People's Literary Festival -ਪੀਪਲਜ਼ ਲਿਟਰੇਰੀ ਫ਼ੈਸਟੀਵਲ - ਸਾਹਿਤਕ ਉਤਸਵ

  • Home
  • India
  • Bathinda
  • People's Literary Festival -ਪੀਪਲਜ਼ ਲਿਟਰੇਰੀ ਫ਼ੈਸਟੀਵਲ - ਸਾਹਿਤਕ ਉਤਸਵ

People's Literary Festival -ਪੀਪਲਜ਼ ਲਿਟਰੇਰੀ ਫ਼ੈਸਟੀਵਲ - ਸਾਹਿਤਕ ਉਤਸਵ ਪੀਪਲਜ਼ ਫੋਰਮ ਬਰਗਾੜੀ ਵੱਲੋਂ ਬਠਿੰਡਾ ਵਿਖੇ ਕ?

ਹਾਰਦਿਕ ਸੱਦਾ.... ਅੱਠਵਾਂ*ਪੀਪਲਜ਼ ਲਿਟਰੇਰੀ ਫ਼ੈਸਟੀਵਲ* ਟੀਚਰਜ਼ ਹੋਮ, ਬਠਿੰਡਾ *25.12.2025* ਤੋਂ *28.12.2025* ਤੱਕਪਰਿਵਾਰ ਸਮੇਤ ਇਸ ਸਾਹਿਤਕ ਸ...
19/12/2025

ਹਾਰਦਿਕ ਸੱਦਾ....

ਅੱਠਵਾਂ

*ਪੀਪਲਜ਼ ਲਿਟਰੇਰੀ ਫ਼ੈਸਟੀਵਲ*

ਟੀਚਰਜ਼ ਹੋਮ, ਬਠਿੰਡਾ

*25.12.2025* ਤੋਂ *28.12.2025* ਤੱਕ

ਪਰਿਵਾਰ ਸਮੇਤ ਇਸ ਸਾਹਿਤਕ ਸਮਾਜਿਕ ਸਰੋਕਾਰਾਂ ਦੇ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਹੈ.... ਧੰਨਵਾਦ

20/12/2021
ਪੀਪਲਜ਼ ਲਿਟਰੇਰੀ ਫ਼ੈਸਟੀਵਲ 25 ਤੋਂ 28 ਦਸੰਬਰ 2021ਟੀਚਰਜ਼ ਹੋਮ , ਬਠਿੰਡਾ
16/12/2021

ਪੀਪਲਜ਼ ਲਿਟਰੇਰੀ ਫ਼ੈਸਟੀਵਲ

25 ਤੋਂ 28 ਦਸੰਬਰ 2021

ਟੀਚਰਜ਼ ਹੋਮ , ਬਠਿੰਡਾ

ਪੀਪਲਜ਼ ਲਿਟਰੇਰੀ ਫ਼ੈਸਟੀਵਲ ....25 ਤੋਂ 28 ਦਸੰਬਰ 2021
05/12/2021

ਪੀਪਲਜ਼ ਲਿਟਰੇਰੀ ਫ਼ੈਸਟੀਵਲ ....25 ਤੋਂ 28 ਦਸੰਬਰ 2021

ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਕਾਲ਼ੇ ਕਾਨੂੰਨਾਂ ਵਿਰੁੱਧ ਜਿੱਥੇ ਪੂਰੇ ਦੇਸ਼ ਵਿਚ ਵੱਡਾ ਕਿਸਾਨ ਅੰਦੋਲਨ ਖੜ੍ਹਾ ਹੋ ਗ...
19/08/2021

ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਕਾਲ਼ੇ ਕਾਨੂੰਨਾਂ ਵਿਰੁੱਧ ਜਿੱਥੇ ਪੂਰੇ ਦੇਸ਼ ਵਿਚ ਵੱਡਾ ਕਿਸਾਨ ਅੰਦੋਲਨ ਖੜ੍ਹਾ ਹੋ ਗਿਆ। ਦੂਸਰੀ ਤਰਫ ਵੱਡੀ ਗਿਣਤੀ ਵਿਚ ਇਹਨਾਂ ਵਿਰੁੱਧ ਛਿੜੀ ਬਹਿਸ ਵਿੱਚ ਬੁੱਧੀਜੀਵੀਆਂ,ਸਮਾਜ ਵਿਗਿਆਨੀਆਂ, ਇਤਿਹਾਸਕਾਰਾਂ ਨੇ ਇਹਨਾਂ ਦੇ ਆਉਣ ਵਾਲੇ ਭਿਆਨਕ ਨਤੀਜਿਆਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਨੇ, ਜਿਹਨਾਂ ਨੂੰ ਇਕੱਠਾ ਕਰਕੇ ਸਾਂਭਿਆ ਗਿਆ ਹੈਂ।ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੇ ਰੂਪ ਵਿੱਚ ਇੱਕ ਚੰਗਾ ਸਰੋਤ ਹੋਵੇਗਾ।ਇਸ ਉਦਮ ਨੂੰ ਨੇਪਰੇ ਚਾੜ੍ਹਨ ਵਾਲੇ ਨਵੇਂ ਲੇਖਕ Stalinjeet Brar ਨੇ ਕੋਸ਼ਿਸ਼ ਕੀਤੀ ਹੈ।

ਕਿਤਾਬ "ਕਿਸਾਨੀ ਸੰਕਟ" ਪਰਤ ਦਰ ਪਰਤ ਵੀ ਲੇਖਕ ਸਟਾਲਿਨਜੀਤ ਸਿੰਘ ਬਰਾੜ ਵੱਲੋਂ ਸੰਪਾਦਿਤ ਕੀਤੀ ਗਈ ਹੈ।ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਵੀ ਹੀਰੇ ਮੋਤੀਆਂ ਨੂੰ ਇਕੱਠੇ ਕਰਕੇ ਇੱਕ ਲੜੀ ਵਿਚ ਪਰੋ ਕੇ ਇੱਕ ਸੁੰਦਰ ਹਾਰ ਤਿਆਰ ਕੀਤਾ ਗਿਆ। ਕਿਤਾਬ ਵਿੱਚ ਸਾਰੇ ਲੇਖ ਕਿਸਾਨੀ ਸਘੰਰਸ਼ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨੀ ਸੰਕਟ ਤੇ ਕਿਸਾਨੀ ਜੀਵਨ ਤੇ ਵੀ ਡੂੰਘੀ ਝਾਤ ਪਾਉਂਦੇ ਹਨ। ਸਾਰੇ ਲੇਖ ਸੋਸ਼ਲ ਸਾਈਟ, ਪੇਪਰਾਂ ਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿਛਲੇ ਸਮਿਆਂ ਵਿੱਚ ਕਿਸਾਨ ਅੰਦੋਲਨਾਂ ਵਿੱਚੋਂ ਬਾਰ ਦੀ ਆਬਾਦਕਾਰੀ ਅਤੇ ਵੀਹਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ, ਅੰਮ੍ਰਿਤਸਰ ਦਾ ਕਿਸਾਨ ਮੋਰਚਾ, ਨੀਲੀਬਾਰ ਦਾ ਮੁਜ਼ਾਰਾ ਘੋਲ, ਪੈਪਸੂ ਦੀ ਮੁਜ਼ਾਰਾ ਲਹਿਰ ਸ਼ਾਮਲ ਕਰ ਕੇ ਇਤਿਹਾਸਕ ਲਿਖਤ ਬਣਾ ਦਿੱਤਾ ਹੈਂ।
ਜਿਸ ਹਿਸਾਬ ਨਾਲ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੂੰਬੜ ਚਾਲਾਂ ਚੱਲੀਆਂ ਜਾ ਰਹੀਆਂ ਹਨ।ਇਸ ਹਿਸਾਬ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰ ਨਾਲ ਮੱਥਾ ਲਾਉਣ ਲਈ ਦੁਬਾਰਾ ਵੀ ਅੰਦੋਲਨਾਂ ਦੀ ਜ਼ਰੂਰਤ ਪੈਣੀ ਐਂ।ਇਹ ਕਿਤਾਬ ਦੀਆਂ ਲਿਖਤਾਂ ਤੇ ਇਸ ਤਰੀਕੇ ਦੇ ਦਸਤਾਵੇਜ਼ ਆਉਣ ਵਾਲੇ ਸਮੇਂ ਵਿੱਚ ਅੰਦੋਲਨਾਂ ਦਾ ਰਾਹ ਪੱਧਰਾ ਕਰਨਗੇ। ਇੱਕ ਵਧੀਆ ਕਿਤਾਬ ਹੈਂ।
Jagseer bachhoana

*ਕਿਸਾਨ ਅੰਦੋਲਨ ਦੀਆਂ ਵਿਭਿੰਨ ਪਰਤਾਂ ਅਤੇ ਪਾਸਾਰਾਂ ਦੀ ਪੇਸ਼ਕਾਰੀ* - ਰਾਜਪਾਲ ਸਿੰਘਕਿਸਾਨੀ ਦਾ ਸੰਕਟ, ਜੋ ਬਹੁਤ ਦੇਰ ਤੋਂ ਧੁਖ਼ਦਾ ਹੋਇਆ ਵੱਖ ਵੱਖ...
23/05/2021

*ਕਿਸਾਨ ਅੰਦੋਲਨ ਦੀਆਂ ਵਿਭਿੰਨ ਪਰਤਾਂ ਅਤੇ ਪਾਸਾਰਾਂ ਦੀ ਪੇਸ਼ਕਾਰੀ*

- ਰਾਜਪਾਲ ਸਿੰਘ

ਕਿਸਾਨੀ ਦਾ ਸੰਕਟ, ਜੋ ਬਹੁਤ ਦੇਰ ਤੋਂ ਧੁਖ਼ਦਾ ਹੋਇਆ ਵੱਖ ਵੱਖ ਰੂਪਾਂ ਵਿਚ ਆਪਣੇ ਆਪ ਨੂੰ ਜ਼ਾਹਰ ਕਰ ਰਿਹਾ ਸੀ, ਕੇਂਦਰ ਦੇ ਖੇਤੀ ਕਾਨੂੰਨਾਂ ਦੇ ਪ੍ਰਤੀਕਰਮ ਵਿੱਚ ਕਿਸਾਨ ਅੰਦੋਲਨ ਦੇ ਭਾਂਬੜ ਵਜੋਂ ਮੱਚ ਉੱਠਿਆ ਹੈ। ਇਹ ਕਿਸਾਨੀ ਸੰਕਟ, ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨ ਲਗਪਗ ਪਿਛਲੇ ਇੱਕ ਸਾਲ ਤੋਂ ਲੇਖਕਾਂ, ਚਿੰਤਕਾਂ, ਖੇਤੀ ਮਾਹਿਰਾਂ, ਮੀਡੀਆ ਕਰਮੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਦੇ ਲੇਖਾਂ, ਭਾਸ਼ਣਾਂ, ਬਹਿਸਾਂ ਅਤੇ ਟਿੱਪਣੀਆਂ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਲੇਖਾਂ, ਵਿਚਾਰਾਂ ਅਤੇ ਟਿੱਪਣੀਆਂ ਨੇ ਪੰਜਾਬੀ ਮਨ ਨੂੰ ਖੇਤੀ ਅਤੇ ਕਿਸਾਨੀ ਦੀ ਸਥਿਤੀ ਬਾਰੇ ਗੰਭੀਰ ਮੰਥਨ ਕਰਨ ਦੇ ਅਮਲ ਵਿੱਚ ਪਾਇਆ ਹੈ। ਇਨ੍ਹਾਂ ਵਿਚੋਂ ਚੋਣਵੇਂ ਲੇਖਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਇਸ ਮੰਥਨ ਦੇ ਅਮਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, *ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਸਟਾਲਿਨਜੀਤ ਬਰਾੜ ਵੱਲੋਂ ਸੰਪਾਦਿਤ ਅਤੇ ਪੀਪਲਜ਼ ਫ਼ੋਰਮ,ਬਰਗਾੜੀ,ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕਿਸਾਨੀ ਸੰਕਟ - ਪਰਤ ਦਰ ਪਰਤ’* ਨੇ।

ਇਸ ਪੁਸਤਕ ਵਿੱਚ ਇਸ ਵਿਸ਼ੇ ਨਾਲ ਸਬੰਧਿਤ 40 ਦੇ ਲਗਪਗ ਮਹੱਤਵਪੂਰਨ ਲੇਖਾਂ ਨੂੰ ਤਰਤੀਬਬੱਧ ਢੰਗ ਨਾਲ ਇੱਕ ਥਾਂ ਇਕੱਠਾ ਕਰ ਕੇ ਪੇਸ਼ ਕੀਤਾ ਗਿਆ ਹੈ। ਲੇਖਾਂ ਨੂੰ ਚਾਰ ਵਰਗਾਂ - ਕਿਸਾਨ ਅੰਦੋਲਨਾਂ ਦੀ ਵਿਰਾਸਤ, ਕਿਸਾਨ ਅੰਦੋਲਨਾਂ ਦਾ ਸਮਕਾਲ, ਕਿਸਾਨ ਅੰਦੋਲਨ: ਔਰਤਾਂ ਅਤੇ ਮਜ਼ਦੂਰ ਅਤੇ ਕਿਸਾਨ ਅੰਦੋਲਨ ਅਤੇ ਸਭਿਆਚਾਰ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਕਿਸਾਨ ਅੰਦੋਲਨਾਂ ਦੀ ਵਿਰਾਸਤ ਵਿੱਚ ਇੱਕ ਬੜਾ ਮਹੱਤਵਪੂਰਨ ਨੁਕਤਾ ਉਭਰਦਾ ਹੈ ਕਿ ਇਸ ਭਾਗ ਵਿੱਚ ਜਿਨ੍ਹਾਂ ਛੇ ਅੰਦੋਲਨਾਂ ਦੀ ਗੱਲ ਕੀਤੀ ਗਈ ਹੈ, ਚਾਹੇ ਉਹ ਪਗੜੀ ਸੰਭਾਲ ਜੱਟਾ ਲਹਿਰ ਸੀ, ਪੈਪਸੂ ਦੀ ਮੁਜ਼ਾਰਾ ਲਹਿਰ, ਖੁਸ਼ਹੈਸੀਅਤ ਟੈਕਸ ਵਿਰੋਧੀ ਅੰਦੋਲਨ ਅਤੇ ਚਾਹੇ ਬਾਰ ਦੇ ਇਲਾਕੇ ਵਿੱਚ ਕੀਤੇ ਗਏ ਅੰਦੋਲਨ ਸਨ, ਸਾਰਿਆਂ ਵਿੱਚ ਹੀ ਸਰਕਾਰ ਨੂੰ ਝੁਕਣਾ ਪਿਆ ਸੀ। ਇਹ ਗੱਲ ਮੌਜੂਦਾ ਅੰਦੋਲਨ ਦੀ ਸਫਲਤਾ ਲਈ ਵੀ ਆਸ ਅਤੇ ਉਤਸ਼ਾਹ ਪੈਦਾ ਕਰਦੀ ਹੈ।

ਸਮਕਾਲੀ ਅੰਦੋਲਨ ਸਬੰਧੀ ਭਾਗ ਵਿੱਚ ਜੋ 22 ਲੇਖ ਦਿੱਤੇ ਗਏ ਹਨ ਉਹ ਮੌਜੂਦਾ ਕਿਸਾਨੀ ਸੰਕਟ, ਕਾਨੂੰਨਾਂ ਅਤੇ ਅੰਦੋਲਨ ਦੀਆਂ ਸਾਰੀਆਂ ਪਰਤਾਂ ਨੂੰ ਖੋਲ੍ਹ ਕੇ ਪੇਸ਼ ਕਰਦੇ ਹਨ। ਇਨ੍ਹਾਂ ਲੇਖਾਂ ਵਿੱਚ ਜਿੱਥੇ ਨਵੇਂ ਖੇਤੀ ਕਾਨੂੰਨਾਂ ਦੀਆਂ ਬਾਹਰੀ ਪਰਤਾਂ ਤੋਂ ਦਿਸਦੇ ਅਸਰਾਂ ਜਿਵੇਂ ਘੱਟੋ-ਘੱਟ ਸਮਰਥਨ ਮੁੱਲ ਦਾ ਖਤਮ ਹੋਣਾ, ਸਰਕਾਰੀ ਮੰਡੀਆਂ ਦਾ ਖਾਤਮਾ ਹੋ ਕੇ ਕਿਸਾਨਾਂ ਦਾ ਵੱਡੀਆਂ ਕੰਪਨੀਆਂ ਦੇ ਰਹਿਮ ’ਤੇ ਨਿਰਭਰ ਹੋਕੇ ਰਹਿ ਜਾਣਾ, ਜ਼ਖੀਰੇਬਾਜ਼ੀ ਤੋਂ ਰੋਕਾਂ ਟੋਕਾਂ ਖ਼ਤਮ ਹੋਣੀਆਂ ਆਦਿ ਦੇ ਜ਼ਿਕਰ ਅਤੇ ਫ਼ਿਕਰ ਹਨ, ਉੱਥੇ ਇਸ ਦੀਆਂ ਡੂੰਘੀਆਂ ਪਰਤਾਂ, ਜਿਨ੍ਹਾਂ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਨਿਰਦੇਸ਼ਾਂ ਅਤੇ ਕਾਰਪੋਰੇਟ ਜਗਤ ਦੇ ਅੰਨ੍ਹੇ ਮੁਨਾਫਿਆਂ ਦੀ ਯੋਜਨਾਬੰਦੀ ਸ਼ਾਮਲ ਹਨ, ਨੂੰ ਵੀ ਫਰੋਲਿਆ ਗਿਆ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਲੇਖਾਂ ਵਿੱਚ ਅੰਦੋਲਨ ਦੇ ਫੌਰੀ ਮੁੱਦਿਆਂ ਤੋਂ ਅੱਗੇ ਜਾ ਕੇ ਕਿਸਾਨੀ ਦੇ ਚੰਗੇਰੇ ਭਵਿੱਖ ਲਈ ਵੀ ਵਿਚਾਰਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚਾਰਾਂ ਵਿੱਚ ਭਵਿੱਖ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਲਈ ਕੋਆਪਰੇਟਿਵ ਪ੍ਰਬੰਧ, ਫੂਡ-ਪ੍ਰੋਸੈਸਿੰਗ ਅਤੇ ਵਾਤਾਵਰਣੀ ਵਿਗਾੜਾਂ ’ਤੇ ਕਾਬੂ ਪਾਉਣ ਵਾਲੇ ਢੰਗ ਅਪਨਾਉਣ ਦੀ ਗੱਲ ਕੀਤੀ ਗਈ ਹੈ ਅਤੇ ਕਿਸਾਨ ਲੀਡਰਸ਼ਿੱਪ ਤੋਂ ਇਨ੍ਹਾਂ ਮੁੱਦਿਆਂ ਨੂੰ ਵੀ ਸੰਬੋਧਿਤ ਹੋਣ ਦੀ ਮੰਗ ਕੀਤੀ ਗਈ ਹੈ। ਪੁਸਤਕ ਵਿਚਲੇ ਲੇਖਕਾਂ ਨੇ ਕਿਸਾਨ ਅੰਦੋਲਨ ਦੇ ਵਡੇਰੇ ਪ੍ਰਸੰਗਾਂ ਨੂੰ ਵੀ ਬਿਆਨ ਕੀਤਾ ਹੈ ਕਿ ਇਸ ਅੰਦੋਲਨ ਰਾਹੀਂ ਕੇਵਲ ਤਿੰਨ ਕਾਨੂੰਨਾਂ ਖਿਲਾਫ਼ ਹੀ ਲੜਾਈ ਨਹੀਂ ਲੜੀ ਜਾ ਰਹੀ ਸਗੋਂ ਇੱਕ ਹੋਰ ਧਰਾਤਲ ’ਤੇ ਇਹ ਤਾਨਾਸ਼ਾਹੀ ਰੁਝਾਨ ਖਿਲਾਫ਼ ਵੀ ਲੜਾਈ ਹੈ, ਇਹ ਲੋਕਾਂ ਦੀ ਰਾਇ ਦੇ ਮਹੱਤਵ ਨੂੰ ਬਹਾਲ ਕਰਨ ਦੀ ਲੜਾਈ ਹੈ, ਇਹ ਰਾਜਾਂ ਦੇ ਅਧਿਕਾਰਾਂ ਨੂੰ ਉਲੰਘਣ ਖਿਲਾਫ਼ ਵੀ ਲੜਾਈ ਹੈ। ਇਸ ਪੁਸਤਕ ਵਿਚਲੇ ਚਿੰਤਨ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਆਮ ਲੋਕਾਂ ਵਿੱਚ ਕਾਰਪੋਰੇਟ ਜਗਤ, ਕੌਮਾਂਤਰੀ ਵਿੱਤੀ ਸੰਸਥਾਵਾਂ ਅਤੇ ਸਰਕਾਰਾਂ ਦੇ ਆਪਸੀ ਸਬੰਧਾਂ ਬਾਰੇ ਜਿੰਨੀ ਜਾਗਰੂਕਤਾ ਇਸ ਕਿਸਾਨ ਅੰਦੋਲਨ ਨੇ ਦਿੱਤੀ ਹੈ ਉਹ ਇਸ ਅੰਦੋਲਨ ਦਾ ਬਹੁਤ ਵੱਡਾ ਹਾਸਲ ਹੈ ਜਿਸ ਨੇ ਕਿਸਾਨੀ ਦੀ ਸੋਚ ਉੱਤੇ ਬਹੁਤ ਦੂਰ-ਰਸੀ ਪ੍ਰਭਾਵ ਛੱਡਣੇ ਹਨ।

ਪੁਸਤਕ ਦੇ ਤੀਸਰੇ ਭਾਗ ਵਿਚਲੇ ਲੇਖ ਔਰਤਾਂ ਅਤੇ ਮਜ਼ਦੂਰਾਂ ਉੱਤੇ ਇਨ੍ਹਾਂ ਕਾਨੂੰਨਾਂ ਦੇ ਅਸਰਾਂ ਅਤੇ ਇਨ੍ਹਾਂ ਵਰਗਾਂ ਦੇ ਵਿਸ਼ੇਸ਼ ਮੁੱਦਿਆਂ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਨੂੰ ਅੰਦੋਲਨ ਦਾ ਅਨਿਖੜਵਾਂ ਅੰਗ ਬਣਾਉਣ ’ਤੇ ਜ਼ੋਰ ਦਿੰਦੇ ਹਨ।

ਕਿਸਾਨ ਅੰਦੋਲਨ ਅਤੇ ਸਭਿਆਚਾਰ ਵਾਲਾ ਭਾਗ ਵਿੱਚ ਕੀਤੇ ਗਏ ਵਿਚਾਰ ਅਤੇ ਵਿਸ਼ਲੇਸ਼ਣ ਵੀ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਸ ਭਾਗ ਵਿੱਚ ਪੰਜਾਬੀ ਸਭਿਆਚਾਰਕ ਅਵਚੇਤਨ ਦੀਆਂ ਉਨ੍ਹਾਂ ਰਮਜ਼ਾਂ ਨੂੰ ਫੜਿਆ ਗਿਆ ਹੈ ਜੋ ਇਸ ਅੰਦੋਲਨ ਵਿੱਚ ਗਹਿਰੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਪੰਜਾਬੀ ਸਭਿਆਚਾਰ ਦੇ ਕੁਝ ਵਿਸ਼ੇਸ਼ ਲੱਛਣਾਂ ਦਾ ਵਰਣਨ ਕਰਦਿਆਂ ਦੱਸਿਆ ਗਿਆ ਹੈ ਕਿ ਪੰਜਾਬੀ ਸਭਿਆਚਾਰਕ ਅਵਚੇਤਨ ਵਿੱਚ ਦਿੱਲੀ ਖਿਲਾਫ਼ ਲੜਨ ਦਾ ਜੋ ਮਾਦਾ ਪਿਆ ਹੈ ਕੇਂਦਰ ਸਰਕਾਰ ਉਸ ਤਾਕਤ ਨੂੰ ਸਮਝ ਨਹੀਂ ਰਹੀ। ਇਸ ਵਿੱਚ ਕਲਾਕਾਰਾਂ, ਸਾਹਿਤਕਾਰਾਂ ਦੇ ਅੰਦੋਲਨ ਦਾ ਹਿੱਸਾ ਬਣਨ ਅਤੇ ਅੰਦੋਲਨ ਦੀ ਹਮਾਇਤ ਕਰਨ ਤੋਂ ਲੈ ਕੇ ਅੰਦੋਲਨ ਵਿੱਚ ਆਪਾ-ਚਮਕਾਊ ਰੋਲ ਕਰਨ ਦੇ ਵੱਖ ਵੱਖ ਰੂਪਾਂ ਦਾ ਮੁਲਾਂਕਣ ਕਰਦਿਆਂ ਮੁੱਲਵਾਨ ਸੇਧ ਅਤੇ ਸਮਝ ਦਿੱਤੀ ਗਈ ਹੈ। ਕਿਸਾਨੀ ਸੁਭਾਅ ਅਤੇ ਜੱਟਵਾਦ ਨੂੰ ਨਿਖੇੜਨ ਬਾਰੇ ਸਮਝਾਇਆ ਗਿਆ ਹੈ। ਇਹ ਵੀ ਦਰੁਸਤ ਮੱਤ ਦਿੱਤੀ ਗਈ ਹੈ ਕਿ ਅੰਦੋਲਨ ਦੀ ਸਫ਼ਲਤਾ ਲਈ ਇਸ ਨੂੰ ਇੱਕ ਪਾਸੇ ਧਾਰਮਿਕ ਮੂਲਵਾਦੀ ਰੁਝਾਨਾਂ ਦੇ ਧੱਕੇ ਚੜ੍ਹਨ ਅਤੇ ਦੂਜੇ ਪਾਸੇ ਹੋਛੀ ਜਥੇਬੰਦਕ ਸੰਕੀਰਣਤਾ ਤੋਂ ਬਚਾ ਕੇ ਰੱਖਣ ਦੀ ਲੋੜ ਹੈ।

ਇਸ ਤਰ੍ਹਾਂ ਇਹ ਪੁਸਤਕ ਜਿੱਥੇ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦੇ ਵੱਖ ਵੱਖ ਪਹਿਲੂਆਂ ਬਾਰੇ ਇੱਕ ਬੱਝਵੀਂ ਸਮਝ ਬਣਾਉਣ ਵਿੱਚ ਸਹਾਈ ਹੁੰਦੀ ਹੈ, ਉੱਥੇ ਆਉਣ ਵਾਲੇ ਸਮਿਆਂ ਲਈ ਇੱਕ ਇਤਿਹਾਸਕ ਦਸਤਾਵੇਜ਼ ਵਜੋਂ ਵੀ ਸਾਂਭਣਯੋਗ ਹੈ। ਪੁਸਤਕ ਵਿੱਚ ਸ਼ਾਮਲ ਲੇਖਾਂ ਦੇ ਸਾਰੇ ਲੇਖਕ ਨਾਮਵਰ ਵਿਦਵਾਨ ਹਨ ਜਿਨ੍ਹਾਂ ਦੇ ਫੋਨ ਨੰਬਰ ਵੀ ਦਿੱਤੇ ਗਏ ਹਨ, ਪਰ ਹੋਰ ਵਧੀਆ ਹੁੰਦਾ ਜੇ ਇੱਕ ਅੰਤਿਕਾ ਵਿੱਚ ਇਨ੍ਹਾਂ ਵਿਦਵਾਨਾਂ ਦੀ ਮੁਹਾਰਤ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਹੁੰਦੀ।

ਸੰਪਰਕ: *98767-10809*
ਪੁਸਤਕ ਮੰਗਵਾਉਣ ਲਈ Khushwant Bargari ਜੀ (9872989313) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

16 ਤੋਂ 18 ਮਾਰਚ ਪੁਸਤਕ ਪ੍ਰਦਸ਼ਰਨੀ ਬਠਿੰਡਾ
12/03/2021

16 ਤੋਂ 18 ਮਾਰਚ ਪੁਸਤਕ ਪ੍ਰਦਸ਼ਰਨੀ ਬਠਿੰਡਾ

29/12/2020

ਲਿਟਰੇਰੀ ਫੈਸਟੀਵਲ ਦੌਰਾਨ ਕਿਸਾਨ ਅੰਦੋਲਨ ਵੱਲੋਂ ਜਗਾਈਆਂ ਲੋਕ ਮੁਖੀ ਸੱਭਿਆਚਾਰ ਦੀਆਂ ਸੰਭਾਵਨਾਵਾਂ ’ਤੇ ਹੋਈ ਚਰਚਾ

Address

Bathinda
151001

Telephone

+919872989313

Website

Alerts

Be the first to know and let us send you an email when People's Literary Festival -ਪੀਪਲਜ਼ ਲਿਟਰੇਰੀ ਫ਼ੈਸਟੀਵਲ - ਸਾਹਿਤਕ ਉਤਸਵ posts news and promotions. Your email address will not be used for any other purpose, and you can unsubscribe at any time.

Contact The Organization

Send a message to People's Literary Festival -ਪੀਪਲਜ਼ ਲਿਟਰੇਰੀ ਫ਼ੈਸਟੀਵਲ - ਸਾਹਿਤਕ ਉਤਸਵ:

Share