Shiromani Akali Dal Amloh

Shiromani Akali Dal Amloh Official page of Shiromani Akali Dal Amloh Constituency. Stay connected with us for more updates.

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਇੱਕ ਵਫ਼ਦ ਜੋ 11 ਜੂਨ ਤੋਂ ਕੈਨੇਡ...
03/06/2026

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਇੱਕ ਵਫ਼ਦ ਜੋ 11 ਜੂਨ ਤੋਂ ਕੈਨੇਡਾ ਦਾ ਦੌਰਾ ਕਰਨ ਲਈ ਜਾ ਰਿਹਾ ਹੈ। ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਵਫ਼ਦ ਸਾਡੇ ਐਨ. ਆਰ. ਆਈ. ਭੈਣ ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤਿਵਿਧੀਆਂ ਤੋਂ ਜਾਣੂ ਕਰਵਾਏਗਾ ਅਤੇ ਨਾਲ ਹੀ ਉਨ੍ਹਾਂ ਨੁੰ ਪੰਜਾਬ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਇੱਕਤਰ ਕਰੇਗਾ।
ਵਿਦੇਸ਼ਾਂ ‘ਚ ਵਸਦੇ ਸਾਡੇ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਸੰਸਾਰ ਭਰ ਵਿੱਚ ਪੰਜਾਬ ਅਤੇ ਕੌਮ ਦਾ ਨਾਮ ਚਮਕਾਇਆ ਹੈ ਜਿਸ ਲਈ ਸਾਨੂੰ ਸਭ ਨੂੰ ਉਨ੍ਹਾਂ ‘ਤੇ ਮਾਣ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਐਨ. ਆਰ. ਆਈ. ਭਾਈਚਾਰੇ ਦਾ ਸਤਿਕਾਰ ਕੀਤਾ ਹੈ ਅਤੇ ਸਰਕਾਰਾਂ ਸਮੇਂ ਯੋਗ ਪ੍ਰਬੰਧ ਕਰਕੇ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਯਤਨ ਵੀ ਕੀਤਾ ਹੈ।
ਹੁਣ ਅਗਾਂਹ ਲਈ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਵਫ਼ਦ ਉੱਥੋਂ ਜੋ ਸਲਾਹਾਂ ਲੈਕੇ ਆਵੇਗਾ ਉਨ੍ਹਾਂ ਨੂੰ ਵਿਚਾਰ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ 2027 ਵਿੱਚ ਆਪਣੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ।
ਇਸ ਲਈ ਮੈਂ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਤੋਂ ਆਸ ਕਰਦਾ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦੇਣਗੇ।
ਪੰਜਾਬ ਆਪਣਾ ਜੱਦੀ ਘਰ ਹੈ, ਅਤੇ ਇਸਦੀ ਤਰੱਕੀ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਆਓ ਮਿਲਕੇ ਪੰਜਾਬੀਆਂ ਦੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ।

ਵਫ਼ਦ ਦੇ ਮੈਂਬਰ:
ਸ. ਪਰਮਬੰਸ ਸਿੰਘ ਰੋਮਾਣਾ
ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ
ਸ. ਬਰਜਿੰਦਰ ਸਿੰਘ ਮੱਖਣ ਬਰਾੜ
ਸ. ਪਰਮਜੀਤ ਸਿੰਘ ਢਿੱਲੋਂ
ਸ. ਗੁਰਪ੍ਰੀਤ ਸਿੰਘ ਝੱਬਰ
ਸ. ਸਤਵਿੰਦਰਪਾਲ ਸਿੰਘ ਢੱਟ
ਸ. ਹਰਜਾਪ ਸਿੰਘ ਸੰਘਾ
ਸ. ਜਸਪ੍ਰੀਤ ਸਿੰਘ ਮਾਹਲਾ
ਐਡਵੋਕੇਟ ਰਾਜਕਮਲ ਸਿੰਘ

3 ਜੂਨ 1984 ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਹਜ਼ਾਰਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ...
03/06/2026

3 ਜੂਨ 1984 ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਹਜ਼ਾਰਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਹੋਏ ਸਨ, ਜਿੰਨਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਘੇਰ ਕੇ ਬਾਹਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ । ਕਾਂਗਰਸ ਸਰਕਾਰ ਵੱਲੋਂ ਹਮਲਾ ਕਰਨ ਲਈ ਜਾਣ ਬੁੱਝ ਕੇ ਇਹ ਪਵਿੱਤਰ ਦਿਹਾੜਾ ਚੁਣਿਆ ਗਿਆ ਸੀ।

02/06/2026

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਮੁੱਖ ਸੇਵਾਦਾਰ ਸ.ਸਰਬਜੀਤ ਸਿੰਘ ਝਿੰਜਰ ਜੀ 'ਬੋਲੇਗਾ ਘਨੌਰ-ਬਦਲੇਗਾ ਦੌਰ' ਤਹਿਤ ਪੈਦਲ ਮਾਰਚ ਰਾਹੀਂ ਆਪਣੇ ਹਲਕਾ ਘਨੌਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ, ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚੜ੍ਹਦੀਕਲਾ ਬਖਸ਼ਣ ਅਤੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਹੋਰ ਬਲ ਬਖਸ਼ਣ🙏🏻

2 ਜੂਨ 1984 ਨਾ ਭੁੱਲਣਯੋਗ, ਨਾ ਬਖਸ਼ਣਯੋਗ ਪਹਿਲੀ ਜੂਨ ਨੂੰ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਵੱਲ ਸਿੱਧੀ ਗੋਲੀ ਚਲਾ ਕੇ ਜੰਗ ਛੇੜ ਦਿੱਤੀ ਸੀ ...
02/06/2026

2 ਜੂਨ 1984
ਨਾ ਭੁੱਲਣਯੋਗ, ਨਾ ਬਖਸ਼ਣਯੋਗ

ਪਹਿਲੀ ਜੂਨ ਨੂੰ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਵੱਲ ਸਿੱਧੀ ਗੋਲੀ ਚਲਾ ਕੇ ਜੰਗ ਛੇੜ ਦਿੱਤੀ ਸੀ । 2 ਜੂਨ ਨੂੰ ਪੂਰੇ ਪੰਜਾਬ ਅੰਦਰ ਕਰਫਿਊ ਲਗਾ ਦਿੱਤਾ ਗਿਆ ਸੀ। ਰੇਲ ਅਤੇ ਸੜਕ ਆਵਾਜਾਈ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ । ਟੈਲੀਫੋਨ ਦੀਆਂ ਲਾਈਨਾਂ ਕੱਟ ਦਿੱਤੀਆਂ ਗਈਆਂ ਸਨ ਅਤੇ ਪੂਰੇ ਸ਼ਹਿਰ ਨੂੰ ਭਾਰੀ ਫੌਜੀ ਬਲਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ।

1 ਜੂਨ 1984ਨਾ ਭੁੱਲਣਯੋਗ, ਨਾ ਬਖਸ਼ਣਯੋਗ ਸ੍ਰੀ ਦਰਬਾਰ  ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) 'ਤੇ ਚੜ੍ਹ ਆਈਆਂ ਫੌਜਾਂ ਦੁਆਰਾ 1 ਜੂਨ 1984 ਨੂੰ ਬਿਨਾ...
01/06/2026

1 ਜੂਨ 1984
ਨਾ ਭੁੱਲਣਯੋਗ, ਨਾ ਬਖਸ਼ਣਯੋਗ

ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) 'ਤੇ ਚੜ੍ਹ ਆਈਆਂ ਫੌਜਾਂ ਦੁਆਰਾ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਗੋਲੀਬਾਰੀ ਕੀਤੀ ਗਈ । ਸਰਕਾਰੀ ਹੁਕਮਾਂ ਤੇ ਦਰਬਾਰ ਸਾਹਿਬ ਤੇ ਹੋਈ ਇਸ ਗੋਲੀਬਾਰੀ ਵਿੱਚ ਕਈ ਸਿੱਖ ਸ਼ਰਧਾਲੂ ਸ਼ਹੀਦ ਹੋਏ ਅਤੇ ਅਨੇਕਾਂ ਜ਼ਖਮੀ ਹੋਏ । ਸ੍ਰੀ ਦਰਬਾਰ ਸਾਹਿਬ ‘ਤੇ 1 ਜੂਨ ਨੂੰ ਸਰਕਾਰ ਦੇ ਹੁਕਮਾਂ ‘ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਜਦੋਂ ਸਿੱਖ ਸੰਗਤ ਨੇ ਦੇਖੇ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ ।

ਮੰਡੀ ਗੋਬਿੰਗੜ੍ਹ ਦੇ ਵੱਖ-ਵੱਖ ਵਾਰਡਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੇ ਉਮੀਦਵਾਰਾਂ ਦੀ ਹੌਂਸਲਾ ਅਫਜ਼ਾਈ ਲਈ ਅਤੇ ਅੱਗੋਂ ਹੋਰ ਸਖ਼ਤ...
31/05/2026

ਮੰਡੀ ਗੋਬਿੰਗੜ੍ਹ ਦੇ ਵੱਖ-ਵੱਖ ਵਾਰਡਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੇ ਉਮੀਦਵਾਰਾਂ ਦੀ ਹੌਂਸਲਾ ਅਫਜ਼ਾਈ ਲਈ ਅਤੇ ਅੱਗੋਂ ਹੋਰ ਸਖ਼ਤ ਮਿਹਨਤ ਕਰਨ ਲਈ ਵਿਚਾਰਾਂ ਕਰਦੇ ਹੋਏ ਮੀਟਿੰਗਾਂ ਕੀਤੀਆਂ ਗਈਆਂ । ਇਹਨਾਂ ਮੀਟਿੰਗਾਂ ਸਮੇਂ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ ਜੀ, ਸੀਨੀਅਰ ਆਗੂ ਭਿੰਦਰ ਸਿੰਘ ਮੰਡੀ, ਜਥੇਦਾਰ ਜਰਨੈਲ ਸਿੰਘ ਮਾਜਰੀ,ਐਸ ਓ ਆਈ ਆਗੂ ਗੁਰਕੀਰਤ ਸਿੰਘ ਪਨਾਗ ਜੀ, ਪ੍ਰਧਾਨ ਗੁਰਵਿੰਦਰ ਸਿੰਘ ਸਲਾਣਾ ਤੋਂ ਇਲਾਵਾ ਵਾਰਡਾਂ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।

ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨਾਂ ਨਾਲ ਪਾਰਟੀ ਦੀ ਚੜ੍ਹਦੀਕਲਾ, ਮਜ਼ਬੂਤੀ ਅਤੇ ਪਾਰਟੀ ਪ੍ਰਧਾਨ ਸ.ਸੁ...
31/05/2026

ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨਾਂ ਨਾਲ ਪਾਰਟੀ ਦੀ ਚੜ੍ਹਦੀਕਲਾ, ਮਜ਼ਬੂਤੀ ਅਤੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ।

ਨਾਭਾ ਦੇ ਵਾਰਡ ਨੰਬਰ 14 ਤੋਂ ਚੋਣ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪਕ ਇੰਦੌਰਾ ਅਤੇ ਵਾਰਡ ਨੰਬਰ 21 ਮੰਡੀਗੌਬਿੰਦਗੜ ਤੋਂ ਚੋਣ ਜਿੱਤੇ ...
31/05/2026

ਨਾਭਾ ਦੇ ਵਾਰਡ ਨੰਬਰ 14 ਤੋਂ ਚੋਣ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪਕ ਇੰਦੌਰਾ ਅਤੇ ਵਾਰਡ ਨੰਬਰ 21 ਮੰਡੀਗੌਬਿੰਦਗੜ ਤੋਂ ਚੋਣ ਜਿੱਤੇ ਜਥੇਦਾਰ ਨਾਜ਼ਰ ਸਿੰਘ ਸੰਤ ਨਗਰ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ ਗਿਆ । ਮੈਂ ਕਾਮਨਾ ਕਰਦਾ ਹਾਂ ਕਿ ਇਹ ਜਿੱਤੇ ਹੋਏ ਉਮੀਦਵਾਰ ਆਪਣੇ ਇਲਾਕੇ ਤੇ ਵਾਰਡਾਂ ਲਈ ਤਨੋ ਮਨੋਂ ਸੇਵਾ ਕਰਨਗੇ । ਇਸ ਮੌਕੇ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਰਹੀ ।

30/05/2026

ਅੱਜ ਸ.ਸਰਬਜੀਤ ਸਿੰਘ ਝਿੰਜਰ ਜੀ, ਮੁੱਖ ਸੇਵਾਦਾਰ ਹਲਕਾ ਘਨੌਰ ਵੱਲੋਂ ਹਲਕਾ ਘਨੌਰ ਵਿੱਚ ਕੱਢੇ ਜਾ ਰਹੇ ਵਿਸ਼ਾਲ ਪੈਦਲ ਮਾਰਚ ਵਿੱਚ ਹਾਜ਼ਰੀ ਭਰੀ । ਮੈਂ ਝਿੰਜਰ ਸਾਬ੍ਹ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਲੋਕ-ਹਿਤੈਸ਼ੀ ਉਪਰਾਲੇ ਲਈ ਦਿਲੋਂ ਵਧਾਈ ਦਿੰਦਾ ਹਾਂ। ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣਨ, ਉਹਨਾਂ ਦੇ ਦੁੱਖ-ਦਰਦ ਨੂੰ ਸਮਝਣ ਅਤੇ ਉਹਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦੀ ਇਸ ਪਹਿਲ ਕਦਮੀ ਲਈ ਵਧਾਈ ਦਿੰਦਾ ਹਾਂ ।

ਅਰਦਾਸ ਹੈ ਕਿ ਪਰਮਾਤਮਾ ਤੁਹਾਡੀ ਇਸ ਨੇਕ ਸੋਚ, ਲੋਕ ਸੇਵਾ ਦੇ ਜਜ਼ਬੇ ਅਤੇ ਲੋਕਾਂ ਨਾਲ ਜੁੜੇ ਰਹਿਣ ਦੇ ਇਸ ਸੰਕਲਪ ਨੂੰ ਹੋਰ ਬੁਲੰਦੀਆਂ ਬਖ਼ਸ਼ੇ ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ 🙏🏻

29/05/2026

ਅਟਾਰੀ ਦੇ ਦਰਦਨਾਕ ਹਲਾਤ

Address

Chandigarh

Website

Alerts

Be the first to know and let us send you an email when Shiromani Akali Dal Amloh posts news and promotions. Your email address will not be used for any other purpose, and you can unsubscribe at any time.

Share