Baghapurana

Baghapurana bagha purana distt.moga.punjab
(337)

06/09/2024
12/04/2023

SHSS Scholarship 2023

Hazoora Singh Sidhu memorable scholarship winners announced and awarded.*ਪੰਜਵੀਂ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਸੱਤ ਸ...
11/05/2022

Hazoora Singh Sidhu memorable scholarship winners announced and awarded.

*ਪੰਜਵੀਂ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਸੱਤ ਸਕੂਲਾਂ ਦੇ ਬੱਚਿਆਂ ਨੂੰ ਪੰਜ-ਪੰਜ ਹਜ਼ਾਰ ਇਨਾਮ ਦਿੱਤਾ* - ( ਬਾਘਾ ਪੁਰਾਣਾ )
*ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਅੱਜ ਬੀ ਪੀ. ਈ. ਓ ਬਾਘਾ ਪੁਰਾਣਾ ਸ਼੍ਰੀ ਸੁਸ਼ੀਲ ਕੁਮਾਰ ਜੀ ਦੀ ਰਹਿਨਮਾਈ ਹੇਠ ਇੱਕ ਸਮਾਗਮ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ ਜਿਸ ਦੀ ਸਮੁੱਚੀ ਕਾਰਵਾਈ ਤੇਜ ਪਾਲ ਸਿੰਘ ਹੈੱਡ ਟੀਚਰ ਨੇ ਬਾਖੂਬੀ ਨਿਭਾਈ*। ਵੈਲਫੇਅਰ ਟਰੱਸਟ ਸੇਵਾ ਮੁਕਤ ਲੈਕਚਰਾਰ ਜਗਜੀਤ ਸਿੰਘ ਜੀ ਬਾਵਰਾ ਉਹਨਾਂ ਦੀ ਧਰਮ ਪਤਨੀ ਸ੍ਰੀ ਮਤੀ ਮਲਕੀਤ ਕੌਰ ਬਾਵਰਾ ਅਤੇ ਉਹਨਾਂ ਦੇ ਇੰਜਨੀਅਰ ਪੁੱਤਰ ਸਤਿੰਦਰਜੀਤ ਸਿੰਘ ਸੱਤੀ ਯੂ ਐਸ ਏ ਵੱਲੋਂ ਬਣਾਇਆ
ਗਿਆ ਹੈ ਜਿਸਦਾ ਮਕਸਦ ਸਿੱਖਿਆ ਦੀ ਬੁਨਿਆਦ ਪ੍ਰਾਇਮਰੀ ਸਿੱਖਿਆ ਨੂੰ ਬਲ ਬਖਸ਼ਣਾ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਮਪਿਆਂ ਵਿੱਚ , ਸਰਕਾਰੀ ਸਕੁਲਾਂ ਪ੍ਰਤੀ ਨਜ਼ਰੀਆ ਹਾਂ - ਪੱਖੀ ਬਣਾਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ।
ਵੈਲਫੇਅਰ ਟਰੱਸਟ ਦੇ ਸਹਿਯੋਗੀ ਸੁਰਿੰਦਰ ਰਾਮ ਕੁੱਸਾ ਨੇ ਟਰੱਸਟ ਬਾਰੇ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਪੰਜਵੀਂ ਸ਼੍ਰੇਣੀ ਵਿੱਚੋਂ ਫਸਟ ਆਉਣ ਵਾਲੇ ਸਥਾਨਕ ਸੱਤ ਸਕੂਲਾਂ ਦੇ ਬੱਚਿਆਂ ਨੂੰ ਪੰਜ-ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਇਆ ਕਰਨਗੇ ਅਤੇ ਜੇ ਇਹ ਬੱਚੇ ਸਥਾਨਕ ਸਰਕਾਰੀ ਸੈਕੰਡਰੀ ਸਕੂਲ ਵਿੱਚ ਪੜ੍ਹਨਗੇ ਤਾਂ ਇਨਾਂ ਨੂੰ ਛੇਵੀਂ ਕਲਾਸ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ | ਇਨਾਮ ਵੰਡਣ ਸਮੇਂ ਸੀ. ਐਚ ਟੀ ਸਰਬਜੀਤ ਕੌਰ ਸੇਖਾ, ਅਧਿਆਪਕ ਸੁਸ਼ੀਲ ਕੁਮਾਰ ਪਰਿਵਾਰਕ ਮੈਂਬਰ ਜਸਜੋਤ ਕੌਰ ਚਹਿਲ, ਮੈਡਮ ਮਨਜੀਤ ਕੌਰ, ਅਮਨਪ੍ਰੀਤ ਕੌਰ ਚਹਿਲ, ਅਮੀਨਾ ਪਾਲ ਕੌਰ ਅਤੇ ਕੁਲਵੀਰ ਸਿੰਘ ਸਿੱਧੂ, ਕਰਮਪਾਲ ਸਿੰਗਲਾ, ਰਾਹੁਲ ਸੋਨੀ ਸ਼ਾਮਲ ਸਨ। ਸਕੂਲ ਮੁਖੀ ਨਵਦੀਪ ਕੌਰ, ਪਰਮਜੀਤ ਕੌਰ , ਅਮਨਦੀਪ ਸਿੰਘ, ਪੁਸ਼ਪਿੰਦਰ ਕੌਰ, ਰਮਨਪ੍ਰੀਤ ਕੌਰ, ਸਵਰਨ ਜੀਤ ਕੌਰ, ਅਮਰਜੀਤ ਰਣੀਆ, ਗੁਰਮੀਤ ਕੌਰ ਹਾਜਰ ਹੋਏ |
ਜਸ਼ਨ , ਮਿਨਾਕਸ਼ੀ , ਪ੍ਰਿੰਕਾ , ਨਵਜੋਤ ਕੌਰ , ਰਾਜਦੀਪ ਸਿੰਘ , ਰਮਨਦੀਪ ਕੌਰ ਅਤੇ ਗੁਰਲੀਨ ਕੌਰ ਨੂੰ ਫਸਟ ਆਉਣ ਤੇ ਟਰੱਸਟ ਵੱਲੋਂ ਪੰਜ-ਪੰਜ ਹਜ਼ਾਰ ਰੁਪਏ ਅਤੇ ਇੱਕ-ਇੱਕ ਸਾਰਟੀਫਿਕੇਟ ਵੀ ਦਿੱਤਾ ਗਿਆ।
ਬੀ.ਪੀ. ਈ ਓ ਦਫਤਰ ਵੱਲੋਂ ਲੱਖਵੀਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ । ਅੰਤ ਵਿੱਚ ਬੀ ਪੀ ਓ ਸੁਸ਼ੀਲ ਕੁਮਾਰ ਨੇ ਸਾਰਿਆਂ ਬੱਚਿਆਂ , ਉਹਨਾਂ ਦੇ ਮਾਪਿਆਂ ਅਤੇ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ, ਸਾਰੇ ਹਾਜਰੀਨ ਦਾ ਅਤੇ ਬਾਵਰਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

https://www.facebook.com/birbal.sharma.566/posts/3862937990428225ਲਾਈਫ ਲਾਈਨ ਵੈਲਫੇਅਰ ਕਲੱਬ ਬਾਘਾ ਪੁਰਾਣਾ ਅਤੇ ਸ਼ਹਿਰ ਵਾਸੀਆਂ ਦੇ ...
30/04/2021

https://www.facebook.com/birbal.sharma.566/posts/3862937990428225

ਲਾਈਫ ਲਾਈਨ ਵੈਲਫੇਅਰ ਕਲੱਬ
ਬਾਘਾ ਪੁਰਾਣਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਮਿਤੀ 30-04-2021ਨੂੰ ਬਾਘਾ ਪੁਰਾਣਾ ਦੇ ਮੁੱਖ ਚੋਕ ਚ
ਸ਼ਹੀਦ ਏ ਆਜਮ ਸ.ਭਗਤ ਸਿੰਘ ਜੀ ( 1907-1931 ) ਦੇ ਬੁੱਤ ਦੀ ਮੁੜ ਸਥਾਪਨਾ ਕੀਤੀ ਗਈ

17/04/2021

SONI ENTERPRISES | Kotkapura Road BaghaPurana.com

02/04/2021

Bagha Purana Govt. Senior Secondary School | Good job of remixing by a dear Bagha Purana Citizen.

03/03/2021

Bagha Purana Night View

https://punjabimaa.comਨਵਾਂ ਵਰ੍ਹਾ (ਕਵਿਤਾ)ਪਵਨਜੀਤ ਕੌਰ ਬੌਡੇ   Email: dhaliwalpawan953@gmail.comAddress:Indiaਪਵਨਜੀਤ ਕੌਰ ਬੌਡੇ ...
28/01/2021

https://punjabimaa.com

ਨਵਾਂ ਵਰ੍ਹਾ (ਕਵਿਤਾ)

ਪਵਨਜੀਤ ਕੌਰ ਬੌਡੇ

Email: [email protected]
Address:
Indiaਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12807

ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।
ਕਿਸੇ ਦੀਆਂ ਸੱਧਰਾਂ ਨਾ ਹੋਣ ਮੈਲੀਆਂ,
ਤੇ ਨਾ ਹੀ ਧੂੜ ਪਵੇ ਅਰਮਾਨਾਂ ਤੇ।
ਜਜ਼ਬਾਤਾਂ ਦੀਆਂ ਪੈਣ ਕਦਰਾਂ ਤੇ
ਗੁੱਡੀ ਚੜੇ ਅਸਮਾਨਾਂ ਤੇ।
ਚਾਰੇ ਪਾਸੇ ਖੁਸ਼ੀਆਂ ਦੀ ਮਹਿਕ ਖਿਲਰੇ,
ਸਭ ਚਿਹਰਿਆਂ ਤੇ ਆ ਜਾਵੇ ਬਹਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ-----------------

ਤਿੱਤਲੀਆਂ ਦੇ ਬੁਲੰਦ ਹੋਣ ਜਜ਼ਬੇ,
ਇੱਕਠੇ ਹੋ ਕੇ ਭੰਬਰੇ ਵੀ ਗਾਉਣ ਨਗਮੇ।
ਠੋਕਰਾਂ ਖਾ ਸੰਭਲਿਆਂ ਨੂੰ ਮਿਲਣ ਤਗਮੇ।
ਪੇਸ਼ ਆਵੇ ਹਰ ਕੋਈ
ਨਾਲ ਅਦਬ ਸਤਿਕਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ------------------------

ਭੇਦ -ਭਾਵ ਮਿਟਣ ਤੇ ਬੰਦ ਹੋਵੇ ਕੂੜ ਦਾ ਪ੍ਰਚਾਰ,
ਛੁੱਟ ਜਾਵੇ ਈਰਖਾ, ਨਰਾਜ਼ਗੀ,
ਹੰਕਾਰ ਤੇ ਢਿੱਲੀ ਜਿਹੀ ਚਾਲ,
ਹੌਂਸਲੇ ਬੁਲੰਦ ਹੋਣ ਤੇ ਤੇਜ਼ ਹੋਵੇ
ਤਰੱਕੀ ਵਾਲੀ ਰਫ਼ਤਾਰ ਜੀ।
ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।

https://punjabimaa.comਨਵੇੰ ਸਾਲ ਦਾ ਗੀਤ (ਗੀਤ )ਸੁਰਜੀਤ ਸਿੰਘ ਕਾਉਂਕੇ   Email: sskaonke@gmail.comCell: +1301528 6269Address:ਮੈਰ...
26/01/2021

https://punjabimaa.com

ਨਵੇੰ ਸਾਲ ਦਾ ਗੀਤ (ਗੀਤ )

ਸੁਰਜੀਤ ਸਿੰਘ ਕਾਉਂਕੇ

Email: [email protected]
Cell: +1301528 6269
Address:
ਮੈਰੀਲੈਂਡ United Statesਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12803

ਚੜ੍ਹ ਚੜ੍ਹ ਚੜ੍ਹ ਨਵੇੰ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ
ਦੂਰ ਕਰ ਨ੍ਹੇਰੇ ਲੱਭ ਨੱਵਿਆਂ ਸਵੇਰਿਆਂ ਨੂੰ
ਸ਼ਗਨਾ ਦੇ ਗੀਤ ਕੋਈ ਗਾ
ਨਫ਼ਰਤਾਂ ਦਾ ਬੀਜ ਜਿਹੜੇ ਬੀਜਦੇ ਨੇ ਰਾਹਾਂ ਵਿੱਚ
ਪਿਆਰ ਵਾਲੀ ਵੰਝਲ਼ੀ ਵਜਾ
ਭੁੱਲ ਜਾ ਅਤੀਤ ਦੀਆਂ ਯਾਦਾਂ ਲਹੂ ਪੀਣੀਆਂ ਨੂੰ
ਸੁਪਨੇ ਭਵਿੱਖ ਦੇ ਸਜਾ
ਚੜ੍ਹ ਚੜ੍ਹ ਚੜ੍ਹ ਨਵੇੰ.................
ਬੇਈਮਾਨੀ ਠੱਗੀ ਠੋਰੀ ਲੁੱਟਾਂ ਖੋਹਾਂ ਹੋਣ ਏਥੇ
ਕੀਤਾ ਮਹਿੰਗਾਈ ਬੁਰਾ ਹਾਲ ਵੇ
ਚੋਰ ਹੈ ਉਚੱਕਾ ਗੁੰਡੀ ਰੰਨ ਪ੍ਰਧਾਨ ਏਥੇ
ਕਿਵੇਂ ਆਊ ਦੱਸ ਨਵਾਂ ਸਾਲ ਵੇ ?
ਭੁੱਖੇ ਢਿੱਡੀੰ ਰੋਟੀ ਅਤੇ ਮਿਹਨਤਾਂ ਦਾ ਪਾਈੰ ਮੁੱਲ
ਹੱਕ ਸੱਚ ਨਾਲ ਕਰੀੰ ਨਿਆਂ
ਚੜ੍ਹ ਚੜ੍ਹ ਚੜ੍ਹ ਨਵੇੰ...............
ਨਵੇੰ ਸਾਲ ਤੋਲੀਂ ਆ ਕੇ ਮੰਦਰਾਂ ਚ ਸੋਨਾ ਕਿੰਨਾ
ਲੱਗਦੇ ਕਰੋੜਾਂ ਦੇ ਕਿਉੰ ਬੁੱਤ ਵੇ ?
ਭੁੱਖ ਅਤੇ ਚਿੱਟੇ ਨਾਲ ਹਰ ਸਾਲ
ਮਰ ਜਾਂਦੇ
ਦੱਸ ਕਾਹਤੋਂ ਮਾਂਵਾਂ ਦੇ ਹੀ ਪੁੱਤ ਵੇ
ਕਰਦੇ ਕਿਉਂ ਖ਼ੁਦਕੁਸ਼ੀ ਅੰਨਦਾਤੇ ਸਾਡੇ ਹੁਣ
ਬਾਹਰ ਦੱਸੀੰ ਧਨ ਕਿੰਨਾ ਪਿਆ?
ਚੜ੍ਹ ਚੜ੍ਹ ਚੜ੍ਹ ਨਵੇੰ .................
ਪੰਛੀਆਂ ਦੇ ਆਲ੍ਹਣੇ ਜੇ ਢਾਹ ਕੇ ਹੀ ਬਣਾਉੰਦਾ ਰਿਹਾ
ਆਪਣੇ ਹੀ ਘਰ ਇਹ ਮਨੁੱਖ ਵੇ
ਕਿੱਦਾਂ ਆਊ ਸਾਹ ਮੇਰੇ ਬੱਚਿਆਂ ਦੇ ਬੱਚਿਆਂ ਨੂੰ
ਕੱਟੇ ਗਏ ਏਦਾਂ ਹੀ ਰੁੱਖ ਵੇ
ਨਵੇੰ ਸਾਲ ਲਿਆ ਕੋਈ ਚਾਨਣੀ ਦੀ ਰੁੱਤ ਤੂੰ ਹੀ
ਬੁੱਕਲ਼ ਚ ਸੂਰਜ ਛੁਪਾ
ਚੜ੍ਹ ਚੜ੍ਹ ਚੜ੍ਹ ਨਵੇੰ...............
ਭੁੱਲ ਜਾ ਭਰੂਣ ਜਿਹੀ ਹੱਤਿਆ ਤੇ ਨਸ਼ਿਆਂ ਨੂੰ
ਛੇਵੇਂ ਦਰਿਆ ਨੂੰ ਠੱਲ੍ਹ ਪਾਈੰ ਵੇ
ਪੀਰਾਂ ਤੇ ਫਕੀਰਾਂ ਵਾਲੀ ਧਰਤੀ ਦੇ ਮਾਲਕਾ
ਨਿਤਾਣਿਆਂ ਨੂੰ ਗੱਲ ਨਾਲ ਲਾਈੰ ਵੇ
ਵਿਸ਼ਵ ਦੇ ਵਿਹੜੇ ਵਿੱਚ ਮਹਿਕਾਂ ਤੂੰ ਖਿਲਾਰ ਕੇ ਤੇ
ਆ ਜਾ ਭਾਗਾਂ ਵਾਲ਼ਿਆਂ ਤੂੰ ਆ
ਚੜ੍ਹ ਚੜ੍ਹ ਚੜ੍ਹ ਨਵੇੰ................
ਲੋਕ ਰਾਜ ਵਾਲੀ ਸਦਾ ਹੋਵੇ ਜੈ ਜੈ ਕਾਰ ਏਥੇ
ਦੱਬੀਂ ਨਾਂ ਲੋਕਾਈ ਦੀ ਆਵਾਜ਼ ਵੇ
ਰੱਬੀ ਮਿਹਰ ਰੱਖੀੰ ਸਦਾ ਰੱਬ ਦਿਆਂ
ਬੰਦਿਆਂ ਤੇ
ਮੱਨੀ ਸਾਡੀ ਇਕ ਅਰਦਾਸ ਵੇ
ਸੋਨ ਤੇ ਸੁਨਹਿਰੀ ਤੇਰੀ ਕਿਰਨਾਂ ਨੂੰ ਜੀ ਆਇਆਂ
ਦਿੱਤਾ ‘ ਕਾਉੰਕੇ ‘ ਤੇਲ ਹੈ ਚੁਆ
ਚੜ੍ਹ ਚੜ੍ਹ ਚੜ੍ਹ ਨਵੇੰ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ
ਸੁੱਖ ਦਾ ਸੁਨੇਹਾ ਕੋਈ ਲਿਆ

https://punjabimaa.comਸਰਬਤ ਦਾ ਭਲਾ (ਕਵਿਤਾ)ਮਲਕੀਅਤ "ਸੁਹਲ"   Email: malkiatsohal42@yahoo.inCell: +91 98728 48610Address: ਪਿੰ...
25/01/2021

https://punjabimaa.com

ਸਰਬਤ ਦਾ ਭਲਾ (ਕਵਿਤਾ)

ਮਲਕੀਅਤ "ਸੁਹਲ"

Email: [email protected]
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ Indiaਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12800

ਸਰਬਤ ਦਾ ਭਲਾ ਮੰਗਦੇ ਹਾਂ।
ਪਰ!ਇਕ ਦੂਜੇ ਨੂੰ ਡੰਗਦੇ ਹਾਂ।
ਆਪਣਿਆਂ ਨੂੰ ਹੁਣ ਆਪੇ ਹੀ,
ਤਾਂ ਸੂਲੀ ਤੇ ਕਿਉਂ ਟੰਗਦੇ ਹਾਂ।

ਇਕ ਮਾਂ ਦੇ ਪੇਟੋਂ,ਜਮੇਂ ਪੁੱਤਰ।
ਉਹ ਵੀ ਹੁੰਦੇ ਜਾਣ ਕਪੁੱਤਰ।
ਕਤਲ ਹੁੰਦੇ ਨੇ ਦੌਲਤ ਖਾਤਰ,
ਕੌਣ ਦੇਵੇਗਾ ਇਸ ਦਾ ਉੱਤਰ।

ਜੇ ਖ਼ੂਨ ਹਨੇਰੀ ਝੁੱਲ ਗਈ ਲੋਕੋ।
ਤਾਂ ਵੀ ਭਲਾ ਸਰਬਤ ਦਾ ਲੋਚੋ।
ਬਚਾਉਣੇ ਨੇ ਜੇ ਲਹੂ ਦੇ ਰਿਸ਼ਤੇ,
ਮਾਸ ਨਾ ਇਕ-ਦੂਜੇ ਦਾ ਨੋਚੋ।

ਇਹ ਗੱਲ ਆਦਿ-ਜੁਗਾਂਦਾਂ ਦੀ।
ਹੈ ਰਾਜਿਆਂ ਦੀ, ਤੇ ਸਾਧਾਂ ਦੀ।
ਤਗੜੇ ਨੇ ਵੀ ਗੱਲ ਨਹੀ ਸੁਣਨੀ
ਮਜ਼ਲੂਮ ਦੀਆਂ ਫ਼ਰਿਆਦਾਂ ਦੀ।

ਨਾ ਆਪਣਾ ਤੇ,ਨਾਹੀਂ ਬੇਗਾਨਾ।
ਦਿਲ ਵਿਚ ਰਖੋ ਨੇਕ ਨਿਸ਼ਾਨਾ।
ਆਪਣੀ ਕਿਰਤ ਕਮਾਈ ਖਾਵੋ,
ਹੱਕ ਕਿਸੇ ਦਾ ਕਿਉਂ ਹੈ ਖਾਣਾ।

ਹਰ ਧਰਮਾਂ ਦੇ ਗੁਰੂਆਂ ਪੀਰਾਂ।
ਪੈਗੰਬਰ,ਵਲੀਆਂ,ਸਾਧ,ਫਕੀਰਾਂ।
ਹੱਕ ਪਰਾਇਆ ਕਦੇ ਨਾ ਖਾਉ,
ਉੱਚੀਆਂ ਰਖਿਉ ਸਦਾ ਜ਼ਮੀਰਾਂ।

Address

Bagha Purana Road
Bagha Purana
142038

Alerts

Be the first to know and let us send you an email when Baghapurana posts news and promotions. Your email address will not be used for any other purpose, and you can unsubscribe at any time.

Contact The Organization

Send a message to Baghapurana:

Share