26/01/2023
ਮਾਨਯੋਗ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ,ਮਾਨਯੋਗ ਨਿਗਰਾਨ ਇੰਜੀਨੀਅਰ ਸਾਹਿਬ ਸਰਹਿੰਦ ਕੈਨਾਲ ਸਰਕਲ, ਫਰੀਦਕੋਟ ਮੰਡਲ ਨਹਿਰ ਅਫਸਰ ਅਤੇ ਉਪ ਮੰਡਲ ਅਫਸਰ ਜਗਰਾਓਂ ਜੀ ਦੇ ਹੁਕਮਾਂ ਅਨੁਸਾਰ ਨਹਿਰੀ ਪਾਣੀ ਨਾਲ ਵਧੇਰੇ ਆਬਪਾਸ਼ੀ ਹਿੱਤ ਫ਼ਰੀਦਕੋਟ ਡਵੀਜਨ ਅਧੀਨ ਪੈਂਦੀ ਜਿਲੇਦਾਰੀ ਸੈਕਸ਼ਨ ਦੌਧਰ ਦੇ ਪਿੰਡ ਲੰਮੇ, ਲੋਪੋਂ ਅਤੇ ਢੁੱਡੀਕੇ ਦੇ ਹਿੱਸੇਦਾਰਾਂ ਨਾਲ ਜ਼ਿਲੇਦਾਰ ਤੇਜਿੰਦਰਜੀਤ ਕੌਰ, ਪਟਵਾਰੀ ਪ੍ਰੀਤਮ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਕੈਂਪ ਲਾਇਆ ਗਿਆ ਅਤੇ ਜਿਸ ਵਿੱਚ ਹਿੱਸੇਦਾਰਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋ ਲਈ ਅਤੇ ਖ਼ਾਲ ਬਹਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਵਾਟਰ ਸੈਸ ਜਮਾਂ ਕਰਵਾਉਣ ਲਈ ਪ੍ਰੇਰਿਤ ਕੀਤਾ ਜਿਸ ਵਿੱਚ ਜਿੰਮੀਦਾਰਾਂ ਨੇ ਸਹਿਮਤੀ ਪ੍ਰਗਟਾਈ ਇਹਨਾਂ ਮੋਘਿਆ ਤੇ ਨਹਿਰੀ ਪਾਣੀ ਲਈ ਖਾਲ ਬਹਾਲ ਕਰਨ ਨਾਲ ਲਗਭਗ 800 ਏਕੜ ਰਕਬਾ ਸਿੰਚਾਈ ਅਧੀਨ ਵਾਧਾ ਹੋਣ ਦੀ ਸੰਭਾਵਨਾ ਹੈ।