GPS Guraddi

GPS Guraddi GPS Guraddi Mera Pind Mera Maan

21/06/2025
Yoga day ..21-06-2025
21/06/2025

Yoga day ..21-06-2025

ਦਾਖਲਾ ਮੁਹਿੰਮ ਸਰਕਾਰੀ ਪ੍ਰਾਇਮਰੀ ਸਕੂਲ ਗੁੜ੍ਹੱਦੀ....
22/04/2025

ਦਾਖਲਾ ਮੁਹਿੰਮ ਸਰਕਾਰੀ ਪ੍ਰਾਇਮਰੀ ਸਕੂਲ ਗੁੜ੍ਹੱਦੀ....

ਸਰਕਾਰੀ ਪ੍ਰਾਇਮਰੀ ਸਕੂਲ ਗੁੜ੍ਹੱਦੀ ਦੇ ਸਾਲਾਨਾ ਸਮਾਰੋਹ ਨੇ ਪਾਈਆਂ ਨਵੀਆਂ ਪੈੜਾਂ ...ਦਾਨੀ ਸੱਜਣਾ ਵੱਲੋ ਸਕੂਲ ਨੂੰ 2 ਏ.ਸੀ. ਤੇ ਹਜਾਰਾਂ ਰੁਪਏ ਦ...
29/03/2025

ਸਰਕਾਰੀ ਪ੍ਰਾਇਮਰੀ ਸਕੂਲ ਗੁੜ੍ਹੱਦੀ ਦੇ ਸਾਲਾਨਾ ਸਮਾਰੋਹ ਨੇ ਪਾਈਆਂ ਨਵੀਆਂ ਪੈੜਾਂ ...ਦਾਨੀ ਸੱਜਣਾ ਵੱਲੋ ਸਕੂਲ ਨੂੰ 2 ਏ.ਸੀ. ਤੇ ਹਜਾਰਾਂ ਰੁਪਏ ਦਾਨ
ਅੱਜ ਸਰਕਾਰੀ ਪ੍ਰਾਇਮਰੀ ਸਕੂਲਾ ਗੁੜ੍ਹੱਦੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ...ਇਸ ਸਮਾਗਮ ਵਿੱਚ ਪਿੰਡ ਦੀ ਪੰਚਾਇਤ , ਗੁਰੂਦਵਾਰਾ ਸਾਹਿਬ ਪ੍ਰਬੰਧਕ ਕਮੇਟੀ , ਨਵੀਂ ਸੋਚ ਸੇਵਾ ਸੋਸਾਇਟੀ , ਪਿੰਡ ਦੇ ਪੁਰਾਣੇ ਸਰਪੰਚ ਸਰਦਾਰ ਮੋਹਿੰਦਰ ਸਿੰਘ ਅਤੇ ਸਰਦਾਰ ਜੀਤ ਸਿੰਘ , ਸਮੂਹ ਬੱਚਿਆ ਦੇ ਮਾਪਿਆ ਨੇ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾ ਨੇ ਭਾਗ ਲਿਆ...
ਸਵੇਰੇ 10 ਵਜੇ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਕੀਤੀ ਗਈ..ਉਪਰੰਤ ਲਗਾਤਾਰ ਸਭਿਆਚਾਰ ਪ੍ਰੋਗਰਾਮਾ ਦੀ ਕੋਈ 25 ਦੇ ਕਰੀਬ ਵੰਨਗੀਆ ਪੇਸ਼ ਕੀਤੀ ਗਈਆ ....ਪ੍ਰੋਗਰਾਮ ਤੋਂ ਪ੍ਰਭਾਵਿਤ ਹੋਕੇ ਮੌਕੇ ਤੇ ਪਿੰਡ ਦੇ ਸਰਪੰਚ ਸਰਦਾਰ ਰਮਨਦੀਪ ਸਿੰਘ ਨੇ ਨਾ ਸਿਰਫ ਸਕੂਲ ਨੂੰ "ਜਿਲੇ ਦਾ ਉੱਤਮ ਸਕੂਲ" ਪੁਰਸਕਾਰ ਮਿਲਣ ਤੇ ਵਧਾਈ ਦਿੱਤੀ ਬਲਕਿ ਸਕੂਲ ਦੇ ਸਾਹਮਣੇ ਵਾਲੀ ਸੜਕ ਨਵੀਂ ਅਤੇ ਉੱਚੀ ਬਣਾਉਣ ,ਸਕੂਲ ਨੂੰ ਨਵਾ ਜਰਨੇਟਰ ਸੈੱਟ ਅਤੇ ਸਕੂਲ ਨੂੰ ਨਵਾ ਮਲਟੀਪਰਪਜ ਸ਼ੈੱਡ ਪਵਾਉਣ ਦਾ ਵਾਅਦਾ ਵੀ ਕੀਤਾ ....ਉਸਤੋ ਬਾਅਦ ਸਕੂਲ ਨੂੰ ਦਾਨ ਦੀ ਝੜੀ ਲਗਾਉਂਦਿਆਂ ਗੁਰੂਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋ 5100 ਰੁਪਏ, ਸਰਕਾਰੀ ਹਾਈ ਸਕੂਲ ਗੁੜੱਦੀ ਵੱਲੋ 2100 ਰੁਪਏ, ਦਾਨੀ ਸੱਜਣ ਰਮਨਦੀਪ ਸਿੰਘ ਵੱਲੋ 2100 ਰੁਪਏ , ਐਸ ਐੱਮ ਸੀ ਕਮੇਟੀ ਚੇਅਰਮੈਨ ਗੁਰਤੇਜ ਸਿੰਘ ਜੀ ਵੱਲੋਂ 1100 ਰੁਪਏ,ਸਾਬਕਾ ਸਰਪੰਚ ਮੋਹਿੰਦਰ ਸਿੰਘ ਜੀ ਵੱਲੋਂ 1100 , ਸਾਬਕਾ ਸਰਪੰਚ ਜੀਤ ਸਿੰਘ ਜੀ ਵੱਲੋਂ 1100 , ਬਲਵਿੰਦਰ ਸਿੰਘ ਵੱਲੋ 500 ਰੁਪਏ, ਨਵੀਂ ਸੋਚ ਸੇਵਾ ਸੋਸਾਇਟੀ ਵੱਲੋਂ ਇੱਕ ਏ. ਸੀ. ਅਤੇ ਸਕੂਲ ਦੀ ਅਧਿਆਪਿਕਾ ਮੈਡਮ ਕਰਮਜੀਤ ਕੌਰ ਵੱਲੋਂ ਆਪਣੇ ਦੋਵੇਂ ਬਚਿਆ ਦੇ ਡਾਕਟਰ ਬਨਣ ਦੀ ਖੁਸ਼ੀ ਵਿੱਚ ਇੱਕ ਏ. ਸੀ. ਦਾਨ ਕੀਤਾ....ਪਹੁੰਚੇ ਹੋਏ ਸਾਰੇ ਪੱਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਹੋਏ ਸੀ ਐੱਚ ਟੀ ਸ਼੍ਰੀ ਰਾਮਪਾਲ ਸਿੰਘ ਜੀ ਨੇ ਸਕੂਲ ਨੂੰ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਦਾਨ ਦੀ ਦਿਸ਼ਾ ਸਕੂਲਾਂ ਵੱਲ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਮੂਹ ਮਾਪਿਆ ਨੂੰ ਨਵੇਂ ਦਾਖਲੇ ਕਰਮ ਲਈ ਪ੍ਰੇਰਤ ਕੀਤਾ.....ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਸਮੂਹ ਅਧਿਆਪਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ, ਮੁਕੇਸ਼ ਦਾਸ, ਲਖਵਿੰਦਰ ਸਿੰਘ, ਭੁਪਿੰਦਰ ਕੌਰ, ਪਰਮਿੰਦਰ ਕੌਰ, ਪੁਸ਼ਵਿੰਦਰ ਕੌਰ, ਨਰਿੰਦਰਪ੍ਰੀਤ ਕੌਰ ਅਤੇ ਕਰਮਜੀਤ ਕੌਰ ਹਾਜਿਰ ਸਨ।।

FLN MELA ... ਬਾਲ ਮੇਲੇ ਦੀਆ ਝਲਕੀਆ
26/03/2025

FLN MELA ... ਬਾਲ ਮੇਲੇ ਦੀਆ ਝਲਕੀਆ

ਅੱਜ ਪਿੰਡ ਗੁੜ੍ਹੱਦੀ ਵਿੱਚ ਬੱਸ ਸਟੈਂਡ , ਗੁਰਦੁਆਰਾ ਚੌਂਕ ਤੇ ਦੋਦੜਾ ਰੋੜ ਬੱਸ ਸਟੈਂਡ ਤੇ ਸਕੂਲ ਦੀ ਦਾਖਲਾ ਮੁਹਿੰਮ ਦੀਆ ਫਲੈਕਸਾ ਲਾਈਆ ਗਈਆਂ ......
19/03/2025

ਅੱਜ ਪਿੰਡ ਗੁੜ੍ਹੱਦੀ ਵਿੱਚ ਬੱਸ ਸਟੈਂਡ , ਗੁਰਦੁਆਰਾ ਚੌਂਕ ਤੇ ਦੋਦੜਾ ਰੋੜ ਬੱਸ ਸਟੈਂਡ ਤੇ ਸਕੂਲ ਦੀ ਦਾਖਲਾ ਮੁਹਿੰਮ ਦੀਆ ਫਲੈਕਸਾ ਲਾਈਆ ਗਈਆਂ ...ਪਿੰਡ ਦੀਆ ਥਾਈਆਂ ਵਿਚ ਬੈਠੇ ਪਤਵੰਤੇ ਸੱਜਣਾ ਨੂੰ ਪੋਸਟਰ ਵੰਡ ਕੇ ਜਾਗਰੂਕ ਕੀਤਾ ਗਿਆ....ਪਿੰਡ ਦੇ ਲੋਕਾਂ ਨੇ ਸਕੂਲ ਦੇ ਉਸਾਰੂ ਅਤੇ ਪੜ੍ਹਨ ਪੜ੍ਹਾਉਣ ਦੇ ਮਾਹੌਲ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ "ਜਿਲੇ ਦਾ ਉੱਤਮ ਪ੍ਰਾਇਮਰੀ ਸਕੂਲ" ਪੁਰਸਕਾਰ ਪ੍ਰਾਪਤ ਕਰਨ ਤੇ ਸਟਾਫ ਨੂੰ ਵਧਾਈਆ ਦਿੱਤੀਆਂ...ਅੱਜ ਉਸ ਸਮੇਂ ਬਹੁਤ ਖੁਸ਼ੀ ਪ੍ਰਾਪਤ ਹੋਈ ਜਦੋਂ ਪਿੰਡ ਦੇ ਕਈ ਪਤਵੰਤੇ ਸੱਜਣਾ ਨੇ ਆਪ ਮੁਹਾਰੇ ਨਵੇਂ ਦਾਖਲੇ ਕਰਵਾਉਣ ਲਈ ਆਪਣੇ ਆਪਣੇ ਘਰ ਵਿਚ ਗੱਲ ਤੋਰਨ ਦਾ ਵਾਅਦਾ ਕੀਤਾ...

ਸਮੂਹ ਸਟਾਫ਼ ਤੇ ਬੱਚਿਆਂ ਦੀ ਮਿਹਨਤ ਰੰਗ ਲਿਆਈ ਹੈ ਪਰਮਾਤਮਾ ਦੀ ਅਪਾਰ ਰਹਿਮਤ ਦੇ ਸਦਕਾ ਸਾਡੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੁੜ੍ਹੱਦੀ ਨੂ...
07/03/2025

ਸਮੂਹ ਸਟਾਫ਼ ਤੇ ਬੱਚਿਆਂ ਦੀ ਮਿਹਨਤ ਰੰਗ ਲਿਆਈ ਹੈ ਪਰਮਾਤਮਾ ਦੀ ਅਪਾਰ ਰਹਿਮਤ ਦੇ ਸਦਕਾ ਸਾਡੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੁੜ੍ਹੱਦੀ ਨੂੰ ਬੈਸਟ ਸਕੂਲ ਅਵਾਰਡ 2023-24 ਪ੍ਰਾਪਤ ਹੋਇਆ ਹੈ। ਬਲਾਕ ਬੁੱਢਲਾਡਾ ਅਤੇ ਸਮੂਹ ਅਧਿਆਪਕਾ ਨੂੰ ਬਹੁਤ-ਬਹੁਤ ਮੁਬਾਰਕਾਂ ✌️✌️✌️ਟੀਮ ਸਪਸ ਗੁੜ੍ਹੱਦੀ

ਪਿੰਡ ਵਿੱਚ ਆਈ ਬਰਾਤ ਵੱਲੋ ਸਕੂਲ ਨੂੰ ਦਾਨ...ਪਿੰਡ ਗੁੜ੍ਹੱਦੀ ਵਿੱਚ ਅੱਜ ਨਵੀਂ ਪਿਰਤ ਪਾਉਂਦਿਆਂ ਪਿੰਡ ਫ਼ਤਹਿਗੜ੍ਹ ਤੋਂ ਆਈ ਬਰਾਤ ਵੱਲੋ ਸਰਕਾਰੀ ਹ...
20/02/2025

ਪਿੰਡ ਵਿੱਚ ਆਈ ਬਰਾਤ ਵੱਲੋ ਸਕੂਲ ਨੂੰ ਦਾਨ...ਪਿੰਡ ਗੁੜ੍ਹੱਦੀ ਵਿੱਚ ਅੱਜ ਨਵੀਂ ਪਿਰਤ ਪਾਉਂਦਿਆਂ ਪਿੰਡ ਫ਼ਤਹਿਗੜ੍ਹ ਤੋਂ ਆਈ ਬਰਾਤ ਵੱਲੋ ਸਰਕਾਰੀ ਹਾਈ ਸਕੂਲ ਗੁੜ੍ਹੱਦੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁੜ੍ਹੱਦੀ ਨੂੰ 1100-1100 ਰੁਪਏ ਦਾਨ ਦਿੱਤੇ... ਦਾਨ ਦੀ ਦਿਸ਼ਾ ਵਿਦਿਆ ਦੇ ਮੰਦਰ ਵੱਲ ਕਰਨ ਵਾਲੇ ਸਮੂਹ ਪਤਵੰਤੇ ਸੱਜਨਾ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ.....

ਕਰਮਭੂਮੀ GPS Guraddi  ਅਤੇ GHS Guraddi ਦੇ ਨਵੇਂ ਰੰਗ਼ਾ ਨਾਲ ਸਜਿਆ ਨਵਾਂ ਰੂਪ....ਪਿੰਡ ਦੀ ਪੰਚਾਇਤ.. ਦਾਨਿਸ਼ਵਰ ਲੋਕਾਂ ਅਤੇ ਸਮੂਹ SMC ਕਮੇ...
21/09/2024

ਕਰਮਭੂਮੀ GPS Guraddi ਅਤੇ GHS Guraddi ਦੇ ਨਵੇਂ ਰੰਗ਼ਾ ਨਾਲ ਸਜਿਆ ਨਵਾਂ ਰੂਪ....ਪਿੰਡ ਦੀ ਪੰਚਾਇਤ.. ਦਾਨਿਸ਼ਵਰ ਲੋਕਾਂ ਅਤੇ ਸਮੂਹ SMC ਕਮੇਟੀ ਦਾ ਸਕੂਲ ਨੂੰ ਨਵਾਂ ਰੂਪ ਦੇਣ ਲਈ ਕੋਟਨ-ਕੋਟ ਧੰਨਵਾਦ....

ਸਰਕਾਰੀ ਪ੍ਰਾਇਮਰੀ ਸਕੂਲ ਗੁਡੱਦੀ ਵਿਚ ਅੱਜ ਨਵੇਂ ਦਾਖਲਿਆਂ ਸੰਬੰਧੀ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ SMC CHARIMAN ਸ਼੍ਰੀ ਗੁਰਤੇਜ ਸਿੰਘ ਨੂੰ ਨਾਲ...
09/02/2024

ਸਰਕਾਰੀ ਪ੍ਰਾਇਮਰੀ ਸਕੂਲ ਗੁਡੱਦੀ ਵਿਚ ਅੱਜ ਨਵੇਂ ਦਾਖਲਿਆਂ ਸੰਬੰਧੀ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ SMC CHARIMAN ਸ਼੍ਰੀ ਗੁਰਤੇਜ ਸਿੰਘ ਨੂੰ ਨਾਲ ਲੈਕੇ ਭੱਠਾ ਬਸਤੀ ਦਾ ਦੌਰਾ ਕੀਤਾ.. ਆਉਣ ਵਾਲੇ ਦਿਨਾਂ ਵਿਚ ਦਾਖਲਾ ਮੁਹਿੰਮ ਤਹਿਤ ਪਿੰਡ ਦੇ ਹਰੇਕ ਘਰ ਨੂੰ ਕਵਰ ਕੀਤਾ ਜਾਵੇਗਾ...ਸਕੂਲ ਵਿੱਚ ਪੜ੍ਹਾਈ ਦੀ ਵਿਵਸਥਾ, ਮਲਟੀਮੀਡੀਆ ਦੀ ਵਰਤੋਂ, ਕੰਪਿਊਟਰ ਸਿੱਖਿਆ, wifi ਦੀ ਸਹੂਲਤ, ਈ- ਕੰਟੈਂਟ, ਮੁਫ਼ਤ ਵਰਦੀਆ, ਕਿਤਾਬਾ ਅਤੇ ਬੱਚਿਆ ਨੂੰ ਦੁਪਹਿਰ ਦੇ ਖਾਣੇ ਨਾਲ ਫਲ - ਫਰੂਟ ਦੀ ਸੁਵਿਧਾ ਵਾਰੇ ਹਰੇਕ ਮਾਪੇ ਨੂੰ ਜਾਗਰੂਕ ਕੀਤਾ ਜਾਵੇਗਾ ।।।।।

Address

Village Guraddi
Budhlada
151502

Alerts

Be the first to know and let us send you an email when GPS Guraddi posts news and promotions. Your email address will not be used for any other purpose, and you can unsubscribe at any time.

Contact The Organization

Send a message to GPS Guraddi:

Share

Category