ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

  • Home
  • India
  • Amritsar
  • ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦਾਂ ਦੀ ਵਿਰਾਸਤ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੋ।

ਪਰਉਪਕਾਰੀ ਗੁਰਸਿੱਖ ਭਾਈ ਘਨਈਆ ਜੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਨੂੰ ਸਰਮਪਿਤ ਵਿਸ਼ਾਲ ਖੂਨਦਾਨ ਕੈਂਪ।
14/09/2026

ਪਰਉਪਕਾਰੀ ਗੁਰਸਿੱਖ ਭਾਈ ਘਨਈਆ ਜੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਨੂੰ ਸਰਮਪਿਤ ਵਿਸ਼ਾਲ ਖੂਨਦਾਨ ਕੈਂਪ।

13 ਸਤੰਬਰ — ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਹਾੜੇ ਦੀਆਂ ਸਮੂਹ ਪੰਥ ਪ੍ਰੇਮੀਆਂ ਅਤੇ ਫੈਡਰੇਸ਼ਨ ਨਾਲ ਜੁੜੇ ਸਾਥੀਆਂ ਨੂੰ ਕੋਟਿ-ਕੋਟਿ ਵਧਾ...
13/09/2026

13 ਸਤੰਬਰ — ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਹਾੜੇ ਦੀਆਂ ਸਮੂਹ ਪੰਥ ਪ੍ਰੇਮੀਆਂ ਅਤੇ ਫੈਡਰੇਸ਼ਨ ਨਾਲ ਜੁੜੇ ਸਾਥੀਆਂ ਨੂੰ ਕੋਟਿ-ਕੋਟਿ ਵਧਾਈਆਂ।

ਸਿੱਖ ਸਟੂਡੈਂਟਸ ਫੈਡਰੇਸ਼ਨ ਕੇਵਲ ਇੱਕ ਵਿਦਿਆਰਥੀ ਜਥੇਬੰਦੀ ਨਹੀਂ, ਸਗੋਂ ਇੱਕ ਅਜਿਹੀ ਵਿਚਾਰਧਾਰਕ ਧਾਰਾ ਹੈ, ਜਿਸ ਵਿੱਚੋਂ ਅਨੇਕਾਂ ਰਤਨ, ਜਵਾਹਰਾਤ, ਮਾਣਕ ਅਤੇ ਹੀਰੇ ਨਿਖਰ ਕੇ ਪੰਥ ਦੀ ਸੇਵਾ ਲਈ ਸਾਹਮਣੇ ਆਏ ਹਨ। ਇਹ ਉਹ ਧਾਰਾ ਹੈ ਜਿਸ ਨੇ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਖੇਤਰ ਤੱਕ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਦੇ ਅੰਦਰ ਪੰਥਕ ਚੇਤਨਾ, ਸਿਧਾਂਤਕ ਸੋਚ, ਸਮਾਜਿਕ ਜ਼ਿੰਮੇਵਾਰੀ ਅਤੇ ਕੌਮੀ ਸੇਵਾ ਦਾ ਜਜ਼ਬਾ ਪੈਦਾ ਕੀਤਾ।
ਪੰਥ ਸੇਵਕਾਂ ਦੀ ਇਸ ਧਾਰਾ ਨੇ ਇੱਕ ਰੂਹਾਨੀ ਯੁਗਤ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਤੱਕ ਦਾਅ ਉੱਤੇ ਲਗਾਏ। ਸ਼ਹੀਦਾਂ ਨੂੰ ਆਪਣੇ ਲਈ ਮੀਲ ਪੱਥਰ ਮੰਨਦਿਆਂ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੋਂ ਰਾਹਦਾਰੀ ਲੈਂਦਿਆਂ, ਕਲਗੀਧਰ ਪਾਤਸ਼ਾਹ ਦੇ ਲਾਡਲੇ ਬਣਨ ਦੀ ਤਾਂਘ ਨਾਲ ਅਨੇਕਾਂ ਨੌਜਵਾਨ ਇੱਕ ਅਗੰਮੀ ਵਿਚਾਰ ਦੇ ਨਸ਼ੇ ਵਿੱਚ ਮਸਤ ਹੋ ਕੇ ਕੌਮੀ ਸਫ਼ਰ ਉੱਤੇ ਤੁਰੇ।
“ਖਾਲਸਾ ਜੀ ਕੇ ਬੋਲਬਾਲੇ”
“ਸਰਕਾਰ-ਏ-ਖਾਲਸਾ”
“ਪੰਜਾਬ, ਪੰਜਾਬੀ ਤੇ ਪੰਜਾਬੀਅਤ”
ਵਰਗੇ ਉੱਚੇ ਅਤੇ ਪਵਿੱਤਰ ਆਦਰਸ਼ਾਂ ਨੂੰ ਲੈ ਕੇ ਮਨੁੱਖਤਾ ਦੀ ਭਲਾਈ, ਨਿਆਂ, ਆਜ਼ਾਦੀ ਅਤੇ ਵਿਸ਼ਵ ਸ਼ਾਂਤੀ ਲਈ ਸਿਰਤੋੜ ਯਤਨ ਕਰਨ ਵਾਲੇ ਮਰਜੀਵੜਿਆਂ ਦੀ ਇਹ ਧਾਰਾ ਅੱਜ ਵੀ ਨਿਰੰਤਰ ਪ੍ਰਵਾਹਮਾਨ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਦਮਿਕ ਖੇਤਰ ਵਿੱਚੋਂ ਉਹ ਹੀਰੇ ਲੱਭਦੀ ਰਹਿੰਦੀ ਹੈ, ਜੋ ਆਪਣੇ ਗਿਆਨ, ਚਰਿੱਤਰ, ਸੇਵਾ ਅਤੇ ਸੰਘਰਸ਼ ਰਾਹੀਂ ਪੰਥ ਦੀ ਸ਼ਾਨ ਬਣ ਸਕਣ।ਜਦੋਂ ਕਲਗੀਧਰ ਦੀ ਗੋਦ ਦਾ ਕੋਈ ਸ਼ਿੰਗਾਰ ਇਸ ਜਥੇਬੰਦੀ ਨਾਲ ਜੁੜਦਾ ਹੈ, ਤਾਂ ਉਹ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਉੱਤੇ ਤੁਰਦਿਆਂ ਇਤਿਹਾਸ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਜਾਂਦਾ ਹੈ। ਜਦੋਂ ਕੋਈ ਇਤਿਹਾਸ ਉੱਤੇ ਸ਼ੱਕ ਕਰਦਾ ਹੈ ਕਿ ਮਨੁੱਖ ਉਬਲਦੇ ਪਾਣੀ ਵਿੱਚ ਵੀ ਅਡੋਲ ਨਹੀਂ ਰਹਿ ਸਕਦਾ, ਤਾਂ ਪੰਥ ਦੇ ਮਰਜੀਵੜੇ ਆਪਣੇ ਅਟੱਲ ਵਿਸ਼ਵਾਸ ਅਤੇ ਅਦੁੱਤੀ ਸਾਹਸ ਨਾਲ ਇਤਿਹਾਸ ਦੇ ਉਹਨਾਂ ਅਧਿਆਇਆਂ ਨੂੰ ਜੀਵੰਤ ਕਰ ਦਿੰਦੇ ਹਨ, ਜਿਨ੍ਹਾਂ ਨੂੰ ਦੁਨੀਆਂ ਅਸੰਭਵ ਸਮਝਦੀ ਹੈ।ਜਦੋਂ ਕਦੇ ਜ਼ਾਲਮ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ “ਸਵਾ ਲੱਖ ਨਾਲ ਇੱਕ ਨਹੀਂ ਲੜ ਸਕਦਾ,” ਤਾਂ ਇਤਿਹਾਸ ਮੁੜ ਆਪਣਾ ਰੂਪ ਦਿਖਾਉਂਦਾ ਹੈ। ਗਿਣਤੀ ਦੀ ਤਾਕਤ ਦੇ ਸਾਹਮਣੇ ਸਿਧਾਂਤ ਦੀ ਤਾਕਤ ਖੜ੍ਹੀ ਹੁੰਦੀ ਹੈ ਅਤੇ ਹਰ ਉਹ ਨੌਜਵਾਨ, ਜਿਸ ਦੇ ਅੰਦਰ ਗੁਰੂ ਦੀ ਬਖ਼ਸ਼ੀ ਹੋਈ ਰੂਹਾਨੀ ਚੇਤਨਾ ਅਤੇ ਅਣਖ ਜਾਗਦੀ ਹੈ, ਸੰਘਰਸ਼ ਦੀ ਇੱਕ ਨਵੀਂ ਮਿਸਾਲ ਬਣ ਜਾਂਦਾ ਹੈ। ਸ਼ਹੀਦਾਂ ਦੀ ਕੁਰਬਾਨੀ ਪੰਥ ਲਈ ਹਾਰ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ ਅਤੇ ਅਕਾਸ਼ “ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਗੂੰਜ ਉੱਠਦਾ ਹੈ।ਜਦੋਂ ਵੀ ਦੁਨੀਆਂ ਉੱਤੇ ਜ਼ੁਲਮ ਵਧਿਆ ਹੈ, ਧਰਮੀ ਅਤੇ ਜਾਗਰੂਕ ਲੋਕਾਂ ਨੇ ਉਸਦੇ ਵਿਰੁੱਧ ਸੰਘਰਸ਼ ਲਈ ਕਮਰਕੱਸੇ ਕੀਤੇ ਹਨ। ਪੰਜਾਬ ਦੀ ਧਰਤੀ ਗੁਰੂਆਂ, ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ਨੇ ਇੱਕ ਪਾਸੇ ਤਪੱਸਿਆ ਅਤੇ ਰੂਹਾਨੀਅਤ ਦੇ ਮਹਾਨ ਪੁਰਖ ਪੈਦਾ ਕੀਤੇ ਹਨ ਅਤੇ ਦੂਜੇ ਪਾਸੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਅਨੇਕਾਂ ਸੂਰਮੇ ਵੀ ਜਨਮ ਦਿੱਤੇ ਹਨ।ਇਸ ਧਰਤੀ ਦੀ ਤਾਸੀਰ ਵਿੱਚ ਮੀਰੀ ਅਤੇ ਪੀਰੀ ਦਾ ਸੰਤੁਲਨ ਹੈ। ਇਸ ਦੇ ਜ਼ਰ੍ਹੇ-ਜ਼ਰ੍ਹੇ ਵਿੱਚ ਗੁਰੂਆਂ ਦੀ ਸਿੱਖਿਆ, ਸੰਘਰਸ਼ ਦੀ ਰੂਹ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਮਹਿਕ ਵੱਸਦੀ ਹੈ। ਜਦੋਂ ਵੀ ਇਸ ਧਰਤੀ, ਇਸ ਦੀ ਅਣਖ, ਇਸ ਦੀ ਅਸਮੀਤਾ ਜਾਂ ਇਸ ਦੇ ਹੱਕਾਂ ਉੱਤੇ ਕਿਸੇ ਨੇ ਮੈਲੀ ਅੱਖ ਰੱਖੀ ਹੈ, ਤਾਂ ਪੰਜਾਬ ਦੇ ਜਾਇਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹਮੇਸ਼ਾ ਡਟ ਕੇ ਜਵਾਬ ਦਿੱਤਾ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਹਾੜਾ ਸਾਨੂੰ ਕੇਵਲ ਆਪਣੇ ਸ਼ਾਨਦਾਰ ਇਤਿਹਾਸ ਦੀ ਯਾਦ ਨਹੀਂ ਦਿਵਾਉਂਦਾ, ਸਗੋਂ ਸਾਡੇ ਮੋਢਿਆਂ ਉੱਤੇ ਪਈ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਅੱਜ ਲੋੜ ਹੈ ਕਿ ਵਿਦਿਆਰਥੀ ਨੌਜਵਾਨ ਗਿਆਨ ਨਾਲ ਲੈਸ ਹੋਣ, ਆਪਣੇ ਇਤਿਹਾਸ ਨੂੰ ਸਮਝਣ, ਗੁਰਮਤਿ ਦੇ ਸਿਧਾਂਤਾਂ ਨਾਲ ਜੁੜਨ ਅਤੇ ਪੰਥ, ਪੰਜਾਬ ਤੇ ਮਨੁੱਖਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ।
ਆਓ, ਇਸ ਸਥਾਪਨਾ ਦਿਹਾੜੇ ਉੱਤੇ ਅਸੀਂ ਆਪਣੇ ਸ਼ਹੀਦਾਂ, ਪੁਰਖਿਆਂ ਅਤੇ ਫੈਡਰੇਸ਼ਨ ਦੀਆਂ ਸੰਘਰਸ਼ਸ਼ੀਲ ਪਰੰਪਰਾਵਾਂ ਨੂੰ ਸਿਜਦਾ ਕਰਦਿਆਂ ਇਹ ਪ੍ਰਣ ਕਰੀਏ ਕਿ ਅਸੀਂ ਸਿਧਾਂਤ, ਸੇਵਾ, ਸੰਘਰਸ਼ ਅਤੇ ਚੜ੍ਹਦੀ ਕਲਾ ਦੇ ਰਾਹ ਉੱਤੇ ਅਡੋਲ ਰਹਾਂਗੇ।

11/09/2026
11/09/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਦੇਣ ਤੋਂ ਪਹਿਲਾਂ ਭਾਈ ਜੁਗਰਾਜ ਸਿੰਘ ਦੀ ਤਕਰੀਰ

Address

Amritsar
143001

Telephone

+917355300010

Website

Alerts

Be the first to know and let us send you an email when ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ posts news and promotions. Your email address will not be used for any other purpose, and you can unsubscribe at any time.

Contact The Organization

Send a message to ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ:

Shortcuts

Share