Roby Bansal

Roby Bansal Contact information, map and directions, contact form, opening hours, services, ratings, photos, videos and announcements from Roby Bansal, Political organisation, Rampura phul, Bathinda.

ਲੰਗਰ 'ਤੇ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ GST ਹਟਾ िਦਤਾ - ਕੈਪਟਨ ਅਮਰਿੰਦਰ ਸਿੰਘ (ਮੁੱਖ ਮੰਤਰੀ ਪੰਜਾਬ)ਇੱਕ ਸ਼ਲਾਘਾਯੋਗ ਕਦਮ
21/03/2018

ਲੰਗਰ 'ਤੇ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ GST ਹਟਾ िਦਤਾ - ਕੈਪਟਨ ਅਮਰਿੰਦਰ ਸਿੰਘ (ਮੁੱਖ ਮੰਤਰੀ ਪੰਜਾਬ)
ਇੱਕ ਸ਼ਲਾਘਾਯੋਗ ਕਦਮ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾ
28/09/2017

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾ

ਰਾਮਪੁਰਾ ਸ਼ਹਿਰ ਵਿਖੇ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਸਮੇਂ ਦੀਆਂ ਤਸਵੀਰਾਂ
04/07/2017

ਰਾਮਪੁਰਾ ਸ਼ਹਿਰ ਵਿਖੇ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਸਮੇਂ ਦੀਆਂ ਤਸਵੀਰਾਂ

"ਖੁਸ਼ਖਬਰੀ ਕਿਸਾਨਾ ਲੲੀ ਮੁਬਾਰਕਾਂ"5 ੲੇਕੜ ਤੱਕ ਕਿਸਾਨਾ ਦਾ ਕਰਜਾ ਸਾਰੇ ਦਾ ਸਾਰਾ ਮਾਫ ਤੇ ਡੇਢ ਲੱਖ ਰੁਪੲੇ ਸਰਕਾਰ ਵਰਤਣ ਨੂੰ ਦੇਵੇਗੀ ਕੈਪਟਨ ਅਮਰ...
19/06/2017

"ਖੁਸ਼ਖਬਰੀ ਕਿਸਾਨਾ ਲੲੀ ਮੁਬਾਰਕਾਂ"
5 ੲੇਕੜ ਤੱਕ ਕਿਸਾਨਾ ਦਾ ਕਰਜਾ ਸਾਰੇ ਦਾ ਸਾਰਾ ਮਾਫ ਤੇ ਡੇਢ ਲੱਖ ਰੁਪੲੇ ਸਰਕਾਰ ਵਰਤਣ ਨੂੰ ਦੇਵੇਗੀ ਕੈਪਟਨ ਅਮਰਿੰਦਰ ਸਿੰਘ । ਕਿਸਾਨਾ ਦਾ ਕਰਜਾ ਤਾਂ ਸਾਰਾ ਮਾਫ ਕਰ ਦਿੰਦੇ ਪਰ ਜਿਅਾਦਾ ਹੋਣ ਕਰਕੇ ਅਗਲੀ ਟਰਮ ਚ ਮਾਫ ਕਰਾਂਗੇ । ਕੈਪਟਨ ਅਮਰਿੰਦਰ ਸਿੰਘ।।

10/05/2017

ਸੁਨੀਲ ਜਾਖੜ ਜੀ ਦੇ ਤਾਜਪੋਸੀ ਸਮਾਗਮ ਦੀਆੰ ਮੁੱਖ ਝਲਕੀਆੰ -

1. ਵਰਕਰਾੰ ਦੀ ਮਿਹਨਤ ਨਾਲ ਮਿਲੀ ਐਨੀ ਵੱਡੀ ਜਿੱਤ - ਕੈਪਟਨ

2. ਵਰਕਰਾੰ ਲਈ ਆਉਣ ਵਾਲੀਆੰ ਸਥਾਨਕ ਚੋਣਾ ਵਿੱਚ ਹੋਰ ਮਿਹਨਤ ਦਾ ਸਮਾੰ - ਕੈਪਟਨ

3. ਵਰਕਰ ਆਪਣੇ ਇਲਾਕੇ ਦੀਆੰ ਤਕਲੀਫਾੰ ਦੱਸਣ ਮੈੰ ਹੱਲ ਕਰਾੰਗਾ - ਕੈਪਟਨ

4. ਪੰਜਾਬ ਲਈ ਖੜਨ ਦਾ ਸਮਾੰ ਨਾ ਕਿ ਖੁਸੀ ਮਨਾਉਣ ਦਾ - ਜਾਖੜ

5. ਅਫਸਰ ਵਰਕਰਾੰ ਦੀਆੰ ਮੁਸਕਿਲਾੰ ਪਹਿਲ ਦੇ ਆਧਾਰ ਤੇ ਹੱਲ ਕਰਨ -ਜਾਖੜ

6. ਹੁਣ ਲੋਕਾ ਦੀ ਸਰਕਾਰ ਹੈ ਪਹਿਲਾੰ ਅਕਾਲੀ ਭਾਜਪਾ ਦੀ ਸੀ - ਕੈਪਟਨ

7. ਪੰਜਾਬ ਨੂੰ ਜੰਗਲ ਰਾਜ ਤੋੰ ਮੁਕਤੀ ਮਿਲੀ - ਜਾਖੜ

08/05/2017
Today met with Honourable Prime Minister Narendra Modi to seek his support on surplus power sale to Pakistan, Nepal & ot...
20/04/2017

Today met with Honourable Prime Minister Narendra Modi to seek his support on surplus power sale to Pakistan, Nepal & other issues of state interest

ਪੰਜਾਬ ਨੇ ਅੱਜ ਉਦਯੋਗੀਕਰਨ ਵੱਲ ਉਸ ਵੇਲੇ ਇਕ ਵੱਡੀ ਪੁਲਾਂਘ ਪੁੱਟੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਦੇ ਦੌਰੇ ਦੇ ਅੱਜ ਦੂਜੇ ...
11/04/2017

ਪੰਜਾਬ ਨੇ ਅੱਜ ਉਦਯੋਗੀਕਰਨ ਵੱਲ ਉਸ ਵੇਲੇ ਇਕ ਵੱਡੀ ਪੁਲਾਂਘ ਪੁੱਟੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਦੇ ਦੌਰੇ ਦੇ ਅੱਜ ਦੂਜੇ ਦਿਨ ਉੱਘੇ ਉਦਯੋਗਪਤੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੇ ਸੂਬੇ ਵਿੱਚ ਵੱਡੀ ਪੱਧਰ 'ਤੇ ਨਿਵੇਸ਼ ਕਰਨ ਅਤੇ ਪ੍ਰਾਜੈਕਟ ਲਾਉਣ ਦੀ ਪੇਸ਼ਕਸ਼ ਕੀਤੀ। ਰਿਲਾਇੰਸ ਦੇ ਏ.ਡੀ.ਏ.ਜੀ ਦੇ ਮੁਖੀ ਸ੍ਰੀ ਅਨਿਲ ਅੰਬਾਨੀ ਨੇ ਨਵੇਂ ਰੱਖਿਆ ਪ੍ਰੋਜੈਕਟ ਲਈ ਟੈਸਟਿੰਗ ਰੇਂਜ ਸਥਾਪਤ ਕਰਨ ਦੇ ਲਈ ਮੁੱਖ ਮੰਤਰੀ ਤੋਂ ਜ਼ਮੀਨ ਦੀ ਮੰਗ ਕੀਤੀ ਜਦਕਿ ਆਰ.ਪੀ.ਜੀ ਗਰੁੱਪ ਦੇ ਚੇਅਰਮੈਨ ਸ੍ਰੀ ਹਰਸ਼ ਗੋਇਨਕਾ ਨੇ ਸੂਬੇ ਵਿੱਚ ਟਰੈਕਟਰ ਟਾਇਰ ਪਲਾਂਟ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਸਬੰਧੀ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਸਨਅਤੀ ਇਕਾਈਆਂ ਸਥਾਪਤ ਕਰਨ ਲਈ ਜ਼ਮੀਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਤੋਂ ਇਲਾਵਾ ਸਰਕਾਰ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਵਾਇਆ। ਉਨ੍ਹਾਂ ਨੇ ਮਹਿੰਦਰ ਐਂਡ ਮਹਿੰਦਰਾ ਦੇ ਚੇਅਰਮੈਨ ਸ੍ਰੀ ਅਨੰਦ ਮਹਿੰਦਰਾ ਨੂੰ ਸੂਬੇ ਵਿੱਚ ਸੰਗਠਿਤ ਹੰਗਾਮੀ ਪ੍ਰਬੰਧਨ ਪ੍ਰਣਾਲੀ ਦੇ ਸਥਾਪਤ ਕਰਨ ਤੋਂ ਇਲਾਵਾ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਿਜ਼ੀਟਲੀਕਰਨ ਦੀ ਪੇਸ਼ਕਸ਼ ਕੀਤੀ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਹਿੰਦੁਸਤਾਨ ਯੂਨੀਲਿਵਰ ਲਿਮੀਟਡ ਦੇ ਸੀ.ਈ.ਓ. ਅਤੇ ਐਮ.ਡੀ ਸ੍ਰੀ ਸੰਜੀਵ ਮਹਿਤਾ ਨੇ ਆਪਣੇ 'ਕਿਸਾਨ ਜੈਮ' ਅਤੇ 'ਸਕੁਐਸ਼' ਦੇ ਵਾਸਤੇ ਸੂਬੇ ਤੋਂ ਵੱਡੀ ਪੱਧਰ 'ਤੇ ਨਿੰਬੂ ਜਾਤੀ ਦੇ ਫਲ ਅਤੇ ਟਮਾਟਰ ਖਰੀਦਣ ਲਈ ਆਪਣੀ ਕੰਪਨੀ ਦੀ ਦਿਲਚਸਪੀ ਵਿਖਾਈ।
ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਨਾਸ਼ਤੇ 'ਤੇ ਮੀਟਿੰਗ ਦੌਰਾਨ ਸ੍ਰੀ ਅਨਿਲ ਅੰਬਾਨੀ ਨੇ ਉੱਚ ਦਰਾਂ ਉੱਤੇ ਬਿਜਲੀ ਦੀ ਖਰੀਦ ਕਾਰਨ ਪੰਜਾਬ ਨੂੰ ਹੋ ਰਹੇ ਭਾਰੀ ਨੁਕਸਾਨ ਦੇ ਨੁਕਤੇ ਨੂੰ ਸਾਂਝਾ ਕਰਦਿਆਂ ਸੂਬੇ ਨੂੰ 1.75 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਾਵਰ ਰੈਗੂਲੇਟਰ ਅਤੇ ਸਟੇਟ ਗਰਿੱਡ ਨੂੰ ਸਸਤੀ ਤੋਂ ਸਸਤੀ ਬਿਜਲੀ ਪ੍ਰਾਪਤ ਕਰਨ ਲਈ ਨਿਰਦੇਸ਼ ਦੇਣ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਲਾਗਤ ਦੇ ਅੰਤਰ ਦਾ ਅਨੁਮਾਨ ਲਾਉਣ ਲਈ ਸਾਰੇ ਬਿਜਲੀ ਖਰੀਦ ਸਮਝੌਤਿਆਂ ਨੂੰ ਮੁੜ ਤੋਂ ਘੋਖਣਗੇ। ਡਿਫੈਂਸ ਪ੍ਰੋਜੈਕਟ ਸਥਾਪਤ ਕਰਨ ਲਈ ਰਿਲਾਇੰਸ ਦੇ ਏ.ਡੀ.ਏ.ਜੀ. ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਬਠਿੰਡਾ ਅਤੇ ਰਾਜਪੂਰਾ ਵਿੱਖੇ ਟੈਸਟਿੰਗ ਰੇਂਜ ਸਥਾਪਤ ਕਰਨ ਲਈ ਜ਼ਮੀਨ ਦਾ ਪ੍ਰਬੰਧ ਕਰਨਗੇ। ਇਸੇ ਤਰ੍ਹਾਂ ਬਣਾਉਣ ਤੇ ਤਬਦੀਲ ਕਰਨ ਦੇ ਮਾਡਲ ਦੇ ਆਧਾਰ ਉੱਤੇ ਸੂਬੇ ਵਿੱਚ ਮੈਟਰੋ ਰੇਲ ਸੇਵਾ ਸ਼ੁਰੂ ਕਰਨ ਦੇ ਸ੍ਰੀ ਅੰਬਾਨੀ ਦੇ ਸੁਝਾਅ ਪ੍ਰਤੀ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲੁਧਿਆਣਾ ਵਿਖੇ ਸ਼ਹਿਰੀ ਟਰਾਂਸਪੋਰਟ ਪ੍ਰਣਾਲੀ ਦਾ ਅਧਿਐਨ ਕਰਨ ਅਤੇ ਐਲੀਵੇਟਿਡ ਮੈਟਰੋ ਸਥਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਾਉਣ ਦਾ ਸੱਦਾ ਦਿੱਤਾ। ਬਾਅਦ ਵਿੱਚ ਸਵੇਰ ਵੇਲੇ ਮੁੱਖ ਮੰਤਰੀ ਨੇ ਸ੍ਰੀ ਆਨੰਦ ਮਹਿੰਦਰਾ ਨਾਲ ਗਹਿਣ ਵਿਚਾਰ- ਵਟਾਂਦਰਾ ਕੀਤਾ ਜਿਸ ਦੌਰਾਨ ਵਿਸ਼ੇਸ਼ ਜ਼ੋਰ ਡਿਜੀਟਲ ਪ੍ਰੋਜੈਕਟ 'ਤੇ ਦਿੱਤਾ ਗਿਆ ਜੋ ਕਿ ਟੈੱਕ ਮਹਿੰਦਰਾ ਵੱਲੋਂ ਸ਼ੁਰੂ ਕੀਤਾ ਜਾਵੇਗਾ। ਸੂਬਾ ਸਰਕਾਰ ਦੇ ਸੁਝਾਅ ਪ੍ਰਤੀ ਹੁੰਗਾਰਾ ਭਰਦੇ ਹੋਏ ਸ੍ਰੀ ਮਹਿੰਦਰਾ ਨੇ ਲੁਧਿਆਣਾ ਅਤੇ ਹੋਰ ਮੁੱਖ ਸ਼ਹਿਰਾਂ ਵਰਗਿਆਂ ਵੱਡੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਿਜੀਟਲੀਕਰਨ 'ਤੇ ਸਹਿਮਤੀ ਪ੍ਰਗਟਾਈ। ਟੈਕ ਮਹਿੰਦਰਾ ਨੇ #”P੧੦੦ (ਜੋ ਕਿ ਉਤਰ ਪ੍ਰਦੇਸ਼ ਪੁਲੀਸ ਅਮਰਜੈਂਸੀ ਮੈਨੇਜਮੈਂਟ ਸਿਸਟਮ) ਦੀ ਤਰਜ਼ 'ਤੇ ਐਮਰਜੈਂਸੀ ਰਿਸਪਾਂਸ ਸਿਸਟਮ ਡਾਇਲ 100 ਸ਼ੁਰੂ ਕਰਨ 'ਚ ਦਿਲਚਸਪੀ ਵਿਖਾਈ ਜਿੱਥੇ 1400 ਮਹਿਲਾ ਮੁਲਾਜ਼ਮ ਸਿਰਫ 15 ਮਿੰਟ ਵਿੱਚ ਹੀ ਹਰੇਕ ਗੱਲ ਦਾ ਜੁਆਬ ਦਿੰਦੀਆਂ ਹਨ।
ਇਹ ਪ੍ਰਾਜੈਕਟ ਰਾਜਸਥਾਨ ਦੇ ਜੈਪੁਰ ਵਿਖੇ ਵੀ ਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਤੇਜ਼ੀ ਨਾਲ ਸੰਗਠਿਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਾਉਣਾ ਹੈ। ਸਵਰਾਜ ਟਰੈਕਟਰ ਲਈ ਜ਼ਮੀਨ ਅਤੇ ਰਿਆਇਤਾਂ ਦੇਣ ਸਬੰਧੀ ਮਹਿੰਦਰਾ ਵੱਲੋਂ ਕੀਤੀ ਗਈ ਅਪੀਲ ਦੇ ਹੰਗਾਰੇ ਵਿੱਚ ਸੂਬੇ ਦੇ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਵਿੱਚ ਤਕਰੀਬਨ 100 ਏਕੜ ਜ਼ਮੀਨ ਉਪਲਬਧ ਹੈ ਜੋ ਕਿ ਹਰਿਆਣਾ ਅਤੇ ਰਾਜਸਥਾਨ ਦਾ ਰਣਨੀਤਿਕ ਲਾਂਘਾ ਵੀ ਹੈ। ਸ੍ਰੀ ਮਹਿੰਦਰਾ ਨੇ ਪੰਜਾਬ ਵਿੱਚ ਆਲੂਆਂ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਪ੍ਰਮਾਣੀਕਰਣ ਸੰਸਥਾ ਵਰਗਾ ਕੁਝ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਹ ਕੰਪਨੀ ਮੈਕੇਨ ਨੂੰ ਆਲੂ ਸਪਲਾਈ ਕਰਦੀ ਹੈ। ਕੰਪਨੀ ਵੱਲੋਂ ਦਿੱਤੇ ਗਏ ਸੁਝਾਅ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਪ੍ਰਸਤਾਵਿਤ ਕਾਰਜ ਲਈ ਪੰਜਾਬ ਆਉਣ ਦਾ ਸੱਦਾ ਦਿੱਤਾ। ਵਿੱਤ ਮੰਤਰੀ ਨੇ 'ਹਰਾ ਟਰੈਕਟਰ ਸਕੀਮ' ਦੇ ਲਈ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਦਾ ਵਾਅਦਾ ਕਾਂਗਰਸ ਮੈਨੀਫੈਸਟੋ ਵਿੱਚ ਕੀਤਾ ਗਿਆ ਹੈ ਤਾਂ ਜੋ ਸੂਬੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਮਹਿੰਦਰਾ ਐਂਡ ਮਹਿੰਦਰਾ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਸਹੂਲਤਾਂ ਮੁਹੱਈਆ ਕਰਾਉਣ ਲਈ 'ਓਲਾ' ਵਰਗੀ ਸੇਵਾ ਸ਼ੁਰੂ ਕਰਨ ਲਈ ਸਰਕਾਰ ਦੀ ਯੋਜਨਾ ਵਿਚ ਮੱਦਦ ਕਰਨ ਲਈ ਸਹਿਮਤ ਹੋਈ ਹੈ।
ਸ੍ਰੀ ਗੋਇਨਕਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਵਿੱਚ ਟਰੈਕਟਰ ਟਾਇਰ ਪਲਾਂਟ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਵਾਇਆ। ਸ੍ਰੀ ਗੋਇਨਕਾ ਨੇ ਕਿਹਾ ਕਿ ਉਹ ਆਈ.ਟੀ. ਦੀ ਮਦਦ ਦੀ ਇੱਛਾ ਰੱਖਦੇ ਹਨ ਜਿਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਇਸ ਦੀ ਬਹੁਤ ਜਿਆਦਾ ਸੰਭਾਵਨਾ ਹੈ ਅਤੇ ਸੂਬੇ ਵਿੱਚ ਵੱਡੀ ਗਿਣਤੀ ਹੁਨਰਮੰਦ ਨੌਜਵਾਨ ਹਰ ਸਾਲ ਥਾਪਰ ਇੰਜੀਨੀਅਰਿੰਗ ਕਾਲਜ, ਪਟਿਆਲਾ ਤੋਂ ਗ੍ਰੈਜੂਏਟ ਹੁੰਦੇ ਹਨ। ਐਚ.ਯੂ.ਐਲ. ਦੇ ਸ੍ਰੀ ਮਹਿਤਾ ਨੇ ਮੀਟਿੰਗ ਦੌਰਾਨ ਟਮਾਟਰ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਭਾਈਵਾਲੀ 'ਤੇ ਜ਼ੋਰ ਦਿੱਤਾ। ਕੰਪਨੀ ਵੱਲੋਂ ਇਸ ਵੇਲੇ ਨਾਸਿਕ ਤੋਂ ਵੱਡੀ ਮਾਤਰਾ ਵਿੱਚ ਖਰੀਦ ਕੀਤੀ ਜਾਂਦੀ ਹੈ ਜਦਕਿ ਪੰਜਾਬ ਤੋਂ ਬਹੁਤ ਥੋੜ੍ਹਾ ਹਿੱਸਾ ਇਸ ਨੂੰ ਮਿਲਦਾ ਹੈ। ਸੂਬਾ ਸਰਕਾਰ ਨੇ ਕੰਪਨੀ ਦੀਆਂ ਜ਼ਰੂਰਤਾਂ ਮੁਤਾਬਕ ਉਤਪਾਦਨ ਵਿੱਚ ਵਾਧਾ ਕਰਨ ਲਈ ਰਾਹ ਤਲਾਸ਼ਣ ਲਈ ਸਹਿਮਤੀ ਦਿੱਤੀ। ਐਚ.ਯੂ.ਐਲ ਨਾਲ ਗੱਲ-ਬਾਤ ਦੌਰਾਨ ਕੂੜੇ ਕਰਕਟ ਰਾਹੀਂ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਬਾਰੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ।

ਆਓ ਸਾਰੇ ਰਲਕੇ ਪੰਜਾਬ ਨੂੰ ਨਸ਼ਾ ਮੁੱਕਤ ਪੰਜਾਬ ਬਣਾਈਏ।ਹੁਣ 181 ਡਾਇਲ ਕਰੋ ਅਤੇ ਨਸੇ ਸਬੰਦੀ ਰਿਪੋਰਟ ਕਰੋ।(ਸੇਅਰ ਕਰਕੇ ਜਾਣਕਾਰੀ ਅੱਗੇ ਵੱਡੋ)
30/03/2017

ਆਓ ਸਾਰੇ ਰਲਕੇ ਪੰਜਾਬ ਨੂੰ ਨਸ਼ਾ ਮੁੱਕਤ ਪੰਜਾਬ ਬਣਾਈਏ।ਹੁਣ 181 ਡਾਇਲ ਕਰੋ ਅਤੇ ਨਸੇ ਸਬੰਦੀ ਰਿਪੋਰਟ ਕਰੋ।
(ਸੇਅਰ ਕਰਕੇ ਜਾਣਕਾਰੀ ਅੱਗੇ ਵੱਡੋ)

In a multi-state agency operation, as many as 485 drugs traders and peddlers have been arrested and 387 cases registered...
29/03/2017

In a multi-state agency operation, as many as 485 drugs traders and peddlers have been arrested and 387 cases registered under the NDPS Act as part of the crackdown on drugs in Punjab in the last 10 days.

ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।ਵਾਹਿਗੁਰੂ ਜੀ ਸਰੀਰਕ ਤੰਦਰੁਸਤੀ, ਲੰਬੀ ਉਮਰ ਤੇ ਜਿੱਤ ਦੀ ਦਾਤ ਬ...
11/03/2017

ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
ਵਾਹਿਗੁਰੂ ਜੀ ਸਰੀਰਕ ਤੰਦਰੁਸਤੀ, ਲੰਬੀ ਉਮਰ ਤੇ ਜਿੱਤ ਦੀ ਦਾਤ ਬਖ਼ਸ਼ਣ । ਵਾਹਿਗੁਰੂ ਮੇਹਰ ਕਰਨ ਜੀ

ਕਾਗਰਸ ਨੇ ਲਾਤੇ ਸਫਾਈ ਕਰਨ✋
10/03/2017

ਕਾਗਰਸ ਨੇ ਲਾਤੇ ਸਫਾਈ ਕਰਨ✋

Address

Rampura Phul
Bathinda
PB03

Telephone

8699884000

Website

Alerts

Be the first to know and let us send you an email when Roby Bansal posts news and promotions. Your email address will not be used for any other purpose, and you can unsubscribe at any time.

Share