀ ਦੇ ਮਹਾਨ ਵਿਦਵਾਨ ਵੀ ਸਨ। ਆਪ ਨੂੰ ਸ਼ਹੀਦੀ ਮਿਸਲ ਦੇ ਪਹਿਲੇ ਸਰਦਾਰ ਅਤੇ ਦਮਦਮੀ ਟਕਸਾਲ ਦੇ ਪਹਿਲੇ ਜੱਥੇਦਾਰ ਬਣਨ ਦਾ ਮਾਣ ਪ੍ਰਾਪਤ ਹੋਇਆ। ਸੰਤ ਅਤੇ ਸਿਪਾਹੀ ਦੇ ਰੂਪ ਨੂੰ ਸਾਕਾਰ ਕਰਨ ਵਾਲੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਸਭ ਨੂੰ ਲੱਖ ਲੱਖ ਵਧਾਈ !

21/06/2017

ਕੈਪਟਨ ਸਾਹਿਬ ਅਤੇ ਮਨਪ੍ਰੀਤ ਬਾਦਲ ਦੇ ਕਿਸਾਨੀ ਕਰਜੇ ਤੇ ਮਤਭੇਦ ਖੁੱਲ ਕੇ ਸਾਹਮਣੇ ਆਏ .....
ਖੁਦ ਸੁਣੋ ਮਨਪ੍ਰੀਤ ਬਾਦਲ ਨੇ ਕੀ ਕਿਹਾ ਕੈਪਟਨ ਦੇ ਕਿਸਾਨੀ ਕਰਜੇ ਦੇ ਵਾਅਦੇ ਬਾਰੇ....
Source-

03/06/2017
27/05/2017

ਦੇਖੋ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਸੋਢੀ ਦੇ ਕਾਂਗਰਸੀ ਗੁੰਡਿਆਂ ਦੀ ਕਰਤੂਤ ਇਕ ਦਲਿਤ ਬੀਬੀ ਤੇ ਉਸਦੇ ਪਤੀ ਨੂੰ ਕੁੱਟ ਕੁੱਟ ਕੀਤਾ ਲਹੂ ਲੁਹਾਨ।
ਗਰੀਬ ਮਾਤਾ ਨੇ ਕਿਹਾ ਮੇਰੀ ਮੌਤ ਦੇ ਜਿੰਮੇਵਾਰ ਰਾਣਾ ਸੋਢੀ ਤੇ ਉਸਦਾ ਪੁੱਤਰ ਹੀਰਾ ਸੋਢੀ ਹੋਣਗੇ।

24/04/2017

ਕਿਸਾਨਾਂ ਦੀ ਹਾਲਤ ਦੇਖਲੋ ਕੀ ਹੋ ਗਈ ਹੈ....

03/02/2017

03/02/2017

Address

Ferozepur
Firozpur
152002

Alerts

Be the first to know and let us send you an email when Youth Akali Dal - Ferozepur posts news and promotions. Your email address will not be used for any other purpose, and you can unsubscribe at any time.

Share