10/07/2026
ਧੂਰੀ ਵਿਖੇ BSNL ਟਾਵਰ ਕੋਲ ਸ਼ਾਂਤਮਈ ਢੰਗ ਨਾਲ ਚੱਲ ਰਹੇ ਧਰਨੇ ਤੋਂ ਪ੍ਰਸ਼ਾਸਨ ਵੱਲੋਂ 5 ਧੀਆਂ ਅਤੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਅੱਜ ਸੰਘਰਸ਼ ਦੇ ਛੇਵੇਂ ਦਿਨ ਸਾਰੀਆਂ ਧੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਇੱਕ ਪਾਸੇ ਸਰਕਾਰ “ਮਾਵਾਂ-ਧੀਆਂ ਦੇ ਸਤਿਕਾਰ” ਦੀਆਂ ਗੱਲਾਂ ਕਰਦੀ ਹੈ, ਦੂਜੇ ਪਾਸੇ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੀਆਂ ਭੈਣਾਂ ਨੂੰ ਧੱਕੇ ਮਾਰ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ। ਇਹ ਦੋਹਰੇ ਮਾਪਦੰਡ ਕਦੇ ਕਬੂਲ ਨਹੀਂ ਕੀਤੇ ਜਾ ਸਕਦੇ।
ਅਸੀਂ ਆਪਣੇ ਉਹਨਾਂ ਬਹਾਦਰ ਸਾਥੀਆਂ ਨੂੰ ਸਲਾਮ ਕਰਦੇ ਹਾਂ ਜੋ ਜੇਲ੍ਹਾਂ ਤੋਂ ਡਰੇ ਬਿਨਾਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਲੋੜ ਪਈ ਤਾਂ ਅੱਗੇ ਵੀ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਹੱਕ ਲੈ ਕੇ ਰਹਾਂਗੇ, ਝੁਕਾਂਗੇ ਨਹੀਂ!
ETT 5994 ਬੈਕਲਾਗ ਜ਼ਿੰਦਾਬਾਦ! ✊