11/03/2026
ਅੱਜ ਸੰਗਰੂਰ-1 ਵਿੱਚ ਹੋਈ ਭਾਜਪਾ ਪੰਜਾਬ ਦੀ ਅਹਿਮ ਬੈਠਕ ਦੌਰਾਨ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਵਿਸ਼ਾਲ “ਬਦਲਾਅ ਰੈਲੀ” ਤੇ ਚਰਚਾ ਕੀਤੀ ਗਈ। ਜਿਸ ਵਿੱਚ ਵਿਸੇਸ਼ ਤੌਰ ਤੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸਰਮਾ ਜੀ ਪਹੁੰਚੇ। ਕਿਸਾਨ ਮੋਰਚਾ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਜੀ ਨੇ ਵੀ ਵਰਕਰਾ ਨੂੰ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾ ਨੂੰ ਮਾਰਗ ਦਰਸ਼ਨ ਕੀਤਾ।
ਰੈਲੀ ਨੂੰ ਵੱਡੇ ਪੱਧਰ ‘ਤੇ ਸਫਲ ਬਣਾਉਣ ਲਈ ਅਗਲੀ ਰਣਨੀਤੀ ਤੈਅ ਕੀਤੀ ਗਈ।
14 ਮਾਰਚ ਨੂੰ ਮੋਗਾ ਵਿੱਚ ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਹੇਠ ਹੋਣ ਵਾਲੀ ਇਹ ਰੈਲੀ ਪੰਜਾਬ ਵਿੱਚ ਬਦਲਾਅ ਦੀ ਮਜ਼ਬੂਤ ਸ਼ੁਰੂਆਤ ਹੋਵੇਗੀ। ਇਸ ਮੌਕੇ ਜਿਲਾ ਪ੍ਰਧਾਨ ਸਰਜੀਵਨ ਜਿੰਦਲ ,ਰਣਦੀਪ ਸਿੰਘ ਦਿਓਲ,ਉਕਾਰ ਸਿੰਘ,ਸੁਖਵੰਤ ਸਿੰਘ ਧਨੌਲਾ,ਜਸਨਪ੍ਰੀਤ ਸਿੰਘ ਗੋਸਲ ਆਦਿ ਆਗੂ ਹਾਜ਼ਰ ਸਨ