Miri Piri Sewa Society Batala

Miri Piri Sewa Society Batala ਧੰਨ ਗੁਰੂ ਨਾਨਕ

09/08/2025
09/08/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦਿਵਸ ਜੋ ਕਿ 5 ਜੁਲਾਈ ਸ਼ਨੀਵਾਰ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਜੀ ਵਿਆਹ ਅਸਥਾਨ ਬਾਬ...
09/07/2025

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਮੀਰੀ ਪੀਰੀ ਦਿਵਸ
ਜੋ ਕਿ 5 ਜੁਲਾਈ ਸ਼ਨੀਵਾਰ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਜੀ ਵਿਆਹ ਅਸਥਾਨ ਬਾਬਾ ਗੁਰਦਿਤਾ ਜੀ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਲਾਲ ਚੜਦੀ ਕਲਾ ਨਾਲ ਮਨਾਏ ਗਏ
ਜਿਸ ਵਿੱਚ ਰਾਗੀ ਭਾਈ ਮਨਜੀਤ ਸਿੰਘ ਜੀ ਮਹਾਂਕਾਲ ਅਤੇ ਢਾਡੀ ਭਾਈ ਜਸਵਿੰਦਰ ਸਿੰਘ ਜੀ ਦੇ ਜਥਿਆਂ ਨੇ ਸੰਗਤ ਨੂੰ ਗੁਰ ਚਰਣਾ ਨਾਲ ਜੋੜਿਆ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਕਿਰਪਾ ਵਰਤੀ ਬੇਅੰਤ ਗੁਰੂ ਕੀ ਸੰਗਤਾ ਨੇ ਦਰਸ਼ਨ ਦੀਦਾਰੇ ਕੀਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ
ਗੁਰੂ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਇਸੇ ਤਰਾ ਹੀ ਆਪਣੇ ਸੇਵਕਾਂ ਕੋਲੋ ਸੇਵਾਵਾਂ ਲਿੰਦੇ ਰਹਿਣ ਜੀ
ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸਿੰਘਾਂ ਨੇ ਦਿਨ ਰਾਤ ਇਕ ਕਰਕੇ ਤਨ ਮਨ ਧਨ ਨਾਲ ਬਹੁਤ ਥੋੜੇ ਸਮੇ ਚ ਇਸ ਸਮਾਗਮ ਦੀ ਤਿਆਰੀ ਕਰਕੇ ਸੇਵਾਵਾਂ ਕੀਤੀਆ
ਸਮੂਰ ਸਿੱਖ ਜਥੇਬੰਦੀਆ ਮੈਨੇਜਰ ਮਨਜੀਤ ਸਿੰਘ ਜੀ ਗੁਰਦੁਆਰਾ ਸਟਾਫ ਨੇ ਵੀ ਬਹੁਤ ਸਹਿਯੋਗ ਦਿਤਾ ਸਾਰਿਆਂ ਦਾ ਧੰਨਵਾਦ
ਦਾਸਰੇ:-ਮੀਰੀ ਪੀਰੀ ਸੇਵਾ ਸੁਸਾਇਟੀ (ਰਜਿ:)ਬਟਾਲਾ,ਜਿਲਾ:-ਗੁਰਦਾਸਪੁਰ,ਦੇਸ:-ਪੰਜਾਬ

01/07/2025

🙏🏻🙏🏻ਮੀਰੀ ਪੀਰੀ ਦਿਵਸ
5 ਜੁਲਾਈ ਸ਼ਨੀਵਾਰ ਗੁਰਦੁਆਰਾ ਸਤਿਕਾਰੀਆਂ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਹਨ
ਦਰਸ਼ਨ ਦੀਦਾਰੇ ਬਖਸ਼ਣੇ ਜੀ🙏🏻🙏🏻

ਕਾਰਸੇਵਾ ਵਾਲਿਆਂ ਨੇ ਜਦ ਕਹੀਆਂ ਬਾਟੇ ਛੱਡ ਹਥਿਆਰ ਚੁੱਕ ਲਏ ਸੀ🗡️ਸੰਤ ਜਰਨੈਲ ਸਿੰਘ ਜੀ ਖਾਲਸਾ  #ਭਿੰਡਰਾਂਵਾਲੇ 1981-82 ਵਿੱਚ ਹਜੂਰ ਸਾਹਿਬ ਆਏ ਤ...
03/06/2025

ਕਾਰਸੇਵਾ ਵਾਲਿਆਂ ਨੇ ਜਦ ਕਹੀਆਂ ਬਾਟੇ ਛੱਡ ਹਥਿਆਰ ਚੁੱਕ ਲਏ ਸੀ🗡️
ਸੰਤ ਜਰਨੈਲ ਸਿੰਘ ਜੀ ਖਾਲਸਾ #ਭਿੰਡਰਾਂਵਾਲੇ 1981-82 ਵਿੱਚ ਹਜੂਰ ਸਾਹਿਬ ਆਏ ਤਾਂ ਬਾਬਾ ਸ਼ੀਸ਼ਾ ਸਿੰਘ ਦੇ ਜਥੇ ਨੂੰ ਗੁਰਧਾਮਾਂ ਦੀਆਂ ਇਮਾਰਤਾਂ ਦੀ ਉਸਾਰੀ ਕਰਦੇ ਵੇਖ ਕੇ ਬਚਨ ਬਿਲਾਸ ਕਰਨ ਲੱਗੇ -"ਸਿੰਘੋ!ਇਮਾਰਤਾਂ ਤਾਂ ਉਸਾਰੀ ਜਾਂਦੇ ਹੋ , ਕਦੇ ਇਹਨਾਂ ਦੀ ਰਾਖੀ ਲਈ ਵੀ ਸੋਚਿਆ ਕਰੋ .....।"
ਸਿੰਘ ਆਖਣ ਲੱਗੇ -"ਮਹਾਂਪੁਰਸੋ! ਇਹ ਹੱਥ ਜੇ ਸੀਮਿੰਟ, ਸਰੀਏ ਤੇ ਇੱਟਾਂ ਦੀ ਸੇਵਾ ਕਰ ਸਕਦੇ ਨੇ ਤਾਂ ਲੋੜ ਪੈਣ ਤੇ ਸ਼ਸ਼ਤਰ ਵੀ ਫੜ ਸਕਦੇ ਨੇ।ਅਸੀਂ ਤਾਂ ਸੇਵਾ ਲਈ ਸਦਾ ਤਿਆਰ ਹਾਂ।ਇਹ ਵਾਹਿਗੁਰੂ ਦੀ ਇੱਛਾ ਹੈ ਕਿ ਕਿੱਥੇ ਸੇਵਾ ਲੈਣੀ ਹੈ।" ਸੰਤ ਜੀ ਬਹੁਤ ਖੁਸ਼ ਹੋਏ ਤੇ ਆਖਣ ਲੱਗੇ- "ਸਮਾਂ ਆਊ ਤੇ ਸਭ ਦੀ ਪਰਖ ਹੋ ਜਾਊਗੀ....।"
ਜਨਵਰੀ 1984 ਦੇ ਪਹਿਲੇ ਹਫਤੇ ਦੀ ਗੱਲ ਹੈ ਕਿ ਪੰਜਾਬ ਦੇ ਵਿਗੜਦੇ ਹਲਾਤਾਂ ਤੇ ਵਿਚਾਰ ਕਰਨ ਲਈ ਬਾਬਾ ਸ਼ੀਸ਼ਾ ਸਿੰਘ ਦੇ ਜਥੇ ਦੇ ਸਾਰੇ ਸਿੰਘ ਇਕੱਠੇ ਹੋਏ।ਵਿਚਾਰ ਚਰਚਾ ਹੋ ਰਹੀ ਸੀ ਕਿ ਗੁਰਧਾਮਾਂ ਦੀ ਉਸਾਰੀ ਨਾਲੋਂ ਅਜ ਵਧੇਰੇ ਲੋੜ ਸਰਕਾਰ ਕੋਲੋਂ ਆਪਣੇ #ਗੁਰਧਾਮਾਂ ਦੀ ਰਾਖੀ ਕਰਨ ਦੀ ਹੈ।ਸਭ ਦੇ ਮਨ ਵਿੱਚ ਸੰਤ ਜੀ ਦੇ ਬੋਲ ਗੂੰਜ ਰਹੇ ਸਨ। ਜਥੇਦਾਰ ਦਲਬੀਰ ਸਿੰਘ ਭਲਵਾਨ ਨੇ ਕਿਰਪਾਨ ਨਾਲ ਲੀਕ ਖਿੱਚ ਦਿੱਤੀ ਤੇ ਬਾਬਾ ਦੀਪ ਸਿੰਘ ਜੀ ਵੇਲੇ ਦੇ ਇਤਿਹਾਸ ਨੂੰ ਦੁਹਰਾਊਂਦਿਆਂ ਆਖਿਆ-"ਇਸ ਲਕੀਰ ਨੂੰ ਉਹੀ ਟੱਪੇ ਜੋ #ਦਰਬਾਰ_ਸਾਹਿਬ ਲਈ ਆਪਣੀ ਜਾਨ ਵਾਰਨੀ ਚਾਹੁੰਦਾ ਹੈ, ਜਿਸਨੂੰ ਸ਼ਹੀਦ ਹੋਣ ਦਾ ਚਾਅ ਹੈ, ਜਿਸਨੂੰ ਜਾਨ ਪਿਆਰੀ ਹੈ ਉਹ ਪਿੱਛੇ ਰਹੇ।".....ਜਥੇਦਾਰ ਦੀ ਲਲਕਾਰ ਸੁਣ ਕੇ 30 ਸਿੰਘ ਲਕੀਰ ਟੱਪ ਆਏ।ਇਹ ਜਥਾ ਸਚਖੰਡ ਸ੍ਰੀ ਹਜੂਰ ਸਾਹਿਬ ਵਲ ਤੁਰ ਪਿਆ।ਸੱਚਖੰਡ ਸਾਹਿਬ ਅੰਦਰ ਜਥੇਦਾਰ ਭਲਵਾਨ ਨੇ ਇਕ ਵਾਰ ਫਿਰ ਆਖਿਆ ਕਿ "ਜੋ ਵਾਪਸ ਜਾਣਾ ਚਾਹੰਦਾ ਹੋਵੇ , ਹੁਣ ਜਾ ਸਕਦਾ ਹੈ।" ਇਕ ਵੀ ਸਿੰਘ ਡੋਲਿਆ ਨਾ।ਅਰਦਾਸਾ ਸੋਧ ਕੇ ਇਹ ਜਥਾ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ।
ਜਦੋਂ ਬਾਬਾ ਸ਼ੀਸ਼ਾ ਸਿੰਘ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਸਿੰਘਾਂ ਨੂੰ ਕਿਹਾ ਕਿ"ਤੁਸੀਂ ਸਾਰੇ ਜਿੰਮੇਵਾਰ ਸਿੰਘ ਹੋ, ਜੇ ਸਾਰੇ ਚਲੇ ਗਏ ਤਾਂ ਇਥੇ ਪ੍ਰਬੰਧ ਵਿੱਚ ਮੁਸ਼ਕਿਲ ਆਵੇਗੀ ਤੇ ਸੰਗਤ ਨੂੰ ਦਿੱਕਤ ਆਵੇਗੀ।ਸਿੰਘਾਂ ਕਿਹਾ ਕਿ ਅਸੀਂ ਅਰਦਾਸਾ ਸੋਧ ਚੁੱਕੇ ਹਾਂ।ਇਹ ਸੁਣ ਕੇ ਬਾਬਾ ਜੀ ਨੇ ਆਖਿਆ -"ਜੇ ਅਰਦਾਸ ਕਰਕੇ ਤੁਰੇ ਹੋ ਤਾਂ ਫਿਰ ਤਹਾਨੂੰ ਨਹੀਂ ਰੋਕਣਾ।ਤੁਸੀਂ ਜਾਓ ਤੇ ਅਸੀਂ ਵੀ ਤਹਾਨੂੰ ਅੰਮ੍ਰਿਤਸਰ ਆ ਕੇ ਮਿਲਾਂਗੇ।ਮਗਰੋਂ ਗਵਾਲਿਅਰ ਤੋਂ ਬਾਬਾ ਉੱਤਮ ਸਿੰਘ ਕਾਰਸੇਵਾ ਵਾਲਿਆਂ ਦੇ ਦੋ ਸਿੰਘ ਤੇ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਤਿੰਨ ਸਿੰਘ ਵੀ ਇਹਨਾਂ ਨਾਲ ਆ ਮਿਲੇ।ਇੰਝ ਕਾਰਸੇਵਾ ਵਾਲੇ 35 ਸਿੰਘ ਅੰਮ੍ਰਿਤਸਰ ਜਾ ਕੇ ਲੰਗਰ ਹਾਲ ਦੀ ਛੱਤ ਉੱਪਰ ਸੰਤ ਜੀ ਨੂੰ ਆ ਮਿਲੇ।ਸੰਤਾਂ ਨੂੰ ਜਦੋਂ ਇਸ ਜਥੇ ਦੀ ਸ਼ਹੀਦੀ ਅਰਦਾਸ ਦਾ ਪਤਾ ਲੱਗਾ ਤਾਂ ਉਹਨਾਂ ਕਿਹਾ,"ਬਿਲਕੁਲ ਠੀਕ ਕੀਤਾ.....ਯਾਦ ਰੱਖੋ ਜਦੋਂ ਤਕ ਮਰਨਾ ਨਹੀਂ ਮੰਡਦੇ...ਤਦ ਤਕ ਗੁਲਾਮੀ ਗਲੋਂ ਨਹੀਂ ਲਹਿਣੀ।"
ਸੰਤਾਂ ਨੇ ਜਥੇ ਦਾ ਟਿਕਾਣਾ ਗੁਰੂ ਰਾਮਦਾਸ ਸਰਾਂ ਅੰਦਰ ਕਰਵਾ ਕੇ ਦਰਜੀ ਤੋਂ ਸਭ ਲਈ ਨੀਲੇ ਬਾਣੇ ਤਿਆਰ ਕਰਵਾ ਦਿੱਤੇ।ਸਭ ਨੂੰ #ਪੀਲੀਆਂ_ਦਸਤਾਰਾਂ ਬਖਸ਼ਿਸ਼ ਹੋਈਆਂ ਤੇ ਸ਼ਸਤਰਾਂ ਦੀ ਸਿਖਲਾਈ ਦੇਣੀ ਅਰੰਭ ਕਰ ਦਿੱਤੀ।ਬਾਬਾ ਸ਼ੀਸ਼ਾ ਸਿੰਘ ਜੀ ਜਦੋਂ ਅੰਮ੍ਰਿਤਸਰ ਆਏ ਤਾਂ ਸੰਤਾਂ ਆਖਿਆ ਕਿ ਇਹ ਸਾਰੇ ਸਿੰਘ ਆਪਣੀ ਮਰਜੀ ਨਾਲ ਇੱਥੇ ਰਹਿ ਰਹੇ ਹਨ, ਮੈਂ ਇਹਨਾਂ ਨੂੰ ਇੱਥੋਂ ਜਾਣ ਲਈ ਨਹੀਂ ਕਹਿ ਸਕਦਾ।ਜੀਹਨੇ ਜਾਣੈ ਆਪਣੀ ਮਰਜੀ ਨਾਲ ਜਾ ਸਕਦਾ।ਇਹ ਸੁਣ ਕੇ ਬਾਬਾ ਜੀ ਆਖਣ ਲੱਗੇ-"ਸਾਡੇ ਸਿੰਘ ਵੀ ੁੱਧ ਵਿੱਚ ਸੇਵਾ ਕਰ ਰਹੇ ਨੇ ....ਇਹ ਸਾਡੇ ਲਈ ਚਾਅ ਵਾਲੀ ਗਲ ਹੈ.....।"

ੂਨ_1984 ਨੂੰ ਜਦੋਂ ਫੌਜ ਨੇ ਦਰਬਾਰ ਸਾਹਿਬ ਵਲ ਤਾਬੜਤੋੜ ਗੋਲੀ ਚਲਾਈ ਤਾਂ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ।ਕਾਰ ਸੇਵਾ ਵਾਲੇ 4-5 ਸਿੰਘ ਉਗਰਾਹੀ ਲਈ ਜਲੰਧਰ ਵਲ ਗਏ ਸਨ,ਖਬਰ ਸੁਣਦੇ ਹੀ ਅੰਮ੍ਰਿਤਸਰ ਮੁੜ ਪਏ।ਕਾਰ ਸੇਵਾ ਵਾਲੇ ਜਥੇ ਦੇ ਭਾਈ ਸ਼ੇਰ ਸਿੰਘ ਫੌਜੀ, ਜਥੇਦਾਰ ਗੁਰਨਾਮ ਸਿੰਘ,ਤੇ ਜਥੇਦਾਰ ਦਲਬੀਰ ਸਿੰਘ ਭਲਵਾਨ ਥਾਂ-ਥਾਂ ਮੋਰਚੇ ਬਣਵਾ ਰਹੇ ਸਨ। ੁਬੇਗ_ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਂ-ਥਾਂ ਮੋਰਚਾਬੰਦੀ ਦਾ ਕੰਮ ਤੇਜੀ ਨਾਲ ਚਲ ਰਿਹਾ ਸੀ।ਕਾਰਸੇਵਾ ਵਾਲੇ ਇਸ ਜਥੇ ਨੇ ਹੁਣ ਤਕ ਹੱਥੀਂ ਸਖਤ ਕੰਮ ਕੀਤੇ ਹੋਏ ਸਨ, ਜਿਸ ਕਰਕੇ ਉਹ ਹਰ ਥਾਂ, ਉੱਚੀਆਂ ਮੰਜਿਲਾਂ ਤੇ ਵੀ ਸੀਮਿੰਟ, ਇੱਟਾਂ, ਬਜਰੀ ਖਿੱਚ ਕੇ ਲੈ ਜਾਂਦੇ ਸਨ।ਉਹਨਾਂ ਦੇ ਹੁਨਰ ਨੇ ਬਹੁਤ ਕਮਾਲ ਦਿਖਾਇਆ।ਆਖਰੀ ਪਲਾਂ ਚ ਉੱਪਰ ਉਹਨਾਂ ਵਲੋਂ ਕੀਤੀ ਮੋਰਚਾਬੰਦੀ ਨੇ ਹੀ ਫੌਜ ਦੇ ਨਾਸੀਂ ਧੂੰਆਂ ਲਿਆਂਦਾ, ਕਿਉਂਕਿ ਇਸ ਨਵੀਂ ਮੋਰਚਾਬੰਦੀ ਦੀ ਫੌਜ ਨੂੰ ਕੋਈ ਖਬਰ ਨਹੀਂ ਸੀ।

ਮੋਰਚੇ ਬਣਾਉਣ ਤੋਂ ਬਾਅਦ ਕਾਰਸੇਵਾ ਵਾਲਿਆਂ ਬੰਦੂਕਾਂ ਨਾਲ ਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ।ਕੁਝ ਸਿੰਘ ਲੰਗਰ ਹਾਲ ਦੀ ਛੱਤ ਤੋਂ ਅਤੇ ਕੁਝ #ਅਕਾਲ_ਤਖਤ_ਸਾਹਿਬ ਵਾਲੇ ਪਾਸੇ ਫੌਜੀ ਕਾਰਵਾਈ ਦਾ ਜਵਾਬ ਦੇ ਰਹੇ ਸਨ।
ਅਕਾਲ ਤਖਤ ਸਾਹਿਬ ਦੇ ਬਰਾਬਰ ਲਾਲ ਇੱਟਾਂ ਦੀ ਇਮਾਰਤ ਵਾਲੇ ਪਾਸਿਓਂ ਰਾਤੀਂ 8 ਕੁ ਵਜੇ ਫੌਜੀਆਂ ਹਮਲਾ ਬੋਲਿਆ।ਪਾਪੜਾਂ ਵਾਲੇ ਬਜਾਰ ਵਿੱਚ ਦੀ ਲੰਘ ਕੇ ਆਏ ਫੌਜੀਆਂ ਨੂੰ ਲੱਗਾ ਹੋਏਗਾ ਕਿ ਸਹਿਜੇ ਹੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੰਤਾਂ ਨੂੰ ਫੜ ਲਵਾਂਗੇ, ਪਰ ਉਹਨਾਂ ਨੂ ਕੀ ਪਤਾ ਕਿ ਉੱਪਰ ਕਾਰਸੇਵਾ ਵਾਲੇ ਦੇਸੀ ਬੰਬ ਲਈ ਬੈਠੇ ਹਨ।ਸਿੰਘਾਂ ਨੇ ਦੇਸੀ ਬੰਬਾਂ ਨਾਲ ਅਜਿਹੀ ਸੇਵਾ ਕੀਤੀ ਕਿ ਫੌਜੀਆਂ ਵਲੋਂ 'ਮਾਰ ਦੀਏ, ਮਾਰ ਦੀਏ' ਹੀ ਸੁਣਦਾ ਸੀ।ਤੁਰੰਤ ਹੀ ਫੌਜੀ ਜੀਪ ਲਿਆਂਦੀ ਗਈ , ਜਿਸ ਉਪਰ ਤੋਪ ਬੀੜੀ ਸੀ।ਜਥੇ ਨੇ ਇਹ ਜੀਪ ਵੀ ਨਾ ਹਿੱਲਣ ਦਿੱਤੀ।
ਕਾਰ ਸੇਵਾ ਵਾਲਿਆਂ ਦੇ ਕੁਝ ਸਿੰਘ ਦਮਦਮੀ ਟਕਸਾਲ ਦੇ ਪ੍ਰਸਿੱਧ ਜੁਝਾਰੂ #ਭਾਈ_ਦਲਬੀਰ_ਸਿੰਘ_ਅਭਿਆਸੀ ਨਾਲ ਲੰਗਰ ਹਾਲ ਤੇ ਡਟੇ ਹੋਏ ਸਨ।ਭਾਈ ਅਭਿਆਸੀ ਨੇ ਸਵੇਰ ਦੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਵਲ ਵੇਖਿਆ ਤੇ ਬਾਕੀ ਸਿੰਘਾਂ ਨੂੰ ਦੱਸਿਆ ਕਿ ਸੰਤ ਜੀ , ਭਾਈ ਅਮਰੀਕ ਸਿੰਘ ਬਾਕੀ ਸਿੰਘਾਂ ਨਾਲ ਅੰਦਰੋਂ ਜੈਕਾਰੇ ਗੁੰਜਾਉਂਦੇ ਹੋਏ ਨਿਕਲੇ ਤੇ ਸ਼ਹੀਦ ਹੋ ਗਏ ਹਨ।ਫਿਰ ਸਾਰੇ ਸਿੰਘਾਂ ਨੇ ਅਰਦਾਸ ਕੀਤੀ ਕਿ 'ਹੇ ਵਾਹਿਗੁਰੂ ਸਾਨੂੰ ਬਲ ਬਖਸੋ ਕਿ ਅਸੀਂ ਆਖਰੀ ਸਾਹ ਤੇ ਆਖਰੀ ਗੋਲੀ ਤਕ ਦੁਸ਼ਮਣ ਨਾਲ ਲੜ ਸਕੀਏ....।' 6 ਜੂਨ ਤਕ ਸਿੰਘਾਂ ਜੰਗ ਮਘਾਈ ਰੱਖੀ।6 ਜੂਨ ਦੀ ਸ਼ਾਮ ਤਕ ਸਭ ਪਾਸੇ ਭਾਰਤੀ ਫੌਜ ਦਾ ਕਬਜਾ ਹੋ ਗਿਆ ਸੀ।
ਕਾਰਸੇਵਾ ਵਾਲੇ ਜਥੇ ਦੇ 35 ਸਿੰਘਾਂ ਚੋਂ 30 ਸਿੰਘ ਇਸ ਧਰਮ ਯੁੱਧ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ।
ਬਾਕੀ ਸਿੰਘ ਲੰਮਾ ਸਮਾਂ ਵੱਖ ਵੱਖ ਜੇਲਾਂ ਚ ਕੈਦ ਰਹੇ।🙏🏼

Address

Gurudawara Satkartaria Sahib
Batala
143505

Telephone

+919814384190

Website

Alerts

Be the first to know and let us send you an email when Miri Piri Sewa Society Batala posts news and promotions. Your email address will not be used for any other purpose, and you can unsubscribe at any time.

Contact The Organization

Send a message to Miri Piri Sewa Society Batala:

Share