ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ

  • Home
  • India
  • Bathinda
  • ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ

ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ Contact information, map and directions, contact form, opening hours, services, ratings, photos, videos and announcements from ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ, Social service, Bathinda.

23 ਮਾਰਚ: ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਸਾਮਰਾਜਵਾਦ ਖ਼ਿਲਾਫ਼ ਕੌਮੀ ਅਣਖ ਦਾ ਝੰਡਾ ਉੱਚਾ ਕਰੋ!  ....ਸਾਮਰਾਜੀ ਸਰਮਾਏ ਦੀ ਘੁ...
23/03/2026

23 ਮਾਰਚ: ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ
ਸਾਮਰਾਜਵਾਦ ਖ਼ਿਲਾਫ਼ ਕੌਮੀ ਅਣਖ ਦਾ ਝੰਡਾ ਉੱਚਾ ਕਰੋ!

....ਸਾਮਰਾਜੀ ਸਰਮਾਏ ਦੀ ਘੁਸਪੈਠ ਦੇ ਸਿੱਟੇ ਵਜੋਂ ਭਾਰਤ ਦੀ ਜਿਸ “ਅਟੱਲ ਗਿਰਾਵਟ” ਦਾ ਸੰਕੇਤ ਭਗਤ ਸਿੰਘ ਨੇ ਦਿੱਤਾ ਸੀ,ਅੱਜ ਲੋਕ ਉਸ “ਗਿਰਾਵਟ” ਦੇ ਨਤੀਜੇ ਭੁਗਤ ਰਹੇ ਹਨ।

1947 'ਚ ਹੋਈ ਬਸਤੀਵਾਦੀ ਰਾਜ ਦੀ ਰੂਪ ਬਦਲੀ ਸਦਕਾ ਰਾਜਭਾਗ ਦੀ ਵਾਗਡੋਰ ਗਾਂਧੀਵਾਦੀ ਲੀਡਰਸ਼ਿੱਪ ਅਤੇ ਮੁਸਲਿਮ ਲੀਗ ਦੀ ਲੀਡਰਸ਼ਿੱਪ ਨੇ ਵੰਡ ਕੇ ਸਾਂਭ ਲਈ ।ਇਨ੍ਹਾਂ ਬਦਲਵੇਂ ਹੱਥਾਂ 'ਚ ਸਾਮਰਾਜੀ ਲੁੱਟ ਅਤੇ ਦਾਬੇ ਦਾ ਦਸਤੂਰ ਮੁਲਕ ਦੇ ਦੋਹਾਂ ਟੋਟਿਆਂ (ਭਾਰਤ ਅਤੇ ਪਾਕਿਸਤਾਨ) 'ਚ ਜਾਰੀ ਰਿਹਾ ਹੈ। ਬਸਤੀਵਾਦੀ ਰਾਜ ਦੇ ਵਾਰਸਾਂ ਵਜੋਂ ਵੱਖ ਵੱਖ ਧਿਰਾਂ ਦੀਆਂ ਹਕੂਮਤਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ, ਪਰ ਸਾਮਰਾਜੀ ਕੌਮੀ ਦਾਬੇ ਅਤੇ ਜਮਾਤੀ ਦਾਬੇ ਦੀ ਜਕੜ ਕਾਇਮ ਹੈ।

ਮੁਲਕ ਦੇ ਮੌਜੂਦਾ ਹਾਕਮਾਂ ਦੀ ਸਾਕਾਚਾਰੀ ਫਿਰਕੂ ਸਿਆਸੀ ਮੰਤਵਾਂ ਲਈ ਗਾਂਧੀ ਦਾ ਕਤਲ ਕਰਨ ਵਾਲੀਆਂ ਕਾਲੀਆਂ ਤਾਕਤਾਂ ਨਾਲ ਹੈ। ਅੰਗਰੇਜ਼ੀ ਰਾਜ ਦੌਰਾਨ ਆਰ ਐੱਸ ਐੱਸ ਦੇ ਫੱਟੇ ਹੇਠ ਜਥੇਬੰਦ ਇਹ ਤਾਕਤਾਂ ਬਰਤਾਨਵੀ ਸਾਮਰਾਜੀਆਂ ਦੇ ਕਿਸੇ ਰਸਮੀ ਵਿਰੋਧ ਤੋਂ ਵੀ ਦੂਰ ਰਹੀਆਂ । ਅੱਜ ਵੀ ਆਰ ਐੱਸ ਐੱਸ - ਬੀ ਜੇ ਪੀ ਲਾਣਾ ਸਾਮਰਾਜੀ ਚਾਕਰੀ ਦੇ ਮਾਮਲੇ 'ਚ ਆਪਣੀ ਸ਼ਰੀਕ ਗਾਂਧੀਵਾਦੀ ਧਿਰ ਨਾਲੋਂ ਅੱਗੇ ਜਾ ਰਿਹਾ ਹੈ ।

ਇਸ ਲਾਣੇ ਨੇ ਬਰਤਾਨਵੀ ਰਾਜ ਦੌਰਾਨ ਕੌਮੀ ਆਜ਼ਾਦੀ ਲਈ ਲੜਾਈ ਦਾ ਤਾਂ ਕਦੇ ਵੀ ਦਾਅਵਾ ਨਹੀਂ ਸੀ ਕੀਤਾ ਪਰ ਆਜ਼ਾਦੀ ਦੇ ਐਲਾਨਾਂ ਸਮੇਂ ਭਾਰਤੀ ਸੰਵਿਧਾਨ ਨੂੰ ਮਨੂੰ-ਸਿਮਰਤੀ ਦੇ ਰੰਗ 'ਚ ਰੰਗਣ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਸਨ। ਹੁਣ ਵੀ ਇਸ ਵੱਲੋਂ ਹਕੂਮਤੀ ਕੁਰਸੀ ਦਾ ਲਾਹਾ ਲੈ ਕੇ ਮੁਲਕ ਦੀ ਸਮਾਜਿਕ ਜ਼ਿੰਦਗੀ 'ਤੇ ਮਨੂੰ ਸਿਮਰਤੀ ਦਾ ਪਰਛਾਵਾਂ ਗੂੜ੍ਹਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੁਲਕ ਨੂੰ ਬਸਤੀਵਾਦ ਦੀ ਵਿਰਾਸਤ ਤੋਂ ਮੁਕਤ ਕਰਾਉਣ ਦੇ ਪਾਖੰਡੀ ਦਾਅਵਿਆਂ 'ਚ ਲਪੇਟ ਕੇ ਭਗਵੇਂਕਰਨ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ।

ਸਾਮਰਾਜੀ ਫਰਮਾਨਸ਼ਾਹੀ ਨੂੰ ਜਿਸਦੇ ਪੈਰਾਂ 'ਚ ਮੋਦੀ ਹਕੂਮਤ ਢੀਠਤਾਈ ਨਾਲ ਲਿਟ ਰਹੀ ਹੈ,ਇਸ ਝੰਡੇ ਨਾਲ ਕੋਈ ਸਮੱਸਿਆ ਨਹੀਂ ਹੈ। ਕਿਉਂਕਿ ਇਹ ਝੰਡਾ ਸਾਮਰਾਜੀ ਦਾਬੇ ਹੇਠ ਜਿਉਂ ਰਹੇ ਭਾਰਤੀ ਲੋਕਾਂ ਨੂੰ ਪਾੜਕੇ ਕੁਚਲਣ ਦਾ ਹਥਿਆਰ ਹੈ। ਇਹ ਵਫ਼ਾਦਾਰ ਭਾਰਤੀ ਰਾਜ ਵੱਲੋਂ ਪਾੜੀ,ਭਟਕਾਈ ਅਤੇ ਦਬਕਾਈ ਹੋਈ ਜਨਤਾ 'ਤੇ ਸਾਮਰਾਜੀ ਫਰਮਾਨਸ਼ਾਹੀ ਠੋਸਣ ਦਾ ਕੰਮ ਸਹਿਲ ਕਰਦਾ ਹੈ।

ਪਰ ਸਾਮਰਾਜ ਦੀ ਚਾਕਰੀ ਕਰਨ ਵਾਲੀਆਂ ਹੋਰਨਾਂ ਸਿਆਸੀ ਧਿਰਾਂ ਵਾਂਗ ਭਗਵਿਆਂ ਦਾ ਇਹ ਕੌਮ ਧ੍ਰੋਹੀ ਲਾਣਾ ਵੀ ਆਪਣੇ ਲੋਕ ਦੁਸ਼ਮਣ ਹਿੱਤਾਂ ਲਈ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੀ ਨਕਲੀ ਉਸਤਤ ਕਰਨ ਤੋਂ ਨਹੀਂ ਉੱਕਦਾ।

ਖੈਰ!ਭਗਤ ਸਿੰਘ ਦੀ ਬਸੰਤੀ ਪੱਗ ਨੂੰ ਭਗਤ ਸਿੰਘ ਖਿਲਾਫ਼ ਵਰਤਣ ਲਈ ਸਿਰ 'ਤੇ ਸਜਾਉਣ ਵਾਲਿਆਂ ਦਾ ਤੋੜਾ ਨਹੀਂ ਹੈ । ਇਹ “ਬਸੰਤੀ ਪੱਗ” ਪੰਜਾਬ ਦੀ ਹਕੂਮਤ ਨੇ ਵੀ ਆਪਣੇ ਸਿਰ 'ਤੇ ਸਜਾਈ ਹੋਈ ਹੈ ਜਿਸਦੀਆਂ ਲਾਠੀਆਂ ਮੁੜ ਮੁੜ ਭਗਤ ਸਿੰਘ ਦੇ ਵਾਰਸਾਂ 'ਤੇ ਵਰ੍ਹ ਰਹੀਆਂ ਹਨ।

ਸ਼ਹੀਦਾਂ ਦੇ ਖਰੇ ਵਾਰਸਾਂ ਨੂੰ 23 ਮਾਰਚ ਦੇ ਦਿਹਾੜੇ ਨੂੰ ਨਕਲੀ ਬਸੰਤੀ ਪੱਗਾਂ ਵਾਲੇ ਸਭਨਾਂ ਕੌਮ ਧ੍ਰੋਹੀ ਸਿਆਸੀ ਧੜਿਆਂ ਨੂੰ ਬੇਨਕਾਬ ਕਰਨ ਦਾ ਦਿਹਾੜਾ ਬਣਾਉਣਾ ਚਾਹੀਦਾ ਹੈ। ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਖਿਲਾਫ਼ ਕੌਮੀ ਅਣਖ਼ ਅਤੇ ਜਮਾਤੀ ਏਕਤਾ ਦਾ ਝੰਡਾ ਉੱਚਾ ਕਰਨ ਦਾ ਦਿਹਾੜਾ ਬਣਾਉਣਾ ਚਾਹੀਦਾ ਹੈ ।

( ਸੁਰਖ ਲੀਹ, ਮਾਰਚ ਅਪ੍ਰੈਲ ਅੰਕ ਦੀ ਲਿਖਤ ਦਾ ਅੰਸ਼ )

08/03/2026
17/02/2026

ਮਜ਼ਦੂਰਾਂ ਦੇ ਪੈਸੇ ਰੋਕਣ ਤੇ M.S.R.L ਟਰਾਂਸਪੋਰਟ ਦੀਆਂ ਗੱਡੀਆਂ ਰੋਕਕੇ ਕੀਤਾ ਮਜ਼ਦੂਰਾਂ ਨੇ ਵਿਰੋਧ। ਅੱਜ ਪਿੰਡ ਘੁੱਦਾ ਵਿਖੇ ਮਜ਼ਦੂਰਾਂ ਵੱਲੋਂ M.S.R.L. ਟਰਾਂਸਪੋਰਟ ਦਾ ਮਜ਼ਦੂਰੀ ਦਾ ਪੈਸਾ ਨਾ ਦੇਣ ਤੇ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਕੇ ਕੀਤਾ ਵਿਰੋਧ। ਇਸ ਮੌਕੇ ਮਜ਼ਦੂਰਾਂ ਵੱਲੋਂ ਪਾਲੀ ਸਿੰਘ, ਰਿੰਕੂ ਸਿੰਘ, ਅਰਸ਼ਦੀਪ ਸਿੰਘ ਨੇ ਕਿਹਾ ਪਿਛਲੇ ਲੰਮੇ ਸਮੇਂ ਸਮੇਂ ਤੋਂ ਸੈਂਟਰਲ ਯੂਨੀਵਰਸਿਟੀ ਘੁੱਦਾ ਵਿੱਚ ਗੱਡੀਆਂ ਲਾਉਣ ਦਾ ਮਜ਼ਦੂਰਾਂ ਵੱਲੋਂ ਕੰਮ ਕੀਤਾ ਜਾਂਦਾ ਸੀ। ਪਿਛਲੇ 12 ਦਿਨਾਂ ਤੋਂ ਪਿੰਡ ਘੁੱਦਾ ਦੇ ਮਜ਼ਦੂਰਾਂ ਵੱਲੋਂ ਯੂਨੀਵਰਸਿਟੀ ਵਿੱਚ ਗੱਡੀਆਂ ਵਿੱਚੋਂ ਰੇਤਾ ,ਬਜਰੀ ਲਾਉਣ ਦਾ ਕੰਮ ਕੀਤਾ ਗਿਆ।ਪਰ ਉਸਦੇ ਪੈਸੇ ਨਹੀਂ ਦਿੱਤੇ ਗਏ। ਇਸਦੇ ਵਿਰੋਧ ਵਜੋਂ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਗਿਆ।ਇਸ ਮੌਕੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਡੇ ਰੋਕੇ ਹੋਏ 7000 ਦੇ ਕਰੀਬ ਪੈਸੇ ਦਿੱਤੇ ਜਾਣ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਧੱਕੇਸ਼ਾਹੀ ਮਜ਼ਦੂਰਾਂ ਨਾਲ ਬੰਦ ਕੀਤੀ ਜਾਵੇ ‌।

06/02/2026

ਜ਼ਬਰ ਨਾਕਾਮੀ ਹੋਰ ਜ਼ਬਰ,
ਜਦੋਂ ਤੀਕ ਨਾ ਮਿਲੇ ਕਬਰ।
ਹਰ ਜਾਬਰ ਦੀ ਇਹੋ ਕਹਾਣੀ,
ਕਰਨਾ ਜ਼ਬਰ ਤੇ ਮੂੰਹ ਦੀ ਖਾਣੀ...

ਅੱਜ ਤੜਕਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਦੇ ਘਰਾਂ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਤੇ ਗਿਰਫ਼ਤਾਰ ਕੀਤਾ ਗਿਆ ਹੈ

ਇਹ ਤਾਨਾਸ਼ਾਹੀ ਕਾਰਵਾਈ ਉਗਰਾਹਾਂ ਜਥੇਬੰਦੀ ਵੱਲੋਂ ਪਿਛਲੇ ਲਗਭਗ 9 ਮਹੀਨਿਆਂ ਤੋਂ ਜੇਲ੍ਹ ਚ ਬੰਦ ਦੋ ਕਿਸਾਨ ਆਗੂਆਂ ਨੂੰ ਛੁਡਾਉਣ ਲਈ ਬਠਿੰਡਾ ਡੀ ਸੀ ਦਫਤਰ ਦੇ ਘਿਰਾਓ ਦੇ ਸੱਦੇ ਨੂੰ ਫੇਲ ਕਰਨ ਲਈ ਕੀਤੀ ਗਈ ਹੈ

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਨਿਖੇਧੀ ਕਰਦੀ ਹੈ ਤੇ ਜੇਲ੍ਹ ਚ ਬੰਦ ਆਗੂਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕਰਦੀ ਹੈ।

ਮਜ਼ਦੂਰ ਮੋਰਚੇ ਦੀ ਪ੍ਰਸ਼ਾਸਨ ਵੱਲੋਂ ਅਣਦੇਖੀ ਕਰਨ ਵਿਰੁੱਧ 22 ਨਵੰਬਰ ਨੂੰ ਤਿੱਖਾ ਐਕਸ਼ਨ ਕਰਨ ਦਾ ਐਲਾਨ * ਮੋਰਚੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ...
19/11/2025

ਮਜ਼ਦੂਰ ਮੋਰਚੇ ਦੀ ਪ੍ਰਸ਼ਾਸਨ ਵੱਲੋਂ ਅਣਦੇਖੀ ਕਰਨ ਵਿਰੁੱਧ 22 ਨਵੰਬਰ ਨੂੰ ਤਿੱਖਾ ਐਕਸ਼ਨ ਕਰਨ ਦਾ ਐਲਾਨ
* ਮੋਰਚੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਬਠਿੰਡਾ ( 19 ਨਵੰਬਰ ) ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆ ਦੇ ਸਾਂਝੇ ਮੋਰਚੇ ਵੱਲੋਂ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਮਜਦੂਰਾਂ ਦੀਆਂ ਮਨਰੇਗਾ ਦੇ ਬੰਦ ਕੀਤੇ ਕੰਮ ਨੂੰ ਚਲਾਉਣ,ਮਨਰੇਗਾ ਦਿਹਾੜੀ 700 ਰੁਪਏ ਕਰਵਾਉਣ,ਮੀਂਹਾ ਕਾਰਨ ਡਿੱਗੇ ਤੇ ਨੁਕਸਾਨੇ ਘਰਾਂ ਦਾ ਮੁਆਵਜ਼ਾ ਲੈਣ, ਔਰਤਾਂ ਨੂੰ 1100 ਰੁਪਏ ਮਹੀਨਾ ਦਿਵਾਉਣ ਅਤੇ ਰਸੋਈ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੇ ਭਾਅ ਦਿਵਾਉਣ, ਪੰਚਾਇਤੀ ਜਮੀਨਾਂ ਮਜ਼ਦੂਰਾਂ ਨੂੰ ਸਸਤੇ ਭਾਅ ਤੇ ਮਜ਼ਦੂਰਾਂ ਨੂੰ ਦਿਵਾਉਣ,ਤਿੱਖੇ ਜਮੀਨੀ ਸੁਧਾਰ ਕਰਨ ਸਮੇਤ ਚੋਣਾਂ ਦੌਰਾਨ ਕੀਤੇ ਵਾਅਦਿਆ ਨੂੰ ਲਾਗੂ ਕਰਵਾਉਣ ਲਈ ਲਾਏ ਧਰਨੇ ਨੂੰ ਪ੍ਰਸ਼ਾਸਨ ਵੱਲੋਂ ਅਣਡਿੱਠ ਕਰਨ ਦੇ ਰੋਸ ਵਜੋਂ ਮਜ਼ਦੂਰ ਜੱਥੇਬੰਦੀਆ ਨੇ 22 ਨਵੰਬਰ ਨੂੰ ਤਿੱਖਾ ਐਕਸ਼ਨ ਦਾ ਐਲਾਨ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ ਤੇ ਬਾਵਾ ਸਿੰਘ ਦਿਉਣ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਤੇ ਮਨਦੀਪ ਸਿੰਘ ਸਿਬੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਆਗੂ ਮਿੱਠੂ ਸਿੰਘ ਘੁਦਾ ਕੂਕਾ ਸਿੰਘ ਨਥਾਣਾ , ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਅਮੀਲਾਲ ਤੇ ਦਰਸਨ ਸਿੰਘ ਖਾਲਸਾ ,ਦਲਿਤ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ ਤੇ ਭਗਵੰਤ ਸਿੰਘ ਧੂਰਕੋਟ, ਮਜਦੂਰ ਅਧਿਕਾਰ ਅੰਦੋਲਨ ਦੇ ਆਗੂ ਨਛੱਤਰ ਸਿੰਘ ਰਾਮਨਗਰ ਤੇ ਅਜੈਬ ਸਿੰਘ ਖੋਖਰ ਆਦਿ ਆਗੂਆ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਧਰਨੇ ਦੇ ਪਹਿਲੇ ਦਿਨ ਪ੍ਰਸ਼ਾਸਨ ਨੇ ਮਜ਼ਦੂਰ ਮੰਗਾਂ ਸਬੰਧੀ ਡੀਸੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ।ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਮਨਰੇਗਾ ਦਾ ਕੰਮ ਬੰਦ ਕਰਕੇ ਮਜ਼ਦੂਰਾਂ ਕੋਲੋਂ ਰੁਜ਼ਗਾਰ ਖੋਹਕੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਤੇ ਬੇਇਨਸਾਫ਼ੀਕਰ ਰਹੀਹੈ।ਸਰਕਾਰ ਦੀ ਇਸ ਨੀਤੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ । ਬੁਲਾਰਿਆ ਨੇ ਭਗਵੰਤ ਮਾਨ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਬਦਲਾਅ ਦਾ ਹੋਕਾ ਦੇਕੇ ਸਤਾ ਵਿੱਚ ਆਈ ਸਰਕਾਰ ਨੇ ਕੀਤੇ ਵਾਅਦਿਆ ਨੂੰ ਲਾਗੂ ਕਰਨ ਦੀ ਵਜਾਏ ਹੱਕ ਮੰਗਦੇ ਮਜ਼ਦੂਰਾਂ ਅਤੇ ਹੋਰ ਤਬਕਿਆਂ 'ਤੇ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੀਹਾਂ ਨਾਲ ਹੋਏ ਨੁਕਸਾਨ ਦੀ ਅਜੇ ਤੱਕ ਮਜ਼ਦੂਰਾਂ ਦੇ ਹੱਥਾਂ ਤੇ ਧੇਲਾ ਨਹੀ ਰੱਖਿਆ ਗਿਆ ਅਤੇ ਨਾ ਹੀ ਔਰਤਾਂ ਨੂੰ 1100 ਰੁਪਏ ਦੇਣ ਦੇ ਵਾਅਦਾ ਪੂਰਾ ਕੀਤਾ ਗਿਆ ਹੈ।ਉਨਾਂ ਸਰਕਾਰ ਨੂੰ ਚਿਤਵਾਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਮਜ਼ਦੂਰ ਮੋਰਚਾ ਪੰਜਾਬਪੱਧਰ ਤੇ ਸੰਘਰਸ਼ ਕੀਤਾ ਜਾਵੇਗਾ । ਉਨਾਂ ਮਜ਼ਦੂਰਾਂ ਨੂੰ 22 ਨਵੰਬਰ ਦੇ ਦਿੱਤੇ ਜਾ ਰਹੇ ਤਿੱਖੇ ਐਕਸ਼ਨ ਵਿੱਚ ਪਰਿਵਾਰਾਂ ਸਮੇਤ ਸਮੂਲੀਅਤ ਕਰਨ ਦੀ ਅਪੀਲ ਕੀਤੀ।
ਜਾਰੀ ਕਰਤਾ
ਜੋਰਾ ਸਿੰਘ ਨਸਰਾਲੀ 9876394024

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਜਨਤਕ ਜਥੇਬੰਦੀਆਂ ਦੇ ਸੱਦੇ ਤਹਿਤ ਪੀ.ਐੱਸ.ਯੂ ਸ਼ਹੀਦ ਰੰਧਾਵਾ,  #ਭਾਰਤੀ ਕਿਸਾਨ ਯੂਨੀਅਨ ਏਕਤਾ  #ਉਗਰਾਹਾਂ,  #ਪ...
14/09/2025

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਜਨਤਕ ਜਥੇਬੰਦੀਆਂ ਦੇ ਸੱਦੇ ਤਹਿਤ ਪੀ.ਐੱਸ.ਯੂ ਸ਼ਹੀਦ ਰੰਧਾਵਾ, #ਭਾਰਤੀ ਕਿਸਾਨ ਯੂਨੀਅਨ ਏਕਤਾ #ਉਗਰਾਹਾਂ, #ਪੰਜਾਬ ਖੇਤ #ਮਜ਼ਦੂਰ ਯੂਨੀਅਨ ਅਤੇ ਜੱਥੇਬੰਦੀਆਂ ਦੀਆਂ ਸਾਂਝੀ ਅਪੀਲ ਤੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਪਿੰਡ ਘੁੱਦਾ ਵਿੱਚੋਂ ਸਹਾਇਤਾ (ਜਿਵੇਂ ਕਿ ਕਣਕ, ਰੁਪਏ, ਕੱਪੜੇ ਆਟਾ ਤੇ ਘਰੇਲੂ ਰਾਸ਼ਨ) ਇੱਕਠੀ ਕਰਦੇ ਹੋਏ ਕਿਸਾਨ, ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਕਾਰਕੁੰਨ

31 ਅਗਸਤ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਘੁੱਦਾ ਵੱਲੋਂ ਜਵਾਲਾ ਜੀ ਮੰਦਰ ਵਿੱਚ ਚਿੱਤਰਕਾਰੀ ਤੇ ਸ਼ਤਰੰਜ ਪ੍ਰਤੀਯੋਗਤਾ ਕਰਵਾਈ ਗਈ ਸੀ। ਜਿ...
02/09/2025

31 ਅਗਸਤ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਘੁੱਦਾ ਵੱਲੋਂ ਜਵਾਲਾ ਜੀ ਮੰਦਰ ਵਿੱਚ ਚਿੱਤਰਕਾਰੀ ਤੇ ਸ਼ਤਰੰਜ ਪ੍ਰਤੀਯੋਗਤਾ ਕਰਵਾਈ ਗਈ ਸੀ। ਜਿਸ ਵਿੱਚ ਲੋਕਲ ਅਤੇ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਹ ਪਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ। ਜਦੋਂ ਇਸ ਪਰੋਗਰਾਮ ਦੀਆਂ ਤਸਵੀਰਾਂ ਯੂਨੀਵਰਸਿਟੀ ਗਰੁੱਪ 'ਚ ਪੋਸਟ ਕੀਤੀਆਂ ਗਈਆਂ ਤਾਂ ਕੇਂਦਰੀ ਯੂਨੀਵਰਸਿਟੀ 'ਚ ਕੰਮ ਕਰਦੇ ਭਾਜਪਾ ਦੇ ਵਿਦਿਆਰਥੀ ਵਿੰਗ ਦੇ ਯੂਨਿਟ ਪ੍ਰਧਾਨ ਨੇ ਪਰੋਗਰਾਮ 'ਚ ਕਸ਼ਮੀਰੀਆਂ ਦੇ ਭਾਗ ਲੈਣ ਅਤੇ ਵਿਦਿਆਰਥੀਆਂ ਵੱਲੋਂ ਫਲਸਤੀਨ ਦਾ ਝੰਡਾ ਬਣਾਏ ਜਾਣ ਤੇ ਇਸਨੂੰ ਫਿਰਕੂ ਰੰਗਤ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਤਾਂ ਇਹ ਮੰਦਰ ਨੂੰ ਦਰਗਾਹ ਬਣਾ ਦੇਣਗੇ। ਕਸ਼ਮੀਰੀਆਂ ਦਾ ਮੰਦਰ 'ਚ ਕੀ ਕੰਮ। ਇਹ ਫਲਸਤੀਨ ਦਾ ਝੰਡਾ ਕਿਹਨੇ ਬਣਾਇਆ ਹੈ, ਥੋਨੂੰ ਪਤਾ ਹੈ ਕਿ ਇਹ ਝੰਡਾ ਕੌਣ ਉਠਾਉਂਦਾ ਹੈ। ਉਨ੍ਹਾਂ ਦੀ ਇਸ ਫਿਰਕੂ ਸਿਆਸਤ ਖਿਲਾਫ਼ ਪਿੰਡ ਵਿੱਚ ਜਨਤਕ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਉਪਰੰਤ ਲਾਇਬ੍ਰੇਰੀ ਤੋਂ ਕੇਂਦਰੀ ਯੂਨੀਵਰਸਿਟੀ ਤੱਕ ਮਾਰਚ ਕੀਤਾ ਗਿਆ

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਘੁੱਦਾ ਵੱਲੋਂ ਕਰਵਾਏ ਗਏ ਚਿੱਤਰਕਾਰੀ ਅਤੇ ਸ਼ਤਰੰਜ ਪ੍ਰਤੀਯੋਗਤਾ ਦੀਆਂ ਝਲਕਾਂ।
31/08/2025

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਘੁੱਦਾ ਵੱਲੋਂ ਕਰਵਾਏ ਗਏ ਚਿੱਤਰਕਾਰੀ ਅਤੇ ਸ਼ਤਰੰਜ ਪ੍ਰਤੀਯੋਗਤਾ ਦੀਆਂ ਝਲਕਾਂ।

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ (ਘੁੱਦਾ)
30/08/2025

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ (ਘੁੱਦਾ)

ਲੋਕ ਏਕਤਾ ਜਿੰਦਾਬਾਦ
27/06/2025

ਲੋਕ ਏਕਤਾ ਜਿੰਦਾਬਾਦ

ਜ਼ਰੂਰ ਪਹੁੰਚੋ....

Address

Bathinda

Telephone

+916280978304

Website

Alerts

Be the first to know and let us send you an email when ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ posts news and promotions. Your email address will not be used for any other purpose, and you can unsubscribe at any time.

Share

Category