Yudh Nashean Virudh

Yudh Nashean Virudh ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲ. Making every village and city of Punjab addiction-free.

08/09/2026

‘ਯੁੱਧ ਨਸ਼ਿਆਂ ਵਿਰੁੱਧ’ ਦੇ 550ਵੇਂ ਦਿਨ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ 8 ਕਿੱਲੋ ਹੈਰੋਇਨ ਅਤੇ 6 ਕਿੱਲੋ 500 ਗ੍ਰਾਮ ਪੋਸਤ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਗ੍ਰਿਫ਼ਤਾਰੀਆਂ ਦਾ ਕੁੱਲ ਅੰਕੜਾ 77,590 ਤੱਕ ਪਹੁੰਚ ਗਿਆ ਹੈ।

ਇਹ ਸਿਰਫ਼ ਬਰਾਮਦਗੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੇ ਸੁਪਨਿਆਂ ਦੀ ਰੱਖਿਆ ਹੈ, ਜਿਨ੍ਹਾਂ ਦੇ ਬੱਚਿਆਂ ਨੂੰ ਨਸ਼ੇ ਦਾ ਜ਼ਹਿਰ ਬਰਬਾਦ ਕਰ ਸਕਦਾ ਸੀ।

ਸੁਨੇਹਾ ਬਿਲਕੁਲ ਸਾਫ਼ ਹੈ, ਪੰਜਾਬ ਦੀ ਧਰਤੀ ‘ਤੇ ਨਸ਼ਾ ਵੇਚੋਗੇ ਤਾਂ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕੋਗੇ।

ਨਸ਼ਾ ਮੁਕਤ ਪੰਜਾਬ ਲਈ ਇਹ ਜੰਗ ਪੂਰੀ ਤਾਕਤ ਨਾਲ ਜਾਰੀ ਰਹੇਗੀ।

ਸਰਹੱਦ ਪਾਰ ਤੋਂ ਸਾਡੇ ਪੰਜਾਬ ਦੇ ਭਵਿੱਖ ਨੂੰ ਧੁੰਦਲਾ ਕਰਨ ਵਾਲੇ ਨਸ਼ਾ ਨੈੱਟਵਰਕ ‘ਤੇ ਮਾਨ ਸਰਕਾਰ ਨੇ ਇਕ ਹੋਰ ਫ਼ੈਸਲਾਕੁੰਨ ਵਾਰ ਕੀਤਾ ਹੈ। “ਯੁੱਧ...
08/09/2026

ਸਰਹੱਦ ਪਾਰ ਤੋਂ ਸਾਡੇ ਪੰਜਾਬ ਦੇ ਭਵਿੱਖ ਨੂੰ ਧੁੰਦਲਾ ਕਰਨ ਵਾਲੇ ਨਸ਼ਾ ਨੈੱਟਵਰਕ ‘ਤੇ ਮਾਨ ਸਰਕਾਰ ਨੇ ਇਕ ਹੋਰ ਫ਼ੈਸਲਾਕੁੰਨ ਵਾਰ ਕੀਤਾ ਹੈ।
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੰਮ੍ਰਿਤਸਰ (ਦੇਹਾਤੀ) ਵਿਖੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 05 ਕਿੱਲੋ ਹੈਰੋਇਨ ਅਤੇ 15 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ, ਜਦਕਿ ਇਸ ਕਾਲੇ ਕਾਰੋਬਾਰ ‘ਚ ਸ਼ਾਮਲ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਦੇ ਇਸ ਜਾਲ ਤੋਂ ਮੁਕਤ ਕਰਵਾਉਣ ਅਤੇ ਰੰਗਲਾ ਪੰਜਾਬ ਬਣਾਉਣ ਲਈ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ।

07/09/2026

ਨਸ਼ੇ ਦਾ ਜ਼ਹਿਰ ਵੇਚਣ ਵਾਲਿਆਂ ਨੂੰ ਪੰਜਾਬ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 554ਵੇਂ ਦਿਨ ਵੀ ਮੈਦਾਨੀ ਕਾਰਵਾਈ ਦਾ ਸਿਲਸਿਲਾ ਜਾਰੀ ਹੈ। ਇਸ ਮਿਸ਼ਨ ਤਹਿਤ ਹੁਣ ਤੱਕ 77,421 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਨਸ਼ਿਆਂ ਦੇ ਕਾਲੇ ਧੰਦੇ ਦੀਆਂ ਜੜ੍ਹਾਂ ਵੱਢਣ ਤੱਕ ਇਹ ਜੰਗ ਜਾਰੀ ਰਹੇਗੀ।
ਕਿਉਂਕਿ ਇਹ ਸਿਰਫ਼ ਨਸ਼ਿਆਂ ਖ਼ਿਲਾਫ਼ ਜੰਗ ਨਹੀਂ, ਸਾਡੇ ਬੱਚਿਆਂ ਦੇ ਭਵਿੱਖ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਲੜਾਈ ਹੈ।

07/09/2026

ਵੀ.ਡੀ.ਸੀ. ਮੈਂਬਰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਨਸ਼ਿਆਂ ਦੀ ਦਲਦਲ ਵਿੱਚ ਫ਼ਸਿਆ ਹਰ ਵਿਅਕਤੀ ਸਾਡੇ ਲਈ ਇੱਕ ਜ਼ਿੰਦਗੀ ਹੈ, ਜਿਸਨੂੰ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਇਲਾਜ, ਕਾਊਂਸਲਿੰਗ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਮੁੜ ਆਮ ਜ਼ਿੰਦਗੀ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਜੇਕਰ ਤੁਹਾਡਾ ਕੋਈ ਆਪਣਾ ਇਸ ਦਲਦਲ ਵਿੱਚ ਫਸਿਆ ਹੈ, ਤਾਂ ਉਸਨੂੰ ਇਕੱਲਾ ਨਾ ਛੱਡੋ।
ਮਦਦ ਲਈ ਅੱਗੇ ਆਓ, ਸਹੀ ਇਲਾਜ ਕਰਵਾਓ ਅਤੇ ਉਸਨੂੰ ਮੁੜ ਜ਼ਿੰਦਗੀ ਵੱਲ ਲੈ ਕੇ ਆਓ।

07/09/2026

ਸਨਦੀਪ ਸਿੰਘ ਮੰਡ, ਐੱਸ.ਪੀ., ਮੋਗਾ ਪੁਲਿਸ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਾਕਾਬੰਦੀ, ਤਲਾਸ਼ੀ ਅਤੇ ਵਿਸ਼ੇਸ਼ ਓਪਰੇਸ਼ਨਾਂ ਰਾਹੀਂ ਨਸ਼ਾ ਤਸਕਰੀ ਦੇ ਹੌਟਸਪੌਟਸ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਮੋਗਾ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ 4 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ, ਪੰਜਾਬ ਪੁਲਿਸ ਦੀ ਸਖ਼ਤੀ ਜਾਰੀ ਹੈ।

ਨਸ਼ਾ ਮੁਕਤ ਪੰਜਾਬ, ਮਜ਼ਬੂਤ ਪੰਜਾਬ

06/09/2026

Vihaan Malhotra ( ਖਿਡਾਰੀ, ਫ਼ਾਜ਼ਿਲਕਾ ਫਾਲਕਨਜ਼ ) ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਖੇਡਾਂ ਵੱਲ ਲਗਾਈਏ।

ਖੇਡਾਂ ਸਿਰਫ਼ ਸਰੀਰ ਨੂੰ ਤੰਦਰੁਸਤ ਨਹੀਂ ਬਣਾਉਂਦੀਆਂ, ਇਹ ਸਾਡੀ ਸੋਚ ਅਤੇ ਜ਼ਿੰਦਗੀ ਨੂੰ ਵੀ ਸਹੀ ਦਿਸ਼ਾ ਦਿੰਦੀਆਂ ਨੇ।
ਆਓ, ਆਪਣੀ ਹਰ ਊਰਜਾ ਮੈਦਾਨ ਵਿੱਚ ਲਾਈਏ, ਆਪਣੀ ਕਾਬਲੀਅਤ ਨੂੰ ਨਿਖਾਰੀਏ ਅਤੇ ਨਸ਼ਿਆਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖੀਏ।

ਨੌਜਵਾਨ ਮਜ਼ਬੂਤ ਹੋਣਗੇ, ਤਾਂ ਪੰਜਾਬ ਮਜ਼ਬੂਤ ਹੋਵੇਗਾ।

06/09/2026

ਜਯੋਤੀ ਭਾਮਰਾ (ਕੋ-ਓਨਰ, ਮੋਹਾਲੀ ਕਿੰਗਜ਼) ਨੇ ਪੰਜਾਬ ਸਰਕਾਰ ਦੀ ਇਸ ਸ਼ਾਨਦਾਰ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਲੋੜ ਹੈ।

ਸ਼ੇਰ-ਏ-ਪੰਜਾਬ ਟੀ20 ਲੀਗ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਖੇਡਾਂ ਨਾਲ ਜੁੜਿਆ ਹਰ ਨੌਜਵਾਨ, ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਜੰਗ ਨੂੰ ਹੋਰ ਮਜ਼ਬੂਤ ਕਰਦਾ ਹੈ।

51,979 ਆਮ ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਦੀ ਬਦੌਲਤ ਨਸ਼ਾ ਤਸਕਰੀ ਨਾਲ ਸੰਬੰਧਿਤ 25,339 ਗ੍ਰਿਫ਼ਤਾਰੀਆਂ ਸੰਭਵ ਹੋਈਆਂ ਹਨ।ਆਪਣੇ ਪੰਜ...
06/09/2026

51,979 ਆਮ ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਦੀ ਬਦੌਲਤ ਨਸ਼ਾ ਤਸਕਰੀ ਨਾਲ ਸੰਬੰਧਿਤ 25,339 ਗ੍ਰਿਫ਼ਤਾਰੀਆਂ ਸੰਭਵ ਹੋਈਆਂ ਹਨ।
ਆਪਣੇ ਪੰਜਾਬ ਦੀ ਜਵਾਨੀ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਬਚਾਉਣ ਲਈ ਇਹ ਜੰਗ ਅਜੇ ਜਾਰੀ ਹੈ।
ਇੱਕ ਕਦਮ ਤੁਹਾਡਾ, ਸਾਡੇ ਪੰਜਾਬ ਨੂੰ ਮੁੜ ਰੰਗਲਾ ਅਤੇ ਖੁਸ਼ਹਾਲ ਬਣਾ ਸਕਦਾ ਹੈ।
ਸੇਫ਼ ਪੰਜਾਬ ਹੈਲਪਲਾਈਨ: 97791-00200
ਗੁਪਤ ਜਾਣਕਾਰੀ ਸਾਂਝੀ ਕਰੋ ਅਤੇ ਨਸ਼ਾ-ਮੁਕਤ ਪੰਜਾਬ ਦੇ ਭਾਗੀਦਾਰ ਬਣੋl

06/09/2026

Gurjit Singh (ਸਪੋਰਟਸ ਕਮੈਂਟੇਟਰ) ਦੇ ਅਨੁਸਾਰ ਜੇ ਨੌਜਵਾਨਾਂ ਨੂੰ ਫੋਨਾਂ ਤੋਂ ਬਾਹਰ ਕੱਢਣਾ ਹੈ, ਨਸ਼ਿਆਂ ਤੋਂ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਸਹੀ ਰਾਹ ਦਿਖਾਉਣਾ ਪਵੇਗਾ।
ਉਹ ਰਾਹ ਹੈ ਗਰਾਊਂਡ, ਸਟੇਡੀਅਮ ਅਤੇ ਖੇਡਾਂ ਦਾ ਰਾਹ।

ਖੇਡਾਂ ਨੌਜਵਾਨਾਂ ਨੂੰ ਸਿਰਫ਼ ਤੰਦਰੁਸਤ ਨਹੀਂ ਬਣਾਉਂਦੀਆਂ, ਸਗੋਂ ਉਨ੍ਹਾਂ ਦੀ ਸੋਚ, ਸੁਪਨਿਆਂ ਅਤੇ ਭਵਿੱਖ ਨੂੰ ਵੀ ਮਜ਼ਬੂਤ ਕਰਦੀਆਂ ਨੇ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਇੱਕ ਸਿਹਤਮੰਦ ‘ਤੇ ਨਸ਼ਾ-ਮੁਕਤ ਪੰਜਾਬ ਵੱਲ ਮਜ਼ਬੂਤ ਕਦਮ ਹਨ।

06/09/2026

ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਖੇਡਾਂ ਨਾਲ ਜੁੜੋ।
ਗਰਾਊਂਡ ਵਿੱਚ ਪਸੀਨਾ ਵਹਾਓ, ਜ਼ਿੰਦਗੀ ਵਿੱਚ ਕਾਮਯਾਬੀ ਪਾਓ।
ਪੰਜਾਬ ਦੇ ਹਰ ਨੌਜਵਾਨ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ।
ਕਿਉਂਕਿ ਇਸ ਤੋਂ ਬਿਹਤਰ ਨਸ਼ਾ ਕੋਈ ਨਹੀਂ, ਖੇਡਾਂ ਦਾ ਨਸ਼ਾ ਸਭ ਤੋਂ ਬੈਸਟ ਨਸ਼ਾ ਹੈ।

ਆਓ, ਗਰਾਊਂਡ ਵੱਲ ਚੱਲੀਏ, ਨਸ਼ਿਆਂ ਤੋਂ ਦੂਰ ਰਹੀਏ ‘ਤੇ ਪੰਜਾਬ ਨੂੰ ਮਜ਼ਬੂਤ ਬਣਾਈਏ।

Address

Grand Trunk (G.T.) Road, NH 1
Amritsar
143001

Website

Alerts

Be the first to know and let us send you an email when Yudh Nashean Virudh posts news and promotions. Your email address will not be used for any other purpose, and you can unsubscribe at any time.

Shortcuts

Share

Category