Gurtej Singh Khosa

Gurtej Singh Khosa Official page of Gurtej Singh Khosa Chairman, District Planning Committee, Faridkot & District President Aam Aadmi Party Faridkot.

@ਮਾਵਾਂ ਧੀਆਂ ਸਤਿਕਾਰ ਯੋਜਨਾ
03/06/2026

@ਮਾਵਾਂ ਧੀਆਂ ਸਤਿਕਾਰ ਯੋਜਨਾ

ਪਿਛਲੇ ਦਿਨੀਂ ਪਿੰਡ ਮਾਨੀ ਸਿੰਘ ਵਾਲਾ ਦੇ ਸਾਡੇ ਸਰਪੰਚ ਸਖਵੰਤ ਸਿੰਘ ਸੱਤਾ ਜੀ ਦੇ ਤਾਇਆ ਜੀ ਸ:ਬਲਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾ...
01/06/2026

ਪਿਛਲੇ ਦਿਨੀਂ ਪਿੰਡ ਮਾਨੀ ਸਿੰਘ ਵਾਲਾ ਦੇ ਸਾਡੇ ਸਰਪੰਚ ਸਖਵੰਤ ਸਿੰਘ ਸੱਤਾ ਜੀ ਦੇ ਤਾਇਆ ਜੀ ਸ:ਬਲਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ।

ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਕਿਲ੍ਹਾ ਨੌ ਫ਼ਰੀਦਕੋਟ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਖਿਡਾਰ...
31/05/2026

ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਕਿਲ੍ਹਾ ਨੌ ਫ਼ਰੀਦਕੋਟ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕਬੱਡੀ ਸਾਡੀ ਪੰਜਾਬ ਦੀ ਮਾਣਮੱਤੀ ਖੇਡ ਹੈ ਜੋ ਨੌਜਵਾਨਾਂ ਵਿੱਚ ਅਨੁਸ਼ਾਸਨ, ਤੰਦਰੁਸਤੀ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ। ਟੂਰਨਾਮੈਂਟ ਕਰਵਾਉਣ ਵਾਲੀ ਸਮੂਹ ਕਮੇਟੀ ,ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ।

ਆਪਣੇ ਸਤਿਕਾਰਯੋਗ ਸਾਥੀਆਂ, ਜਿਨ੍ਹਾਂ ਨੇ ਐਮਸੀ ਦੀ ਚੋਣ ਵਿੱਚ ਜਿੱਤ ਹਾਸਲ ਕੀਤੀ , ਨੂੰ ਮਿਲ ਕੇ ਵਧਾਈ ਦਿੱਤੀ ਅਤੇ ਜਿਹੜੇ ਕੁਝ ਕਾਰਨਾਂ ਕਰਕੇ ਚੋਣ ...
30/05/2026

ਆਪਣੇ ਸਤਿਕਾਰਯੋਗ ਸਾਥੀਆਂ, ਜਿਨ੍ਹਾਂ ਨੇ ਐਮਸੀ ਦੀ ਚੋਣ ਵਿੱਚ ਜਿੱਤ ਹਾਸਲ ਕੀਤੀ , ਨੂੰ ਮਿਲ ਕੇ ਵਧਾਈ ਦਿੱਤੀ ਅਤੇ ਜਿਹੜੇ ਕੁਝ ਕਾਰਨਾਂ ਕਰਕੇ ਚੋਣ ਨਹੀਂ ਜਿੱਤ ਸਕੇ, ਉਹਨਾਂ ਨੂੰ ਮਿਲ ਕੇ ਹੌਂਸਲਾ ਵਧਾਇਆ। ਨਾਲ ਹੀ ਸਾਰੇ ਸਾਥੀਆਂ ਨੂੰ ਡੱਟ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ, ਕਿਉਂਕਿ ਸਮੇਂ ਦੇ ਨਾਲ ਕਦੇ ਚੰਗਾ ਤੇ ਕਦੇ ਮਾੜਾ ਦੌਰ ਆਉਂਦਾ ਰਹਿੰਦਾ ਹੈ। ਹਾਰ ਤੇ ਜਿੱਤ ਜ਼ਿੰਦਗੀ ਦਾ ਹਿੱਸਾ ਹਨ, ਪਰ ਸੱਚਾਈ, ਇਮਾਨਦਾਰੀ ਅਤੇ ਲੋਕ ਸੇਵਾ ਨਾਲ ਕੰਮ ਕਰਨ ਵਾਲਿਆਂ ਦੀ ਇੱਕ ਦਿਨ ਜ਼ਰੂਰ ਜਿੱਤ ਹੁੰਦੀ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਸਾਥੀ ਡੱਟ ਕੇ ਮੈਦਾਨ ਵਿੱਚ ਰਹਿਣਗੇ ਅਤੇ ਆਪਣੇ ਸ਼ਹਿਰ ਦੀ ਖੂਬਸੂਰਤੀ ਤੇ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਆਓ ਸਾਰੇ ਮਿਲ ਕੇ ਆਪਣੇ ਫਰੀਦਕੋਟ ਨੂੰ ਹਰਿਆ-ਭਰਿਆ, ਰੰਗਲਾ ਅਤੇ ਵਿਕਾਸਸ਼ੀਲ ਸ਼ਹਿਰ ਬਣਾਈਏ ਅਤੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰੀਏ।

28/05/2026
ਬੜੇ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਦਿਨੀਂ ਮੇਰੇ ਸਤਿਕਾਰਯੋਗ ਦਾਦੀ ਜੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ 28 ਮ...
27/05/2026

ਬੜੇ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਦਿਨੀਂ ਮੇਰੇ ਸਤਿਕਾਰਯੋਗ ਦਾਦੀ ਜੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ 28 ਮਈ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

ਆਪ ਸਭ ਸੱਜਣ-ਮਿੱਤਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਨਿਮਰ ਬੇਨਤੀ ਹੈ ਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਆਸ਼ੀਰਵਾਦ ਬਖ਼ਸ਼ਣਾ ਜੀ।

24/05/2026

ਵਾਰਡ ਨੰਬਰ 11 ਤੋਂ ਸਾਡੀ ਪਾਰਟੀ ਦੇ ਪੁਰਾਣੇ ਤੇ ਸਮਰਪਿਤ ਵਰਕਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਧਰਮਪਤਨੀ ਬੀਬੀ ਵੀਰਪਾਲ ਕੌਰ ਜੀ ਨੂੰ ਆਪਣੇ ਕੀਮਤੀ ਵੋਟਾਂ ਨਾਲ ਭਾਰੀ ਬਹੁਮਤ ਨਾਲ ਕਾਮਯਾਬ ਬਣਾਓ। ਝਾੜੂ ਦੇ ਨਿਸ਼ਾਨ ‘ਤੇ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੋ, ਤਾਂ ਜੋ ਪੰਜਾਬ ਸਰਕਾਰ ਅਤੇ ਤੁਹਾਡੇ ਆਪਣੇ ਐਮ.ਸੀ. ਦੇ ਸਹਿਯੋਗ ਨਾਲ ਵਾਰਡ ਅਤੇ ਸ਼ਹਿਰ ਦੇ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਹੋ ਸਕਣ।

ਆਓ ਸਭ ਮਿਲ ਕੇ ਆਪਣੇ ਵਾਰਡ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਿਕਸਤ ਬਣਾਉਣ ਲਈ ਬੀਬੀ ਵੀਰਪਾਲ ਕੌਰ ਜੀ ਦਾ ਸਾਥ ਦਈਏ।

Address

Chairman District Planning Committee
Faridkot
151203

Telephone

+919914521800

Website

Alerts

Be the first to know and let us send you an email when Gurtej Singh Khosa posts news and promotions. Your email address will not be used for any other purpose, and you can unsubscribe at any time.

Contact The Organization

Send a message to Gurtej Singh Khosa:

Share