22/05/2025
ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਰਜਿ ਥਰਨਾਲਾ ਵੱਲੋਂ ਮੈਡੀਕਲ ਗਰੁੱਪ ਜਮਾਤ +2 ਵਿਚੋਂ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬਣੀ ਹਰਸੀਰਤ ਕੌਰ ਜਿਸਨੇ ਕਿ 500/500 ਅੰਕ ਪ੍ਰਾਪਤ ਕਰਦੇ ਬਰਨਾਲਾ ਸ਼ਹਿਰ ਦਾ ਨਾਮ ਚਮਕਾਇਆ ਹੈ। ਸੰਸਥਾ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ। ਇਕ ਸਮੇਂ ਹਰਸੀਰਤ ਕੋਰ ਦੇ ਪਿਤਾ ਸਿਮਰਦੀਪ ਸਿੰਘ ਲੈਕਚਰਾਰ ਅਤੇ ਮਾਤਾ ਅਮਨਦੀਪ ਕੌਰ ਹਿੰਦੀ ਵੀ ਹਾਜ਼ਰ ਸਨ। ਜਿਲ੍ਹਾ ਬਰਨਾਲਾ ਹੀ ਨਹੀਂ ਇਸ ਹੋਣਹਾਰ ਬੱਚੀ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ | ਸੰਸਥਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਅਸੀਂ ਇਕ ਹੋਣਹਾਰ ਬੱਚੀ ਦਾ ਸਨਮਾਨ ਕਰਦੇ ਬੜ੍ਹਾ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਬੱਚਿਆਂ ਨੂੰ ਵੀ ਸੇਧ ਲੈਣ ਲਈ ਇਹ ਬੱਚੀ ਮਾਰਗਦਰਸ਼ਕ ਬਣੇਗੀ। ਸੰਸਥਾ ਦੇ ਚੇਅਰਮੈਨ ਭੁਪਿੰਦਰ ਸਿੰਘ ਝਲੂਰ, ਸਰਪ੍ਰਸਤ ਹਰਦੇਵ ਸਿੰਘ ਬਾਜਵਾ ਨੇ ਕਿਹਾ ਕਿ ਸਟੇਟ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਲਈ ਬੱਚੀ ਦੇ ਮਾਤਾ ਪਿਤਾ ਦਾ ਦੀ ਬਹੁਮੁੱਲਾ ਯੋਗਦਾਨ ਹੈ।