02/07/2020
ਜੇ ਤੁਹਾਡੇ ਚੋਂ ਇੱਕ ਵੀ ਬੰਦਾ ਗ਼ੌਰ ਨਾਲ ਪੜ੍ਹ ਕੇ ਅੱਗੇ ਵਧਾ ਦਵੇ ਤਾਂ ਮਿਹਨਤ ਕੀਤੀ ਸਫ਼ਲ ਹੈ। 🙏
ਆਹ ਜਿਹੜੇ ਕਿਸਾਨ ਘਰਾਂ ਵਿੱਚ ਸਰਕਾਰ ਤੋਂ ਡਰਦੇ ਲੁਕ ਕੇ ਬੈਠੇ ਹਨ। ਅਗਲਿਆਂ ਤੁਹਾਨੂੰ ਮਰਿਆ ਸਮਝ ਕੇ ਤੁਹਾਡੀ ਖੇਤੀ ਮੰਡੀ ਤੋੜ ਦਿੱਤੀ, ਨਾ ਕਣਕ ਸਰਕਾਰੀ ਵਿਕਣੀ ਨਾ ਝੋਨਾ, ਉੱਤੋਂ ਬਿਜਲੀ ਪ੍ਰਾਈਵੇਟ ਕਰਕੇ ਮੋਟਰਾਂ ਤੇ ਬਿੱਲ ਲੱਗ ਜਾਣੇ। ਓ ਬਾਈ! ਤੁਹਾਡਾ ਕਿੱਤਾ ਖ਼ਤਮ ਹੋਣ ਜਾ ਰਿਹਾ, ਦਾਦਿਆਂ ਬਾਬਿਆਂ ਦੀਆਂ ਬਣਾਈਆਂ ਜ਼ਮੀਨਾਂ ਵਿੱਚੋਂ ਤੁਹਾਨੂੰ ਸਾਜਿਸ਼ ਨਾਲ ਬਾਹਰ ਕੱਢਿਆ ਜਾ ਰਿਹਾ। ਪਹਿਲੇ ਇੱਕ ਦੋ ਸਾਲ ਤੁਹਾਨੂੰ ਚੰਗਾ ਭਾਅ ਦੇਣਗੇ, ਤੁਸੀਂ ਖੁਸ਼ ਹੋ ਜਾਣਾ ਕਿ ਜਥੇਬੰਦੀਆਂ ਐਵੇਂ ਭਕਾਈ ਮਾਰਦੀਆਂ ਸਨ, ਤੁਸੀਂ ਇਸ ਸਭ ਦਾ ਵਿਰੋਧ ਨਹੀਂ ਕਰੋਗੇ। ਫਿਰ ਹੌਲੀ-ਹੌਲੀ ਵਪਾਰੀ ਵਰਗ ਆਪਣਾ ਰੰਗ ਵਿਖਾਵੇਗਾ, ਤੁਹਾਡੀਆਂ ਫ਼ਸਲਾਂ ਮਨ ਮਰਜ਼ੀ ਨਾਲ ਖਰੀਦਣਗੇ,
ਤੁਹਾਨੂੰ ਵੱਧ ਠੇਕਾ ਦੇਣ ਦੀ ਵੱਡੀਆਂ ਕੰਪਨੀਆ ਵੱਲੋਂ ਆੱਫਰ ਆਵੇਗੀ, ਤੁਸੀਂ ਮਜਬੂਰਨ ਆਪਣੀ ਜ਼ਮੀਨ 5-10 ਸਾਲ ਲਈ ਲਿਖਤੀ ਠੇਕੇ ਤੇ ਦੇ ਦਿਉਗੇ, ਹੁਣ ਤੁਸੀਂ ਠੇਕੇ ਤੋਂ ਮਿਲੇ ਪੈਸੇ ਘਰੇਲੂ ਲੋੜਾਂ ਵਿਆਹ, ਜੀਣੇ-ਮਰਨੇ ਵਗ਼ੈਰਾ ਵਿੱਚ ਖ਼ਰਚ ਕਰ ਚੁੱਕੇ ਹੋਵੋਗੇ। ਤੁਸੀਂ ਬੇਰੋਜ਼ਗਾਰ ਹੋ, ਕੰਪਨੀਆਂ ਜਿਨ੍ਹਾਂ ਨੂੰ ਤੁਸੀਂ ਜ਼ਮੀਨ ਠੇਕੇ ਤੇ ਦਿੱਤੀ ਸੀ ਉਨ੍ਹਾਂ ਨੂੰ ਲੋਕਲ ਲੇਬਰ ਦੀ ਲੋੜ ਹੋਵੇਗੀ। ਤੁਸੀਂ ਹੁਣ ਕਿਸੇ ਦੇ ਖੇਤ ਵਿੱਚ ਮਜ਼ਦੂਰੀ ਤਾਂ ਕਰਨ ਨਹੀਂ ਜਾਉਗੇ, ਆਪਣੇ ਹੀ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਉਗੇ। ਚਲੋ ਇਹ ਤਾਂ ਕਹਿਣ ਜੋਗੇ ਹੋ ਜਾਉਗੇ ਕਿ ਮੈਂ ਕਿਹੜਾ ਕਿਸੇ ਦੇ ਖੇਤ ਵਿੱਚ ਕੰਮ ਕਰਦਾਂ ਆਪਣੇ ਹੀ ਖੇਤਾਂ ਵਿੱਚ ਕੰਮ ਕਰ ਰਿਹਾਂ। ਛੋਟੇ ਕਿਸਾਨ 5-7 ਏਕੜ ਵਾਲੇ ਕਿਸਾਨ ਜਲਦ ਹੀ ਜ਼ਮੀਨਾਂ ਵੇਚਕੇ ਵਿਹਲੇ ਹੋ ਜਾਣਗੇ ਤੇ ਬਾਕੀ ਵੀ ਹੌਲੀ-ਹੌਲੀ ਇਸ ਸਿਲਸਿਲੇ ਤਹਿਤ ਬਾਹਰ ਹੁੰਦੇ ਜਾਣਗੇ। ਓ ਭਰਾਵੋ! ਇਹ ਤੁਹਾਡੇ ਅਤੇ ਤੁਹਾਡੀਆਂ ਨਸਲਾਂ ਨੂੰ ਹੌਲੀ-ਹੌਲੀ ਮੁਨਾਫ਼ਾਖੋਰੀ ਦੀ ਆੜ ਹੇਠਾਂ ਉਜਾੜ ਦੇਣਗੇ, ਫਿਰ ਤੁਸੀਂ ਵਿਰੋਧ ਕਰਨ ਦੀ ਸੋਚੋਗੇ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਲੋੜ ਅੱਜ ਹੈ ਇਹਨਾਂ ਕਿਸਾਨ ਮਾਰੂ ਐਕਟਾਂ ਦਾ ਵਿਰੋਧ ਕਰਨ ਦੀ। ਤੁਸੀਂ ਇਹ ਨਾ ਸੋਚੋ ਕਿ ਫਲਾਣਾ ਬੰਦਾ ਵਿਹਲਾ ਘਰੋਂ ਤੁਰ ਪੈਂਦਾ ਯੂਨੀਅਨ ਵਾਲਿਆਂ ਨਾਲ, ਅਸਲ ਵਿੱਚ ਉਸਨੂੰ ਤੁਹਾਡੇ ਨਾਲੋਂ ਪਹਿਲਾਂ ਇਸ ਸਾਰੇ ਹੋਣ ਵਾਲੇ ਵਤੀਰੇ ਬਾਰੇ ਸਮਝ ਆ ਗਈ ਹੈ। ਬਾਕੀ ਤੁਹਾਡਾ ਸ਼ਾਨਾਂ ਮੱਤਾ ਇਤਿਹਾਸ ਤੁਹਾਨੂੰ ਹਲੂਣੇ ਦੇ ਰਿਹਾ ਹੈ ਕੋਈ ਅੱਜ ਜਾਗ ਪਿਆ ਕੋਈ ਭਲਕੇ। ਇੱਕ ਸਾਜਿਸ਼ ਤਹਿਤ ਪੰਜਾਬ ਦੀ ਧਰਤੀ ਅਤੇ ਪਾਣੀਆਂ ਨੂੰ ਜਬਤ ਕਰਨ ਦੇ ਮਨਸੂਬੇ ਤਿਆਰ ਹਨ, ਪੂਰੀ ਦੁਨੀਆਂ ਵਿੱਚ ਕਿੱਧਰੇ ਵੀ ਪੰਜਾਬ ਦੀ ਧਰਤੀ ਅਤੇ ਪਾਣੀਆਂ ਵਰਗਾ ਕੋਈ ਦੇਸ਼, ਸੂਬਾ ਨਹੀਂ। ਓ ਭਰਾਵੋ! ਨਿਕਲੋ ਘਰਾਂ ਤੋਂ ਬਾਹਰ, ਬਚਾ ਲਉ ਜੇ ਬਚਾ ਹੁੰਦਾ ਆਪਣਾ ਕਿੱਤਾ, ਕਿਸਾਨੀ ਤੇ ਪੰਜਾਬ ਨੂੰ। ਸਾਰੇ ਕਿਸਾਨ ਵੀਰ ਇਸ ਸੁਨੇਹੇ ਨੂੰ ਆਪਣਾ ਫਰਜ਼ ਸਮਝ ਕੇ ਜ਼ਰੂਰ ਸ਼ੇਅਰ ਕਰਨਾ 🙏🙏🙏🙏