28/05/2026
ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਹੈ ਕਿਲ੍ਹਾ 'ਗੋਬਿੰਦਗੜ੍ਹ'
ਅੰਮ੍ਰਿਤਸਰ ਸਥਿਤ ਕਿਲ੍ਹਾ ਗੋਬਿੰਦਗੜ੍ਹ ਸਿੱਖ ਇਤਿਹਾਸ ਦਾ ਉਹ ਤਵਾਰੀਖ਼ੀ ਪੰਨਾ ਹੈ ਜਿਸ ਵਿਚੋਂ ਸਿੱਖ ਮਿਸਲਾਂ ਦੇ ਸੰਘਰਸ਼ ਤੋਂ ਲੈ ਕੇ ਸਰਕਾਰ-ਏ-ਖ਼ਾਲਸਾ ਦੇ ਸ਼ਾਨਦਾਰ ਦੌਰ ਦੀ ਝਲਕ ਦੇਖੀ ਜਾ ਸਕਦੀ ਹੈ। ਕਿਲ੍ਹਾ ਗੋਬਿੰਦਗੜ੍ਹ ਸਰਕਾਰ ਖ਼ਾਲਸਾ ਜੀ ਦਾ ਪ੍ਰਮੁੱਖ ਕਿਲ੍ਹਾ ਸੀ ਅਤੇ ਦੁਨੀਆਂ ਦਾ ਪ੍ਰਸਿੱਧ ਕੋਹੇਨੂਰ ਹੀਰਾ ਵੀ ਕਦੀ ਇਸ ਕਿਲ੍ਹੇ ਦੀ ਸ਼ਾਨ ਰਿਹਾ ਹੈ। ਅੰਮ੍ਰਿਤਸਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ 43 ਏਕੜ ਰਕਬੇ ਵਿੱਚ ਬਣਾਏ ਗਏ ਇਸ ਕਿਲ੍ਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਹਮਲਾਵਰਾਂ ਤੋਂ ਸੁਰੱਖਿਅਤ ਰੱਖਿਆ ਅਤੇ ਆਪਣੀ ਵਿਲੱਖਣ ਪਛਾਣ ਕਾਰਨ ਇਹ ਕਿਲ੍ਹਾ ਅੱਜ ਤੱਕ ਸ਼ਾਨਦਾਰ ਇਤਿਹਾਸਕ ਜ਼ਖੀਰਿਆਂ ਵਿਚ ਸ਼ਾਮਲ ਹੈ।
18ਵੀਂ ਸਦੀ ਦੇ ਅੱਧ ਵਿੱਚ ਜਦੋਂ ਸਿੱਖ ਮਿਸਲਾਂ ਨੇ ਆਪਣੀ ਬਹਾਦਰੀ ਨਾਲ ਅਫ਼ਗਾਨਾਂ ਤੇ ਮੁਗਲਾਂ ਨੂੰ ਪੰਜਾਬ ਵਿਚੋਂ ਬਾਹਰ ਕੱਢ ਕੇ ਪੰਜਾਬ ਵਿੱਚ ਆਪੋ-ਆਪਣੇ ਇਲਾਕੇ ਵਿੱਚ ਖ਼ਾਲਸਾਈ ਪਰਚਮ ਲਹਿਰਾ ਦਿੱਤੇ ਤਾਂ ਮਿਸਲਾਂ ਵਿਚੋਂ ਸਭ ਤੋਂ ਤਾਕਤਵਰ ਮਿਸਲ ਭੰਗੀ ਮਿਸਲ ਨੇ ਅੰਮ੍ਰਿਤਸਰ ਨੂੰ ਆਪਣੇ ਪ੍ਰਬੰਧ ਅਧੀਨ ਲੈ ਲਿਆ। ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਭੰਗੀ ਦੀ ਅਗਵਾਈ ਹੇਠ ਸੰਨ 1760 ਵਿੱਚ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਇੱਕ ਕੱਚਾ ਕਿਲ੍ਹਾ ਉਸਾਰਿਆ ਗਿਆ। ਸਿੱਖਾਂ ਵੱਲੋਂ ਰਾਮਰੌਣੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਉਸਾਰਿਆ ਜਾਣ ਵਾਲਾ ਇਹ ਦੂਜਾ ਕਿਲ੍ਹਾ ਸੀ। ਉਸ ਸਮੇਂ ਮਹਿਜ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ਮਿੱਟੀ ਦੇ ਕਿਲ੍ਹੇ ਤੇ ਭੰਗੀਆਂ ਦੁਆਰਾ ਬਣਵਾਏ ਜਾਣ ਕਰਕੇ ਭੰਗੀਆਂ ਦੇ ਕਿਲ੍ਹੇ ਵਜੋਂ ਜਾਣਿਆ ਜਾਂਦਾ ਸੀ। ਸਮਾਂ ਬੀਤਿਆ ਸਾਲ 1800 ਨੂੰ ਗੁੱਜਰ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਗੁਰਦਿੱਤ ਸਿੰਘ ਭੰਗੀ ਨੇ ਮਿਸਲ ਦੀ ਵਾਗਡੋਰ ਆਪਣੀ ਮਾਂ ਮਾਈ ਸੁੱਖਾਂ ਦੀ ਮਦਦ ਨਾਲ ਸੰਭਾਲੀ ਤਾਂ ਮਿਸਲ ਵਿੱਤੀ ਸੰਕਟਾਂ `ਚ ਘਿਰ ਗਈ।
ਮਹਾਰਾਜਾ ਰਣਜੀਤ ਸਿੰਘ ਜੋ ਉਸ ਸਮੇਂ ਲਾਹੌਰ ਵਿੱਚ ਕਾਬਜ਼ ਸੀ ਅਤੇ ਉਹ ਪੰਜਾਬ ਦੀ ਰਾਜਨੀਤਿਕ ਰਾਜਧਾਨੀ ਲਾਹੌਰ ਅਤੇ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨੂੰ ਮਿਲਾਉਣਾ ਚਾਹੁੰਦਾ ਸੀ। ਰਣਜੀਤ ਸਿੰਘ ਅੰਮ੍ਰਿਤਸਰ ਵਿਖੇ ਆਪਣੇ ਅਧਿਕਾਰ ਤੋਂ ਬਗੈਰ ਆਪਣੇ ਆਪ ਨੂੰ ਅਧੂਰਾ ਸਮਝਦਾ ਸੀ।
ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਆਪਣੀ ਕਿਤਾਬ `ਹਿਸਟਰੀ ਆਫ਼ ਸਿੱਖਸ` ਦੇ ਭਾਗ ਪੰਜਵੇਂ ਵਿੱਚ ਲਿਖਦੇ ਹਨ ਕਿ ਰਣਜੀਤ ਸਿੰਘ ਨੇ ਮਾਈ ਸੁੱਖਾਂ ਕੋਲ ਪੇਸ਼ਕਸ਼ ਭੇਜੀ ਕਿ ਉਹ ਅੰਮ੍ਰਿਤਸਰ ਸ਼ਹਿਰ ਅਤੇ ਕਿਲ੍ਹਾ ਗੋਬਿੰਦਗੜ੍ਹ ਉਸ ਦੇ ਹਵਾਲੇ ਕਰ ਦੇਵੇ। ਮਾਈ ਸੁੱਖਾਂ ਵੱਲੋਂ ਰਣਜੀਤ ਸਿੰਘ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਗਈ। ਇਸ ਤੋਂ ਬਾਅਦ ਸੰਨ 1802 ਦੇ ਦਸੰਬਰ ਮਹੀਨੇ ਵਿੱਚ ਰਣਜੀਤ ਸਿੰਘ ਨੇ ਆਪਣੀ ਸੱਸ ਅਤੇ ਕਨ੍ਹਈਆ ਮਿਸਲ ਦੀ ਮਿਸਲਦਾਰ ਸਰਦਾਰਨੀ ਸਦਾ ਕੌਰ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਅੰਮ੍ਰਿਤਸਰ ਉੱਪਰ ਚੜ੍ਹਾਈ ਕਰ ਦਿੱਤੀ। ਭੰਗੀ ਮਿਸਲ ਦੀ ਸਰਦਾਰਨੀ ਮਾਈ ਸੁੱਖਾਂ ਅਤੇ ਉਸ ਦੇ ਪੁੱਤਰ ਗੁਰਦਿੱਤ ਸਿੰਘ ਵੱਲੋਂ ਅੰਮ੍ਰਿਤਸਰ ਨੂੰ ਆਪਣੇ ਅਧੀਨ ਰੱਖਣ ਲਈ ਪੂਰਾ ਯਤਨ ਵੀ ਕੀਤਾ ਗਿਆ ਪਰ ਰਣਜੀਤ ਸਿੰਘ ਅੱਗੇ ਕੋਈ ਵਾ-ਪੇਸ਼ ਨਾ ਜਾਂਦੀ ਦੇਖ ਕੇ ਆਖ਼ਰ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਕਿਲ੍ਹੇ `ਰਾਮਗੜ੍ਹ` ਵਿਖੇ ਜਾ ਕੇ ਸ਼ਰਨ ਲੈਣੀ ਪਈ। ਰਣਜੀਤ ਸਿੰਘ ਨੇ ਗੋਬਿੰਦਗੜ੍ਹ ਕਿਲ੍ਹੇ, ਜਮਾਜਮਾ ਤੋਪ ਸਮੇਤ ਅੰਮ੍ਰਿਤਸਰ ਸਥਿਤ ਭੰਗੀ ਮਿਸਲ ਦੇ ਸਾਰੇ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ। ਕਿਲ੍ਹਾ ਫ਼ਤਹਿ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਤੇ ਭੰਗੀ ਸਰਦਾਰਾਂ ਨੂੰ ਕਈ ਪਿੰਡਾਂ ਦੀ ਜਗੀਰ ਦੇ ਦਿੱਤੀ।
ਅੰਮ੍ਰਿਤਸਰ ਵਿਖੇ ਗੁੱਜਰ ਸਿੰਘ ਭੰਗੀ ਦਾ ਕਿਲ੍ਹਾ, ਜਿਸਨੂੰ ਕਿਲਾ ਭੰਗੀਆਂ ਅਤੇ ਲੋਹਗੜ੍ਹ ਵੀ ਕਿਹਾ ਜਾਂਦਾ ਸੀ, ਦਾ ਨਾਮ ਬਦਲ ਕੇ ਗੋਬਿੰਦਗੜ੍ਹ ਕਿਲ੍ਹਾ ਰੱਖਿਆ ਗਿਆ। ਇਸਨੂੰ ਮਹਾਰਾਜਾ ਰਣਜੀਤ ਸਿੰਘ ਨੇ 1808-09 ਵਿੱਚ ਮੁੜ ਤਿਆਰ ਕਰਵਾਇਆ। ਇਸ ਕਿਲ੍ਹੇ ਨੂੰ ਖ਼ਜ਼ਾਨੇ ਵਜੋਂ ਵਰਤਿਆ ਜਾਂਦਾ ਸੀ, ਜਿੱਥੇ ਨਕਦ ਰਕਮ, ਗਹਿਣੇ, ਹੀਰੇ ਜਿਵੇਂ ਕੋਹਿਨੂਰ ਅਤੇ ਹੋਰ ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ।
ਇਸਦੇ ਚਾਰੋਂ ਪਾਸੇ ਕੱਚੀਆਂ ਇੱਟਾਂ ਦੀ ਇੱਕ ਵੱਡੀ ਦੀਵਾਰ ਸੀ, ਜਿਸ ਵਿੱਚ 8 ਬੁਰਜ ਅਤੇ 2 ਵੱਡੇ ਦਰਵਾਜ਼ੇ ਸਨ। ਇਸਦੇ ਆਲੇ ਦੁਆਲੇ ਪੱਕੀਆਂ ਇੱਟਾਂ ਅਤੇ ਚੂਨੇ ਨਾਲ ਬਣੀ ਇੱਕ ਡੂੰਘੀ ਅਤੇ ਚੌੜੀ ਖਾਈ ਸੀ। ਦੋਵੇਂ ਦਿਓੜੀਆਂ ਦੇ ਬਾਹਰ ਵੱਡੇ ਦਮਦਮੇ ਬਣਾਏ ਗਏ ਸਨ। ਲਗਭਗ 2,000 ਸਿਪਾਹੀ ਹਮੇਸ਼ਾਂ ਇਸਦੀ ਰੱਖਿਆ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਲ੍ਹਾ ਗੋਬਿੰਦਗੜ੍ਹ ਦੀ ਦੇਖਭਾਲ ਇਮਾਮ-ਉਦ-ਦੀਨ ਨੂੰ ਸੌਂਪੀ ਗਈ ਸੀ, ਜੋ ਫਕੀਰ ਅਜ਼ੀਜ਼-ਉਦ-ਦੀਨ ਦਾ ਭਰਾ ਸੀ।
ਮੁੜ ਉਸਾਰੀ ਤੋਂ ਬਾਅਦ ਮਿੱਟੀ ਦੇ ਕਿਲ੍ਹੇ ਤੋਂ ਬਦਲ ਇਹ ਆਲੀਸ਼ਾਨ ਕਿਲ੍ਹੇ `ਚ ਤਬਦੀਲ ਹੋ ਗਿਆ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ ਅਤੇ ਉਹ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਿਲ੍ਹਾ ਗੋਬਿੰਦਗੜ੍ਹ ਵਿਖੇ ਵੀ ਆਉਂਦੇ ਸਨ। ਸਰਕਾਰ ਖ਼ਾਲਸਾ ਦੇ ਸਮੇਂ ਕਿਲ੍ਹਾ ਗੋਬਿੰਦਗੜ੍ਹ ਨੇ ਇਤਿਹਾਸ ਦਾ ਬਹੁਤ ਸ਼ਾਨਦਾਰ ਦੌਰ ਦੇਖਿਆ ਅਤੇ ਇਹ ਕਿਲ੍ਹਾ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ। ਸਿੱਖਾਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਸੁਰੱਖਿਆ ਲਈ ਬਣਾਇਆ ਗਿਆ ਇਹ ਦੂਸਰਾ ਕਿਲ੍ਹਾ ਇਤਿਹਾਸ ਵਿੱਚ ਆਪਣਾ ਖਾਸ ਮੁਕਾਮ ਹਾਸਲ ਚੁੱਕਾ ਸੀ।
ਭਾਵੇਂ ਕਿ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਾਅਦ ਵਿੱਚ ਅੰਮ੍ਰਿਤਸਰ ਵਿਖੇ `ਰਾਮ ਬਾਗ` ਵਿੱਚ ਆਪਣੇ ਲਈ ਸ਼ਾਹੀ ਰਿਹਾਇਸ਼ ਵੀ ਬਣਾ ਲਈ ਸੀ ਪਰ ਮਹਰਾਜਾ ਰਣਜੀਤ ਸਿੰਘ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਅਕਸਰ ਹੀ ਕਿਲ੍ਹਾ ਗੋਬਿੰਦਗੜ੍ਹ ਵਿਖੇ ਵੀ ਜਾਂਦੇ ਸਨ ਅਤੇ ਆਪਣੇ ਸਿੱਖ ਜਰਨੈਲਾਂ ਅਤੇ ਫ਼ੌਜਾਂ ਨੂੰ ਮਿਲਦੇ ਸਨ।
27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਉਤਰਾਧਿਕਾਰੀ ਬਣੇ ਖੜਕ ਸਿੰਘ, ਕੰਵਰ ਨੌ ਨਿਹਾਲ, ਸ਼ੇਰ ਸਿੰਘ ਦੇ ਕਤਲਾਂ ਤੋਂ ਬਾਅਦ ਅੰਗਰੇਜ਼ ਹਕੂਮਤ ਨੇ 29 ਮਾਰਚ 1849 ਨੂੰ ਖ਼ਾਲਸਾ ਰਾਜ ਦੇ ਆਖਰੀ ਵਾਰਸ ਦਲੀਪ ਸਿੰਘ ਤੋਂ ਧੋਖੇ ਅਤੇ ਗਦਾਰੀ ਨਾਲ ਰਾਜ ਹਥਿਆ ਲਿਆ ਅਤੇ ਸਰਕਾਰ-ਏ-ਖ਼ਾਲਸਾ ਨੂੰ ਖਤਮ ਕਰਕੇ ਅੰਗਰੇਜ਼ੀ ਸਾਮਰਾਜ `ਚ ਸ਼ਾਮਲ ਕਰ ਲਿਆ।
ਸਿੱਖ ਰਾਜ ਦੇ ਪਤਨ ਤੋਂ ਬਾਅਦ ਵਾਰੀ ਆਈ ਅੰਗਰੇਜ਼ੀ ਹੁਕਮਰਾਨਾਂ ਦੀ। ਅੰਗਰੇਜ਼ ਹੁਕਮਰਾਨਾਂ ਨੇ ਆਪਣੀ ਲੋੜ ਮੁਤੱਲਕ ਕਿਲ੍ਹਾ ਗੋਬਿੰਦਗੜ੍ਹ ਦੀ ਰੂਪ-ਰੇਖਾ `ਚ ਤਬਦੀਲੀ ਕੀਤੀ ਤੇ ਕਿਲ੍ਹੇ `ਚ ਫਾਂਸੀ ਘਰ, ਦਰਬਾਰ ਹਾਲ, ਕਲੋਰੋਨੋਮ ਘਰ, ਡਾਇਰ ਬੰਗਲੇ ਜਿਹੀਆਂ ਇਮਾਰਤਾਂ ਨੂੰ ਸ਼ੁਮਾਰ ਕੀਤਾ। ਸੰਨ 1947 ਦੀ ਵੰਡ ਸਮੇਂ ਹੋਏ ਕਤਲ-ਏ-ਆਮ ਦੇ ਸਮੇਂ ਕਿਲ੍ਹਾ ਗੋਬਿੰਦਗੜ੍ਹ ਨੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਮੁਹਾਜ਼ਰਾਂ ਦੀ ਸ਼ਰਨਾਗਤ ਦਾ ਕੰਮ ਵੀ ਬਖ਼ੂਬੀ ਨਿਭਾਇਆ।
ਸੰਨ 1947 ਤੋਂ ਬਾਅਦ ਕਿਲ੍ਹਾ ਗੋਬਿੰਦਗੜ੍ਹ ਭਾਰਤੀ ਫ਼ੌਜ ਅਧੀਨ ਆ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਕਿਲ੍ਹੇ ਅੰਦਰ ਜਾਣ ਦੀ ਪਾਬੰਦੀ ਲੱਗ ਗਈ। ਪੰਜਾਬ ਸਰਕਾਰ ਨੇ ਸੰਨ 1964 ਵਿੱਚ ਇਸ ਕਿਲ੍ਹੇ ਨੂੰ ਸੁਰੱਖਿਅਤ ਇਤਿਹਾਸਕ ਸਮਾਰਕ ਦਾ ਦਰਜਾ ਦੇ ਦਿੱਤਾ। ਪੰਜਾਬ ਸਰਕਾਰ ਨੇ ਸੰਨ 2012 ਵਿੱਚ ਇਸ ਇਤਿਹਾਸਕ ਕਿਲ੍ਹੇ ਦੀ ਮੁਰੰਮਤ ਕਰਵਾ ਕੇ ਸੰਨ 2017 `ਚ ਇਸ ਕਿਲ੍ਹੇ ਦੇ ਸ਼ਾਹੀ ਦਰਵਾਜ਼ੇ ਆਮ ਜਨਤਾ ਲਈ ਖੋਲ੍ਹ ਦਿੱਤੇ।
ਅੱਜ ਇਸ ਕਿਲ੍ਹੇ ਵਿੱਚ ਪੁਰਾਤਨ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਤੋਸ਼ਾਖਾਨਾ, ਜਿਸ `ਚ ਪੁਰਾਣੇ ਸਮੇਂ ਦੇ ਸਿੱਕਿਆਂ ਤੇ ਕੋਹਿਨੂਰ ਹੀਰੇ ਦੀ ਹੂ-ਬ-ਹੂ ਨਕਲ ਨੂੰ ਸ਼ੁਮਾਰ ਕੀਤਾ ਗਿਆ ਹੈ। ਇੱਥੇ 1863 ਦੀ ਇਕ ਘੰਟੀ ਹੈ, ਜੋ ਕਿ ਸ਼ੈਕਲਡ, ਯੂਕੇ ਵਿਚ ਬਣੀ ਹੈ, ਉਹ ਵੀ ਦੇਖੀ ਜਾ ਸਕਦੀ ਹੈ। ਡਾਇਰ ਬੰਗਲੇ ਨੂੰ ਬਦਲ ਅਜਾਇਬ ਘਰ ਬਣਾਇਆ ਗਿਆ ਹੈ, ਜਿਸ `ਚ ਸਿਲੀਕੋਨ ਦੇ ਬੁੱਤ ਰੱਖੇ ਗਏ ਹਨ ਜੋ ਕਿ ਸਜੀਵ ਜਾਪਦੇ ਹਨ। ਨਵੀਆਂ ਤਕਨੀਕਾਂ ਭਾਵ ਸੱਤ-ਡੀ-ਸ਼ੋਅ, ਕੰਧਾਂ ਬੋਲਦੀਆਂ ਲੇਜ਼ਰ ਸ਼ੋਅ ਦੇ ਨਾਲ ਲੋਕਾਂ ਨੂੰ ਪੁਰਾਣੇ ਇਤਿਹਾਸ `ਚ ਲਿਜਾ ਕੇ ਇਤਿਹਾਸ ਨਾਲ ਤਾਰੁੱਖ ਕਰਵਾਇਆ ਜਾਂਦਾ ਹੈ।
ਕਿਲ੍ਹੇ ਦੇ ਵਿਹੜੇ ਬਣੇ ਮੰਚ `ਤੇ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜੇ ਇਲਾਵਾ ਗੱਤਕਾ ਦੀਆਂ ਪੇਸ਼ਕਾਰੀਆਂ ਰਾਹੀਂ ਸੈਲਾਨੀਆਂ ਦਾ ਮਨ ਮੋਹਿਆ ਜਾਂਦਾ ਹੈ। ਅੰਮ੍ਰਿਤਸਰੀ ਲਾਜ਼ੀਜ਼ ਖਾਣਿਆਂ ਦੀ ਭਰਮਾਰ ਵਾਲਾ ਅੰਮ੍ਰਿਤਸਰੀ ਜ਼ਾਇਕਾ, ਪੰਜਾਬੀ ਪਹਿਰਾਵਿਆਂ ਦਾ ਹਾਟ ਬਾਜ਼ਾਰ, ਵੱਖੋ-ਵੱਖ ਖੇਡਾਂ, ਊਠ ਤੇ ਘੋੜੇ ਦੀ ਸਵਾਰੀ ਆਦਿ ਪੰਜਾਬ ਦੇ ਬਹੁਰੰਗਾਂ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਕਿਲ੍ਹਾ ਗੋਬਿੰਦਗੜ੍ਹ ਨੇ ਭਾਂਵੇ ਅੱਜ ਵੀ ਆਪਣੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਿਆ ਹੋਇਆ ਹੈ। ਅੰਮ੍ਰਿਤਸਰ ਆਉਂਦੇ ਦੇਸ਼-ਵਿਦੇਸ਼ ਦੇ ਸੈਲਾਨੀ ਹੋਰ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਇਲਾਵਾ ਕਿਲ੍ਹਾ ਗੋਬਿੰਦਗੜ੍ਹ ਵੀ ਪਹੁੰਚਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਬਹੁਤ ਘੱਟ ਪੰਜਾਬੀ ਕਿਲ੍ਹਾ ਗੋਬਿੰਦਗੜ੍ਹ ਨੂੰ ਦੇਖਣ ਲਈ ਪਹੁੰਚਦੇ ਹਨ। ਏਹੀ ਹਾਲ ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਰਾਮ ਬਾਗ ਅਤੇ ਉਸ ਵਿੱਚ ਬਣੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦਾ ਹੈ, ਓਸ ਬਾਰੇ ਵੀ ਬਹੁਤੇ ਪੰਜਾਬੀਆਂ ਨੂੰ ਜਾਣਕਾਰੀ ਨਹੀਂ ਹੈ।ਕਿਲ੍ਹਾ ਗੋਬਿੰਦਗੜ੍ਹ ਕੇਵਲ ਇੱਟਾਂ ਤੇ ਗਾਰੇ ਦੀਆਂ ਦੀਵਾਰਾਂ ਦਾ ਕਿਲ੍ਹਾ ਹੀ ਨਹੀਂ ਹੈ ਇਹ ਸਿੱਖ ਇਤਿਹਾਸ ਦੇ ਉਹ ਗੌਰਵਮਈ ਪੰਨੇ ਹਨ, ਜਿਨ੍ਹਾਂ ਉਪਰ ਪੰਜਾਬੀ ਮਾਣ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਇਸ ਕਿਲ੍ਹੇ ਨੂੰ ਕਿਸੇ ਵੀ ਤਰ੍ਹਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਘੱਟ ਨਹੀਂ ਸੀ ਬਣਾਇਆ। ਜੇਕਰ ਸਿੱਖ ਮਿਸਲਾਂ ਦੇ ਦੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਾਨ ਨੂੰ ਦੇਖਣਾ ਤੇ ਮਹਿਸੂਸ ਕਰਨਾ ਹੋਵੇ ਤਾਂ ਕਿਲ੍ਹਾ ਗੋਬਿੰਦਗੜ੍ਹ ਇੱਕ ਬੇਹਤਰੀਨ ਥਾਂ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਉੱਪਰ ਬਣੇ ਸਰਕਾਰ ਖ਼ਾਲਸਾ ਜੀ ਦੇ ਇਸ ਸ਼ਾਹੀ ਕਿਲ੍ਹੇ ਗੋਬਿੰਦਗੜ੍ਹ ਦਾ ਮਰਤਬਾ ਹਮੇਸ਼ਾਂ ਉੱਚਾ ਰਹੇਗਾ।
- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574
Gobindgarh Fort: The Pride of Amritsar City
Gobindgarh Fort is a glorious historical monument that reflects the struggles of the Sikh Misls as well as the grandeur of the Sarkar-e-Khalsa period. Gobindgarh Fort served as one of the principal forts of the Khalsa Raj, and the world-famous Koh-i-Noor diamond was once preserved within its walls. Built over an area of 43 acres to safeguard the holy city of Amritsar, the fort protected the city from invaders and earned a unique identity that continues to make it one of Punjab’s most remarkable historical treasures.
In the middle of the 18th century, when the Sikh Misls drove the Afghans and Mughals out of Punjab through their bravery and established Khalsa rule over their respective territories, the powerful Bhangi Misl took control of Amritsar. Under the leadership of Sardar Gujar Singh Bhangi, a mud fort was constructed in 1760 primarily for the defense of Amritsar. This was the second fort built by the Sikhs in Amritsar after Ram Rauni. Since it was initially built of mud, it came to be known as the “Mud Fort,” and because it was built by the Bhangis, it was also called the “Fort of the Bhangis.”
After the death of Gujar Singh Bhangi in 1800, the leadership of the misl passed to Gurdit Singh Bhangi under the guidance of his mother Mai Sukhan. However, the misl gradually fell into financial difficulties.
At that time, Maharaja Ranjit Singh had already established his authority over Lahore and wished to unite Lahore, the political capital of Punjab, with Amritsar, the spiritual capital of the Sikhs. He considered himself incomplete without authority over Amritsar.
According to renowned historian Hari Ram Gupta in Volume V of his book History of the Sikhs, Maharaja Ranjit Singh sent a proposal to Mai Sukhan requesting her to hand over Amritsar city and Gobindgarh Fort to him. Mai Sukhan rejected the proposal. Consequently, in December 1802, Maharaja Ranjit Singh, along with his mother-in-law and Kanhaiya Misl chief Sardarni Sada Kaur, and Fateh Singh Ahluwalia, launched an attack on Amritsar.
Mai Sukhan and her son Gurdit Singh tried their best to retain control of Amritsar, but realizing they could not withstand Maharaja Ranjit Singh’s power, they eventually sought refuge in the Ramgarh Fort of Sardar Jassa Singh Ramgarhia. Maharaja Ranjit Singh took control of Gobindgarh Fort, the Zamzama cannon, and all the territories of the Bhangi Misl in Amritsar. After his victory, he visited Sri Darbar Sahib to offer prayers and thanksgiving. Maharaja Ranjit Singh later granted several villages as jagirs to Mai Sukhan and the Bhangi Sardars.
The fort built by Gujar Singh Bhangi in Amritsar, also known as Qila Bhangian and Lohgarh, was renamed Gobindgarh Fort. Maharaja Ranjit Singh rebuilt and strengthened it during 1808–09. The fort was used as a treasury where cash, jewelry, precious diamonds including the Koh-i-Noor, and other valuables were preserved.
The fort was surrounded by a massive wall of unbaked bricks, featuring eight towers and two large gateways. Around it was a deep and wide moat constructed with burnt bricks and lime. Large defensive platforms called “damdamas” were built outside the gateways. Around 2,000 soldiers constantly guarded the fort. Maharaja Ranjit Singh entrusted the administration of the fort to Imam-ud-Din, brother of Fakir Aziz-ud-Din.
After reconstruction, the mud fort was transformed into a magnificent and majestic structure. Sher-e-Punjab Maharaja Ranjit Singh frequently visited Amritsar to pay obeisance at Sri Darbar Sahib and often stayed at Gobindgarh Fort during his visits. During the era of Sarkar-e-Khalsa, the fort witnessed many glorious events and became a silent witness to significant moments in Sikh history. Built for the protection of Guru Ram Das Ji’s sacred city, the fort achieved a distinguished place in history.
Although Maharaja Ranjit Singh later built a royal residence at Ram Bagh in Amritsar, he continued to visit Gobindgarh Fort regularly during his visits to the city and met with his Sikh generals and troops there.
After the death of Maharaja Ranjit Singh on June 27, 1839, political instability followed with the assassinations of his successors Kharak Singh, Kanwar Nau Nihal Singh, and Sher Singh. Eventually, on March 29, 1849, the British annexed the Sikh Empire by deceit and treachery from Maharaja Duleep Singh, the last heir of the Khalsa Raj, thereby ending Sarkar-e-Khalsa and merging Punjab into the British Empire.
Following the fall of the Sikh Empire came the era of British rule. The British altered the structure of Gobindgarh Fort according to their requirements and added buildings such as an ex*****on chamber, Darbar Hall, chloronome house, and Dyer Bungalow. During the Partition of 1947 and the horrific massacres associated with it, Gobindgarh Fort also served as a shelter for refugees arriving from West Punjab.
After Independence in 1947, Gobindgarh Fort came under the control of the Indian Army, and public entry into the fort was restricted. In 1964, the Punjab Government declared it a protected historical monument. Later, in 2012, the Punjab Government undertook restoration work, and in 2017, the royal gates of the fort were opened to the public once again.
Today, the fort preserves its original heritage architecture while showcasing attractions such as the Toshakhana, where replicas of old coins and the Koh-i-Noor diamond are displayed. Visitors can also see a bell from 1863 manufactured in Shacklad, UK. The former Dyer Bungalow has been transformed into a museum featuring realistic silicone statues. Modern attractions such as the 7D show and the “Whispering Walls” laser show take visitors back into history and introduce them to Punjab’s glorious past.
The central stage inside the fort hosts traditional Punjabi folk performances including Giddha, Bhangra, and Gatka, captivating tourists from across the world. The fort also offers the flavors of Amritsari cuisine, Punjabi attire markets, various traditional games, camel rides, and horse rides, allowing visitors to experience the vibrant colors of Punjab.
Gobindgarh Fort continues to maintain its royal grandeur even today. Tourists visiting Amritsar from India and abroad often include Gobindgarh Fort in their itinerary along with other religious and historical sites. Surprisingly, however, many Punjabis themselves have yet to visit this magnificent heritage site. The same is true for Ram Bagh and the Maharaja Ranjit Singh Panorama in Amritsar, about which many Punjabis remain unaware.
Gobindgarh Fort is not merely a structure of bricks and mortar; it represents the glorious pages of Sikh history that fill Punjabis with pride. Maharaja Ranjit Singh ensured that this fort of Amritsar was in no way inferior to the Royal Fort of Lahore. Anyone wishing to witness and experience the grandeur of the Sikh Misls and the reign of Maharaja Ranjit Singh must visit Gobindgarh Fort. Named after the Tenth Sikh Guru, Sri Guru Gobind Singh Ji, this royal fort of Sarkar-e-Khalsa shall always hold a place of great honor and dignity.
— Inderjeet Singh Harpura
District Public Relations Officer,
Amritsar.
98155-77575
University Of Lahore
GreatestHighlights
Walled City Lahore Authority والڈ سٹی لاہور اتھارٹی