Talwandi Saboo Congress

Talwandi Saboo Congress political

ਸਾਡੇ ਸਾਰਿਆਂ ਦੇ ਹਰਮਨ ਪਿਆਰੇ ਆਗੂ, ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਅਤੇ ਹਮੇਸ਼ਾ ਨਿਡਰ ਤੇ ਲੋਕ-ਹਿੱਤ ਦੀ ਸਿਆਸਤ ਕਰਨ ਵਾਲੇ ਸਵਰਗਵਾਸੀ ਸਰਦਾ...
21/05/2026

ਸਾਡੇ ਸਾਰਿਆਂ ਦੇ ਹਰਮਨ ਪਿਆਰੇ ਆਗੂ, ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਅਤੇ ਹਮੇਸ਼ਾ ਨਿਡਰ ਤੇ ਲੋਕ-ਹਿੱਤ ਦੀ ਸਿਆਸਤ ਕਰਨ ਵਾਲੇ ਸਵਰਗਵਾਸੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੀ ਸੋਚ, ਸੰਘਰਸ਼ ਅਤੇ ਲੋਕ ਸੇਵਾ ਦੇ ਰਾਹ ‘ਤੇ ਪਹਿਰਾ ਦਿੰਦਿਆਂ ਰਾਮਾਂ ਮੰਡੀ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ।

ਜਟਾਣਾ ਸਾਹਿਬ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣਕੇ ਖੜੇ ਰਹੇ ਅਤੇ ਰਾਮਾਂ ਮੰਡੀ ਦੇ ਹਰ ਵਰਗ ਦੀ ਭਲਾਈ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ। ਅੱਜ ਉਹ ਸਾਡੇ ਵਿੱਚ ਸਰੀਰਕ ਤੌਰ ‘ਤੇ ਨਹੀਂ ਹਨ, ਪਰ ਉਹਨਾਂ ਦੀ ਸੋਚ, ਉਹਨਾਂ ਦਾ ਹੌਸਲਾ ਅਤੇ ਲੋਕਾਂ ਨਾਲ ਪਿਆਰ ਸਾਡੇ ਹਰ ਇਕ ਦੇ ਦਿਲ ਵਿੱਚ ਜ਼ਿੰਦਾ ਹੈ।

ਅਸੀਂ ਸਮੂਹ ਰਾਮਾਂ ਮੰਡੀ ਵਾਸੀਆਂ ਨੂੰ ਨਿਮਰ ਅਤੇ ਭਾਵਕ ਅਪੀਲ ਕਰਦੇ ਹਾਂ ਕਿ 26 ਤਾਰੀਖ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ “ਹੱਥ ਦੇ ਪੰਜੇ” ‘ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ, ਤਾਂ ਜੋ ਸਵਰਗਵਾਸੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਸੁਪਨਿਆਂ ਵਾਲੀ ਰਾਮਾਂ ਮੰਡੀ ਨੂੰ ਅੱਗੇ ਵਧਾਇਆ ਜਾ ਸਕੇ।

ਤੁਹਾਡਾ ਇੱਕ-ਇੱਕ ਵੋਟ ਜਟਾਣਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ।

“ਖੁਸ਼ਬਾਜ਼ ਸਿੰਘ ਜਟਾਣਾ ਜੀ ਦੀ ਸੋਚ ਜ਼ਿੰਦਾਬਾਦ — ਕਾਂਗਰਸ ਪਾਰਟੀ ਜ਼ਿੰਦਾਬਾਦ”

ਪ੍ਰਸ਼ਾਸਨ ਦੇ ਦਬਾਅ ਅਤੇ ਧੱਕੇਸ਼ਾਹੀ ਦੇ ਮਾਹੌਲ ਵਿਚ ਅੱਜ ਰਾਮਾ ਮੰਡੀ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ...
16/05/2026

ਪ੍ਰਸ਼ਾਸਨ ਦੇ ਦਬਾਅ ਅਤੇ ਧੱਕੇਸ਼ਾਹੀ ਦੇ ਮਾਹੌਲ ਵਿਚ ਅੱਜ ਰਾਮਾ ਮੰਡੀ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਿੱਚ ਕਾਮਯਾਬ ਰਹੀ।

ਇਹ ਸਿਰਫ਼ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਕਾਰਵਾਈ ਨਹੀਂ ਸੀ, ਸਗੋਂ ਸੱਚ, ਹੌਸਲੇ ਅਤੇ ਲੋਕਤੰਤਰ ਦੀ ਜਿੱਤ ਦਾ ਪ੍ਰਤੀਕ ਸੀ। ਸਾਡੇ ਮਹਰੂਮ ਲੀਡਰ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਵੱਲੋਂ ਦਿਖਾਏ ਨਿਡਰਤਾ, ਸੰਘਰਸ਼ ਅਤੇ ਆਪਣੇ ਹਰ ਇੱਕ ਵਰਕਰ ਨਾਲ ਚਟਾਨ ਵਾਂਗ ਖੜ੍ਹੇ ਰਹਿਣ ਵਾਲੇ ਜਜ਼ਬੇ ਨੂੰ ਅੱਜ ਰਾਮਾ ਮੰਡੀ ਦੇ ਲੋਕਾਂ ਨੇ ਸੱਚੇ ਅਰਥਾਂ ਵਿੱਚ ਜੀਵੰਤ ਕੀਤਾ।

ਰਾਮਾ ਮੰਡੀ ਦੇ ਨਿਵਾਸੀਆਂ ਨੇ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਕੋਈ ਵੀ ਤਾਕਤ ਉਨ੍ਹਾਂ ਦੇ ਹੌਸਲੇ ਨੂੰ ਝੁਕਾ ਨਹੀਂ ਸਕਦੀ।

ਅੱਜ ਹਰ ਵਰਕਰ, ਹਰ ਸਮਰਥਕ ਅਤੇ ਹਰ ਨਿਵਾਸੀ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਦੇ ਹੋਏ ਲੋਕਤੰਤਰ ਅਤੇ ਇਨਸਾਫ਼ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਹੈ।


Press coverage
15/05/2026

Press coverage

Press coverage
14/05/2026

Press coverage

ਸਾਡੇ ਸਾਰਿਆਂ ਦੇ ਹਰਮਨ ਪਿਆਰੇ ਆਗੂ, ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਹੇ ਮਹਰੂਮ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ, ਜੋ ਪਿ...
14/05/2026

ਸਾਡੇ ਸਾਰਿਆਂ ਦੇ ਹਰਮਨ ਪਿਆਰੇ ਆਗੂ, ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਹੇ ਮਹਰੂਮ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ, ਜੋ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਕਮੀ ਅੱਜ ਹਰ ਇਕ ਦਿਲ ਵਿੱਚ ਗਹਿਰਾਈ ਨਾਲ ਮਹਿਸੂਸ ਹੋ ਰਹੀ ਹੈ।

ਅੱਜ ਬੜੇ ਹੀ ਦੁਖੀ ਅਤੇ ਭਾਵੁਕ ਮਨ ਨਾਲ, ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਰਾਮਾਂ ਮੰਡੀ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਭਾਵੇਂ ਜਟਾਣਾ ਸਾਹਿਬ ਅੱਜ ਸਾਡੇ ਵਿਚਕਾਰ ਸਰੀਰਕ ਤੌਰ ’ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀ ਸੋਚ, ਹੌਸਲਾ ਅਤੇ ਲੋਕਾਂ ਨਾਲ ਜੁੜਿਆ ਪਿਆਰ ਹਰ ਵਰਕਰ ਦੇ ਦਿਲ ਵਿੱਚ ਹਮੇਸ਼ਾਂ ਜਿਉਂਦਾ ਰਹੇਗਾ ਅਤੇ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਵੱਲੋਂ ਲੋਕ ਹਿੱਤਾਂ ਲਈ ਲੜਿਆ ਗਿਆ ਸੰਘਰਸ਼, ਪਾਰਟੀ ਪ੍ਰਤੀ ਨਿਭਾਈ ਨਿਸ਼ਠਾ ਅਤੇ ਲੋਕਾਂ ਨਾਲ ਜੋੜਿਆ ਪਿਆਰ ਸਦਾ ਯਾਦ ਰਹੇਗਾ।
ਉਨ੍ਹਾਂ ਦੇ ਦਿਖਾਏ ਹੋਏ ਰਾਹ ’ਤੇ ਚਲਦਿਆਂ ਅਤੇ ਜਟਾਣਾ ਟੀਮ ਦੀ ਯੋਗ ਅਗਵਾਈ ਹੇਠ ਅੱਜ ਰਾਮਾਂ ਮੰਡੀ ਵਿਖੇ ਕਾਂਗਰਸ ਪਰਿਵਾਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀਆਂ ਅਤੇ ਮਹੱਤਵਪੂਰਨ ਸ਼ਾਮਿਲਾਤਾਂ ਹੋਈਆਂ।

ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਐਡਵੋਕੇਟ ਸੰਜੀਵ ਲੈਹਰੀ ਜੀ, ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਸੀਨੀਅਰ ਅਕਾਲੀ ਆਗੂ ਸ਼ਾਮ ਲਾਲ ਜੀ ਅਤੇ ਭਾਜਪਾ ਨੂੰ ਛੱਡ ਕੇ ਘਣਸ਼ਾਮ ਦਾਸ ਸੌਮੀ ਜੀ ਨੇ Indian National Congress ਵਿੱਚ ਸ਼ਾਮਿਲ ਹੋ ਕੇ ਕਾਂਗਰਸ ਪਾਰਟੀ ਦੀ ਨੀਤੀ, ਨੇਤ੍ਰਤਵ ਅਤੇ ਲੋਕਪੱਖੀ ਵਿਚਾਰਧਾਰਾ ’ਤੇ ਆਪਣਾ ਪੂਰਾ ਵਿਸ਼ਵਾਸ ਜਤਾਇਆ।

ਇਸ ਦੌਰਾਨ ਨਗਰ ਕੌਂਸਲ ਰਾਮਾਂ ਮੰਡੀ ਦੀਆਂ ਚੋਣਾਂ ਸੰਬੰਧੀ ਪੰਜਾਬ ਕਾਂਗਰਸ ਪਾਰਟੀ ਦੇ ਅਰਜਬਰ ਸ. ਟਹਿਲ ਸਿੰਘ ਸੰਧੂ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਵਰਕਰਾਂ ਨੂੰ ਏਕਤਾ ਅਤੇ ਮਿਹਨਤ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ
ਕਾਂਗਰਸ ਪਾਰਟੀ ਜ਼ਿੰਦਾਬਾਦ! ✋

ਸਾਡੇ ਹਰਦਿਲਅਜ਼ੀਜ਼ ਆਗੂ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਅਚਾਨਕ ਅਕਾਲ ਚਲਾਣੇ ਨਾਲ ਪੈਦਾ ਹੋਇਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦ...
09/05/2026

ਸਾਡੇ ਹਰਦਿਲਅਜ਼ੀਜ਼ ਆਗੂ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਅਚਾਨਕ ਅਕਾਲ ਚਲਾਣੇ ਨਾਲ ਪੈਦਾ ਹੋਇਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਉ ਅਤੇ ਲੋਕਾਂ ਪ੍ਰਤੀ ਸੇਵਾ ਭਾਵਨਾ ਸਦਾ ਹੀ ਸਾਡੇ ਦਿਲਾਂ ਵਿੱਚ ਵੱਸਦੀ ਰਹੇਗੀ।

ਉਨ੍ਹਾਂ ਦੇ ਮੋਹਾਲੀ ਸਥਿਤ ਗ੍ਰਹਿ ਵਿਖੇ ਪਹੁੰਚ ਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ Bhupesh Baghel ਸ਼੍ਰੀ ਭੁਪੇਸ਼ ਬਘੇਲ ਜੀ, ਸਹਿ ਇੰਚਾਰਜ ਸੂਰਜ ਠਾਕੁਰ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ Amrinder Singh Raja Warring ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਸਾਬਕਾ ਸੰਸਦ ਮੈਂਬਰ Jasbir Singh Dimpa ਜੀ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਹਿਰਦੇ ਤੋਂ ਸੰਵੇਦਨਾਵਾਂ ਭੇਟ ਕੀਤੀਆਂ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਜੀ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਦਿਹਾ...
05/05/2026

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਜੀ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ ਵਿੱਚ ਸਾਂਝ ਪਾਈ ਅਤੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਉਹ ਇਕੱਲੇ ਨਹੀਂ ਹਨ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਹਰ ਵੇਲੇ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ ਅਤੇ ਜਿੰਨੀ ਵੀ ਮਦਦ ਦੀ ਲੋੜ ਹੋਵੇਗੀ, ਉਸ ਵਿੱਚ ਪੂਰਾ ਸਹਿਯੋਗ ਦੇਣਗੇ।

11/01/2024

Address

Talwandi Sabo
Bathinda

Website

Alerts

Be the first to know and let us send you an email when Talwandi Saboo Congress posts news and promotions. Your email address will not be used for any other purpose, and you can unsubscribe at any time.

Share