19/08/2026
ਸਤਿ ਸ਼੍ਰੀ ਅਕਾਲ ਜੀ
ਮਿਤੀ 14 ਅਗਸਤ 2026 ਨੂੰ ਪਹਿਲ ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ, ਅੰਮ੍ਰਿਤਸਰ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਅਤੇ ਸਮੂਹ ਸਟਾਫ ਵੱਲੋਂ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਭਾਰਤ ਦੀ ਅਜ਼ਾਦੀ ਦੇ ਦਿਹਾੜੇ ਨੂੰ ਸਮਰਪਿਤ ਮਾਰਚ ਕੱਢਿਆ ਗਿਆ।
ਉਪਰੰਤ ਸਮਾਜ ਸੇਵੀ ਰਵੀ ਸਾਰੰਗਲ, ਸ. ਧਰਮਿੰਦਰ ਸਿੰਘ ਗਿੱਲ, ਨਸੀਬ ਕੌਰ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਸਮੂਹ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੇ ਪੀਂਘ ਝੂਟਕੇ ਅਤੇ ਭੰਗੜਾ, ਗਿੱਧਾ ਪਾ ਕੇ ਖੁਸ਼ੀ ਮਨਾਈ। ਸਮੂਹ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਖੀਰ ਅਤੇ ਮਿੱਠੇ ਪੂੜਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਜੀ ਪਹਿਲ ਸੈਂਟਰ ਵਿੱਚ ਆਉਣ ਵਾਲੇ ਪਿਆਰੇ ਪਿਆਰੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ।ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਪੁਰਾ ਤੋਂ ਪ੍ਰਿੰਸੀਪਲ ਸ਼੍ਰੀਮਤੀ ਅਨੂ ਬੇਦੀ ਜੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ. ਪਰਮਿੰਦਰ ਸਿੰਘ ਜੀ ਪਹਿਲ ਸਰਕਾਰੀ ਰਿਸੋਰਸ ਸੈਂਟਰ ਦੇ ਸਮੂਹ ਸਟਾਫ ਮੈਂਬਰਾਂ ਸੁਖਰਾਜ ਸਿੰਘ, ਸੰਗਰਾਮ ਕੁਮਾਰ, ਰੀਨਾ ਮਹਿਤਾ, ਉਰਮਿਲਾ, ਅਮਨਦੀਪ ਕੌਰ, ਰਮਨਦੀਪ ਕੌਰ, ਰਮਾ ਕੁਮਾਰੀ, ਮੋਨਿਕਾ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੇ ਹਿੱਸਾ ਲਿਆ।
ਧੰਨਵਾਦ ਜੀ