Dinanagar Update

Dinanagar Update Dinanagar It takes its name after Adina Beg, who subahdar of Punjab .

Sikh Empire, it was the favourite summer resort of Maharaja Ranjit Singh effectively making the town his summer capital.

✨BREW & BITE ✨                💖     GRAND OPENING       SATURDAY Shri Ram Markit Dinanagar
07/11/2025

✨BREW & BITE ✨
💖
GRAND OPENING
SATURDAY
Shri Ram Markit Dinanagar

ਕਰਮਜੀਤ ਅਨਮੋਲ  ਭਾਜੀ ਦਾ ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਜਿਸ ਦਾ ਵੀਡੀਓ ਦੀਨਾਨਗਰ ਦੇ ਵੀਡੀਓ ਡਾਰੈਕਟਰ  ਦ...
27/10/2025

ਕਰਮਜੀਤ ਅਨਮੋਲ ਭਾਜੀ ਦਾ ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਜਿਸ ਦਾ ਵੀਡੀਓ ਦੀਨਾਨਗਰ ਦੇ ਵੀਡੀਓ ਡਾਰੈਕਟਰ ਦਵਿੰਦਰ ਮਗਰਾਲਾ ਨੇ ਕੀਤਾ ਹੈ। ਦੋਸਤੋ ਵੇਖੋ ਅਤੇ ਜੇ ਵਧੀਆ ਲੱਗੇ ਤੇ ਸਪੋਰਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ।

Karamjit Anmol Presents – “Chadi Jawani” 🎶Get ready to groove with the all-new Punjabi banger “Chadi Jawani”, presented by Karamjit Anmol! This vibrant trac...

17/10/2025

ਅੱਜ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜੀ ਦੇ ਭੋਗ ਉੱਤੇ ਉਨਾਂ ਦੀ ਬੇਟੀ ਦੇ ਬੋਲਾਂ ਨੇ ਸਾਰਿਆਂ ਦੇ ਅੱਥਰੂ ਵਹਾ ਦਿੱਤੇ ।

ਦੁੱਖ ਨਾਲ ਦੱਸ ਰਹੇ ਹਾਂ ਕਿ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਨਹੀਂ ਰਹੇ ,ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ  l
09/10/2025

ਦੁੱਖ ਨਾਲ ਦੱਸ ਰਹੇ ਹਾਂ ਕਿ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਨਹੀਂ ਰਹੇ ,ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ l

RIP  😭 😭 😭 😭 😭 Punjabi Singer Rajvir Jawanda ji
08/10/2025

RIP 😭 😭 😭 😭 😭
Punjabi Singer Rajvir Jawanda ji

02/10/2025
30/09/2025

'ਰਾਜਵੀਰ ਜਵੰਦਾ ਲਈ ਸਾਰੇ ਕਰੋ ਅਰਦਾਸ, ਅੱਜ ਦੀ ਰਾਤ ਬਹੁਤ ਅਹਿਮ'
Wahe Guru ji Kirpa kro Rajvir Jawanda veer ji ote 🙏

🙏🙏🙏🙏🙏
30/09/2025

🙏🙏🙏🙏🙏

RIP JASWINDER BHALLA JI 💐🙏
22/08/2025

RIP JASWINDER BHALLA JI 💐🙏

ਖਬਰ ਹੈ, ਚੀਨ ਦੀ ਕਾਈਵਾ ਟੈਕਨੋਲੋਜੀ ਲੈਬ ਵਿੱਚ ਬੱਚਾ ਪੈਦਾ ਕਰਨ ਲਈ (ਆਰਟੀਫੀਸ਼ੀਅਲ) ਰੋਬੋ-ਕੁੱਖ ਤਿਆਰ ਕਰ ਲਈ ਗਈ ਹੈ ਜੋ 2026 ਤੱਕ ਮਾਰਕਿਟ ਵਿੱਚ...
20/08/2025

ਖਬਰ ਹੈ, ਚੀਨ ਦੀ ਕਾਈਵਾ ਟੈਕਨੋਲੋਜੀ ਲੈਬ ਵਿੱਚ ਬੱਚਾ ਪੈਦਾ ਕਰਨ ਲਈ (ਆਰਟੀਫੀਸ਼ੀਅਲ) ਰੋਬੋ-ਕੁੱਖ ਤਿਆਰ ਕਰ ਲਈ ਗਈ ਹੈ ਜੋ 2026 ਤੱਕ ਮਾਰਕਿਟ ਵਿੱਚ ਉੱਪਲਬਧ ਹੋਵੇਗੀ। ਇਸ ਤਰੀਕੇ ਨਾਲ ਜਨਮ ਦੇਣ 'ਤੇ 12 ਲੱਖ ਦਾ ਖਰਚਾ ਆਵੇਗਾ।

ਜੇ ਤੁਸੀਂ ਹਾਲੀਵੁੱਡ ਸਿਨੇਮਾ ਵੇਖਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅਜਿਹੇ ਵਿਸ਼ਿਆਂ ਉੱਤੇ ਬਹੁਤ ਦੇਰ ਤੋਂ ਅਜਿਹੀਆਂ ਸਾਈ-ਫਾਈ (ਸਾਇੰਸ ਫਿਕਸ਼ਿਨ) ਜੋਨਰ ਦੀਆਂ ਫਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਵਿੱਚ ਭਵਿੱਖ ਦੇ ਅਜਿਹੇ ਵਰਤਾਰਿਆਂ ਦੀ ਕਲਪਨਾ ਹੈ। ਉਨ੍ਹਾਂ ਅਨੁਸਾਰ ਭਵਿੱਖ ਵਿੱਚ ਬੱਚੇ ਇਸੇ ਤਰ੍ਹਾਂ ਮਸ਼ੀਨਾਂ ਵਿੱਚ ਪੈਦਾ ਹੋਣਗੇ। ਹਰ ਬੱਚੇ ਦੇ ਨਾਲ ਇੱਕ ਭਾਵਨਾਵਾਂ ਰਹਿਤ 'ਐਕਸਟਰਾ ਕਾਪੀ' ਵੀ ਤਿਆਰ ਕੀਤੀ ਜਾਇਆ ਕਰੇਗੀ ਤਾਂ ਕਿ ਭਵਿੱਖ ਵਿੱਚ ਅਸਲੀ ਦੇ ਸਰੀਰ ਵਿੱਚ ਕਿਸੇ ਕਿਸਮ ਦੀ ਖਰਾਬੀ ਆਉਣ 'ਤੇ ਕਾਪੀ ਦੇ ਅੰਗ ਇਸਤੇਮਾਲ ਕੀਤੇ ਜਾ ਸਕਣ। ਕੋਈ ਨਹੀਂ ਮਰੇਗਾ। ਸਰੀਰ ਬੁੱਢਾ ਹੋਣ ਤੇ ਮਨੁੱਖ ਦੀਆਂ ਭਾਵਨਾਵਾਂ, ਯਾਦਾਂ ਅਤੇ ਸਾਰੀ ਚੇਤਨਾ ਇੱਕ ਨਵੇਂ ਸਰੀਰ ਵਿੱਚ 'ਸ਼ਿਫਟ' ਕਰ ਦਿੱਤੀ ਜਾਇਆ ਕਰੇਗੀ। ਉਮਰਾਂ ਮੁੱਲ ਵਿਕਣਗੀਆਂ ਤੇ ਕੋਈ ਆਪਣੀ ਉਮਰ ਕਿਸੇ ਹੋਰ ਨੂੰ ਵੇਚ ਜਾਂ ਸੁਗਾਤ ਵਜੋਂ ਦੇ ਸਕਿਆ ਕਰੇਗਾ।

ਹਾਲ ਦੀ ਘੜੀ ਇਹ ਸਭ ਕੁਝ 'ਫਿਕਸ਼ਿਨ' ਹੀ ਲੱਗਦਾ ਹੈ ਪਰ ਜਿਵੇਂ ਵਿਗਿਆਨ ਲਗਾਤਾਰ ਜਨਮ ਅਤੇ ਮੌਤ ਵਰਗੇ ਵਰਤਾਰਿਆਂ ਉੱਤੇ ਖੋਜਾਂ ਕਰ ਰਿਹਾ ਹੈ, ਕੋਈ ਵੱਡੀ ਗੱਲ ਨਹੀਂ ਜੇ ਭਵਿੱਖ ਵਿੱਚ ਇਹ ਕਲਪਨਾ ਯਥਾਰਥ ਵਿੱਚ ਬਦਲ ਜਾਵੇ।

ਜੇ ਤੁਹਾਨੂੰ ਲੱਗਦਾ ਹੈ, ਉਦੋਂ ਤੱਕ ਆਪਾਂ ਨਹੀਂ ਹੋਵਾਂਗੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ, ਟਾਈਮਜ਼ ਆਫ਼ ਇੰਡੀਆ ਦੀ ਇੱਕ ਖਬਰ ਅਨੁਸਾਰ ਵਿਗਿਆਨੀਆਂ ਦਾ ਦਾਅਵਾ ਹੈ, ਜੇ ਤੁਸੀਂ 2050 ਤੱਕ ਜਿਉਂਦੇ ਰਹਿ ਗਏ ਤਾਂ ਫਿਰ ਉਹ ਤੁਹਾਨੂੰ ਕਦੇ ਨਹੀਂ ਮਰਨ ਦੇਣਗੇ।

ਸੋ ਬੱਸ 25 ਕੁ ਸਾਲ ਕੱਢ ਲਓ ਔਖੇ-ਸੌਖੇ। 😊

ਇਹ ਕੋਈ ਮਜ਼ਾਕ ਨਹੀਂ ਹੈ...🙏ਕਿਰਪਾ ਕਰਕੇ ਪੜ੍ਹੋ, ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੋਰਾਂ ਨੂੰ ਵੀ ਪੜ੍ਹਨ ਦਾ ਮੌਕਾ ਦਿਓ!!‼️ ਅੱਤ-ਆਧੁਨਿਕ ਚਿਕਿ...
11/07/2025

ਇਹ ਕੋਈ ਮਜ਼ਾਕ ਨਹੀਂ ਹੈ...🙏
ਕਿਰਪਾ ਕਰਕੇ ਪੜ੍ਹੋ, ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੋਰਾਂ ਨੂੰ ਵੀ ਪੜ੍ਹਨ ਦਾ ਮੌਕਾ ਦਿਓ!!

‼️ ਅੱਤ-ਆਧੁਨਿਕ ਚਿਕਿਤਸਾ ਪ੍ਰਣਾਲੀ ‼️
✍️ ਡਾ. ਸੁਰਜੀਤ ਸਿੰਘ

2-3 ਦਿਨ ਬੁਖਾਰ ਰਿਹਾ। ਦਵਾਈ ਨਾ ਵੀ ਲੈਂਦੇ ਤਾਂ ਵੀ ਠੀਕ ਹੋ ਜਾਂਦੇ। ਸਰੀਰ ਕੁਦਰਤੀ ਤੌਰ 'ਤੇ ਸਿਹਤਮੰਦ ਹੋ ਜਾਂਦਾ। ਪਰ ਤੁਸੀਂ ਡਾਕਟਰ ਕੋਲ ਚਲੇ ਗਏ।
ਡਾਕਟਰ ਸਾਹਿਬ ਨੇ ਤੁਰੰਤ ਕਈ ਟੈਸਟ ਲਿਖ ਦਿਤੇ।

ਟੈਸਟ ਰਿਪੋਰਟ ਵਿਚ ਬੁਖਾਰ ਦਾ ਕੋਈ ਖਾਸ ਕਾਰਨ ਨਹੀਂ ਸੀ। ਪਰ ਕੋਲੇਸਟਰੋਲ ਤੇ ਸ਼ੂਗਰ ਥੋੜ੍ਹੇ ਵਧੇ ਹੋਏ ਨਿਕਲੇ।
ਜੋ ਕਿ ਆਮ ਆਦਮੀ ਵਿੱਚ ਥੋੜ੍ਹੀ-ਬਹੁਤ ਉਤਾਰ-ਚੜ੍ਹਾਵ ਵਾਲੀ ਗੱਲ ਹੁੰਦੀ ਹੈ।

ਬੁਖਾਰ ਤਾਂ ਚਲਾ ਗਿਆ... ਪਰ ਹੁਣ ਤੁਸੀਂ "ਬੁਖਾਰ ਵਾਲੇ ਮਰੀਜ਼" ਨਹੀਂ ਰਹੇ।
ਡਾਕਟਰ ਨੇ ਕਿਹਾ – ਤੁਹਾਡਾ ਕੋਲੇਸਟਰੋਲ ਵੱਧ ਗਿਆ ਹੈ, ਸ਼ੂਗਰ ਵੀ ਥੋੜ੍ਹੀ ਵੱਧ ਹੈ।
ਤੁਸੀਂ "ਪ੍ਰੀ-ਡਾਇਬੈਟਿਕ" ਹੋ।
ਹੁਣ ਤੁਹਾਨੂੰ ਦਵਾਈਆਂ ਲੈਣੀਆਂ ਪੈਣਗੀਆਂ।

ਖਾਣ-ਪੀਣ 'ਤੇ ਵੀ ਕਈ ਪਾਬੰਦੀਆਂ ਲੱਗ ਗਈਆਂ।
ਤੁਸੀਂ ਭਾਵੇਂ ਖਾਣ ਵਾਲੀਆਂ ਗੱਲਾਂ ਨਾ ਮੰਨੀਆਂ ਹੋਣ, ਪਰ ਦਵਾਈਆਂ ਲੈਣੀ ਕਦੇ ਨਹੀਂ ਭੁੱਲੇ।

📆 ਤਿੰਨ ਮਹੀਨੇ ਹੋ ਗਏ। ਦੁਬਾਰਾ ਟੈਸਟ ਹੋਇਆ।
ਕੋਲੇਸਟਰੋਲ ਥੋੜ੍ਹਾ ਘਟਿਆ, ਪਰ ਹੁਣ ਬੀ.ਪੀ. ਵੱਧਿਆ ਹੋਇਆ ਸੀ।
ਉਸਦੇ ਲਈ ਵੀ ਦਵਾਈ ਮਿਲੀ।
ਹੁਣ ਦਵਾਈਆਂ ਦੀ ਗਿਣਤੀ ਹੋ ਗਈ 3।

ਇਹ ਸਭ ਸੁਣਕੇ ਤੁਸੀਂ ਚਿੰਤਾ ਵਿੱਚ ਡੁੱਬ ਗਏ – "ਹੁਣ ਕੀ ਹੋਏਗਾ?"
ਇਸ ਚਿੰਤਾ ਨੇ ਤੁਹਾਡੀ ਨੀਂਦ ਉਡਾ ਦਿੱਤੀ।
ਡਾਕਟਰ ਨੇ ਨੀਂਦ ਦੀ ਵੀ ਦਵਾਈ ਦੇ ਦਿੱਤੀ।
➡️ ਹੁਣ ਗਿਣਤੀ 4

ਦਵਾਈਆਂ ਖਾ-ਖਾ ਕੇ ਪੇਟ ਵਿੱਚ ਜਲਣ ਹੋਣ ਲੱਗੀ।
ਡਾਕਟਰ ਨੇ ਕਿਹਾ – ਖਾਣ ਤੋਂ ਪਹਿਲਾਂ ਖਾਲੀ ਪੇਟ ਗੈਸ ਦੀ ਗੋਲੀ ਵੀ ਲੈਣੀ ਪਵੇਗੀ।
➡️ ਹੁਣ ਗਿਣਤੀ 5

6 ਮਹੀਨੇ ਹੋ ਗਏ। ਇਕ ਦਿਨ ਸੀਨੇ ਵਿੱਚ ਦਰਦ ਹੋਇਆ।
ਤੁਸੀਂ ਹਸਪਤਾਲ ਭੱਜੇ।
ਡਾਕਟਰ ਨੇ ਕਿਹਾ – “ਟਾਈਮ 'ਤੇ ਆ ਗਏ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।”
➡️ ਹੋਰ ਮਹਿੰਗੇ ਟੈਸਟ, ਹੋਰ ਦਵਾਈਆਂ

ਹੋਣੀ ਅਜਿਹੀ ਹੋਈ ਕਿ ਹੁਣ ਦਿਲ ਦੀਆਂ ਦੋ ਹੋਰ ਦਵਾਈਆਂ ਲੱਗ ਗਈਆਂ।
ਇੱਕ ਐਂਡੋਕ੍ਰਾਈਨੋਲੋਜਿਸਟ ਕੋਲ ਵੀ ਜਾਣਾ ਪਿਆ।
➡️ ਦਵਾਈਆਂ ਦੀ ਗਿਣਤੀ ਹੋ ਗਈ 7

ਐਂਡੋਕ੍ਰਾਈਨੋਲੋਜਿਸਟ ਨੇ ਸ਼ੂਗਰ ਲਈ ਹੋਰ ਦਵਾਈ ਅਤੇ ਥਾਇਰਾਇਡ ਵੱਧਣ ਦੇ ਕਾਰਨ ਹੋਰ ਇੱਕ ਦਵਾਈ ਲਿਖ ਦਿੱਤੀ।
➡️ ਹੁਣ 9 ਦਵਾਈਆਂ

ਹੁਣ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਪਏ –
ਮੈਂ ਦਿਲ ਦਾ ਮਰੀਜ਼ ਹਾਂ, ਸ਼ੂਗਰ ਦਾ ਮਰੀਜ਼ ਹਾਂ, ਨੀਂਦ ਦਾ ਮਰੀਜ਼ ਹਾਂ, ਗੈਸ ਦਾ, ਥਾਇਰਾਇਡ ਦਾ, ਕਿਡਨੀ ਦਾ...

ਅਸਲ ਚੀਜ਼ ਤੁਹਾਨੂੰ ਕਦੇ ਦੱਸੀ ਹੀ ਨਹੀਂ ਗਈ ਕਿ –
ਤੁਸੀਂ ਆਪਣੀ ਜੀਵਨਸ਼ੈਲੀ, ਆਤਮ ਵਿਸ਼ਵਾਸ ਅਤੇ ਇੱਛਾ ਸ਼ਕਤੀ ਨਾਲ ਵੀ ਸਿਹਤਮੰਦ ਰਹਿ ਸਕਦੇ ਹੋ।

ਸਿਰਫ ਇਹ ਦੱਸਿਆ ਗਿਆ ਕਿ ਤੁਸੀਂ "ਗੰਭੀਰ ਰੋਗੀ" ਹੋ।
ਤੁਸੀਂ ਨਿਰਬਲ ਹੋ, ਅਸਮਰਥ ਹੋ, ਟੁੱਟ ਚੁੱਕੇ ਹੋ।

6 ਹੋਰ ਮਹੀਨੇ ਬੀਤ ਗਏ।
ਹੁਣ ਦਵਾਈਆਂ ਦੇ ਸਾਈਡ ਇਫੈਕਟਸ ਕਾਰਨ ਪੇਸ਼ਾਬ ਵਿੱਚ ਸਮੱਸਿਆ ਆਈ।
ਕਿਡਨੀ ਟੈਸਟ ਕਰਵਾਏ।
ਕ੍ਰੀਏਟਿਨਿਨ ਵਧਾ ਹੋਇਆ।
➡️ 2 ਹੋਰ ਦਵਾਈਆਂ।
➡️ ਹੁਣ ਗਿਣਤੀ 11

ਹੁਣ ਤੁਸੀਂ ਰੋਟੀ ਘੱਟ ਖਾ ਰਹੇ ਹੋ, ਦਵਾਈ ਵੱਧ।
ਅਤੇ ਇਹ ਸਾਰੀਆਂ ਦਵਾਈਆਂ ਤੁਹਾਨੂੰ ਹੌਲੇ-ਹੌਲੇ ਮੌਤ ਵੱਲ ਲੈ ਜਾ ਰਹੀਆਂ ਹਨ।

💭 ਜੇ ਪਹਿਲੀ ਵਾਰ ਡਾਕਟਰ ਕਹਿੰਦੇ –
"ਚਿੰਤਾ ਦੀ ਕੋਈ ਗੱਲ ਨਹੀਂ। ਇਹ ਹਲਕਾ ਬੁਖਾਰ ਹੈ। ਦਵਾਈ ਦੀ ਲੋੜ ਨਹੀਂ। ਕੁਝ ਦਿਨ ਅਰਾਮ ਕਰੋ, ਪਾਣੀ ਪੀਓ, ਫਲ-ਸਬਜ਼ੀਆਂ ਖਾਓ, ਸਵੇਰੇ ਟਹਿਲੋ।"
ਤਾਂ?

→ ਫਿਰ ਡਾਕਟਰ ਅਤੇ ਦਵਾਈ ਕੰਪਨੀਆਂ ਦਾ ਪੇਟ ਕਿਵੇਂ ਭਰਦਾ?

---

🔍 ਹੁਣ ਮੁੱਦਾ ਇਹ ਹੈ ਕਿ:
ਕਿਸ ਆਧਾਰ 'ਤੇ ਡਾਕਟਰ ਮਰੀਜ਼ ਨੂੰ
"ਕੋਲੇਸਟਰੋਲ, ਹਾਈ ਬੀਪੀ, ਸ਼ੂਗਰ, ਦਿਲ, ਕਿਡਨੀ" ਦੇ ਰੋਗੀ ਘੋਸ਼ਿਤ ਕਰ ਰਹੇ ਹਨ❓
ਇਹ ਮਾਪਦੰਡ ਕੌਣ ਤੈਅ ਕਰਦਾ ਹੈ❓

📊 1979:
Blood Sugar 200 mg/dl ਤੋਂ ਵੱਧ ਹੋਣ ਤੇ ਹੀ “Diabetic” ਮੰਨਿਆ ਜਾਂਦਾ ਸੀ।
ਕੇਵਲ 3.5% ਲੋਕ "ਟਾਈਪ-2 ਡਾਇਬੈਟਿਕ" ਮੰਨੇ ਜਾਂਦੇ ਸਨ।

📊 1997:
ਇੰਸੁਲਿਨ ਕੰਪਨੀਆਂ ਦੇ ਦਬਾਅ 'ਚ ਇਹ ਪੱਧਰ ਘਟਾ ਕੇ 126 mg/dl ਕਰ ਦਿੱਤਾ ਗਿਆ।
→ ਬਿਨਾ ਲੱਛਣਾਂ ਵਾਲੇ 4.5% ਹੋਰ ਲੋਕ "ਮਰੀਜ਼" ਬਣ ਗਏ।
→ 1999 ਵਿੱਚ WHO ਨੇ ਵੀ ਇਹ ਪੱਧਰ ਮੰਨ ਲਿਆ।

📊 2003:
ADA ਨੇ fasting blood sugar 100 mg/dl ਕਰ ਦਿੱਤਾ।
→ 27% ਹੋਰ ਲੋਕ "ਰੋਗੀ" ਬਣ ਗਏ।

📊 ਹੁਣ:
ਭੋਜਨ ਮਗਰੋਂ 140 mg/dl ਤੋਂ ਵੱਧ ਹੋਣ ਤੇ "Diabetic" ਮੰਨਿਆ ਜਾਂਦਾ ਹੈ।
→ ਦੁਨੀਆਂ ਦੀ 50% ਆਬਾਦੀ "ਮਰੀਜ਼" ਘੋਸ਼ਿਤ!

📉 ਭਾਰਤ ਦੀਆਂ ਕੰਪਨੀਆਂ ਇਸਨੂੰ ਹੋਰ ਵੀ ਘਟਾ ਕੇ 5.5% HbA1c ਕਰਨਾ ਚਾਹੁੰਦੀਆਂ ਹਨ, ਤਾਂ ਜੋ ਵੱਧ ਤੋਂ ਵੱਧ ਲੋਕ ਦਵਾਈ ਖਾਣ।

❗ ਕਈ ਵਿਦਵਾਨ ਮੰਨਦੇ ਹਨ ਕਿ HbA1c 11% ਤੱਕ ਨਾਰਮਲ ਹੈ।

📌 ਇੱਕ ਹੋਰ ਉਦਾਹਰਨ:
2012 ਵਿੱਚ ਅਮਰੀਕਾ ਦੀ ਸਪਰੀਮ ਕੋਰਟ ਨੇ ਇੱਕ ਮਸ਼ਹੂਰ ਦਵਾਈ ਕੰਪਨੀ 'ਤੇ $3 ਬਿਲੀਅਨ ਦਾ ਜੁਰਮਾਨਾ ਲਾਇਆ,
ਕਿਉਂਕਿ 2007-2012 ਵਿੱਚ ਉਸ ਦੀ ਡਾਇਬੈਟੀਜ਼ ਦੀ ਦਵਾਈ ਕਾਰਨ ਦਿਲ ਦੇ ਦੌਰੇ ਨਾਲ ਮੌਤਾਂ 43% ਵੱਧ ਗਈਆਂ।
→ ਉਨ੍ਹਾਂ ਨੂੰ ਇਹ ਪਹਿਲਾਂ ਤੋਂ ਪਤਾ ਸੀ, ਪਰ ਮੰਨਾਫੇ ਲਈ ਓਹ ਗੱਲ ਛੁਪਾਈ ਗਈ।

→ ਉਹੀ ਸਮੇਂ ਉਨ੍ਹਾਂ ਨੇ $300 ਬਿਲੀਅਨ ਦਾ ਮੰਨਾਫਾ ਕਮਾਇਆ।

---

ਇਹੀ ਹੈ ਅੱਜ ਦੀ
💊 "ਅੱਤ-ਆਧੁਨਿਕ ਚਿਕਿਤਸਾ ਪ੍ਰਣਾਲੀ" 💊
ਸੋਚੋ... ਤੇ ਸੋਚਣਾ ਸ਼ੁਰੂ ਕਰੋ...!!

🙏 ਨਿਸ਼ਚਿਤ ਤੌਰ 'ਤੇ ਸਾਂਭ ਕੇ ਰੱਖਣਯੋਗ ਪੋਸਟ
🧏‍♂️ 🧏 🧏‍♀️
ਸਭ ਸਿਹਤਮੰਦ ਰਹਿਣ, ਖੁਸ਼ ਰਹਿਣ — ਅੱਜ ਦੀ ਇਹੀ ਸ਼ੁਭ ਕਾਮਨਾ!
✨✨ DINANAGAR UPDATE ✨✨
👍👍

Address

Dinanagar

Website

Alerts

Be the first to know and let us send you an email when Dinanagar Update posts news and promotions. Your email address will not be used for any other purpose, and you can unsubscribe at any time.

Share