Pind ale

Pind ale Contact information, map and directions, contact form, opening hours, services, ratings, photos, videos and announcements from Pind ale, Public Service, Dhuri.

18/08/2021
ਆਹ ਕਹਾਣੀ ਏ ਸਦੀ ਦੇ ਇੱਕ ਮਹਾਨਾਇਕ ਦੀ , ਉਹ ਹੀਰੋ ਜਿਸ ਨੂੰ ਲਗਭਗ ਵਿਸਾਰ ਦਿੱਤਾ ਗਿਆ ਏ, ਕਹਾਣੀ ਥੋੜੀ ਲੰਮੀ ਜਰੂਰ ਹੋਗੀ ਏ ਪਰ ਇਸ ਤੋਂ ਸੰਖੇਪ, ...
14/08/2021

ਆਹ ਕਹਾਣੀ ਏ ਸਦੀ ਦੇ ਇੱਕ ਮਹਾਨਾਇਕ ਦੀ , ਉਹ ਹੀਰੋ ਜਿਸ ਨੂੰ ਲਗਭਗ ਵਿਸਾਰ ਦਿੱਤਾ ਗਿਆ ਏ, ਕਹਾਣੀ ਥੋੜੀ ਲੰਮੀ ਜਰੂਰ ਹੋਗੀ ਏ ਪਰ ਇਸ ਤੋਂ ਸੰਖੇਪ, ਇਸ ਯੋਧੇ ਬਾਰੇ ਲਿਖਿਆ ਈ ਨ੍ਹੀਂ ਜਾ ਸਕਦਾ, ਸਾਰੀ ਕਹਾਣੀ ਪੜ੍ਹ ਕੇ ਤੁਹਾਡਾ ਸਿਰ ਆਪੇ ਇਸ ਜਰਨੈਲ ਦੇ ਸਨਮਾਨ ਚ ਝੁੱਕ ਜਾਵੇਗਾ,,,,,,।

ਬਰਲਿਨ ਓਲੰਪਿਕ 1936 ਹਾਕੀ ਫਾਈਨਲ , ਮੇਜਰ ਧਿਆਨ ਚੰਦ ਭਾਰਤ ਦੇ ਕਪਤਾਨ ਵੱਲੋਂ ਗੋਲਾਂ ਦੀ ਹੈਟ੍ਰਿਕ ਨਾਲ, ਭਾਰਤ ਜਰਮਨੀ ਨੂੰ 8-1ਦੇ ਫਰਕ ਨਾਲ ਹਰਾ ਕੇ, ਗੋਲਡ ਮੈਡਲ ਜਿੱਤਿਆ,ਆਹ ਖਬਰ ਜਦੋਂ ਜਲੰਧਰ ਜਿਲੇ ਚ ਪਿੰਡ ਹਰਿਪੁਰ ਖਾਲਸਾ ਦੇ ਅਜਾਦੀ ਘੁਲਾਟੀਏ ਦਲੀਪ ਸਿੰਘ ਦੁਸਾਂਝ ਤੇ ਮਾਤਾ ਕਰਮ ਕੌਰ ਦਾ 12 ਸਾਲਾਂ ਦਾ ਜੁਝਾਰੂ ਮੁੰਡਾ, ਜੋ ਆਪਣੇ ਸਕੂਲ ਦੀ ਟੀਮ ਦਾ ਗੋਲਕੀਪਰ ਏ, ਸੁਣਦਾ ਹੈ ਤਾਂ ਉਸੇ ਦਿਨ ਤੋਂ ਈ ਸੈਂਟਰ ਫਾਰਵਰਡ ਖੇਡਣਾ ਸ਼ੁਰੂ ਕਰਕੇ, ਹਾਕੀ ਨੂੰ ਸਮਰਪਿਤ ਹੋ ਜਾਂਦਾ ਏ, ਨਾਮ ਏ 'ਬਲਬੀਰ ਸਿੰਘ ਦੁਸਾਂਝ'। ਜੀ ਹਾਂ ,ਬਲਬੀਰ ਸਿੰਘ 'ਸੀਨੀਅਰ', ਸੀਨੀਅਰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇੱਕ ਸਮੇਂ ਭਾਰਤੀ ਹਾਕੀ ਟੀਮ ਚ ਚਾਰ ਬਲਬੀਰ ਸਿੰਘ ਖੇਡ ਰਹੇ ਸਨ ਤਾਂ ਪਛਾਣ ਲਈ ਉਹਨਾਂ ਨੂੰ ਸੀਨੀਅਰ ਕਿਹਾ ਜਾਂਦਾ ਸੀ।'ਹਰਬੈਲ ਸਿੰਘ' ਉਹ ਜੋਹਰੀ ਏ ,ਜਿਸਨੇ ਇਸ ਕੋਹਿਨੂਰ ਦੀ ਪਛਾਣ ਕੀਤੀ ਤੇ ਬਲਬੀਰ ਸਿੰਘ ਦੀ ਦਿਸ਼ਾ ਤੇ ਦਸ਼ਾ ਬਦਲ , ਦੇਸ਼ ਨੂੰ ਦੂਜਾ ਧਿਆਨ ਚੰਦ ਦਿੱਤਾ। ਹਰਬੈਲ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਹਾਕੀ ਕੋਚ ਸੀ ਜਦਕਿ ਬਲਬੀਰ ਸਿੰਘ ਸਿਖ ਨੈਸ਼ਨਲ ਕਾਲਜ ਲਾਹੌਰ ਪੜ੍ਹਦਾ ਸੀ, ਇਕ ਦਿਨ ਹਰਬੈਲ ਸਿੰਘ ਦੀ ਨਜ਼ਰ ਲਾਹੌਰ ਕਾਲਜ ਚ ਬਲਬੀਰ ਤੇ ਪੈ ਗਈ, ਹਰਬੈਲ ਸਿੰਘ , ਬਲਬੀਰ ਸਿੰਘ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਬਲਬੀਰ ਸਿੰਘ ਨੂੰ, ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣ ਦਾ ਸੱਦਾ ਕੀਤਾ , ਬਲਬੀਰ ਸਿੰਘ ਨੇ ਔਖੇ-ਸੌਖੇ ਘਰਦਿਆਂ ਨੂੰ ਮਨਾ ਲਿਆ ਤੇ ਆ ਗਿਆ, ਅੰਮ੍ਰਿਤਸਰ।
ਬਲਬੀਰ ਸਿੰਘ ਬਚਪਨ ਤੋਂ ਹੀ ਸਖਤ ਮਿਹਨਤੀ,ਸਿਰੜੀ ਤੇ ਬੁਲੰਦ ਹੌਂਸਲੇ ਦਾ ਮਾਲਕ ਸੀ, ਹਰਬੈਲ ਸਿੰਘ ਵਰਗਾ ਮਹਾਨ ਕੋਚ ਮਿਲਣ ਨਾਲ ਉਸਦੀ ਜਿੰਦਗੀ ਬਦਲ ਗਈ, ਉਹ 1942 ਚ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕੈਪਟਨ ਬਣਿਆ ਤੇ ਲਗਾਤਾਰ ਤਿੰਨ ਸਾਲ ਆਲ ਇੰਡੀਆ ਯੂਨੀਵਰਸਿਟੀ ਟਾਈਟਲ ਜਿੱਤਿਆ। ਪੰਜਾਬ ਪੁਲਿਸ ਚ ਲੁਧਿਆਣੇ ਨੌਕਰੀ ਮਿਲ ਗਈ, ਪਰ ਸਾਂਝੇ ਪੰਜਾਬ ਦੀ ਟੀਮ ਚ ਸਿਲੈਕਟ ਹੋ ਜਬਰਦਸਤ ਸੈਂਟਰ ਫਾਰਵਰਡ ਵਜੋਂ ਮਸ਼ਹੂਰ ਹੋਣ ਲੱਗ ਗਿਆ, 1946 ਚ ਕਲਕੱਤਾ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਤੇ ਲਾਹੌਰ ਵਿਖੇ ਪੰਜਾਬ ਦੀ ਟੀਮ ਦਾ ਸ਼ਾਨਦਾਰ ਸਨਮਾਨ ਹੋਇਆ ਤੇ ਇਸੇ ਸਾਲ ਬਲਬੀਰ ਸਿੰਘ ਨੇ ਮਾਡਲ ਟਾਊਨ ਲਾਹੌਰ ਦੀ ਸੁਸ਼ੀਲ ਨਾਲ ਵਿਆਹ ਕਰਵਾ ਲਿਆ। ਵੱਡੇ ਸੰਘਰਸ਼ ਤੋਂ ਬਾਅਦ ਦੇਸ਼ ਅਜ਼ਾਦ ਹੋ ਗਿਆ ਪਰ ਇਸ ਦੇ ਨਾਲ ਹੀ ਪੰਜਾਬ ਵੰਡਿਆ ਗਿਆ ਤੇ ਸ਼ੁਰੂ ਹੋ ਗਈ ਅੰਨ੍ਹੀ ਕਤਲੋਗਾਰਤ, ਬਲਬੀਰ ਸਿੰਘ ਸੁਸ਼ੀਲ ਨੂੰ ਲੈ ਕੇ ਲੁਧਿਆਣੇ ਪੁਲਿਸ ਕੁਆਟਰ ਚ ਰਹਿਣ ਲੱਗ ਪਏ।
1948 ਲੰਡਨ ਓਲੰਪਿਕਸ, ਭਾਰਤ ਦੀ ਟੀਮ ਚ ਸਿਲੈਕਟ ਹੋਏ ਬਲਬੀਰ ਸਿੰਘ ਪਹਿਲੇ ਮੈਚ ਚ ਮੌਕਾ ਨਾਂ ਮਿਲਿਆ, ਦੂਜਾ ਮੈਚ ਅਰਜਨਟਾਈਨਾ ਖਿਲਾਫ, ਬਲਬੀਰ ਸਿੰਘ ਨੇ ਆਪਣੇ ਪਹਿਲੇ ਮੈਚ ਚ ਈ 6 ਗੋਲ ਕਰਕੇ ਵਰਲਡ ਰਿਕਾਰਡ ਬਣਾਇਆ, ਭਾਰਤ 9-1 ਤੋਂ ਜਿੱਤਿਆ ਪਰ ਅਗਲੇ ਦੋ ਮੈਚਾਂ ਚ ਬਲਬੀਰ ਸਿੰਘ ਨੂੰ ਪਤਾ ਨਹੀਂ ਕਿਉਂ, ਮੌਕਾ ਨਹੀਂ ਮਿਲਿਆ ਤਾਂ ਭਾਰਤ ਮੁਸ਼ਕਿਲ ਨਾਲ ਜਿੱਤਿਆ ਤਾਂ ਫੇਰ ਸਿੰਘ ਨੂੰ ਮੌਕਾ ਦਿੱਤਾ ਗਿਆ, ਟੀਮ ਦੇ ਸ਼ਾਨਦਾਰ ਖੇਡ ਨਾਲ ਭਾਰਤ ਫਾਈਨਲ ਚ , ਮੁਕਾਬਲਾ ਗ੍ਰੇਟ ਬ੍ਰਿਟੇਨ ਨਾਲ , ਜਿਸ ਦੇਸ਼ ਤੋ 100 ਸਾਲ ਬਾਅਦ ਆਜ਼ਾਦੀ ਮਿਲੀ ਸੀ , ਪੂਰੇ ਦੇਸ਼ ਦੀਆਂ ਭਾਵਨਾਵਾਂ ਚਰਮ ਤੇ, ਫਾਈਨਲ ਮੈਚ ਸ਼ੁਰੂ , ਬੂੰਦਾਬਾਂਦੀ ਹੋ ਰਹੀ ਸੀ, ਬਲਬੀਰ ਸਿੰਘ ਨੇ ਲਗਾਤਾਰ 2 ਗੋਲ ਕਰਕੇ ਇੰਗਲੈਂਡ ਦੀ ਟੀਮ ਦਾ ਲੱਕ ਤੋੜ ਕੇ ਰੱਖਤਾ, ਸਮਾਂ ਖਤਮ ਭਾਰਤ 4-0 ਦੇ ਫਰਕ ਨਾਲ ਗੋਲਡ ਮੈਡਲ ਜੇਤੂ, ਸਿਰਫ ਟੀਮ ਹੀ ਨਹੀਂ , ਪੂਰਾ ਦੇਸ਼ ਜੋਸ਼ ਤੇ ਭਾਵੁਕਤਾ ਚ ,ਸਾਰਿਆਂ ਦੀਆਂ ਅੱਖਾਂ ਚ ਸਵੈਮਾਣ ਦੇ ਹੰਝੂ, ਜੋਸ਼ ਦਾ ਨਮੂਨਾ ਵੇਖੋ , ਇੰਗਲੈਂਡ ਚ ਭਾਰਤੀ ਉੱਚਾਯੁਕਤ ਕੇ ਮੇਨਨ ਸਾਰੇ ਪ੍ਰੋਟੋਕਾਲ ਤੋੜ ਮੈਦਾਨ ਚ ਜਾ ਕੇ ਭਾਰਤੀ ਟੀਮ ਦੇ ਜੱਫੀ ਪਾ ਕੇ ਰੌਣ ਲੱਗ ਪੈਂਦਾ ਏ, ਪਹਿਲੀ ਵਾਰ ਭਾਰਤ ਦਾ ਤਿਰੰਗਾ ਲਹਿਰਾ ਕੇ ਜਦੋਂ ਸਾਡਾ ਰਾਸ਼ਟਰੀ ਗਾਨ ਲੰਡਨ ਚ ਵਜਾਇਆ ਜਾਂਦਾ ਹੈ ਤਾਂ ਪੂਰੇ ਦੇਸ਼ ਨੂੰ ਇੰਝ ਜਾਪਦਾ ਏ ਕਿ 100 ਸਾਲ ਦੀ ਗੁਲਾਮੀ ਦਾ ਬਦਲਾ ਲਿਆ ਗਿਆ ਏ। ਅਸ਼ੋਕ ਸੋਨੀ।
1952 ਹੇਲਸਿੰਕੀ ਓਲੰਪਿਕ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਉੱਪਕਪਤਾਨ ਬਣਾਇਆ ਗਿਆ , ਭਾਰਤ ਦਾ ਬ੍ਰਿਟੇਨ ਨਾਲ ਸੈਮੀਫਾਈਨਲ ਤੇ ਬਲਬੀਰ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਠੋਕ ਇੰਗਲੈਂਡ ਨੂੰ ਜਹਾਜ ਚਾੜ ਦਿੱਤਾ , ਨੀਦਰਲੈਂਡ ਨਾਲ ਫਾਈਨਲ ਮੁਕਾਬਲਾ, ਬਲਬੀਰ ਸਿੰਘ ਦੁਸਾਂਝ ਜਬਰਦਸਤ ਰੰਗ ਚ, ਬਲਬੀਰ ਸਿੰਘ ਨੇ ਓਲੰਪਿਕ ਫਾਈਨਲ ਚ 5 ਗੋਲ ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਜੋ 70 ਸਾਲ ਬਾਅਦ ਅੱਜ ਵੀ ਕਾਇਮ ਏ, ਭਾਰਤ ਫੇਰ 6-1 ਨਾਲ ਗੋਲਡ ਮੈਡਲ ਜੇਤੂ।
1956 ਮੈਲਬੋਰਨ ਓਲੰਪਿਕ ਬਲਬੀਰ ਸਿੰਘ ਦੁਸਾਂਝ ਭਾਰਤੀ ਟੀਮ ਦੇ ਕਪਤਾਨ , ਪਹਿਲਾ ਮੈਚ ਅਫਗਾਨਿਸਤਾਨ ਨਾਲ ਭਾਰਤ 11-1 ਨਾਲ ਜੇਤੂ, ਬਲਬੀਰ ਸਿੰਘ ਨੇ 5 ਗੋਲ ਕੀਤੇ ਪਰ ਬਲਬੀਰ ਸਿੰਘ ਦੀ ਸੱਜੇ ਹੱਥ ਦੀ ਉਂਗਲ ਟੁੱਟ ਜਾਂਦੀ ਏ। ਟੀਮ ਮੈਨੇਜਮੈਂਟ ਦੀ ਮੀਟਿੰਗ ਚ ਇਹ ਫੈਸਲਾ ਲਿਆ ਜਾਂਦਾ ਏ ਕਿ ਇਹ ਗੱਲ ਗੁਪਤ ਰੱਖੀ ਜਾਵੇਗੀ ਤੇ ਬਲਬੀਰ ਸਿੰਘ ਨੂੰ ਸਿਰਫ ਸੈਮੀਫਾਈਨਲ ਤੇ ਫਾਈਨਲ ਚ ਉਤਾਰਿਆ ਜਾਵੇਗਾ, ਅਸਲ ਚ ਬਲਬੀਰ ਸਿੰਘ ਦੇ ਨਾਮ ਤੋਂ ਈ ਦੂਜੀ ਟੀਮ ਦੇ ਹੌਂਸਲੇ ਪਸਤ ਹੋ ਜਾਂਦੇ ਸਨ। ਫਾਈਨਲ ਮੈਚ ਮੁਕਾਬਲਾ ਪਾਕਿਸਤਾਨ ਨਾਲ, ਪਾਕਿਸਤਾਨ ਕੋਲ ਗਵਾਉਣ ਲਈ ਕੁੱਝ ਵੀ ਨਹੀਂ ਪਰ ਭਾਰਤ ਲਈ ਜਿੱਤ ਤੋਂ ਘੱਟ ਕੁਝ ਵੀ ਸ਼ਰਮਨਾਕ ਹੋਣਾ ਸੀ, ਉਂਗਲ ਤੇ ਪਲੱਸਤਰ ਨਾਲ ਇਹ ਸੂਰਮਾ ਦੋ ਟੀਕੇ ਲਵਾ ਮੈਦਾਨ ਚ ਉਤਰਦਾ ਏ ਤੇ ਇਕ ਵਾਰ ਫੇਰ ਭਾਰਤ 1-0 ਨਾਲ ਗੋਲਡ ਮੈਡਲ ਜਿੱਤਣ ਚ ਕਾਮਯਾਬ ਹੋ ਜਾਂਦੀ ਏ। ਭਾਰਤੀ ਕਪਤਾਨ ਬਲਬੀਰ ਸਿੰਘ ਦੁਸਾਂਝ ਨੂੰ 'ਪਦਮ ਸ਼੍ਰੀ' ਅਵਾਰਡ ਨਾਲ ਨਿਵਾਜਿਆ ਜਾਂਦਾ ਹੈ, ਉਹ ਪਹਿਲੇ ਖਿਲਾੜੀ ਸਨ ਜਿਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ।
ਕੋਚ ਤੇ ਮੈਨੇਜਰ ਦੇ ਰੂਪ ਚ ਵੀ ਇਹਨਾਂ ਭਾਰਤੀ ਹਾਕੀ ਦੀ ਬਹੁਤ ਸੇਵਾ ਕੀਤੀ, ਵਰਲਡ ਕੱਪ ਟੀਮ ਲਈ ਬਲਬੀਰ ਸਿੰਘ ਮੁੱਖ ਕੋਚ ਤੇ ਚੋਣਕਰਤਾ ਸਨ, ਉਹਨਾਂ ਟੀਮ ਦੀ ਚੋਣ ਚ ਸਿਰਫ ਖੇਡ ਨੂੰ ਮੁੱਖ ਰੱਖਿਆ, ਨਾਂ ਤਾ ਕਿਸੇ ਦਾ ਖੇਤਰ ਦੇਖਿਆ ਤੇ ਨਾਂ ਧਰਮ, ਜਬਰਦਸਤ ਟੀਮ ਚੁਣੀ ਤੇ ਟ੍ਰੇਨਿੰਗ ਕੈਂਪ ਸ਼ੁਰੂ ਪਰ ਪਹਿਲੇ ਹਫਤੇ ਹੀ ਬਲਬੀਰ ਸਿੰਘ ਦੇ ਪਿਤਾ ਦਾ ਦੇਹਾਂਤ ਪਰ ਇਸ ਦੇਸ਼ਭਗਤ ਯੋਧੇ ਨੇ ਸੰਸਕਾਰ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ, ਟੀਮ ਨੂੰ ਵਰਲਡ ਕੱਪ ਜਿਤਾਉਣ ਤੋਂ ਬਾਅਦ ਦੇਸ਼ ਵਾਪਸ ਆ ਕੇ ਕੀਤੀਆਂ। ਇਹਨਾਂ ਦੇ ਸਨਮਾਨ ਚ ਡੋਮਿਨਿਕਲ ਰਿਪਬਲਿਕ ਨੇ ਡਾਕ ਟਿਕਟ ਜਾਰੀ ਕੀਤਾ ਸੀ। ਉਚਾਈ ਤੇ ਪਹੁੰਚ ਕੇ ਵੀ ਨਿਮਾਣਾ ਬਣ ਕੇ ਰਹਿਣ ਵਾਲੇ ਬਲਬੀਰ ਸਿੰਘ ਦੁਸਾਂਝ ਜੀ ਵਰਗੇ ਮਹਾਨਾਇਕ ਘੱਟ ਹੀ ਹੁੰਦੇ ਨੇ।
1985 ਚ ਸਾਈ ( ਸਪੋਰਟਸ ਅਥਾਰਟੀ ਆਫ ਇੰਡੀਆ ) ਦੇ ਅਧਿਕਾਰੀਆਂ ਨੇ ਬਲਬੀਰ ਸਿੰਘ ਦੁਸਾਂਝ ਨੂੰ ਕਿਹਾ ਕਿ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ਚ ਮਿਊਜ਼ੀਅਮ ਆਫ ਸਪੋਰਟਸ ਬਣਾ ਰਹੇ ਹਾਂ, ਜਿਸ ਵਿੱਚ ਤੁਹਾਡੀਆਂ ਇਤਿਹਾਸਕ ਵਸਤਾਂ ਸਾਂਭੀਆਂ ਜਾਣਗੀਆਂ ਤਾਂ ਬਲਬੀਰ ਸਿੰਘ ਦੁਸਾਂਝ ਨੇ ਆਪਣੇ ਤਿੰਨ ਓਲੰਪਿਕ ਗੋਲਡ ਮੈਡਲ ਤੇ ਪਦਮ ਸ਼੍ਰੀ ਤੋਂ ਬਿਨਾਂ ਸਾਰੇ ਮੈਡਲ ਸਮੇਤ ਏਸ਼ੀਯਾਡ ਗੋਲਡ, 1956 ਓਲੰਪਿਕ ਬਲੈਜਰ, 100 ਤੋਂ ਉਪਰ ਇਤਿਹਾਸਕ ਤਸਵੀਰਾਂ ਆਦਿ ਸਮਾਨ ਖੁਸ਼ੀ-ਖੁਸ਼ੀ ਸੋਂਪ ਦਿੱਤਾ, ਜਿਸ ਨੂੰ ਉਹਨਾਂ ਨਲਾਇਕਾਂ ਨੇ, ਪਤਾ ਨਹੀਂ ਕਿਸ ਖੂਹ ਚ ਸੁੱਟ ਦਿੱਤਾ, ਇਹ ਅੱਜ ਤੱਕ ਪਤਾ ਈ ਨ੍ਹੀਂ ਲੱਗਾ। ਸਾਈ ਦਾ ਸ਼ਰਮਨਾਕ ਕਾਰਾ ਤੇ ਨਲਾਇਕੀ ਕਦੇ ਵੀ ਸਾਡੇ ਸਾਹਮਣੇ ਨਹੀਂ ਆਉਂਦੀ, ਜੇਕਰ 2012 ਚ ਲੰਡਨ ਚ ਵਰਲਡ ਦੇ 16 ਆਈਕੋਨਿਕ ਖਿਲਾੜੀਆਂ ਵਿੱਚ ਬਲਬੀਰ ਸਿੰਘ ਨੂੰ ਨਾਂ ਚੁਣਿਆ ਜਾਂਦਾ ਤੇ ਸਨਮਾਨ ਸਮਾਗਮ ਵਿੱਚ ਆਪਣੇ ਸਾਰੇ ਮੈਡਲ ਤੇ ਓਲੰਪਿਕ ਬਲੈਜਰ ਸਮੇਤ ਆਉਣ ਲਈ ਨਾਂ ਕਿਹਾ ਜਾਂਦਾ ,ਜਦੋਂ ਬਲਬੀਰ ਸਿੰਘ ਨੇ ਆਪਣਾ ਸਮਾਨ ਸਾਈ ਤੋਂ ਮੰਗਿਆ ਤਾਂ ਉਹ ਮੁਕਰ ਗਏ,ਉਹਨਾਂ ਕਿਹਾ ਕਿ ਸਾਡੇ ਕੋਲ ਕੋਈ ਸਮਾਨ ਨਹੀਂ ਹੈ ਤੇ ਦਿੱਲੀ ਚ ਇਸ ਤਰਾਂ ਦਾ ਕੋਈ ਵੀ ਮਿਊਜ਼ੀਅਮ ਨਹੀਂ ਹੈ।
ਸਾਡੇ ਦੇਸ਼ ਦੇ ਇਹ ਮਹਾਨਾਇਕ ਆਪਣੇ ਇਤਿਹਾਸਕ ਮੈਡਲ ਤੇ ਬਲੈਜਰ (ਜੋ ਰਾਸ਼ਟਰੀ ਧਰੋਹਰ ਵੀ ਸੀ) ਲਈ, ਅਧਿਕਾਰੀਆਂ, ਲੀਡਰਾਂ, ਦਫਤਰਾਂ ਦੇ ਚੱਕਰ ਮਾਰਦੇ ਰਿਹੇ, ਅਦਾਲਤਾਂ ਤੱਕ ਚ ਲੜਦੇ ਰਹੇ , ਮੈਦਾਨ ਚ ਕਦੇ ਨਾਂ ਹਾਰੇ ਬਲਬੀਰ ਸਿੰਘ ਸੀਨੀਅਰ , ਇਸ ਗੰਦੇ ਤੇ ਘਿਨਾਉਣੇ ਸਿਸਟਮ ਨਾਲ ਸੰਘਰਸ਼ ਕਰਦੇ-ਕਰਦੇ ਪਿਛਲੇ ਸਾਲ ਮਈ 2020 ਚ ਜਿੰਦਗੀ ਦੀ ਜੰਗ ਹਾਰ ਗਏ। ਬੇਟੀ ਸ਼ੁਸ਼ਬੀਰ ਕੌਰ ਜੀ ਨੇ ਵੀ ਬੜੀ ਲੰਮੀ ਲੜਾਈ ਲੜੀ ਪਰ ਬੇਸ਼ਰਮ ਸਰਕਾਰਾਂ ਤੇ ਬੇਸ਼ਰਮ ਅਫਸਰਸ਼ਾਹੀ ਕਾਗਜਾਂ ਦਾ ਪੁਲੰਦਾ ਵਧਾ ਆਪ ਬਚਣ ਚ ਹੀ ਮਸ਼ਰੂਫ ਰਹੀ। ਸ਼ਰਮ ਨਾਲ ਡੁੱਬ ਕੇ ਮਰ ਜਾਣ ਅਜਿਹੀਆਂ ਸਰਕਾਰਾਂ ਤੇ ਅਫਸਰਸ਼ਾਹੀ, ਜੋ ਇਸ ਹੀਰੋ ਦੇ ਸਨਮਾਨ ਚਿੰਨ੍ਹ ਹੀ ਨਹੀਂ ਸਾਂਭ ਸਕੀਆਂ।
ਮੇਜਰ ਧਿਆਨ ਚੰਦ ਜੀ, ਬਹੁਤ ਮਹਾਨ ਖਿਲਾੜੀ ਸਨ ,ਉਨਾਂ ਦਾ ਜਿੰਨਾ ਵੀ ਸਨਮਾਨ ਕੀਤਾ ਜਾਏ ਘੱਟ ਏ ਤੇ ਨਾਂ ਹੀ ਮੇਜਰ ਧਿਆਨ ਚੰਦ ਜੀ ਦੀ ਬਲਬੀਰ ਸਿੰਘ ਨਾਲ ਤੁਲਨਾ ਕਰਨੀ ਚਾਹੀਦੀ ਹੈ ਪਰ ਉਨਾਂ ਦੀ ਤਰਾਂ ਹੀ ਬਲਬੀਰ ਸਿੰਘ ਸੀਨੀਅਰ ਜੀ ਨੇ ਵੀ ਦੇਸ਼ ਲਈ, ਤਿੰਨ ਓਲੰਪਿਕ ਖੇਡੇ, ਤਿੰਨੇ ਜਿੱਤੇ, ਅਸਾਧਾਰਨ ਖਿਲਾੜੀ, ਅਸਾਧਾਰਨ ਕਪਤਾਨ, ਅਸਾਧਾਰਨ ਕੋਚ ਤੇ ਅਸਾਧਾਰਨ ਨਿਮਰਤਾ ਵਾਲਾ ਬਹੁਤ ਵੱਡਾ ਆਮ ਆਦਮੀ, ਪਰ ਕੀ ਜਿੰਨੇ ਲੋਕ ਮੇਜਰ ਧਿਆਨ ਚੰਦ ਦੀ ਕਹਾਣੀ ਜਾਣਦੇ ਨੇ, ਉਨੇ ਬਲਬੀਰ ਸਿੰਘ ਦੁਸਾਂਝ ਨੂੰ ਜਾਣਦੇ ਨੇ ??
ਮੈਂਨੂੰ ਉਡੀਕ ਏ ਉਸ ਦਿਨ ਦੀ ਜਦੋਂ ਬਲਬੀਰ ਸਿੰਘ ਦੁਸਾਂਝ ਜੀ ਨੂੰ ਬਣਦਾ ਸਨਮਾਨ ਮਿਲੇਗਾ, ਮੈਂ ਇਹ ਨਹੀਂ ਕਹਿੰਦਾ ਕਿ ਪਦਮ ਸ਼੍ਰੀ ਕੋਈ ਛੋਟਾ ਸਨਮਾਨ ਏ, ਪਰ ਕਿਰਪਾ ਕਰਕੇ ਇੰਟਰਨੈੱਟ ਤੇ ਸਰਚ ਕਰ ਲੈਣਾ , ਕਿਸ-ਕਿਸ ਨੂੰ ਆਹ ਸਨਮਾਨ ਮਿਲ ਚੁੱਕਾ ਏ, ਮੈਂ ਆਸ ਕਰਦਾ ਹਾਂ ਕਿ ਉੱਚ ਸਿੰਘਾਸਨ ਤੇ ਬੈਠੇ ਲੋਕਾਂ ਨੂੰ, ਕਦੇ ਤਾਂ ਜਾਗ ਆਵੇਗੀ , ਬਲਬੀਰ ਸਿੰਘ ਦੁਸਾਂਝ ਜੀ ਦੀ ਕਹਾਣੀ ਨੂੰ ਵੀ ਬੱਚਿਆਂ ਦੇ ਪਾਠਕ੍ਰਮ ਚ ਸ਼ਾਮਲ ਕੀਤਾ ਜਾਵੇਗਾ, ਆਓ ਬੱਚੇ-ਬੱਚੇ ਤੀਕ ਬਲਬੀਰ ਸਿੰਘ ਜੀ ਦੀ ਕਹਾਣੀ ਪਹੁੰਚਦੀ ਕਰੀਏ, ਤਾਂ ਜੋ ਸਾਡੇ ਨੌਜੁਆਨਾਂ ਦੇ ਸਹੀ ਆਦਰਸ਼ ਸਥਾਪਿਤ ਹੋਣ, ਅਜਿਹੇ ਮਹਾਨ ਲੋਕ ਸਦੀਆਂ ਬਾਅਦ ਪੈਦਾ ਹੁੰਦੇ ਨੇ ਪਰ ਅਗਲੀਆਂ ਸਦੀਆਂ ਤੱਕ ਇਨਾਂ ਦੀ ਮਹਾਨਤਾ ਬਿਆਨ ਕਰਨਾ, ਹਰ ਪੀੜੀ ਦਾ ਨੈਤਿਕ ਫਰਜ਼ ਏ। ਸਾਰਾ ਦੇਸ਼ ਤੁਹਾਨੂੰ ਸਲਾਮ ਕਰਦਾ ਹੈ ,ਬਲਬੀਰ ਸਿੰਘ ਦੁਸਾਂਝ ਜੀ ।।।
ਅਸ਼ੋਕ ਸੋਨੀ, ਹਿੰਦੀ ਮਾਸਟਰ , ਪਿੰਡ ਖੂਈ ਖੇੜਾ, ਜਿਲਾ ਫਾਜ਼ਿਲਕਾ ,,9872705078 ।

ਪੰਜਾਬ ਨੂੰ ਖਾਣ ਵਾਲੇ ਸਾਰੇ ਕੀੜੇ ਤੜਫ਼ਦੇ ਫਿਰਦੇ ਹਨ
14/08/2021

ਪੰਜਾਬ ਨੂੰ ਖਾਣ ਵਾਲੇ ਸਾਰੇ ਕੀੜੇ ਤੜਫ਼ਦੇ ਫਿਰਦੇ ਹਨ

13/08/2021

ਬੱਬੂ ਮਾਨ

ਸਾਰੇ ਭਾਵੁਕ ਹੋ ਗਏ ਜਦੋਂ ਸ਼ਹੀਦ ਨਵਰੀਤ  ਸਿੰਘ ਦੇ ਦਾਦਾ ਜੀ ਸਟੇਜ ਤੂੰ ਬੋਲੇ
14/02/2021

ਸਾਰੇ ਭਾਵੁਕ ਹੋ ਗਏ ਜਦੋਂ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਸਟੇਜ ਤੂੰ ਬੋਲੇ

Balbir Singh Rajewal ਤੇ Rakesh Tikait ਸਮੇਤ ਸਾਰੇ ਹੋ ਗਏ ਭਾਵੁਕ ਜਦੋ ਸਟੇਜ ਤੋਂ ਬੋਲੇ ਨਵਰੀਤ ਦੇ ਦਾਦਾ

ਚਡੂਨੀ ਨੇ ਕੀਤਾ ਪ੍ਾਧਨ ਮੰਤਰੀ ਦਾ ਧੰਨਵਾਦ
07/02/2021

ਚਡੂਨੀ ਨੇ ਕੀਤਾ ਪ੍ਾਧਨ ਮੰਤਰੀ ਦਾ ਧੰਨਵਾਦ

ਸਿੰਘੂ ਬਾਡਰ ਤੇ ਆਏ ਦਿੱਲੀ ਦੇ ਨਾਗਰਿਕ ਨਹੀ bjp ਦੇ ਗੁੰਡੇ ਹਨ । ਇਹ ਬੰਦਾ ਹੰਸ ਰਾਜ ਹੰਸ ਦਾ ਖਾਸ ਹੈ 😡 Bjp ਨੂੰ ਨਾਮ ਬਦਲ ਲੈਣਾ ਚਾਹੀਦਾ ਹੈ ਭਾ...
30/01/2021

ਸਿੰਘੂ ਬਾਡਰ ਤੇ ਆਏ ਦਿੱਲੀ ਦੇ ਨਾਗਰਿਕ ਨਹੀ bjp ਦੇ ਗੁੰਡੇ ਹਨ । ਇਹ ਬੰਦਾ ਹੰਸ ਰਾਜ ਹੰਸ ਦਾ ਖਾਸ ਹੈ 😡 Bjp ਨੂੰ ਨਾਮ ਬਦਲ ਲੈਣਾ ਚਾਹੀਦਾ ਹੈ ਭਾਰਤੀ ਗੁੰਡਾ ਪਾਰਟੀ ਰੱਖਣ ।

ਅੱਜ ਰਕੇਸ਼ ਟਕੈਤ ਦੇ ਭਰਾ ਦੇ ਸੱਦੇ ਤੇ ਮੁੱਜਫ਼ਰਨਗਰ 'ਚ ਕਿਸਾਨਾਂ ਦੀ ਮਹਾਂਪੰਚਾਇਤ ਲੱਖਾ ਲੋਕਾਂ ਨੇ ਨਮਕ ਅਤੇ ਗੰਗਾ ਦੀ ਸਹੁੰ ਚੁੱਕ ਕੇ ਕਿਹਾ ਕਿ ਪੰ...
30/01/2021

ਅੱਜ ਰਕੇਸ਼ ਟਕੈਤ ਦੇ ਭਰਾ ਦੇ ਸੱਦੇ ਤੇ ਮੁੱਜਫ਼ਰਨਗਰ 'ਚ ਕਿਸਾਨਾਂ ਦੀ ਮਹਾਂਪੰਚਾਇਤ ਲੱਖਾ ਲੋਕਾਂ ਨੇ ਨਮਕ ਅਤੇ ਗੰਗਾ ਦੀ ਸਹੁੰ ਚੁੱਕ ਕੇ ਕਿਹਾ ਕਿ ਪੰਜ ਲੱਖ ਬੰਦਾ ਦਿੱਲੀ ਬਾਰਡਰ ਤੇ ਜਾਵੇਗਾ ਤੇ ਕਾਨੂੰਨ ਵਾਪਿਸ ਕਰਾਕੇ ਹੀ ਮੁੜੇਗਾ। ਇਸ ਤੋਂ ਪਹਿਲਾਂ ਇਹ ਸਹੁੰ 1857 ਦੇ ਗਦਰ ਸਮੇਂ ਚੁੱਕੀ ਸੀ...

Address

Dhuri
148024

Telephone

+917888375016

Website

Alerts

Be the first to know and let us send you an email when Pind ale posts news and promotions. Your email address will not be used for any other purpose, and you can unsubscribe at any time.

Share

Category