Harcharan Singh Brar Sotha

Harcharan Singh Brar Sotha President Distt. Congress Committee Sri Muktsar Sahib

ਟਰੂ ਵੇਜ (Tru Ways) ਇੰਸਟੀਚਿਊਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਲਈ 'ਪੰਜਾਬੀ ਵਿਆਕਰਨ ਅਤੇ ਪੰਜਾਬੀ ਪੇਪ...
20/12/2025

ਟਰੂ ਵੇਜ (Tru Ways) ਇੰਸਟੀਚਿਊਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਲਈ
'ਪੰਜਾਬੀ ਵਿਆਕਰਨ ਅਤੇ ਪੰਜਾਬੀ ਪੇਪਰ A' ਸਿਰਲੇਖ ਅਧੀਨ ਕਿਤਾਬ ਲੋਕ ਅਰਪਣ

ਸਿਰਮੌਰ ਸਾਹਿਤਕਾਰ, ਮਾਣ ਮੱਤੇ ਪੁਰਸਕਾਰ 'ਸਾਹਿਤ ਰਤਨ' ਨਾਲ ਨਿਵਾਜੇ ਵਿਸ਼ਵ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਪੁੱਜੇ ਬਤੌਰ ਮੁੱਖ ਮਹਿਮਾਨ ਟਰੂ ਵੇਜ ਇੰਸਟੀਚਿਊੇਟ ਤੇ ਕੀਤੀ ਕਿਤਾਬ ਰਿਲੀਜ

ਸਿਰਮੌਰ ਸਾਹਿਤਕਾਰ, ਮਾਣ ਮੱਤੇ ਪੁਰਸਕਾਰ 'ਸਾਹਿਤ ਰਤਨ' ਨਾਲ ਨਿਵਾਜੇ ਵਿਸ਼ਵ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਵੱਲੋ ਬਤੌਰ ਮੁੱਖ ਮਹਿਮਾਨ ਟਰੂ ਵੇਜ (Tru Ways) ਇੰਸਟੀਚਿਊੇਟ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਕੇ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਲਈ 'ਪੰਜਾਬੀ ਵਿਆਕਰਨ ਅਤੇ ਪੰਜਾਬੀ ਪੇਪਰ A' ਸਿਰਲੇਖ ਅਧੀਨ ਕਿਤਾਬ ਲੋਕ ਅਰਪਣ ਕੀਤੀ ਗਈ ! ਵਰਨਣਯੋਗ ਹੈ ਕਿ ਟਰੂ ਵੇਜ ਦੀ ਇਹ ਕਿਤਾਬ ਪੰਜਾਬ ਰਾਜ ਦੇ ਪੰਜਾਬ ਪੁਲਿਸ, ਪਟਵਾਰੀ ਸੀਨੀਅਰ ਅਸਿਸਟੈਂਟ, ਐਕਸਾਈਜ਼ ਇੰਸਪੈਕਟਰ, ਵੀਡੀਓ, ਮਾਸਟਰ ਕੇਡਰ, PSSSB ਕਲਰਕ, ਫੋਰੈਸਟ ਗਾਰਡ, ਮਾਰਕਫੈੱਡ, NTT, PSPCL, NTT, PUDA ਆਦਿ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ ! ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲਗਪਗ 10 ਹੋਰ ਕਿਤਾਬਾਂ ਜਲਦੀ ਹੀ ਲੋਕ ਅਰਪਣ ਕੀਤੀਆਂ ਜਾਣਗੀਆਂ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਜਿਹਾ ਉਪਰਾਲਾ ਕਰਨ ਵਾਲਾ ਟਰੂ ਵੇਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਨਿਵੇਕਲਾ ਤੇ ਪਹਿਲਾ ਇੰਸਟੀਚਿਊਟ ਹੈ ! ਇਸਤੋਂ ਇੰਸਟੀਚਿਊਟ ਵੱਲੋਂ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਘਰ ਬੈਠ ਕੇ ਤਿਆਰੀ ਕਰਨ ਲਈ Online ਐਪ ਵੀ ਲਾਂਚ ਕੀਤੀ ਜਾ ਚੁੱਕੀ ਹੈ ! ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਟਰੂ ਵੇਜ ਇੰਸਟੀਚਿਊਟ ਕਿਤਾਬਾਂ ਦੇ ਨਿਵੇਕਲੇ ਉਪਰਾਲੇ ਨਾਲ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਇੰਸਟੀਚਿਊਟ ਪੰਜਾਬ ਵਿੱਚ ਬਹੁਤ ਘੱਟ ਹਨ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ! ਇਸ ਮੌਕੇ ਲੇਖਕ ਗੁਰਸੇਵਕ ਸਿੰਘ ਪ੍ਰੀਤ, ਹਰਚਰਨ ਸਿੰਘ ਬਰਾੜ ਸੋਥਾ, ਲੇਖਕ ਜਗਦੀਪ ਜਾਬੀ, ਗੁਰਪ੍ਰੀਤ ਸਿੰਘ ਘੁਗਿਆਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ! ਇੱਥੇ ਇਹ ਵੀ ਜਿਕਰਯੋਗ ਹੈ ਕਿ ਨਿੰਦਰ ਘੁਗਿਆਣਵੀ ਹੁਣ ਤੱਕ 70 ਕਿਤਾਬਾਂ ਸਾਹਿਤ ਨੂੰ ਭੇਟ ਕਰ ਚੁੱਕਾ ਹੈ। ਉਸਦੀਆਂ ਕਿਤਾਬਾਂ ਵੱਖ ਵੱਖ ਯੂਨੀਵਰਸਿਟੀਆਂ ਦੇ ਐਮ ਏ ਬੀਏ ਦੇ ਕੋਰਸਾਂ ਤੇ ਸੀ ਬੀ ਐਸ ਸੀ ਵਿੱਚ ਵੀ ਪੜਾਈਆਂ ਜਾਂਦੀਆਂ ਹਨ। 12 ਦੇ ਲਗਪਗ ਵਿਦਿਆਰਥੀ ਉਸਦੀਆਂ ਕਿਤਾਬਾਂ ਉਤੇ ਐਮ ਫਿਲ ਤੇ ਪੀ ਐਚ ਡੀ ਕਰ ਚੁੱਕੇ ਹਨ। ਪੰਜਾਬ ਸਰਕਾਰ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਿੰਦਰ ਆਈ ਏ ਐਸ ਤੇ ਪੀ ਸੀ ਐਸ ਅਫਸਰਾਂ ਦੀ ਟ੍ਰੇਨਿੰਗ ਲਈ ਫੈਕਲਿਟੀ ਮੈਂਬਰ ਵੀ ਹੈ। ਨਿੰਦਰ ਘੁਗਿਆਣਵੀ ਪੰਜਾਬ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿਚ 'ਪ੍ਰੋਫੈਸਰ ਆਫ ਪ੍ਰੈਕਟਿਸ' ਰਹਿ ਚੁੱਕਾ ਹੈ। ਮਹਾਰਾਸ਼ਟਰਾ ਦੀ ਮਹਾਤਮਾ ਗਾਂਧੀ ਅੰਤਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਰਧਾ ਵਿਚ ਵੱਡੇ ਮਾਣ ਵਾਲੀ ਪੋਸਟ 'ਰਾਈਟਰ ਇਨ ਰੈਜੀਡੈਂਸ' ਉਤੇ ਵੀ ਤਾਇਨਾਤ ਰਿਹਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਮਾਣਮੱਤਾ ਪੁਰਸਕਾਰ 'ਸਾਹਿਤ ਰਤਨ' ਉਪ ਰਾਸ਼ਟਰਪਤੀ ਵਲੋਂ ਉਸਨੂੰ 2024 ਵਿਚ ਭੇਟ ਕੀਤਾ ਗਿਆ।
Tru Ways

ਅੱਜ ਮੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਪਰਿਵਾਰਿਕ ਮੈਬਰ ਜਸਪ੍ਰੀਤ ਸਿੰਘ ਭਲਾਈਆਣਾ ਦੇ ਸਹੁਰਾ ਸਾਹਿਬ ਸਵ. ਹਕੀਕਤ ਸਿੰਘ ਗਿੱਲ ਰਾਮੇਆਣਾ ਦੀ...
30/08/2025

ਅੱਜ ਮੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਪਰਿਵਾਰਿਕ ਮੈਬਰ ਜਸਪ੍ਰੀਤ ਸਿੰਘ ਭਲਾਈਆਣਾ ਦੇ ਸਹੁਰਾ ਸਾਹਿਬ ਸਵ. ਹਕੀਕਤ ਸਿੰਘ ਗਿੱਲ ਰਾਮੇਆਣਾ ਦੀ ਬੀਤੇ ਦਿਨੀ ਐਕਸੀਡੈਟ ਦੁਰਘਟਨਾ ਵਿੱਚ ਹੋਈ ਮੌਤ ਕਰਕੇ ਪਿੰਡ ਰਾਮੇਆਣਾ ਵਿਖੇ ਪਰਿਵਾਰ ਨਾਂਲ ਦੁੱਖ ਦਾ ਇਜਹਾਰ ਕਰਨ ਲਈ ਸਾਥੀਆਂ ਸਮੇਤ ਪੁੱਜੇ !

Jaspreet Singh Bhallaiana
Jaspreet Singh Bhallaiana

20/11/2024
18/11/2024

ਗਿੱਦੜਬਾਹਾ ਵਿੱਚ ਸ. ਚਰਨਜੀਤ ਸਿੰਘ ਚੰਨੀ ਜੀ ਬਾਰੇ ਗੁੰਮਰਾਹਕੁੰਨ ਪ੍ਰਚਾਰ ਦਾ ਅਸਲ ਸੱਚ, ਔਰਤਾਂ ਦੇ ਅਪਮਾਨ ਦਾ ਮੁੱਦਾ ਕੋਰਾ ਝੂਠ, ਅੰਮ੍ਰਿਤਾ ਵੜਿੰਗ ਜੀ ਦੀ ਜਿੱਤ ਯਕੀਨੀ

ਮੇਰੇ ਪੁੱਤਰ ਸਮਾਨ ਜਸਪ੍ਰੀਤ ਸਿੰਘ ਭਲਾਈਆਣਾ (OSD to ਅਮਰਿੰਦਰ ਸਿੰਘ ਰਾਜਾ ਵੜਿੰਗ) ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਦੀ ਮ...
14/01/2024

ਮੇਰੇ ਪੁੱਤਰ ਸਮਾਨ ਜਸਪ੍ਰੀਤ ਸਿੰਘ ਭਲਾਈਆਣਾ (OSD to ਅਮਰਿੰਦਰ ਸਿੰਘ ਰਾਜਾ ਵੜਿੰਗ) ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਦੀ ਮਿਹਰ ਸਦਕਾ ਤੰਦਰੁਸਤੀ ਦੇ ਨਾਲ ਨਾਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਤੇ ਲੋਕ ਸੇਵਾ ਨੂੰ ਸਮਰਪਿਤ ਰਹੇ ਸਾਡਾ ਪੁੱਤਰ ਜਸਪ੍ਰੀਤ !

Jaspreet Singh Bhallaiana

ਜਸਪ੍ਰੀਤ ਸਿੰਘ ਭਲਾਈਆਣਾ ਖਿਲਾਫ ਨਰੇਗਾ ਸਕੀਮ ਵਿੱਚ ਘਪਲੇ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨਤੀਜਾ ਆਇਆ ਸਾਹਮਣੇ, ਜਸਪ੍ਰੀਤ ਭਲਾਈਆਣਾ ਵੱਲੋਂ ...
11/01/2024

ਜਸਪ੍ਰੀਤ ਸਿੰਘ ਭਲਾਈਆਣਾ ਖਿਲਾਫ ਨਰੇਗਾ ਸਕੀਮ ਵਿੱਚ ਘਪਲੇ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨਤੀਜਾ ਆਇਆ ਸਾਹਮਣੇ, ਜਸਪ੍ਰੀਤ ਭਲਾਈਆਣਾ ਵੱਲੋਂ ਪੇਸ਼ ਕੀਤੇ ਪੁਖਤਾ ਸਬੂਤਾਂ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਨਿੱਜੀ ਚੈਨਲ ਦੇ ਮਾਲਕ, ਐਕਰ ਅਤੇ RTI Activist ਨੂੰ ਸੰਮਨ/ਨੋਟਿਸ ਜਾਰੀ, ਆਖਿਰ ਸੱਚ ਆਇਆ ਸਾਹਮਣੇ

28/12/2023

Knowledge Yatra ਗਿਆਨ ਯਾਤਰਾ

09/12/2023

ਕਿਸਾਨੀ ਗਿਆਨ

Address

Rameana
Faridkot
151202

Website

Alerts

Be the first to know and let us send you an email when Harcharan Singh Brar Sotha posts news and promotions. Your email address will not be used for any other purpose, and you can unsubscribe at any time.

Share