AKALI DAL WARIS PUNJAB DE

AKALI DAL WARIS PUNJAB DE Official Facebook of Akali Dal 'Waris Punjab De'
Established by the people of Punjab at the 'MAGHI-CONFERENCE' on 14-01-2025 in Sri Muktsar Sahib.

07/09/2026

ਭਾਈ ਵਰਿੰਦਰ ਸਿੰਘ ਫੌਜੀ ।।

ਮਨੁੱਖੀ ਅਧਿਕਾਰਾਂ ਦੇ ਰਾਖੇ, 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ — ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।ਭਾਈ...
06/09/2026

ਮਨੁੱਖੀ ਅਧਿਕਾਰਾਂ ਦੇ ਰਾਖੇ, 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ — ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਰਸੀ ਸਮਾਗਮ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹਾਜ਼ਰੀ ਭਰ ਕੇ ਮਹਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ।
ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹਾਂ ਦੀ ਆਵਾਜ਼ ਬਣ ਕੇ ਆਪਣੀ ਜ਼ਿੰਦਗੀ ਮਨੁੱਖੀ ਹੱਕਾਂ ਦੀ ਰਾਖੀ ਲਈ ਸਮਰਪਿਤ ਕਰ ਦਿੱਤੀ, ਉਨ੍ਹਾਂ ਦੀ ਕੁਰਬਾਨੀ ਸਦਾ ਸਾਡੇ ਲਈ ਚਾਨਣ ਮੁਨਾਰਾ ਬਣੀ ਰਹੇਗੀ।
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸੋਚ, ਸੰਘਰਸ਼ ਅਤੇ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।

06/09/2026

ਆ ਵੇਖ ਭਗਵੰਤ ਮਾਨ, ਜਿਹੜੇ ਤੂੰ ਨਸ਼ਿਆਂ ਵਿਰੁੱਧ ਜੰਗ ਜਿੱਤਣ ਦੇ ਦਾਅਵੇ ਕਰਦਾ ਫਿਰਦਾਂ, ਅੱਜ ਉਸ ਦਾਅਵੇ ਦੀ ਅਸਲੀਅਤ ਵੀ ਵੇਖ ਲੈ।
ਜਿੱਥੇ ਤੂੰ ਰੈਲੀ ਕਰ ਰਿਹਾ ਸੀ, ਉਸ ਤੋਂ ਮਹਿਜ਼ ਥੋੜ੍ਹੀ ਹੀ ਦੂਰ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾ ਕੇ ਆਪਣੀ ਜਾਨ ਗਵਾ ਬੈਠਾ। ਇਹ ਹੈ ਤੇਰੀ ਨਸ਼ਿਆਂ ਵਿਰੁੱਧ ਜੰਗ ਦੀ ਜ਼ਮੀਨੀ ਹਕੀਕਤ!
ਜਿਹੜਾ ਬੰਦਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਕੰਮ ਕਰ ਰਿਹਾ ਸੀ—ਭਾਈ ਅੰਮ੍ਰਿਤਪਾਲ ਸਿੰਘ—ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਚੁੱਕ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦਿੱਤਾ ਗਿਆ।
ਜਿਹੜਾ ਨੌਜਵਾਨ ਤੈਨੂੰ ਨਸ਼ਿਆਂ ਦੇ ਖਿਲਾਫ਼ ਸਵਾਲ ਕਰਦਾ ਹੈ, ਜਿਹੜਾ ਨੌਜਵਾਨ ਤੈਨੂੰ ਪੰਜਾਬ ਦੇ ਨੌਜਵਾਨਾਂ ’ਤੇ ਪਾਏ ਜਾ ਰਹੇ ਝੂਠੇ ਪਰਚਿਆਂ ਬਾਰੇ ਸਵਾਲ ਕਰਦਾ ਹੈ—ਉਸਦਾ ਜਵਾਬ ਦੇਣ ਦੀ ਬਜਾਏ, ਤੂੰ ਆਪਣੇ ਪੁਲਿਸ ਮੁਲਾਜ਼ਮ ਭੇਜ ਕੇ ਉਸ ’ਤੇ ਅਣਮਨੁੱਖੀ ਤਸ਼ੱਦਦ ਕਰਵਾਉਂਦਾ ਹੈਂ।
ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ਿਆਂ ਦੀ ਮਾਰ ਹੇਠ ਹੈ ਅਤੇ ਸਿਰਫ਼ ਬਿਆਨਾਂ ਤੇ ਰੈਲੀਆਂ ਨਾਲ ਇਹ ਸੱਚਾਈ ਨਹੀਂ ਬਦਲਣੀ।
ਅਤੇ ਜਿਹੜੇ ਲੋਕ ਹੁਣ ਵੀ ਇਸ ਸਰਕਾਰ ਦਾ ਪੱਲਾ ਫੜ ਕੇ ਬੈਠੇ ਹਨ, ਉਨ੍ਹਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ—ਅੱਖਾਂ ਖੋਲ੍ਹੋ, ਪੰਜਾਬ ਦੀ ਅਸਲੀ ਹਾਲਤ ਵੇਖੋ ਅਤੇ ਆਪਣੇ ਨੌਜਵਾਨਾਂ ਦੇ ਭਵਿੱਖ ਬਾਰੇ ਸੋਚੋ।
ਯਾਦ ਰੱਖੀਂ ਭਗਵੰਤ ਮਾਨ—ਪ੍ਰਜਾ ਨਾਲ ਤਾਨਾਸ਼ਾਹੀ ਕਰਕੇ ਕੋਈ ਵੀ ਹਕੂਮਤ ਹਮੇਸ਼ਾ ਨਹੀਂ ਚੱਲਦੀ। ਸਮਾਂ ਸਭ ਦਾ ਹਿਸਾਬ ਕਰਦਾ ਹੈ।

ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਨਾਜਾਇਜ਼ ਤੌਰ ‘ਤੇ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦ...
06/09/2026

ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਨਾਜਾਇਜ਼ ਤੌਰ ‘ਤੇ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ, ਜੋ ਕਿ ਸ਼ਰੇਆਮ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਘਾਣ ਹੈ।
ਅੱਜ ਪਹਿਲਾਂ ਸਿਵਲ ਹਸਪਤਾਲ ਜਾ ਕੇ ਉਨ੍ਹਾ ਦਾ ਹਾਲ ਚਾਲ ਜਾਣਿਆ ਤੇ ਇਸ ਧੱਕੇਸ਼ਾਹੀ ਖ਼ਿਲਾਫ਼ ਅੱਜ ਐਸ.ਐਸ.ਪੀ. ਦਫ਼ਤਰ ਸੰਗਰੂਰ ਦੇ ਬਾਹਰ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਸ਼ਾਮਲ ਹੋ ਕੇ ਹੱਕ ਸੱਚ ਲਈ ਆਵਾਜ਼ ਬੁਲੰਦ ਕੀਤੀ।
ਬੇਬੁਨਿਆਦ ਕਾਰਵਾਈਆਂ ਰੱਦ ਕਰਕੇ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇ ਤੱਟ ਤਸ਼ੱਦਦ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਦੀ ਆਵਾਜ਼ ਨੂੰ ਡੰਡੇ ਜਾਂ ਜੇਲ੍ਹਾਂ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ!

ਭਾਈ ਜਸਵੰਤ ਸਿੰਘ ਖਾਲੜਾ ਜੀ ਮਨੁੱਖੀ ਅਧਿਕਾਰਾਂ ਦੇ ਰਾਖੇ 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ ਉਨ੍ਹਾਂ ਦੇ ਸ਼ਹੀਦੀ ਦਿਹਾੜਾ ਮੌਕੇ ਉਨ੍ਹਾਂ ਦੀ ਮਹ...
06/09/2026

ਭਾਈ ਜਸਵੰਤ ਸਿੰਘ ਖਾਲੜਾ ਜੀ ਮਨੁੱਖੀ ਅਧਿਕਾਰਾਂ ਦੇ ਰਾਖੇ 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ ਉਨ੍ਹਾਂ ਦੇ ਸ਼ਹੀਦੀ ਦਿਹਾੜਾ ਮੌਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ।।
2 ਨਵੰਬਰ 1952 - 6 ਸਤੰਬਰ 1995

ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥ਸਤਿਕਾਰਯੋਗ ’ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ...
05/09/2026

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਤਿਕਾਰਯੋਗ ’ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਹਲਕਾ ਇੰਚਾਰਜ਼ ਨਿਯੁਕਤ ਕੀਤੇ ਜਾਂਦੇ ਹਨ:-
1. ਸ੍ਰ. ਇਕਬਾਲ ਸਿੰਘ ਝੂੰਦਾ -ਅਮਰਗੜ੍ਹ
2. ਸ੍ਰ. ਲਖਵਿੰਦਰ ਸਿੰਘ (ਰੱਬੀ ਕੰਦੋਲਾ) -ਸ੍ਰੀ ਅਨੰਦਪੁਰ ਸਾਹਿਬ
3. ਸ੍ਰ. ਭੁਪਿੰਦਰ ਸਿੰਘ ਸੱਜਣ -ਸ਼ਾਮ ਚੁਰਾਸੀ
4. ਸ੍ਰ. ਕੁਲਵੰਤ ਸਿੰਘ ਰਾਉਕੇ -ਬਾਘਾਪੁਰਾਣਾ
ਇਹ ਸਮਰੱਥ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ।

Address

Rayya, Pheruman Road, Near/Fitness Gym, Baba Bakala Sahib"
Amritsar
143112

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm
Sunday 9am - 8pm

Alerts

Be the first to know and let us send you an email when AKALI DAL WARIS PUNJAB DE posts news and promotions. Your email address will not be used for any other purpose, and you can unsubscribe at any time.

Shortcuts

Share