27/03/2026
Copyright Barnala Helpline
ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਵਿੱਚ ਪੈਟਰੋਲ ਡੀਜ਼ਲ ਗੈਸ ਦੀ ਘਾਟ ਹੋ ਸਕਦੀ ਹੈ
ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਸਦੇ ਵਿੱਚੋ ਨਿਕਲਣਾ ਪਵੇਗਾ..
ਥੋੜੀ ਦੂਰ ਜਾਣ ਲਈ ਪੈਦਲ ਜਾਓ
ਸਾਇਕਲ ਦੀ ਵਰਤੋਂ ਦੋਬਾਰਾ ਸ਼ੁਰੂ ਕਰੋ
ਦੂਸਰੇ ਸ਼ਹਿਰ ਜਾਣ ਲਈ ਕਾਰ ਦੀ ਥਾਂ ਬੱਸ ਟਰੇਨ ਦੀ ਵਰਤੋਂ ਕਰੋ
1-2 ਸਵਾਰੀਆਂ ਲਈ ਕਾਰ ਦੀ ਵਰਤੋਂ ਨਾ ਕਰੋ
ਘੁੰਮਣ ਜਾਣ ਦੇ ਪ੍ਰੋਗਰਾਮ ਇਕ ਦੋ ਮਹੀਨਿਆਂ ਲਈ ਕੈਂਸਲ ਕਰ ਦਿਓ
ਜੇਕਰ ਗੈਸ ਸਿਲੰਡਰ ਨਹੀਂ ਮਿਲ ਰਿਹਾ ਤਾਂ ਬਿਨਾ ਪਕਾਉਣ ਵਾਲੀਆਂ ਚੀਜਾਂ ਖਾਧੀਆ ਜਾ ਸਕਦੀਆਂ ਹਨ ਜਿਵੇਂ ਕਿ Sprouts ( ਰਾਤ ਨੂੰ ਮੂੰਗੀ ਛੋਲੇ ਭਿਓਂ ਕੇ ਰੱਖੋ ਅਤੇ ਸਵੇਰੇ ਖਾ ਲਓ )
- ਇੱਕ ਟਾਇਮ ਫਲ ਅਤੇ ਸਲਾਦ ਖਾਓ
- ਇਕ/ਦੋ ਦਿਨ ਦੀ ਦਾਲ/ਸਬਜੀ ਇੱਕਠੀ ਬਣਾ ਲਓ
- ਇੰਡਕਸ਼ਨ ਚੁੱਲ੍ਹੇ ਦੀ ਵਰਤੋਂ ਕਰ ਲਓ
- ਸਲੰਡਰ ਲੋੜ ਤੋਂ ਵਧ ਜਮਾ ਨਾ ਕਰੋ
ਇਸ ਪੋਸਟ ਨੂੰ ਵਧ ਤੋਂ ਵਧ ਸ਼ੇਅਰ ਕਰ ਦਿਓ
ਜੇਕਰ ਤੁਹਾਡੇ ਕੋਲ ਕੋਈ ਹੋਰ ਸੁਝਾਅ ਹੈ ਤਾਂ ਤੁਸੀਂ ਸਾਡੀ ਬਰਨਾਲਾ ਹੈਲਪਲਾਈਨ ਦੀ ਟੀਮ ਨਾਲ ਸਾਂਝਾ ਕਰ ਸਕਦੇ ਹੋ ਤਾਂ ਜੋ ਤੁਹਾਡਾ ਸੁਝਾਅ ਹੋਰ ਲੋਕਾਂ ਤਕ ਪਹੁੰਚਾਇਆ ਜਾ ਸਕੇ...