ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala

  • Home
  • India
  • Bathinda
  • ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala

ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala ਸਾਡਾ ਸੁਪਨਾ ਦੁਨੀਆਂ ਦਾ ਸਭ ਤੋਂ ਸੋਹਣਾ ਪਿੰਡ

ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ ਸਾਡੇ ਪਿੰਡ ਦੀ ਸਤਿਕਾਰਯੋਗ ਸ਼ਖਸ਼ੀਅਤ ਭਾਈ ਰਣਜੀਤ ਸਿੰਘ ਜੀ ਦੀ ਅੰਤਿਮ ਅ...
04/03/2026

ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ ਸਾਡੇ ਪਿੰਡ ਦੀ ਸਤਿਕਾਰਯੋਗ ਸ਼ਖਸ਼ੀਅਤ ਭਾਈ ਰਣਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸਾਡੇ ਸਾਡੇ ਗ੍ਰਹਿ ਵਿਖੇ ਪਹੁੰਚੇ। ਭਾਈ ਰਣਜੀਤ ਸਿੰਘ ਜੀ ਜਿਨਾਂ ਨੇ ਕਿ ਆਪਣੇ ਬਚਪਨ ਜਵਾਨੀ ਅਤੇ ਅੰਤਮੇ ਸਮੇਂ ਤੱਕ ਪਿੰਡ ਦੀ ਅਥਾਹ ਸੇਵਾ ਕੀਤੀ ਪਹਿਲਾਂ ਜਦੋਂ ਪਿੰਡ ਸੁੱਖ ਸਹੂਲਤਾਂ ਤੋਂ ਸੱਖਣਾ ਸੀ ਤਾਂ ਸਾਂਝੇ ਕੰਮਾਂ ਰਾਹੀਂ ਪਿੰਡ ਦੀ ਸੇਵਾ ਕੀਤੀ ਤੇ ਆਪਣੇ ਅੰਤਲੇ ਸਮੇਂ ਦੇ ਵਿੱਚ ਧਾਰਮਿਕ ਸੰਸਥਾਵਾਂ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ,ਸਾਰੀਆਂ ਸੰਸਥਾਵਾਂ ਦੀ ਤਰੱਕੀ ਵਿੱਚ ਵੱਡੀ ਸੇਵਾ ਦਾ ਯੋਗਦਾਨ ਭਾਈ ਰਣਜੀਤ ਸਿੰਘ ਦੇ ਹਿੱਸੇ ਆਇਆ|
ਇਸ ਉਪਰੰਤ ਉਨ੍ਹਾਂ ਸਰਪੰਚ ਹਰਜਿੰਦਰ ਕੌਰ ਜੀ ਦੇ ਗ੍ਰਹਿ ਵਿਖੇ ਦੁਪਹਿਰ ਦਾ ਖਾਣਾ ਖਾਧਾ ਅਤੇ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਕੀਤਾ ਅਤੇ ਪ੍ਰਸੰਸਾ ਕੀਤੀ ਅਤੇ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਮਾਨਯੋਗ ਸਪੀਕਰ ਸਾਹਿਬ ਇੱਕ ਧਰਤੀ ਨਾਲ ਜੁੜੀ ਹੋਈ ਨੇਕ ਦਿਲ ਸ਼ਖਸ਼ੀਅਤ ਹਨ। ਜਿਨਾਂ ਨੂੰ ਮਿਲ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੇ ਗ੍ਰਹਿ ਅਤੇ ਪਿੰਡ ਸਿਰੀਏਵਾਲਾ ਪਹੁੰਚਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ 🙏🏻

01/02/2026
*ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਸਭ ਨੂੰ ਖ਼ੁਸ਼ੀਆਂ-ਖੇੜੇ, ਤਰੱਕੀਆਂ- ਤੰਦਰੁਸਤੀਆਂ ...
14/01/2026

*ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਸਭ ਨੂੰ ਖ਼ੁਸ਼ੀਆਂ-ਖੇੜੇ, ਤਰੱਕੀਆਂ- ਤੰਦਰੁਸਤੀਆਂ ਤੇ ਨਿਆਮਤਾਂ ਬਖ਼ਸ਼ੇ।* 🙏🏻🙏🏻

ਸਾਰਿਆ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾ ਇਹ ਲੋਹੜੀ ਸਭ ਲਈ ਤੰਦਰੁਸਤੀ, ਤਰੱਕੀ ਤੇ ਖੁਸ਼ੀਆਂ ਲੈਕੇ ਆਏ    #ਪੰਜਾਬ
13/01/2026

ਸਾਰਿਆ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾ
ਇਹ ਲੋਹੜੀ ਸਭ ਲਈ ਤੰਦਰੁਸਤੀ, ਤਰੱਕੀ ਤੇ ਖੁਸ਼ੀਆਂ ਲੈਕੇ ਆਏ
#ਪੰਜਾਬ

ਬੀਤਿਆ ਸਾਲ ਅਨੇਕਾਂ ਕੌੜੀਆਂ ਮਿੱਠੀਆਂ ਯਾਦਾਂ ਦੇ ਕੇ ਸੰਪੂਰਨ ਹੋ ਗਿਆ ਹੈ ਬੀਤੇ ਸਾਲ ਵਿੱਚ ਅਨੇਕਾਂ ਰੱਬੀ ਰੂਹਾਂ ਸਾਥੋਂ ਰੁਖਸਤ ਹੋ ਗਈਆਂ ਨੇ ,ਪਰਮ...
01/01/2026

ਬੀਤਿਆ ਸਾਲ ਅਨੇਕਾਂ ਕੌੜੀਆਂ ਮਿੱਠੀਆਂ ਯਾਦਾਂ ਦੇ ਕੇ ਸੰਪੂਰਨ ਹੋ ਗਿਆ ਹੈ ਬੀਤੇ ਸਾਲ ਵਿੱਚ ਅਨੇਕਾਂ ਰੱਬੀ ਰੂਹਾਂ ਸਾਥੋਂ ਰੁਖਸਤ ਹੋ ਗਈਆਂ ਨੇ ,ਪਰਮਾਤਮਾ ਸਾਰਿਆਂ ਨੂੰ ਹਿੰਮਤ ਬਖਸ਼ੇ ਤੇ ਇਹ ਸਾਲ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ,ਇਤਫਾਕ ,ਤਰੱਕੀਆਂ ਲੈ ਕੇ ਆਵੇ ।ਨਗਰ ਦੇ ਲਈ ਚੜਦੀ ਕਲਾ ਹੋਵੇ ,ਸਾਰੇ ਆਪਸੀ ਪਿਆਰ ਮਿਲ ਵਰਤਣ ਦੇ ਨਾਲ ਰਹਿਣ ਸੋ ਸਾਰਿਆਂ ਦੀ ਤਰੱਕੀ ਦੀ ਕਾਮਨਾ ਕਰਦੇ ਹੋਏ ਇੱਕ ਵਾਰ ਫਿਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।💐
🙏🏻ਸਰਪੰਚ ਗ੍ਰਾਮ ਪੰਚਾਇਤ ਪਿੰਡ ਸਿਰੀਏਵਾਲਾ

ਹਲਕਾ ਐਮਐਲਏ ਬਲਕਾਰ ਸਿੰਘ ਸਿੱਧੂ ਵੱਲੋਂ ਬਲਾਕ ਸੰਮਤੀ ਉਮੀਦਵਾਰ ਹਰਬੰਸ ਸਿੰਘ (ਸਾਬਕਾ ਸਰਪੰਚ) ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਦੇ...
11/12/2025

ਹਲਕਾ ਐਮਐਲਏ ਬਲਕਾਰ ਸਿੰਘ ਸਿੱਧੂ ਵੱਲੋਂ ਬਲਾਕ ਸੰਮਤੀ ਉਮੀਦਵਾਰ ਹਰਬੰਸ ਸਿੰਘ (ਸਾਬਕਾ ਸਰਪੰਚ) ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ✨ਪਿੰਡ ਵਾਸੀਆਂ ਨੂੰ ਵੋਟਾਂ ਲਈ ਕੀਤੀ ਅਪੀਲ
✨ ਪਿੰਡਾਂ ਦੇ ਵਿਕਾਸ ਨੂੰ ਦੁਗਣਾ ਕਰਨ ਦਾ ਕੀਤਾ ਵਾਅਦਾ ✌️✌️✌️

ਪਿੰਡ ਨੂੰ ਸੋਹਣਾ ਤੇ ਸਹੂਲਤਾਂ ਭਰਪੂਰ ਪਿੰਡ ਬਣਾਉਣ ਲਈ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੁਗਣੀ ਤੇਜ਼ੀ ਨਾਲ ਕਰਨ ਲਈ ਬਲਾਕ...
10/12/2025

ਪਿੰਡ ਨੂੰ ਸੋਹਣਾ ਤੇ ਸਹੂਲਤਾਂ ਭਰਪੂਰ ਪਿੰਡ ਬਣਾਉਣ ਲਈ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੁਗਣੀ ਤੇਜ਼ੀ ਨਾਲ ਕਰਨ ਲਈ ਬਲਾਕ ਸੰਮਤੀ ਜਿਤਾਈਏ ਤਾ ਜੋ ਪੰਚਾਇਤ ਅਤੇ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਮਿਲ ਕੇ ਡਬਲ ਇੰਜਨ ਸ਼ਕਤੀ ਨਾਲ ਪਿੰਡ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਕੇ ਜਾਵੇਗੀ
✌️✌️🙏🏻🙏🏻🙏🏻

Address

Kadam Club Siryewala
Bathinda

Telephone

+919872024130

Website

Alerts

Be the first to know and let us send you an email when ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala posts news and promotions. Your email address will not be used for any other purpose, and you can unsubscribe at any time.

Contact The Organization

Send a message to ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala:

Share