ਰਣ ਸਿੰਘ ਵਾਲਾ - Ran Singh Wala

ਰਣ ਸਿੰਘ ਵਾਲਾ - Ran Singh Wala ਪਿੰਡ ਰਣ ਸਿੰਘ ਵਾਲਾ (ਫਰੀਦਕੋਟ)

'ਸਾਹਿਬ ਦੇ ਸਾਹਿਬਜ਼ਾਦੇ' ਪਹਿਰ ਦੇ ਤੜਕੇਸੁਪਨ ਸੰਸਾਰ ਜਾਣੀ ਕਿਤੇ ਜੁੜ ਗਿਆ ਪਿਛਲਖੁਰੀ ਮੁੜ ਗਿਆਸਮੇਂ ਦਾ ਗੇੜ ਸਵਾ ਕੁ ਤਿੰਨ ਸਦੀਆਂਪੁਰੀ ਅਨੰਦ  ਧ...
21/12/2024

'ਸਾਹਿਬ ਦੇ ਸਾਹਿਬਜ਼ਾਦੇ'

ਪਹਿਰ ਦੇ ਤੜਕੇ
ਸੁਪਨ ਸੰਸਾਰ
ਜਾਣੀ ਕਿਤੇ ਜੁੜ ਗਿਆ
ਪਿਛਲਖੁਰੀ ਮੁੜ ਗਿਆ
ਸਮੇਂ ਦਾ ਗੇੜ
ਸਵਾ ਕੁ ਤਿੰਨ ਸਦੀਆਂ

ਪੁਰੀ ਅਨੰਦ ਧਰਤਿ ਇਲਾਹੀ
ਸੀ ਪਿਤਾ-ਪੁਰਖੀ
ਸਹਿਜ ਨਾਲ ਛੱਡਤੀ
ਰਤਾ ਨਹੀਂ ਰੰਜ, ਦਾਅਵਾ ਨਹੀਂ ਕੋਈ
ਰਹੇ ਸਦਾ ਵਸਦੀ
ਵਹੀਰਾਂ ਚੜ੍ਹੀਆਂ
ਜਿਉਂ ਪਾਣੀ ਪੱਤਣੋਂ
ਆਉਣਾ ਨਹੀਂ ਮੁੜਕੇ

ਪਿੱਛੇ! ਨਾਸ਼ੁਕਰੇ
ਰਾਜੇ ਪਹਾੜੀਏ ਮੁਗਲ ਦਰਬਾਰੀਏ
ਲਹੂ ਪੀਣੇ ਲਸ਼ਕਰ
ਕੁਰਾਨ-ਪੁਰਾਨ ਇੱਕੋ ਪੱਲੇ ਧਰਕੇ
ਵੇਖ ਖਾਂਦੇ ਕਸਮਾਂ
ਪਾਤਸ਼ਾਹ ਦਸਵਾਂ ਸੁਣ ਮੁਸਕਰਾਵੇ
ਆਟੇ ਦੀ ਗਊ ਬਣਾਕੇ ਬਹਿ ਗਏ
ਕਹਿ ਗਏ ਨੇਮ ਚੱਕ ਕੇ
ਕਿਲਾ ਅਨੰਦਗੜ੍ਹ ਦਾ
ਖਾਲੀ ਜੇ ਕਰ ਦਿਓ
ਰੱਤੀ ਭਰ ਮੰਗ ਹੋਰ ਨਾ ਕੋਈ
ਕੂਚ ਅੱਜ ਕਰ ਜਿਓ

ਚਾਨਣੀ ਲੋਅ
ਕੱਕਰ ਨਾਲੇ ਪੋਹ
ਕਾਫਲੇ ਤੁਰ ਪਏ

ਬਾਲੀ ਪੰਥ ਦਾ
ਅਗੰਮੜਾ ਮਰਦ
ਵਰਿਆਮ ਇਕੇਲਾ ਆਪੇ ਗੁਰ ਚੇਲਾ
ਅੱਜ ਬਸਤਰ ਸੂਲਾਂ ਵਿੰਨ੍ਹੇ
ਸਰਸਾ ਦਾ ਨੀਰ ਚੋਲਿਓਂ ਚੋਂਦਾ

ਨਾਲ ਸਿੰਘ ਸਵਾਲੱਖੀਏ
ਫ਼ਾਕੇ ਕੱਟਦੇ, ਟੋਏ ਟਿੱਬੇ ਟੱਪਦੇ
ਗੁਜਰ ਗਏ ਪਹਿਰ ਘੋੜੇ ਤੇ ਕਾਠੀ
ਕਹਿਰ ਦੀ ਠੰਢ, ਸੀਤ ਹੱਡਾਂ ਨੂੰ ਚੀਰੇ,
ਸਿੰਘ ਮਰ-ਜੀਅੜੇ
ਪਹੁੰਚੇ ਚਮਕੌਰ

‘ਨੀਲਾ' ਹਿਣਕਿਆ
ਖੜ੍ਹਗਿਆ ਪੌੜ ਗੱਡ ਕੇ
ਮੈਦਾਨੇ ਡਟ ਗਿਆ,

ਸਾਹਿਬ ਦੇ ਸੱਜੇ ਮੋਢਿਓਂ
ਬਾਜ ਨੇ ਖੰਭ ਫੈਲਾਏ
ਭਰੀ ਉਡਾਰੀ
ਕੀਤੀ ਪ੍ਰਕਰਮਾਂ ਮੈਦਾਨੇ-ਜੰਗ ਦੀ

'ਭਿੰਨੀ ਰੈਨੜੀਏ ਚਾਮਕਨਿ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ'

ਰੁਮਕਦੀ ਹਵਾ ਜਿਉਂ ਪੌਣ ਪੱਛੋਂ ਦੀ
ਕਲਗੀ ਨਾਲ ਖਹਿੰਦੀ,
ਟਹਿਕਦੀ ਕਲਗੀ
ਕਰੇ ਮਖੌਲਾਂ ਦਿੱਲੀ ਦੇ ਤਾਜ਼ ਨੂੰ,
ਬਾਲੀ ਪੰਥ ਦਾ
ਦਰਵੇਸ਼ ਬਾਦਸ਼ਾਹ ਸੱਚਾ ਪਾਤਸ਼ਾਹ,
ਮੇਰਾ ਦਾਤਾਰਾ ਮਿੱਤਰ ਪਿਆਰਾ,
ਮਸਤਕ ਨੂਰ ਇਲਾਹੀ,
'ਪਰਮ ਪੁਰਖ ਕਾ ਦਾਸਾ ਜਗਤ ਤਮਾਸ਼ਾ'
ਸਾਹਿਬ ਦੇ ਬੁੱਲ੍ਹ ਫਰਕੇ,

ਗਰਜਿਆ ਸਿੰਘੋ ਸਰਦਾਰੋ
ਐਥੇ!
ਐਥੇ ਫੌਜ ਖਾਲਸਾ ਖੜ੍ਹਜੇ
ਲੱਖਾਂ ਮੂਹਰੇ ਅੜਜੇ,
ਓਸ ਧੂਹ ਲਈ ਮਿਆਨੋ
ਭਗੌਤੀ ਮਾਰਦੀ ਚਮਕਾਂ,
ਵੇਖ ਲਈ ਟੋਹ ਕੇ ਗੜ੍ਹੀ ਤਾਂ ਕੱਚੀ
ਪਰ ਸਿੰਘ ਪੱਕੇ
ਇਕ ਜੰਗ ਅਸਾਵੀਂ
ਭਲ਼ਕੇ ਲੜਾਂਗੇ ਐਥੇ!

ਪਾਣ ਚੜ੍ਹੇ ਖੰਡੇ ਝੂਲਦੇ ਝੰਡੇ,
ਲਹੌਰੀ ਕਮਾਨਾਂ ਤੀਰ ਅਣੀਆਲੇ,
ਮੜ੍ਹ ਲਿਆ
ਟਿੱਬੀ ਤੇ ਧਰ ਲਿਆ ਰਣਜੀਤ ਨਗਾਰਾ,
ਦਲਾਂ ‘ਚ ਛੇੜੀ ਕੰਬਣੀ

ਬੋਲ ਬਾਲੇ,
ਖਾਲਸਾ ਜੀ ਕੇ

'ਖਾਲਸਾ ਅਕਾਲ ਪੁਰਖ ਕੀ ਫੌਜ,
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ',

ਪਾਟੇ ਹੋਏ ਖੀਸੇ ਬਚੇ-ਖੁਚੇ ਛੋਲੇ,
ਬਿਰਤੀਆਂ ਲਾ ਕੇ ਕੀਤੇ ਰਹਿਰਾਸੇ
ਸੋਧਣ ਅਰਦਾਸੇ, ਅਕਾਲ ਧਿਆਕੇ
ਖੌਲਦਾ ਖ਼ੂਨ,
ਸਿੰਘ ਸਵਾਲੱਖੀਏ
ਸਾਹਿਬ ਦੇ ਸਾਹਿਬਜ਼ਾਦੇ,
ਸਿੰਘ ਸਾਰੇ ਈ
ਸਾਹਿਬ ਦੇ ਸਾਹਿਬਜ਼ਾਦੇ'

ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ

-ਸੁਖਦੀਪ ਸਿੰਘ ਬਰਨਾਲਾ

ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ।ਤੁਹਾਡੇ ਸਿਦਕ ਨੂੰ ਸਿਜਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ।
19/12/2024

ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ।
ਤੁਹਾਡੇ ਸਿਦਕ ਨੂੰ ਸਿਜਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ।

ਸਫ਼ਰ-ਏ-ਸ਼ਹਾਦਤ
15/12/2024

ਸਫ਼ਰ-ਏ-ਸ਼ਹਾਦਤ

15/12/2024
ਵਾਹਿਗੁਰੂ ਜੀ
15/12/2024

ਵਾਹਿਗੁਰੂ ਜੀ

ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਜ਼ਿਲ੍ਹਾ ਫ਼ਰੀਦਕੋਟ ਬਲਾਕ ਜੈਤੋ ਦੇ ਪਿੰਡ ਰਣ ਸਿੰਘ ਵਾਲਾ ਵਿਖੇ ਸਨਥੈਟਿਕ ਨਸ਼ੇ ਚਿੱਟੇ ਨੂੰ ...
05/09/2023

ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਜ਼ਿਲ੍ਹਾ ਫ਼ਰੀਦਕੋਟ ਬਲਾਕ ਜੈਤੋ ਦੇ ਪਿੰਡ ਰਣ ਸਿੰਘ ਵਾਲਾ ਵਿਖੇ ਸਨਥੈਟਿਕ ਨਸ਼ੇ ਚਿੱਟੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਜੋ 6 ਸਤੰਬਰ ਨੂੰ ਜ਼ਿਲ੍ਹਾ ਹੈੱਡ ਕੁਆਟਰਾ ਤੇ ਮੰਗ ਪੱਤਰ ਦੇਣ ਲਈ ਵੀ ਜਾਗਰੂਕ ਕੀਤਾ ਗਿਆ।

05/07/2023

Happy birthday Tarsem Singh Jasser ji Mubarkbad and good luck

Address

Village Ran Singh Wala
Faridkot
151208

Website

Alerts

Be the first to know and let us send you an email when ਰਣ ਸਿੰਘ ਵਾਲਾ - Ran Singh Wala posts news and promotions. Your email address will not be used for any other purpose, and you can unsubscribe at any time.

Contact The Organization

Send a message to ਰਣ ਸਿੰਘ ਵਾਲਾ - Ran Singh Wala:

Share