Shiromani Akali Dal Amritsar, Barnala

Shiromani Akali Dal Amritsar,  Barnala Contact information, map and directions, contact form, opening hours, services, ratings, photos, videos and announcements from Shiromani Akali Dal Amritsar, Barnala, Political organisation, barnala, Barnala.

ਸਾਡੀ ਸਿੱਖਾਂ ਦੀ ਜਮੀਰ ਹੀ ਮਾਰੀ ਗਈ ਹੈ..ਕੀਤੂ ਦੇ ਮੁੰਡੇ ਵਲੋਂ ਕੀਤੇ ਜਾਂਦੇ ਰਹੇ ਇਕੱਠ..ਪਿਛਲੀਆ ਤਿੰਨ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਬਰਨਾਲਾ ...
12/09/2026

ਸਾਡੀ ਸਿੱਖਾਂ ਦੀ ਜਮੀਰ ਹੀ ਮਾਰੀ ਗਈ ਹੈ..
ਕੀਤੂ ਦੇ ਮੁੰਡੇ ਵਲੋਂ ਕੀਤੇ ਜਾਂਦੇ ਰਹੇ ਇਕੱਠ..

ਪਿਛਲੀਆ ਤਿੰਨ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਬਰਨਾਲਾ ਵਿੱਚ ਮਰਹੂਮ ਮਲਕੀਤ ਸਿੰਘ ਕੀਤੂ ਸਾਬਕਾ ਵਿਧਾਇਕ ਦੇ ਮੁੰਡੇ ਵਲੋਂ ਆਪਣੀ ਤਾਕਤ ਦਿਖਾਉਣ ਲਈ ਹਲਕੇ ਦੇ ਪਿੰਡਾਂ ਚੋਂ ਇਕੱਠ ਕੀਤੇ ਜਾਂਦੇ ਰਹੇ ਹਨ। ਮੈ ਪਹਿਲਾਂ ਵੀ ਪੋਸਟ ਪਾ ਚੁੱਕਾ ਹਾਂ ਕਿ ਮਲਕੀਤ ਸਿੰਘ ਕੀਤੂ ਟੋਟਲੀ ਅਣਪੜ੍ਹ ਉਹ ਵਿਅਕਤੀ ਸੀ ਜਿਸਨੇ 1986 ਅੱਧ ਵਿੱਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਤੇ ਉਸਦੇ ਪੁੱਤਰ ਗਗਨਦੀਪ ਸਿੰਘ ਦੇ ਹੁਕਮ ਉਪਰ ਮਾਲਵੇ ਦੇ ਬਦਮਾਸ਼ਾਂ ਨੂੰ ਨਾਲ ਲੈਕੇ ਦਰਬਾਰ ਸਾਹਿਬ ਪਰਕਰਮਾ ਵਿਚ ਗੋਲੀ ਚਲਾਈ ਸੀ ਤੇ ਅਖੰਡ ਪਾਠ ਦੀ ਰੌਲ ਉਪਰ ਬੈਠੇ ਪਾਠੀ ਨੂੰ ਵੀ ਫੱਟੜ ਕਰ ਦਿੱਤਾ ਸੀ। ਇੰਨਾ ਬੰਦਿਆਂ ਨੇ ਉਦੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਰਾਬਾਂ ਵੀ ਪੀਤੀਆਂ ਸਨ। ਭਾਵੇ ਇੰਨਾ ਵਿਚੋ ਬਹੁਤ ਸਾਰੇ ਬਦਮਾਸ਼ ਖਾੜਕੂਵਾਦ ਵੇਲੇ ਮਾਰੇ ਗਏ ਪਰ ਕਈ ਹਮਲੇ ਹੋਣ ਦੇ ਬਾਵਜੂਦ ਕੀਤੂ ਹਰੇਕ ਵਾਰ ਬੱਚ ਜਾਂਦਾ ਰਿਹਾ। ਮਗਰੋਂ 1997 ਦੀ ਚੋਣ ਵਿਚ ਪੰਜ ਧਿਰੀ ਮੁਕਾਬਲਾ ਸੀ। ਖਾੜਕੂਆਂ ਵੱਲੋ ਵਾਰ 2 ਹਮਲੇ ਕਾਰਨ ਇਸਨੇ ਆਪਣੇ ਆਪ ਨੂੰ ਹਿੰਦੂਆਂ ਦਾ ਗੌਡ ਫਾਦਰ ਸੋਅ ਕਰਕੇ ਸਾਰੇ ਹਿੰਦੂਆਂ ਦੀ ਇਕੱਠੀ ਵੋਟ ਪੈਣ ਨਾਲ ਜਿੱਤ ਗਿਆ ਪਰ 2013 ਵਿਚ ਆਪਣੇ ਭਤੀਜਿਆਂ ਹਥੋਂ ਮਾਰਿਆ ਗਿਆ।
ਹੁਣ ਸੋਚਣਾ ਹੋਵੇ ਕਿ ਇਸ ਪਤਿਤ ਬੰਦੇ ਦੀ ਸਿੱਖੀ ਤੇ ਪੰਜਾਬ ਨੂੰ ਕੀ ਦੇਣ ਸੀ। ਨਸ਼ੇ ਵੇਚਣ ਦੇ ਦੋਸ਼ ਵੀ ਇਸ ਉਪਰ ਲੱਗਦੇ ਰਹੇ ਸਨ, ਸਿੱਖਾਂ ਦੇ ਜਾਨ ਤੋਂ ਵੱਧ ਪਿਆਰੇ ਦਰਬਾਰ ਸਾਹਿਬ ਤੇ ਗੋਲੀ ਇਸਨੇ ਚਲਾਈ। ਅਜਿਹੇ ਬੰਦੇ ਦੇ ਤਾਂ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਕੋਈ ਸਮਾਂ ਸੀ ਕਿ ਅਕਾਲੀ ਦਲ ਦਾ ਸਰਕਲ ਪ੍ਰਧਾਨ ਬਣਨ ਲਈ ਅੰਮ੍ਰਿਤਧਾਰੀ ਹੋਣਾ ਜਰੂਰੀ ਹੁੰਦਾ ਸੀ ਪਰ ਸਿੱਖੀ ਦੇ ਦੁਸ਼ਮਣ ਬਾਦਲਾਂ ਨੇ ਜਾਣ ਬੁੱਝ ਕੇ ਅਜਿਹੇ ਬੰਦੇ ਪਰਮੋਟ ਕੀਤੇ। ਕੀਤੂ ਦੇ ਪਤਿਤ ਮੁੰਡੇ ਨੂੰ 2017, 2022 ਵਿਚ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ। ਇਸੇ ਬਾਦਲਾਂ ਨੇ ਸੁਰਜੀਤ ਬਰਨਾਲਾ ਵੇਲੇ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਤੇ ਬਦਮਾਸ਼ਾਂ ਤੋਂ ਗੋਲੀ ਚਲਾਉਣ ਦੇ ਵਿਰੋਧ ਵਿਚ ਅਕਾਲੀ ਦਲ ਨੂੰ ਛੱਡਕੇ ਵੱਖਰਾ ਅਕਾਲੀ ਦਲ ਬਣਾ ਲਿਆ ਸੀ ਤੇ ਹੁਣ ਉਨਾ ਹੀ ਗੋਲੀਆਂ ਚਲਾਉਣ ਵਾਲਿਆਂ ਤੇ ਉਨਾ ਦੇ ਫਰਜੰਦਾਂ ਨੂੰ ਟਿਕਟਾਂ ਨਾਲ ਨਿਵਾਜਿਆ ਗਿਆ। ਇਹ ਇੰਨਾ ਦਾ ਦੋਗਲਲਾਪਣ ਦਿਖਾਉਂਦਾ ਹੈ। ਪਿੱਛੇ ਜਿਹੇ ਜਦੋ ਕੀਤੂ ਦੇ ਪਤਿਤ ਮੁੰਡੇ ਨੇ ਆਪਣੀ ਤਾਕਤ ਦਿਖਾਉਣ ਲਈ ਇਕੱਠ ਕੀਤਾ ਤਾਂ ਉਥੇ ਕਈ ਅੰਮ੍ਰਿਤਧਾਰੀ ਤੇ ਫੁੱਟ 2 ਦੀ ਲੰਮੀ ਦਾੜੀ ਵਾਲੇ ਭੱਦਰਪੁਰਸ਼ ਵੀ ਬੈਠੇ ਸਨ। ਇਸ ਤੋਂ ਤੁਸੀ ਅੰਦਾਜਾ ਲਾ ਸਕਦੇ ਹੋ ਕਿ ਸਾਡੀ ਕੌਮ ਵਿੱਚ ਕਿੰਨੀ ਗਿਰਾਵਟ ਆ ਚੁੱਕੀ ਹੈ। ਇੱਕ ਉਹ ਸਮਾਂ ਸੀ ਜਦੋਂ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਤੋਂ ਬਦਲਾ ਲੈਣ ਲਈ ਸਿੰਘ ਬੀਕਾਨੇਰ ਦੇ ਮਾਰੂਥਲਾਂ ਵਿਚੋਂ ਤਿੰਨ ਦਿਨਾਂ ਵਿੱਚ ਦਰਬਾਰ ਸਾਹਿਬ ਪਹੁੰਚੇ ਤੇ ਉਸ ਦੁਸ਼ਟ ਨੂੰ ਸੋਧ ਕੇ ਉਸ ਦਾ ਸਿਰ ਵੱਢ ਕੇ ਬੀਕਾਨੇਰ ਲੈ ਗਏ ਤੇ ਅਕਾਲ ਤਖਤ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਅੱਗੇ ਜਾ ਪੇਸ਼ ਕੀਤਾ ਤੇ ਅੱਜ ਹਾਲਤ ਇਥੋ ਤੱਕ ਨਿਘਰ ਗਈ ਹੈ ਕਿ ਦਰਬਾਰ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਨਾਲ ਤੁਰਨਾ ਫਖਰ ਸਮਝਿਆ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਜੀ ਆਪਣੇ ਪੰਥ ਤੇ ਬਹੁੜੀ ਕਰਨ...
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।

ਰਘਵੀਰ ਸਿੰਘ ਬਰਨਾਲਾ।

15/03/2026

Address

Barnala
Barnala

Telephone

+919463848375

Website

Alerts

Be the first to know and let us send you an email when Shiromani Akali Dal Amritsar, Barnala posts news and promotions. Your email address will not be used for any other purpose, and you can unsubscribe at any time.

Contact The Organization

Send a message to Shiromani Akali Dal Amritsar, Barnala:

Shortcuts

Share