Youth Akali Dal

Youth Akali Dal Official Page of Youth Akali Dal Youth Akali Dal is the youth wing of an Indian regional political party Shiromani Akali Dal.

ਝਾੜੂ ਸਰਕਾਰ ਵੱਲੋਂ ਉੱਚ ਅਹੁਦਿਆਂ ’ਤੇ ਬਾਹਰੀ ਸੂਬਿਆਂ ਦੇ ਵਿਅਕਤੀ ਲਗਾ ਕੇ ਪੰਜਾਬੀਆਂ ਦੀ ਕੀਤੀ ਜਾ ਰਹੀ ਸ਼ਰੇਆਮ ਬੇਕਦਰੀ!
04/06/2026

ਝਾੜੂ ਸਰਕਾਰ ਵੱਲੋਂ ਉੱਚ ਅਹੁਦਿਆਂ ’ਤੇ ਬਾਹਰੀ ਸੂਬਿਆਂ ਦੇ ਵਿਅਕਤੀ ਲਗਾ ਕੇ ਪੰਜਾਬੀਆਂ ਦੀ ਕੀਤੀ ਜਾ ਰਹੀ ਸ਼ਰੇਆਮ ਬੇਕਦਰੀ!

ਤੁਸੀਂ ਵੀ ਜਾਣੋ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋਬਨਪ੍ਰੀਤ ਦੀ ਝੂਠੀ ਗ੍ਰਿਫ਼ਤਾਰੀ ਦਾ ਮਾਮਲਾ?
04/06/2026

ਤੁਸੀਂ ਵੀ ਜਾਣੋ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋਬਨਪ੍ਰੀਤ ਦੀ ਝੂਠੀ ਗ੍ਰਿਫ਼ਤਾਰੀ ਦਾ ਮਾਮਲਾ?

ਅਖੌਤੀ ਸਿੱਖਿਆ ਕ੍ਰਾਂਤੀ ਦਾ ਨਤੀਜਾ ਰਿਹਾ: 0.1%ਭੰਡ ਕਹਿੰਦਾ ਪੰਜਾਬ ਦਾ ਸਿੱਖਿਆ ਖੇਤਰ ਵਿੱਚ ਪਹਿਲਾ ਸਥਾਨ ਹੈ ਪਰ JEE ADVANCED ਵਿੱਚ ਪਾਸ ਹੋਏ ...
04/06/2026

ਅਖੌਤੀ ਸਿੱਖਿਆ ਕ੍ਰਾਂਤੀ ਦਾ ਨਤੀਜਾ ਰਿਹਾ: 0.1%
ਭੰਡ ਕਹਿੰਦਾ ਪੰਜਾਬ ਦਾ ਸਿੱਖਿਆ ਖੇਤਰ ਵਿੱਚ ਪਹਿਲਾ ਸਥਾਨ ਹੈ ਪਰ JEE ADVANCED ਵਿੱਚ ਪਾਸ ਹੋਏ 56,880 ਬੱਚਿਆਂ ਵਿੱਚੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਪੜ੍ਹੇ ਸਿਰਫ਼ 59 ਬੱਚੇ ਹੀ ਪਾਸ ਹੋਏ ਹਨ।

04/06/2026

'ਬੋਲੇਗਾ ਘਨੌਰ-ਬਦਲੇਗਾ ਦੌਰ' ਪੈਦਲ ਮਾਰਚ ਦੌਰਾਨ ਸਤਿਕਾਰਯੋਗ ਸ.ਸੁਖਬੀਰ ਸਿੰਘ ਬਾਦਲ ਜੀ ਨਾਲ ਵੀਡੀਓ ਕਾਲ 'ਤੇ ਗੱਲਬਾਤ ਹੋਈ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਹਰ ਪਰਿਵਾਰ ਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਕਰਨ ਦਾ ਮੌਕਾ ਮਿਲ ਸਕੇ।

ਅਕਾਲੀ ਦਲ ਹਮੇਸ਼ਾਂ ਆਮ ਲੋਕਾਂ ਦੀ ਭਲਾਈ, ਗਰੀਬਾਂ ਦੇ ਹੱਕਾਂ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ। ਲੋਕਾਂ ਦੇ ਭਰਵੇਂ ਸਮਰਥਨ ਅਤੇ ਅਸ਼ੀਰਵਾਦ ਨਾਲ ਪੰਜਾਬ ਵਿੱਚ ਮੁੜ ਵਿਕਾਸ, ਖੁਸ਼ਹਾਲੀ ਅਤੇ ਲੋਕ-ਹਿਤੈਸ਼ੀ ਨੀਤੀਆਂ ਦਾ ਦੌਰ ਆਵੇਗਾ🙏🏻

- ਸਰਬਜੀਤ ਸਿੰਘ ਝਿੰਜ਼ਰ
ਪ੍ਰਧਾਨ ਯੂਥ ਅਕਾਲੀ ਦਲ
ਹਲਕਾ ਇੰਚਾਰਜ ਘਨੌਰ

#ਪੰਜਾਬ #ਪੰਜਾਬ

ਮਨੁੱਖਤਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪਲ...
04/06/2026

ਮਨੁੱਖਤਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਉਨ੍ਹਾਂ ਲੋਕਾਂ ਲਈ ਸਮਰਪਿਤ ਕੀਤਾ ਜਿਨ੍ਹਾਂ ਦਾ ਇਸ ਦੁਨੀਆ ਵਿੱਚ ਕੋਈ ਸਹਾਰਾ ਨਹੀਂ ਸੀ। ਉਨ੍ਹਾਂ ਦੀ ਸੇਵਾ ਵਿੱਚ ਨਾ ਕੋਈ ਭੇਦਭਾਵ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਲਾਲਚ। ਵਾਤਾਵਰਣ ਦੀ ਸੰਭਾਲ, ਸਫ਼ਾਈ ਅਤੇ ਰੁੱਖ ਲਗਾਉਣ ਲਈ ਉਨ੍ਹਾਂ ਵੱਲੋਂ ਚਲਾਈਆਂ ਮੁਹਿੰਮਾਂ ਅੱਜ ਵੀ ਸਮਾਜ ਨੂੰ ਸਹੀ ਰਾਹ ਦਿਖਾ ਰਹੀਆਂ ਹਨ।

04/06/2026

ਜੂਨ 1984, " ਨਾ ਭੁੱਲਣਯੋਗ ਨਾਂ ਬਖਸ਼ਣਯੋਗ "
4 ਜੂਨ 1984 ਦੇ ਦਿਨ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਦੀ ਵੱਡੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਫ਼ੌਜ ਵੱਲੋਂ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਗੋਲੀਬਾਰੀ ਹੁੰਦੀ ਰਹੀ। ਇਸ ਗੋਲੀਬਾਰੀ ਕਰਕੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ, ਜਿਨ੍ਹਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਗਿਆ ਸੀ, ਦੀ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਾਦਤ ਹੋਈ ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਬੱਚਿਆਂ ਅਤੇ ਸਿੱਖ ਬੀਬੀਆਂ ਦੀ ਸੀ। ਫ਼ੌਜਾਂ ਵੱਲੋਂ ਮਸ਼ੀਨ-ਗੰਨਾਂ ਅਤੇ ਬੰਬਾਂ ਨਾਲ ਕੀਤੇ ਹਮਲੇ ਕਰਕੇ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ, ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਪਾਣੀ ਵਾਲੀ ਟੈਂਕੀ ਅਤੇ ਨੇੜੇ ਦੀਆਂ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ।

03/06/2026

ਅੱਜ ਪੈਦਲ ਮਾਰਚ ਦੌਰਾਨ ਪਿੰਡ ਰੁੜਕਾ ਵਿਖੇ ਪਿੰਡ ਵਾਸੀਆਂ ਨਾਲ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਸਾਂਝੇ ਕੀਤੇ। ਪਿੰਡਾਂ ਦੀ ਤਸਵੀਰ ਦੱਸਦੀ ਹੈ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਹਰ ਵਰਗ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ। ਇਸ ਪੈਦਲ ਮਾਰਚ ਦਾ ਮਕਸਦ ਤੁਹਾਡੀ ਆਵਾਜ਼ ਨੂੰ ਬੁਲੰਦ ਕਰਨਾ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨਾ ਹੈ।

- ਸਰਬਜੀਤ ਸਿੰਘ ਝਿੰਜ਼ਰ
ਪ੍ਰਧਾਨ ਯੂਥ ਅਕਾਲੀ ਦਲ
ਹਲਕਾ ਇੰਚਾਰਜ ਘਨੌਰ

#ਪੰਜਾਬ #ਪੰਜਾਬ

'ਪੈਦਲ ਮਾਰਚ' ਬੋਲੇਗਾ ਘਨੌਰ-ਬਦਲੇਗਾ ਦੌਰ ਕੱਲ੍ਹ 4 ਜੂਨ ਦਿਨ ਵੀਰਵਾਰ ਦੇ ਰੂਟ ਦੀ ਰੂਪ ਰੇਖਾ..ਆਓ, ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਆਪਣੇ ਲੋਕਾਂ ...
03/06/2026

'ਪੈਦਲ ਮਾਰਚ' ਬੋਲੇਗਾ ਘਨੌਰ-ਬਦਲੇਗਾ ਦੌਰ
ਕੱਲ੍ਹ 4 ਜੂਨ ਦਿਨ ਵੀਰਵਾਰ ਦੇ ਰੂਟ ਦੀ ਰੂਪ ਰੇਖਾ..

ਆਓ, ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੀਏ 🙏🏻

- ਸਰਬਜੀਤ ਸਿੰਘ ਝਿੰਜ਼ਰ
ਪ੍ਰਧਾਨ ਯੂਥ ਅਕਾਲੀ ਦਲ
ਹਲਕਾ ਇੰਚਾਰਜ ਘਨੌਰ

#ਪੰਜਾਬ #ਪੰਜਾਬ

Address

Block-6, Sector/28
Chandigarh
160002

Alerts

Be the first to know and let us send you an email when Youth Akali Dal posts news and promotions. Your email address will not be used for any other purpose, and you can unsubscribe at any time.

Share