Nehian Wala- Bathinda "ਮੇਰੇ ਪਿੰਡ ਰੱਬ ਵਸਦਾ"

  • Home
  • India
  • Bathinda
  • Nehian Wala- Bathinda "ਮੇਰੇ ਪਿੰਡ ਰੱਬ ਵਸਦਾ"

Nehian Wala- Bathinda "ਮੇਰੇ ਪਿੰਡ ਰੱਬ ਵਸਦਾ" ਮੇਰਾ ਪਿੰਡ ਸਾਰਿਆਂ ਤੋ ਸੋਹਣਾ

18/04/2024

ਦਸਵੀਂ ਜਮਾਤ ਸੈਸ਼ਨ 2023-24 ਦੇ ਸਲਾਨਾ ਨਤੀਜਿਆਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅੱਜ ਪਿੰਡ ਨੇਹਿਆਂ ਵਾਲਾ ਵਿਖੇ, ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਸ਼ੁੱਭ ਦਿਹਾ...
12/04/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਪਿੰਡ ਨੇਹਿਆਂ ਵਾਲਾ ਵਿਖੇ, ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਗਿਆ। ਪਿੰਡ ਦੇ ਹਰ ਵਾਸੀ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

ਮਿੱਟੀ ਦੇ ਅਸੀਂ ਬੱਚੜੇ ਤੇ ਮਿੱਟੀ ਸਾਡੀ ਖੇਡ
31/10/2021

ਮਿੱਟੀ ਦੇ ਅਸੀਂ ਬੱਚੜੇ
ਤੇ ਮਿੱਟੀ ਸਾਡੀ ਖੇਡ

26/03/2021
ਸਾਹਿਤ ਇੱਕ ਸਿਹਤਮੰਦ ਸਮਾਜ ਦੀ ਸਿਰਜਣਾਂ ਲਈ ਜਰੂਰੀ ਹੈ. ਪਿੰਡ ਵਾਸੀਆ ਵੱਲੋ ਇੱਕ ਨਿੱਕਾ ਜਾ ਉਪਰਾਲਾ ਕਰਦੇ ਹੋਏ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਖੋਲ...
28/02/2021

ਸਾਹਿਤ ਇੱਕ ਸਿਹਤਮੰਦ ਸਮਾਜ ਦੀ ਸਿਰਜਣਾਂ ਲਈ ਜਰੂਰੀ ਹੈ. ਪਿੰਡ ਵਾਸੀਆ ਵੱਲੋ ਇੱਕ ਨਿੱਕਾ ਜਾ ਉਪਰਾਲਾ ਕਰਦੇ ਹੋਏ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਖੋਲੀ ਗਈ ਹੈ, ਜੋ ਕਿ ਹੈਪੀ ਦੀ ਦੁਕਾਨ ਦੇ ਸਾਹਮਣੇ Dr ਨਿੱਕੜੇ ਦੀ ਦੁਕਾਨ ਕੋਲ ਹੈ।
ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਜਾ ਕੇ ਓਥੇ ਬੈਠ ਕੇ ਕਿਤਾਬਾਂ ਪੜ੍ਹ ਸਕਦਾ ਹੈ ਜਾ ਪੜਨ ਲਈ ਕਿਤਾਬਾਂ ਘਰ ਲਿਆ ਸਕਦਾ ਹੈ।
ਲਾਇਬ੍ਰੇਰੀ ਦੁਆਰਾ ਇਸਦੀ ਕੋਈ ਫੀਸ ਨਹੀਂ ਲਈ ਜਾਂਦੀ।
ਜੇਕਰ ਕਿਸੇ ਵੀਰ ਭਰਾ ਕੋਲ ਸਾਹਿਤ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਕੋਈ ਕਿਤਾਬ ਹੈ ਤਾ ਉਹ ਕਿਤਾਬ ਆਪਣੀ ਲਾਇਬ੍ਰੇਰੀ ਵਿੱਚ ਦੇ ਸਕਦਾ ਹੈ ਤਾਂ ਜੋ ਵੱਧ ਵੱਧ ਲੋਕ ਸਾਹਿਤ ਨਾਲ ਜੁੜਨ । ਧੰਨਵਾਦ। RSB

01/02/2021

ਜਮਾਂ ਸਿੱਧੀ, ਸਪੱਸ਼ਟ ਤੇ ਦੇਸੀ ਭਾਸ਼ਾ ਚ ਗੱਲ ਦੱਸਾਂ, ਜੇ ਆਪਾਂ ਖੇਤ ਪਾਣੀ ਦੀ ਵਾਰੀ ਲਾਉਂਦੇ ਹੋਈਏ ਤੇ ਆਪਣੀ ਚੱਪਲ ਜਾਂ ਜੋੜਾ ਟੁੱਟਜੇ ਤਾਂ ਆਪਾਂ ਪਾਣੀ ਦੀ ਵਾਰੀ ਵਿਚਾਲੇ ਛੱਡਕੇ ਪਹਿਲਾਂ ਮੰਡੀਉਂ ਚੱਪਲਾਂ ਲੈਣ ਨੀ ਜਾਂਦੇ, ਸਗੋਂ ਪਾਣੀ ਸੰਭਾਲਦੇ ਆਂ, ਮਸਾਂ ਵਾਰੀ ਆਈ ਹੁੰਦੀ ਐ,,,,ਦੀਪ ਸਿੱਧੂ, ਲਾਲ ਕਿਲਾ ਲੱਲਾ ਭੱਭਾ ਇਹ ਸਭ ਇਸ ਕਿਸਾਨੀ ਸਘੰਰਸ਼ ਦੀਆਂ ਚੱਪਲਾਂ ਨੇ, ਪਾਣੀ ਸਾਂਭਲੋ ਪਹਿਲਾਂ ਜਿਹੜੀ ਨਹਿਰ ਮਸਾਂ ਭਰੀ ਐ ਪਤਾ ਨੀ ਕਿੰਨੇ ਚਿਰ ਬਾਅਦ, ਇਹ ਦੇਖਲੋ ਬੀ ਕਿਤੇ ਕੋਈ ਖੱਡ ਖੁੱਡ ਤਾਂ ਹੈਨੀ ਖਾਲੇ ਚ, ਬੰਨ੍ਹ ਤਕੜੇ ਐ, ਫੱਟੀਆਂ ਕੈਮ ਐ, ਗਾਚੀਆਂ ਕਿੱਥੋਂ ਚੱਕਣੀਐਂ ਲੋੜ ਪਈ ਤੋਂ,,,,,ਜੇ ਚੱਪਲਾਂ ਟੁੱਟ ਜਾਂ ਗੁਆਚ ਵੀ ਜਾਣਗੀਆਂ ਬਾਅਦ ਚ ਨਵੀਆਂ ਲੈਲਾਗੇਂ,,,,ਉਹਤਾਂ ਚਾਹੁੰਦੇ ਐ ਬੀ ਆਪਣਾ ਧਿਆਨ ਚੱਪਲਾਂ ਵੱਲ ਜਾਵੇ,,,ਹੁਣ ਆਪ ਈ ਸਾਹਬ ਲਾਲੋ ਬੀ ਜੇ ਚੱਪਲਾਂ ਲੈਣ ਜਾਉਂਗੇ ਪਾਣੀ ਛੱਡਕੇ ਤਾਂ ਮੂਰਖਤਾ ਈ ਹੋਊਗੀ,,ਬਾਕੀ ਏਥੇ ਮੈਨੂੰ Inception ਫਿਲਮ ਆਲੀ ਇੱਕ ਹੋਰ ਗੱਲ ਯਾਦ ਆਗੀ,,,ਫਿਲਮ ਚ ਇੱਕ ਦੂਜੇ ਨੂੰ ਕਹਿੰਦਾ ਬੀ ਹਾਥੀ ਬਾਰੇ ਨਾ ਸੋਚ,,,,ਏਨਾ ਕਹਿਕੇ ਉਹ ਫੇਰ ਦੂਜੇ ਨੂੰ ਪੁਛਦੈ ਬੀ ਹੁਣ ਤੂੰ ਕੀ ਸੋਚ ਰਿਹੈਂ ?? ਦੂਜਾ ਜਵਾਬ ਦਿੰਦੈ ਬੀ,,,ਹਾਥੀ ਬਾਰੇ,,,ਕਹਿੰਦਾ ਬੱਸ ਏਸੇ ਨੂੰ ਕਹਿੰਦੇ ਐ ਕਿਸੇ ਦੇ ਦਿਮਾਗ ਚ idea ਪਾਉਣਾ,,,,ਬਾਕੀ ਏਥੋਂ ਆਪ ਈ ਸਾਹਬ ਲਾਲੋ ਬੀ ਕਿਹੜੀ ਜਾਣਕਾਰੀ ਥੋਡੇ ਤੱਕ ਆਪਣੇ ਆਪ ਆ ਰਹੀ ਐ ਤੇ ਕਿਹੜੀ ਪਹੁੰਚਾਈ ਜਾ ਰਹੀ ਐ,,,,,,,,,,🙏
(copy)

09/12/2020
04/12/2020

ਰਮਨਪ੍ਰੀਤ ਅਬਲੂ ਦੀ ਕੰਧ ਤੋਂ👇👍

1)ਦਿੱਲੀ ਦੇ ਤਲੇ ਚੱਟ ਚੱਟ ਕੇ ਲਈਆਂ ਕੁਰਸੀਆਂ, ਤਮਗੇ, ਸਨਮਾਨ ਮੋੜਨੇ ਪੈ ਰਹੇ ਹਨ।

2)ਪੰਜਾਬ ਦਾ ਖਾ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਨੂੰ ਮਾੜਾ ਬੋਲਣ ਵਾਲੇ ਕਲਾਕਾਰ ਆਪਣੀਆਂ ਸਫਾਈਆਂ ਦੇ ਰਹੇ ਹਨ।

3)ਨੌਜੁਆਨਾ ਨੂੰ ਅਸਲੇ ਚੱਕਣ ਦੀਆਂ ਚੱਕਾਂ ਦੇਣ ਵਾਲੇ ਸੰਘਰਸ਼ਾਂ ਦੇ ਗੀਤ ਗਾ ਰਹੇ ਹਨ।

4)ਮਾਰਬਲਾਂ ਦੀ ਸੇਵਾ ਕਰਨ ਵਾਲੇ ਲੰਗਰਾਂ ਦੀ ਸੇਵਾ ਚ ਜੁੱਟ ਗਏ ਹਨ।

5)ਹਰ ਵੇਲੇ ਪੰਜਾਬ ਬਚਾਓ ਪੰਜਾਬ ਬਚਾਓ ਦਾ ਰੌਲਾ ਪਾਓਣ ਵਾਲੇ ਰਾਜਨੇਤਾ ਖੁੱਡਾਂ ਚ ਵਾੜ ਦਿੱਤੇ ਹਨ।

6)ਹਰ ਧਰਮ, ਜਾਤ , ਜੱਥੇਬੰਦੀ ਅਤੇ ਕਈਆਂ ਨੂੰ ਨਾ ਚਹੁੰਦਿਆਂ ਵੀ ਅੰਦੋਲਨ ਦੀ ਸਪੋਰਟ ਕਰਨੀ ਪੈ ਰਹੀ ਹੈ।

7)ਅੱਤਵਾਦੀ ਕਹਿ ਕਹਿ ਭੰਡਦਿਆਂ ਉੱਪਰ ਸਾਡੀ ਸੇਵਾ, ਨਿਮਰਤਾ, ਅਨੁਸ਼ਾਸ਼ਨ ਅਤੇ ਸਮਰਪਣ ਭਾਰੀ ਪੈ ਰਹੀ ਹੈ।

8)ਮੋਦੀ ਦੀ ਗੁਲਾਮੀ ਕਰਦੇ ਮੀਡੀਆ ਨੂੰ ਸ਼ੋਸ਼ਲ ਮੀਡੀਏ ਹਥਿਆਰ ਨਾਲ ਹੱਥਾਂ ਪੈਰਾਂ ਦੀ ਪੁਆ ਦਿੱਤੀ ਹੈ।

9)ਅਨਪੜ੍ਹ, ਗਵਾਰ ਅਤੇ ਬੇਸਮਝ ਮੰਨੇ ਜਾਂਦੇ ਪੰਜਾਬੀ ਟਵਿੱਟਰ ਵਰਗੇ ਪਲੇਟਫਾਰਮਾਂ ਤੇ ਵੀ ਬਰਾਬਰ ਲੜਾਈ ਲੜ੍ਹ ਰਹੇ ਹਨ।

10)ਕਿਸਾਨ ਯੂਨੀਅਨਾਂ ਦੇ ਆਗੂ ਜਿਹੜੇ ਪਹਿਲਾਂ ਗਲਤ ਫੈਸਲਿਆਂ ਲਈ ਬਦਨਾਮ ਸਨ ਆਪਣਾ ਹਰ ਪੈਰ ਫੂਕ ਫੂਕ ਰੱਖ ਰਹੇ ਹਨ।

ਇਹ ਹੈ ਏਸ ਅੰਦੋਲਨ ਦੀ ਖੂਬਸੂਰਤੀ। ਸਭ ਕਾਸੇ ਨੂੰ ਇਕੋ ਲੜੀ ਵਿੱਚ ਪਰੋਂਦਾ ਜਾ ਰਿਹਾ ਹੈ। ਨੌਜੁਆਨਾ ਨੇ ਕਿਵੇ ਅੱਗੇ ਲੱਗ ਸਭ ਰੋਕਾਂ ਤੋੜਦਿਆਂ ਦਿੱਲੀ ਜਾ ਘੇਰੀ ਤੇ ਫੇਰ ਆਪ ਮੁਹਾਰੇ ਹੀ ਕਮਾਨ ਸਾਡੇ ਬਜ਼ੁਰਗਾਂ ਹਵਾਲੇ ਕਰ ਦਿੱਤੀ। ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀ ਓਸ ਸਮੇ ਵਿੱਚ ਜੀ ਰਹੇ ਹਾਂ ਜਦੋ ਸਭ ਪਾਸਿਓ ਨਾਬਰ ਹੋ ਰਹੀ ਜਾਲਮ ਸਰਕਾਰ ਦਾ ਮੂੰਹ ਹਰ ਵਾਰ ਦੀ ਤਰਾਂ ਇੱਕ ਵਾਰ ਫੇਰ ਪੰਜਾਬੀ ਮੋੜ ਰਹੇ ਹਨ।

ਜੈ ਕਿਸਾਨ.. ਜੈ ਸੰਘਰਸ਼...

01/12/2020

ਸਾਡੇ ਆਲੇ ਦਿੱਲੀ ਤੋਂ

Address

Nehianwala
Bathinda
151201

Alerts

Be the first to know and let us send you an email when Nehian Wala- Bathinda "ਮੇਰੇ ਪਿੰਡ ਰੱਬ ਵਸਦਾ" posts news and promotions. Your email address will not be used for any other purpose, and you can unsubscribe at any time.

Contact The Organization

Send a message to Nehian Wala- Bathinda "ਮੇਰੇ ਪਿੰਡ ਰੱਬ ਵਸਦਾ":

Share