16/01/2023
☬□□□□□□□□□□□□□□☬ ਜਿਸ ਕਾ ਕਾਰਜੁ ਤਿਨਹਿ ਕੀਆ
ਮਾਣਸੁ ਕਿਆ ਵੇਚਾਰਾ ਰਾਮ॥
ਉਪਰੋਕਤ ਗੁਰਵਾਕਾਂ ਅਨੁਸਾਰ ਅਕਾਲ-ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਅਤੇ ਰਹਿਮਤ ਸਦਕਾ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ ਬੁਤਾਲਾ ਦੇ ਲੰਗਰ ਹਾਲ ਦੀ ਇਮਾਰਤ ਦੇ ਬਿਲਕੁਲ ਨਜਦੀਕ ਲਗਦੀ ਜਗ੍ਹਾ(ਕਰੀਬ ਤੇਰਾਂ ਕੁ ਮਰਲੇ)ਗੁਰਦੁਆਰਾ ਸਾਹਿਬ ਲਈ ਖਰੀਦ ਕਰ ਲੈਣ ਦਾ ਵਿਚਾਰ ਬਣਿਆ ਹੈ,ਕਿਉਂਕਿ ਗੁਰੂ ਸਾਹਿਬ ਜੀ ਦੇ ਇਕ ਤੋਂ ਸਹੰਸ ਹੋਣ ਦੇ ਬਚਨਾਂ ਸਦਕਾ ਸੰਗਤਾਂ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਜੁੜਦੀਆਂ ਹਨ ਅਤੇ ਲੰਗਰ ਲਈ ਜਗ੍ਹਾ ਘੱਟ ਪੈਂਦੀ ਮਹਿਸੂਸ ਹੁੰਦੀ ਹੈ।ਪਿੰਡ ਬੁਤਾਲਾ ਦੇ ਵਸਨੀਕ ਸਤਿਕਾਰਯੋਗ ਬਜੁਰਗਾਂ ਦੀ ਨਗਰ ਨੂੰ ਬਹੁਤ ਦੇਣ ਹੈ ਨਗਰ ਵਿੱਚ ਸਾਰੀਆਂ ਸੁਖ ਸਹੂਲਤਾਂ ਮੌਜੂਦ ਹਨ,ਸਿਆਣੇ ਬਜੁਰਗਾਂ ਦੀ ਬਦੌਲਤ ਪਿੰਡ ਨੇ ਬਹੁਤ ਤਰੱਕੀ ਕੀਤੀ ਹੈ,ਪਾਤਸ਼ਾਹਾਂ ਦੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਬਾਬਾ ਪੱਲ੍ਹਾ ਜੀ ਨੇ ਸਾਨੂੰ ਬੇਅੰਤ ਬਖਸ਼ਿਸ਼ਾਂ ਸਰਦਾਰੀਆਂ ਲੈ ਕੇ ਦਿਤੀਆਂ ਹਨ ਬਾਬਾ ਪੱਲ੍ਹਾ ਜੀ ਅਤੇ ਉਹਨਾਂ ਦੇ ਮਾਤਾ ਸਤਿਕਾਰਯੋਗ ਬੀਬੀ ਸੰਤੀ ਜੀ ਦੀ ਸੇਵਾ ਘਾਲ ਕਮਾਈ ਸਦਕਾ ਪਿੰਡ ਬੁਤਾਲਾ ਦਾ ਨਾਮ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉਪਰ ਦਰਜ ਹੈ,ਰਹਿੰਦੀ ਦੁਨੀਆਂ ਤੱਕ ਬਾਬਾ ਪੱਲ੍ਹਾ ਜੀ ਤੇ ਮਾਤਾ ਸੰਤੀ ਜੀ ਦਾ ਜੱਸ ਹੁੰਦਾ ਹੀ ਰਹਿਣਾ ਹੈ।ਸੋ ਹੁਣ ਅਜੋਕੀ ਪੀੜੀ ਉੱਪਰ ਆਪਣੇ ਪੁਰਖਿਆਂ ਵੱਲੋਂ ਪਾਈਆਂ ਪੈੜਾਂ ਤੇ ਚੱਲਣ ਦੀ ਵੱਡੀ ਜਿੰਮੇਵਾਰੀ ਹੈ।ਬਿਨਾਂ ਸ਼ੱਕ ਨਗਰ ਵਾਸੀਆਂ ਨੇ ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਨਗਰ ਦੀ ਭਲਾਈ ਲਈ ਬੇਅੰਤ ਕਾਰਜ ਕੀਤੇ ਹਨ ਜਿਵੇਂ ਖੇਡ ਹਾਕੀ ਵਿੱਚ ਸਖਤ ਮਿਹਨਤ ਸਦਕਾ ਇਸ ਨਗਰ ਨੇ ਬਹੁਤ ਨਾਮਣਾ ਖੱਟਿਆ ਹੈ।ਦੋਵੇਂ ਸਰਕਾਰੀ ਹਾਈ ਸਕੂਲਾਂ ਦੀਆਂ ਇਮਾਰਤਾਂ ਨੂੰ ਨਵਿਆਉਣ ਦੇ ਕਾਰਜ ਹੋਏ ਹਨ,ਹੋ ਰਹੇ ਹਨ,ਭਾਫ ਨਾਲ ਚੱਲਣ ਵਾਲਾ ਪ੍ਰੋਜੈਕਟ ਜਿਸ ਨਾਲ ਪ੍ਰਸ਼ਾਦੇ, ਦਾਲ-ਸਬਜੀਆਂ ਆਦਿਕ ਤਿਆਰ ਕੀਤਾ ਜਾਂਦਾ ਹੈ ਸੰਗਤਾਂ ਵੱਲੋਂ ਉਸਦੀ ਸੇਵਾ ਹੋਈ ਹੈ।ਢਾਬ ਕਿਨਾਰੇ,ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਝਲਾੜੀ ਵਾਲੀ ਸੜਕ ਤੇ ਗੁਰੂ ਨਾਨਕ ਦੇਵ ਜੀ ਦੇ ੫੫੦ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ੫੫੦ ਦੇ ਕਰੀਬ ਰੁੱਖਾਂ ਦਾ ਬਾਗ ਲਗਾਇਆ ਗਿਆ ਹੈ ਜਿਸ ਦੀ ਸਾਂਭ-ਸੰਭਾਲ ਦੇ ਕਾਰਜ ਜਾਰੀ ਹਨ।ਇੰਟਰਲਾਕਿੰਗ ਟਾਇਲ ਨਾਲ ਰਸਤੇ ਨਵਿਆਉਣ ਦੇ ਕਾਰਜ ਹੋਏ ਹਨ।ਪਿੰਡ ਯੋਧੇ ਨੂੰ ਜਾਂਦੀ ਸੜਕ ਤੇ ਅੱਧਾ ਏਕੜ ਜਮੀਨ ਉਪਰੋਂ ਨਜਾਇਜ ਕਬਜਾ ਛੁਡਵਾ ਕੇ(ਜੋ ਬੁਤਾਲਾ ਪਿੰਡ ਦੀ ਸੀ) ਉਸਦਾ ਕਬਜਾ ਲੈ ਲਿਆ ਗਿਆ ਹੈ।ਕਿਸਾਨ ਸੰਘਰਸ਼ ਮੋਰਚਾ ਦਿੱਲੀ ਵਿੱਚ ਵੀ ਬੁਤਾਲਾ ਪਿੰਡ ਦੀ ਜਿਕਰਯੋਗ ਹਾਜਰੀ ਰਹੀ ਹੈ।ਇਹ ਸਭ ਸੰਗਤਾਂ ਦੀ ਮਿਹਰਾਮਤ ਸਦਕਾ ਹੀ ਸੰਭਵ ਹੋ ਸਕਿਆ ਹੈ।ਸਮੇਂ ਸਮੇਂ ਸਾਰੇ ਨਗਰਾਂ ਨੇ ਗੁਰ ਅਸਥਾਨਾਂ ਦੇ ਗਲਿਆਰੇ ਖੁਲ੍ਹੇ ਕੀਤੇ ਹਨ ਤੇ ਕਰ ਰਹੇ ਹਨ ਨਗਰ ਯੋਧੇ ਤੇ ਖਾਨਪੁਰ ਇਸ ਮਸਲੇ ਵਿੱਚ ਕਾਫੀ ਤਰੱਕੀ ਕਰ ਚੁੱਕੇ ਹਨ,ਸੋ
ਹੰਸਾ ਦੇਖਿ ਤਰੰਦਿਆ
ਬਗਾ ਆਇਆ ਚਾਉ॥ ਦੇ ਗੁਰ ਵਾਕਾਂ ਅਨੁਸਾਰ ਮਨ ਵਿੱਚ ਵਿਚਾਰ ਆਇਆ ਹੈ ਕਿ ਸੰਗਤਾਂ ਦੀ ਸਹੂਲਤ ਹਿਤ ਗੁਰੂਘਰ ਦੀ ਕੰਧ ਨਾਲ ਲਗਦੀ ਜਗ੍ਹਾ ਦੀ ਖਰੀਦ ਕਰ ਲੈਣੀ ਚਾਹੀਦੀ ਹੈ।ਇਸ ਸਬੰਧੀ ਨਗਰ ਦੇ ਸਮੂਹ ਸੁਹਿਰਦ ਪੁਰਖਾਂ ਨੇ ਹਾਂ ਪੱਖੀ,ਉਤਸ਼ਾਹ ਭਰਪੂਰ ਹੁੰਗਾਰਾ ਭਰਿਆ ਹੈ।ਸੋ ਆਉ ਬੱਚਿਆਂ ਲਈ ਪੁੰਨ ਬੀਜਣ ਵਾਲੇ ਮਹਾਨ ਸੇਵਾ ਕਾਰਜਾਂ ਵਿੱਚ ਸਹਿਯੋਗ ਕਰਕੇ ਗੁਰ-ਅਸੀਸ ਦੇ ਪਾਤਰ ਬਣੀਏ। ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰਸ ਕਰਕੇ,ਮਿਹਰਾਮਤ ਕਰਕੇ ਇਸ ਕਾਰਜ ਨੂੰ ਸੰਪੂਰਨ ਕਰਵਾ ਲੈਣ।
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋਈ॥ਮੇਰੀ ਜਾਚੇ ਇਹ ਸੁਭਾਗਾ ਅਵਸਰ ਹੈ ਤੇ ਇਹ ਕਾਰਜ ਇਤਿਹਾਸਕ ਤੇ ਸ਼ਲਾਘਾਯੋਗ ਹੈ।ਸੋ ਆਉ ਆਪਣੇ ਬੱਚਿਆਂ ਲਈ ਪੁੰਨ ਬੀਜਦੇ ਹੋਏ ਆਪਣੀ ਕਿਰਤ ਕਮਾਈ ਨੂੰ ਸਫਲੀ ਕਰੀਏ ਅਤੇ ਇਸ ਕਾਰਜ ਵਿੱਚ ਯਥਾਸ਼ਕਤ ਸਹਿਯੋਗ ਕਰਕੇ ਗੁਰ-ਅਸੀਸ ਦੇ ਪਾਤਰ ਬਣੀਏ।ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ,ਬੇਨਤੀ ਹੈ,ਤਰਲਾ ਹੈ ਆਪਣੇ ਇਸ ਜਰੂਰੀ ਕਾਰਜ ਨੂੰ ਔਕੜਾਂ ਰੁਕਾਵਟਾਂ ਤੋਂ ਬਚਾ ਕਰਕੇ ਸੰਪੂਰਨ ਕਰਵਾ ਲੈਣਾ ਜੀ।ਮੈਂ ਦੇਸ਼ ਵਿਦੇਸ਼ ਵੱਸਦੀਆਂ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਵਾਹਿਗੁਰੂ ਸਭ ਦੇ ਪਰਿਵਾਰਾਂ ਵਿੱਚ ਖੁਸ਼ੀਆਂ,ਬਰਕਤਾਂ,ਰਹਿਮਤਾਂ ਦੀ ਬਖਸ਼ਿਸ਼ ਕਰਨ ਜੀ।ਸ਼ਬਦਾਂ ਨੂੰ ਸੰਕੋਚਦਾ ਹੋਇਆ ਖਿਮਾਂ ਚਾਹੁੰਦਾ ਹਾਂ,
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
🙏🏻ਗੁਰੂ ਫਤਿਹ ਪ੍ਰਵਾਨ ਕਰਨੀ....
ਬੇਨਤੀ ਵੱਲੋਂ:-ਸੂਬੇਦਾਰ ਸ੍ਰ.ਅਮਨਦੀਪ ਸਿੰਘ ਖਜਾਨਚੀ ਜੋੜ ਮੇਲਾ 2023