Power To People

Power To People Power to people. Power To People (ਲੋਕਾਂ ਦੀ ਤਾਕਤ ਲੋਕਾਂ ਦੇ ਹੱਥ )

ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਔਸ਼ੋ ਦੀਆਂ ਸਪੀਚਾਂ ਨਹੀਂ ਮਿਲਦੀਆਂ। ਕੀ ਇੰਦਰਾ ਗਾਂਧੀ ਦੇ ਕਤਲ ਤੇ ਇਹ ਸਟੇਟਮੈਂਟ ਦੇਣ ਕਾਰਨ ਤ...
13/07/2026

ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਔਸ਼ੋ ਦੀਆਂ ਸਪੀਚਾਂ ਨਹੀਂ ਮਿਲਦੀਆਂ। ਕੀ ਇੰਦਰਾ ਗਾਂਧੀ ਦੇ ਕਤਲ ਤੇ ਇਹ ਸਟੇਟਮੈਂਟ ਦੇਣ ਕਾਰਨ ਤਾਂ ਉਸ ਦੀਆਂ ਵੀਡੀਓ ਬੰਦ ਨਹੀਂ ਹੋਈਆਂ

Indira Gandhi ਬਾਰੇ ਕੀ ਬੋਲਿਆ ਸੀ ਓਸ਼ੋ ? ...

01/07/2026

ਦੋ ਦਿਸੰਬਰ 2024 ਤੋਂ ਬਾਅਦ 29-6-2026 ਨੂੰ ਅਕਾਲ ਤਖਤ ਸਾਹਿਬ ਤੇ ਇਕ ਹੋਰ ਇਤਿਹਾਸਕ ਫੈਸਲਾ
ਜਿੰਨਾਂ ਐਕਸਪੋਜਰ ਅਕਾਲ ਤਖਤ ਸਾਹਿਬ ਦੇ ਇਸ ਸੰਵਾਦ ਵਿਚ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਦੀ ਵਰਕਿੰਗ ਦਾ ਹੋਇਆ, ਕਦੇ ਨਹੀਂ ਹੋਇਆ। ਗੂੰਗੇ ਬੋਲੇ ਐਮ ਐਲ ਏ ਜਵਾਬ ਦੇਣ ਲਈ ਮਜਬੂਰ ਹੋਏ ਅਤੇ ਮੰਨਿਆ ਕਿ ਸਾਡੀ ਗਲਤੀ ਹੈ ਕਾਨੂੰਨ ਬਿਨਾਂ ਪੜੇ ਦਸਤਖਤ ਕੀਤੇ। ਚਲੋ ਡਰਾਫਟ ਬਣਾਉਣਾ ਸਭ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਹ ਤਾਂ ਮਾਹਿਰ ਹੀ ਲਾਏ ਜਾਂਦੇ ਇਸ ਕੰਮ ਤੇ, ਪਰ ਦਸਤਖਤ ਬਿਨਾਂ ਪੜੇ ਕਰਨਾ? ਉਹ ਆਪਣਾ ਜਲੂਸ ਆਪ ਹੀ ਕਢਾ ਗਏ। ਇਹ ਵੀ ਚੰਗਾ ਕਿ ਆਤਮਾ ਹਲੂਣੀ ਗਈ ਤੇ ਮਤੇ ਨੂੰ ਸਰਵਸੰਮਤੀ ਨਾਲ ਮਨਜੂਰ ਕਰ ਗਏ। ਹੁਣ ਅਮਲ ਦੱਸੂ ਕਿ ਅਜੇ ਵੀ ਗੁਲਾਮੀ ਕਬੂਲ ਕਰਨਗੇ ਕਿ ਫੈਸਲਾ ਲਾਗੂ ਕਰਨ ਲਈ ਅਜਾਦ ਹੌਦ ਵਿਖਾਉਣਗੇ?

21/06/2026

ਅੱਜ ਵਟਸਐਪ ਤੇ ਇਹ ਪੋਸਟ ਦੇਖੀ।
ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕੀ
ਪਰਮਿੰਦਰ ਤੋਂ ਧੰਨਵਾਦ ਸਹਿਤ
🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਆਪਣੀ ਕਲਮ ਨਾਲ ਲਿੱਖੀ ਇੱਕ ਕਵਿਤਾ ਵੀ ਸ਼ੇਅਰ ਕਰ ਰਿਹਾ ਹਾਂ…
🙏ਬਾਬਾ ਨਾਨਕ ਜੀ ਨੇ ਆ ਕੇ,
🙏ਸਿੱਖ ਧਰਮ ਨਵਾਂ ਚਲਾ ਕੇ,
🙏ਜਾਤ ਪਾਤ ਦਾ ਭੇਦ ਮੁਕਾ ਕੇ,
🙏ਔਰਤ ਦਾ ਰੁਤਬਾ ਵਧਾ ਕੇ,
🙏ਗੇੜੀ ਦੁਨੀਆ ਦੀ ਹੈ ਲਾ ਕੇ,
🙏ਕਿਰਤ ਕਰਨ ਦੀ,
🙏ਵੰਡ ਛਕਣ ਦੀ,
🙏ਨਾਮ ਜਪਣ ਦੀ,
🙏ਦਿੱਤੀ ਸਿੱਖਿਆ ਥਾਂ-ਥਾਂ ਜਾ ਕੇ,
🙏ਥਾਂ-ਥਾਂ ਜਾ ਕੇ ਥਾਂ-ਥਾਂ ਜਾ ਕੇ,
🙏ਤੇਰਾ ਤੇਰਾ ਤੋਲ ਦਿਖਾ ਕੇ,
🙏ਰੋਟੀ ਭਾਈ ਲਾਲੋ ਘਰ ਖਾ ਕੇ,
🙏ਇਕ ਉਂਕਾਰ ਦਾ ਪਾਠ ਪੜ੍ਹਾ ਕੇ,
🙏ਗੇੜੀ ਦੁਨੀਆ ਦੀ ਹੈ ਲਾ ਕੇ,
🙏ਕਿਰਤ ਕਰਨ ਦੀ,
🙏ਵੰਡ ਛਕਣ ਦੀ,
🙏ਨਾਮ ਜਪਣ ਦੀ,
🙏ਦਿੱਤੀ ਸਿੱਖਿਆ ਥਾਂ-ਥਾਂ ਜਾ ਕੇ,
🙏ਥਾਂ-ਥਾਂ ਜਾ ਕੇ ਥਾਂ-ਥਾਂ ਜਾ ਕੇ,
🙏ਪੰਜੇ ਨਾਲ ਪੱਥਰ ਰੁਕਾ ਕੇ,
🙏ਵਲੀ ਕੰਧਾਰੀ ਦਾ ਹੰਕਾਰ ਮਿਟਾ ਕੇ,
🙏ਰੀਠੇ ਮਿੱਠੇ ਕਰ ਦਿਖਾ ਕੇ,
🙏ਗੇੜੀ ਦੁਨੀਆ ਦੀ ਹੈ ਲਾ ਕੇ,
🙏ਕਿਰਤ ਕਰਨ ਦੀ,
🙏ਵੰਡ ਛਕਣ ਦੀ,
🙏ਨਾਮ ਜਪਣ ਦੀ,
🙏ਦਿੱਤੀ ਸਿੱਖਿਆ ਥਾਂ-ਥਾਂ ਜਾ ਕੇ,
🙏ਥਾਂ-ਥਾਂ ਜਾ ਕੇ ਥਾਂ-ਥਾਂ ਜਾ ਕੇ,
🙏ਬਾਣੀ ਰੂਪ ਵਿੱਚ ਸੱਚ ਸੁਣਾ ਕੇ,
🙏ਵਿਕਾਰਾਂ ਤੋਂ ਕਿਵੇਂ ਦੂਰੀ ਬਣਾ ਕੇ,
🙏ਜੀਵਨ ਜੀਣਾ ਹੈ ਸਮਝਾ ਕੇ,
🙏ਪਰਮਿੰਦਰ ਵਰਗਿਆਂ ਸਹੀ ਰਾਹੇ ਪਾ ਕੇ,
🙏ਗੇੜੀ ਦੁਨੀਆ ਦੀ ਹੈ ਲਾ ਕੇ,
🙏ਕਿਰਤ ਕਰਨ ਦੀ,
🙏ਵੰਡ ਛਕਣ ਦੀ,
🙏ਨਾਮ ਜਪਣ ਦੀ,
🙏ਦਿੱਤੀ ਸਿੱਖਿਆ ਥਾਂ-ਥਾਂ ਜਾ ਕੇ,
🙏ਥਾਂ-ਥਾਂ ਜਾ ਕੇ ਥਾਂ-ਥਾਂ ਜਾ ਕੇ,
ਲਿਖ ਰਿਹਾਂ ਅੰਤ ਵਿੱਚ ਸਿਰ ਸ਼ਰਮ ਨਾਲ ਝੁਕਾ ਕੇ,
🙏ਸਿੱਖਿਆਵਾਂ ਉਹਨਾਂ ਦੀਆਂ ਭੁਲਾ ਕੇ,
🙏ਮਨ ਮੋਹ ਮਾਇਆ ਦੇ ਜਾਲ ਵਿੱਚ ਫਸਾ ਕੇ,
🙏ਜੀਣਾ ਚਾਹੁੰਦੇ ਹਾਂ ਅਫ਼ਸੋਸ ਅਸੀ ਫਿਰ ਵੀ,
🙏ਬਾਬਾ ਨਾਨਕ ਦੇ ਸਿੱਖ ਕਹਿਲਵਾ ਕੇ,
🙏ਜੀਣਾ ਚਾਹੁੰਦੇ ਹਾਂ ਅਫ਼ਸੋਸ ਅਸੀਂ ਫਿਰ ਵੀ,
🙏ਬਾਬਾ ਨਾਨਕ ਦੇ ਸਿੱਖ ਕਹਿਲਵਾ ਕੇ….
🙏ਧੰਨਵਾਦ ਸਹਿਤ,
ਡਾ ਪਰਮਿੰਦਰ ਦੀ 🖋️ ਤੋਂ!

ਪਹਿਲਾਂ ਮਰਦ ਧੱਕਾ ਕਰਦੇ ਸੀ ਹੁਣ ਔਰਤਾਂ ਨੂੰ ਧੱਕਾ ਕਰਨ ਦਾ ਹੱਕ ਹੈ 🤔🤔ਪਰ ਧੱਕਾ ਤਾਂ ਧੱਕਾ ਹੀ ਹੈ। ਲਿਵ ਇਨ ਵਿਚ ਵੀ ਧੱਕਾ? ਵਿਆਹ ਵਿਚ ਤਾਂ ਹੋ ਹ...
29/04/2026

ਪਹਿਲਾਂ ਮਰਦ ਧੱਕਾ ਕਰਦੇ ਸੀ ਹੁਣ ਔਰਤਾਂ ਨੂੰ ਧੱਕਾ ਕਰਨ ਦਾ ਹੱਕ ਹੈ 🤔🤔
ਪਰ ਧੱਕਾ ਤਾਂ ਧੱਕਾ ਹੀ ਹੈ। ਲਿਵ ਇਨ ਵਿਚ ਵੀ ਧੱਕਾ? ਵਿਆਹ ਵਿਚ ਤਾਂ ਹੋ ਹੀ ਰਿਹਾ। ਕੀ ਜਬਰੀ ਕਿਸੇ ਦਾ ਦਿਲ ਲਿਆ ਜਾ ਸਕਦਾ????

ਓਏ ਸੇਵਕਾ! ਏਥੇ ਈ ਕੰਮ ਖਤਰੇ ਆਲ਼ਾ....
ਅਬੋਹਰ ਵਿੱਚ ਹੋਰ ਹੀ ਕਾਰਾ ਹੋ ਗਿਆ। ਇੱਕ ਬੰਦੇ ਦਾ ਤਲਾਕ ਦਾ ਕੇਸ ਚਲਦਾ ਸੀ। ਉਹ ਲਿਵ ਇਨ ਵਿੱਚ ਕਿਸੇ ਹੋਰ ਨਾਲ਼ ਰਹਿਣ ਲੱਗ ਪਿਆ। ਫਿਰ ਉਹਦੇ ਨਾਲ਼ ਤੋੜ ਵਿਛੋੜਾ ਹੋ ਗਿਆ। ਉਹ ਕਹਿੰਦੀ ਠੁਕਰਾ ਕੇ ਮੇਰੀ ਮੁਹੱਬਤ ਅਬ ਤੂ ਇੰਤਕਾਮ ਦੇਖੇਗਾ। ਲੈ ਕੇ ਬਲੈਰੋ, ਉਹ ਡੱਬਵਾਲੀ ਤੋਂ ਅਬੋਹਰ ਵੱਜੀ। ਨਾਲ਼ ਭਰਜਾਈ ਤੇ ਭਰਾ ਵੀ ਸੀ ਸ਼ਾਇਦ l ਪਹਿਲਾਂ ਤਾਂ ਉਸ ਨੇ ਚੰਗੀ ਤਰ੍ਹਾਂ ਆਵਦਾ ਮਹਿਬੂਬ ਜੁੱਤੀਆਂ ਨਾਲ਼ ਧੋਤਾ - ਤੇ ਫਿਰ ਸੁੱਟ ਕੇ ਬਲੈਰੋ ਵਿੱਚ ਚੰਦਰੀ ਮਾਰ ਕੇ ਗੇਅਰ ਫਰਾਰ ਹੋ ਗਈ। ਪੁਲਸ ਨੂੰ ਪਤਾ ਲੱਗਾ ਤਾਂ ਜਾ ਕੇ ਡੱਬਵਾਲੀ ਤੋਂ ਬੰਦਾ ਲਿਆਂਦਾ। ਫੋਟੋ ਵਿੱਚ ਵੀ ਬੜੀ ਜ਼ਹਿਰੀ ਨਿਗ੍ਹਾ ਨਾਲ਼ ਝਾਕ ਰਹੀ ਸੀ ਬੀਬੀ। ਪੋਸਟ ਤਾਂ ਪਾ ਰਿਹੈਂ ਪਰ ਡਰ ਵੀ ਲੱਗਦੈ - ਮਾਹੌਲ ਬੜਾ ਖਰਾਬ ਏ !!!!
- ਮਿੰਟੂ ਗੁਰੂਸਰੀਆ

07/11/2025

Address

Faridkot
151203

Website

Alerts

Be the first to know and let us send you an email when Power To People posts news and promotions. Your email address will not be used for any other purpose, and you can unsubscribe at any time.

Shortcuts

Share