Office Of Secretary General "Akali Dal Waris Punjab De"

Office Of Secretary General "Akali Dal Waris Punjab De" Contact information, map and directions, contact form, opening hours, services, ratings, photos, videos and announcements from Office Of Secretary General "Akali Dal Waris Punjab De", Political organisation, Main Ferozpur Road, Ajitwal.

“Official account of the Office of Secretary General, Akali Dal Waris Punjab De | Sharing official updates, statements & activities | Managed by team”
Head Office 📍 Main Ferozpur Road, Ajitwal MOGA -142053

ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫਤਿਹ ॥ਸਤਿਕਾਰਯੋਗ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਨ...
09/09/2026

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥
ਸਤਿਕਾਰਯੋਗ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਰਟੀ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਂਦੇ ਹਨ ::
1. ਸਰਦਾਰ ਮਨਦੀਪ ਸਿੰਘ — ਹਲਕਾ ਤਲਵੰਡੀ ਸਾਬੋ
2. ਸਰਦਾਰ ਲਖਵਿੰਦਰ ਸਿੰਘ (ਲੱਖਾ ਸਿਧਾਣਾ) — ਹਲਕਾ ਮੌੜ
ਇਹ ਨਿਯੁਕਤੀ ਪਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਜਾਂਦੀ ਹੈ।
ਵੱਲੋਂ-ਅਕਾਲੀ ਦਲ ਵਾਰਿਸ ਪੰਜਾਬ ਦੇ

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਵੱਡਾ ਸਿਆਸੀ ਐਲਾਨ!ਕੌਮੀ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾ ਬਾਈ ਮਨਦੀਪ ਸਿੰਘ ਸਿੱਧੂ ਤਲਵੰਡੀ ਸਾਬੋ ਤੋਂ ਬਣੇ ...
09/09/2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਵੱਡਾ ਸਿਆਸੀ ਐਲਾਨ!

ਕੌਮੀ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾ ਬਾਈ ਮਨਦੀਪ ਸਿੰਘ ਸਿੱਧੂ ਤਲਵੰਡੀ ਸਾਬੋ ਤੋਂ ਬਣੇ ਉਮੀਦਵਾਰ

ਹਲਕਾ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਇਤਿਹਾਸਕ ਆਗਾਜ਼!

ਪੰਜਾਬੀਓ, ਇਹ ਸਮਾਂ ਸਿਰਫ਼ ਰਾਜਨੀਤੀ ਦਾ ਨਹੀਂ, ਬਲਕਿ ਪੰਜਾਬ ਦੀ ਬਚਦੀ ਰੂਹ, ਸਾਡੀ ਜਵਾਨੀ ਅਤੇ ਸਾਡੀ ਅਣਖ ਨੂੰ ਬਚਾਉਣ ਦਾ ਹੈ। ਕੌਮ ਦੇ ਅਜ਼ੀਮ ਸ਼ਹੀਦ ਭਾਈ ਦੀਪ ਸਿੱਧੂ ਜੀ ਨੇ ਜੋ ਦੀਵਾ ਆਪਣੀ ਸ਼ਹਾਦਤ ਦੇ ਕੇ ਜਗਾਇਆ ਸੀ, ਉਸ ਇਨਕਲਾਬੀ ਸੋਚ ਦੀ ਮਸ਼ਾਲ ਨੂੰ ਬੁਝਣ ਨਹੀਂ ਦਿੱਤਾ ਜਾਵੇਗਾ।

ਇਸੇ ਸੰਕਲਪ ਨਾਲ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਭਾਈ ਦੀਪ ਸਿੱਧੂ ਦੇ ਛੋਟੇ ਭਰਾ ਭਾਈ ਮਨਦੀਪ ਸਿੰਘ ਸਿੱਧੂ ਨੂੰ ਮੈਦਾਨ-ਏ-ਜੰਗ ਵਿੱਚ ਉਤਾਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ।

ਇਹ ਸਿਰਫ਼ ਇੱਕ ਚੋਣ ਨਹੀਂ, ਇਹ ਹੱਕਾਂ ਦੀ ਆਖਰੀ ਜੰਗ ਹੈ..

ਸ਼ਹੀਦੀ ਸੋਚ ਦਾ ਪਰਚਮ: ਭਾਈ ਦੀਪ ਸਿੱਧੂ ਜੀ ਨੇ ਜੋ ਅਣਖ, ਗ਼ੈਰਤ ਅਤੇ ਪੰਜਾਬ ਦੇ ਵਜੂਦ ਦੀ ਲੜਾਈ ਦਿੱਲੀ ਦੀਆਂ ਹਿੱਕਾਂ 'ਤੇ ਚੜ੍ਹ ਕੇ ਲੜੀ ਸੀ, ਉਸੇ ਬੁਲੰਦ ਅਵਾਜ਼ ਨੂੰ ਅੱਗੇ ਵਧਾਉਣ ਦਾ ਅਹਿਦ।

ਰਵਾਇਤੀ ਲੀਡਰਾਂ ਨੂੰ ਮੂੰਹ-ਤੋੜ ਜਵਾਬ: ਦਹਾਕਿਆਂ ਤੋਂ ਪੰਜਾਬ ਨੂੰ ਲੁੱਟਣ ਅਤੇ ਕੌਮ ਦੇ ਜਜ਼ਬਾਤਾਂ ਨਾਲ ਖੇਡਣ ਵਾਲੀਆਂ ਧਿਰਾਂ ਦੇ ਖਿਲਾਫ਼ ਇੱਕ ਸੱਚਾ ਅਤੇ ਨਿਡਰ ਪੰਥਕ ਵਿਕਲਪ।

ਪੰਜਾਬ ਦੇ ਹਕੀਕੀ ਮੁੱਦੇ: ਸਾਡੇ ਪਾਣੀਆਂ ਦੀ ਰਾਖੀ, ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣਾ, ਕਿਸਾਨੀ ਨੂੰ ਬਚਾਉਣਾ ਅਤੇ ਵਰ੍ਹਿਆਂ ਤੋਂ ਜੇਲ੍ਹਾਂ 'ਚ ਬੰਦ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਿੱਕ ਠੋਕ ਕੇ ਲੜਨਾ।

"ਸ਼ਹੀਦਾਂ ਦਾ ਖੂਨ ਕਦੇ ਅਜਾਈਂ ਨਹੀਂ ਜਾਂਦਾ! ਦੀਪ ਸਿੱਧੂ ਦੀ ਸੋਚ ਨੂੰ ਮੰਜ਼ਿਲ ਤੱਕ ਪਹੁੰਚਾਉਣਾ ਹਰ ਇੱਕ ਪੰਜਾਬ ਦਰਦੀ ਦਾ ਫਰਜ਼ ਹੈ। ਇਹ ਜੰਗ ਕੁਰਸੀ ਦੀ ਨਹੀਂ, ਇਹ ਜੰਗ ਪੰਜਾਬ ਦੇ ਵਜੂਦ ਦੀ ਹੈ!"

ਆਓ! ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਆਪਣੇ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਈਏ। ਤਲਵੰਡੀ ਸਾਬੋ ਦੀ ਇਤਿਹਾਸਕ ਧਰਤੀ ਤੋਂ ਇੱਕ ਅਜਿਹਾ ਸੁਨੇਹਾ ਦੇਈਏ ਜੋ ਪੂਰੇ ਪੰਜਾਬ ਵਿੱਚ ਬਦਲਾਅ ਦੀ ਨਵੀਂ ਰੂਹ ਫੂਕ ਦੇਵੇ। ਭਾਈ ਮਨਦੀਪ ਸਿੰਘ ਸਿੱਧੂ ਦਾ ਸਾਥ ਦਿਓ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਦੱਸ ਦਿਓ ਕਿ ਪੰਜਾਬ ਅੱਜ ਵੀ ਆਪਣੇ ਵਾਰਿਸਾਂ ਨਾਲ ਚਟਾਨ ਵਾਂਗ ਖੜ੍ਹਾ ਹੈ!

ਅਕਾਲੀ ਦਲ (ਵਾਰਿਸ ਪੰਜਾਬ ਦੇ)

ਬਾਈ ਅਮਨਦੀਪ ਸਿੰਘ ਹਸਨਪੁਰ ਨੂੰ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ (ਜਗਰਾਉਂ) ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ...
06/08/2026

ਬਾਈ ਅਮਨਦੀਪ ਸਿੰਘ ਹਸਨਪੁਰ ਨੂੰ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ (ਜਗਰਾਉਂ) ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।

ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ।

ਭਾਈ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ

📢 ਅਧਿਕਾਰਕ ਨਿਯੁਕਤੀਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣ ਦੇ ਮਕਸਦ ਨਾਲ ਪਾਰਟੀ ਦੇ "ਸਕੱਤਰ ਜਨਰਲ" ...
04/08/2026

📢 ਅਧਿਕਾਰਕ ਨਿਯੁਕਤੀ

ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣ ਦੇ ਮਕਸਦ ਨਾਲ ਪਾਰਟੀ ਦੇ "ਸਕੱਤਰ ਜਨਰਲ" "ਐਡਵੋਕੇਟ ਮਨਦੀਪ ਸਿੰਘ ਸਿੱਧੂ" ਜੀ ਵੱਲੋਂ "ਸ.ਗੁਰਪ੍ਰੀਤ ਸਿੰਘ ਪ੍ਰਿੰਸ" ਜੀ ਨੂੰ ਆਪਣਾ "ਮੁੱਖ ਸਲਾਹਕਾਰ (Chief Adviser)" ਵਜੋਂ ਨਿਯੁਕਤ ਕੀਤਾ ਗਿਆ ਹੈ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸ. ਗੁਰਪ੍ਰੀਤ ਸਿੰਘ ਪ੍ਰਿੰਸ ਜੀ ਆਪਣੀ ਯੋਗਤਾ, ਤਜਰਬੇ ਅਤੇ ਸਮਰਪਣ ਸਦਕਾ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਥ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਲਈ ਅਹਿਮ ਯੋਗਦਾਨ ਪਾਉਣਗੇ।

ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ।

ਸਕੱਤਰ ਜਨਰਲ ਦਾ ਦਫ਼ਤਰ
ਅਕਾਲੀ ਦਲ ਵਾਰਿਸ ਪੰਜਾਬ ਦੇ
ਐਡਵੋਕੇਟ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ, ਅਕਾਲੀ ਦਲ ਵਾਰਿਸ ਪੰਜਾਬ ਦੇ

03/08/2026

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਸਿੱਖਿਆ ਸੁਧਾਰਾਂ ਦੀ ਗੱਲ ਹੀ ਨਾ ਕਰਨ, ਸਗੋਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਧਰਮ ਦੀ ਬੁਨਿਆਦੀ ਜਾਣਕਾਰੀ ਦਾ ਵੀ ਪੂਰਾ ਗਿਆਨ ਰੱਖਣ।

ਜੇਕਰ ਵਿਧਾਨ ਸਭਾ ਵਰਗੇ ਮਾਣਯੋਗ ਸਦਨ ਵਿੱਚ ਪੰਜਵੇਂ ਪਾਤਸ਼ਾਹ ਦੇ ਨਾਮ ਸਬੰਧੀ ਗਲਤੀ ਹੁੰਦੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਵਿਭਾਗ ਦੀ ਅਗਵਾਈ ਕਰਨ ਵਾਲੇ ਵਿਅਕਤੀ ਤੋਂ ਲੋਕ ਹੋਰ ਵੱਧ ਸਾਵਧਾਨੀ ਅਤੇ ਸਹੀ ਜਾਣਕਾਰੀ ਦੀ ਉਮੀਦ ਕਰਦੇ ਹਨ।

ਸਾਡੇ ਦਸ ਗੁਰੂ ਸਾਹਿਬਾਨ:

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅਮਰ ਦਾਸ ਜੀ

ਸ੍ਰੀ ਗੁਰੂ ਰਾਮ ਦਾਸ ਜੀ

ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਸ੍ਰੀ ਗੁਰੂ ਹਰਿ ਰਾਇ ਜੀ

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਧੰਨ ਹਨ ਸਾਡੇ ਗੁਰੂ ਸਾਹਿਬਾਨ, ਜਿਨ੍ਹਾਂ ਨੇ ਮਨੁੱਖਤਾ, ਸੱਚ, ਸੇਵਾ ਅਤੇ ਕੁਰਬਾਨੀ ਦਾ ਰਾਹ ਦਿਖਾਇਆ।

ਜਿਹੜਾ ਸਿੱਖਿਆ ਵਿਭਾਗ ਦੀ ਅਗਵਾਈ ਕਰਦਾ ਹੈ, ਉਸ ਲਈ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਸਹੀ ਜਾਣਕਾਰੀ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ ਜਿੰਨਾ ਸਿੱਖਿਆ ਸੁਧਾਰਾਂ ਦੀ ਗੱਲ ਕਰਨੀ।

ਭਾਈ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ ਅਕਾਲੀ ਦਲ ਵਾਰਿਸ ਪੰਜਾਬ ਦੇ

30/07/2026

ਸਾਡੇ ਸਿੰਘਾਂ ਦੀਆਂ ਪੱਗਾਂ ਲਾਹ ਕੇ, ਸਾਡੇ ਸਿੰਘਾਂ ਦਾ ਲਹੂ ਕੱਢ ਕੇ, ਸਾਡੇ ‘ਤੇ ਹੀ ਕਾਰਵਾਈ ਕਰਨ ਨੂੰ ਕਹਿੰਦੀ ਨੇ,ਝੂਠਾ ਬਿਰਤਾਂਤ ਹੋਰ ਝੂਠੇ ਕੇਸ ਬਣਾਉਣ ਦੀ ਤਿਆਰੀ ।।

30/07/2026

ਬਾਈ ਦੀਪ ਸਿੱਧੂ ਕਹਿੰਦਾ ਸੀ ਬਾਬੇ ਦੀ ਕਲਾ ਵਰਤੇਗੀ
ਨਵਜੋਤ ਕੌਰ ਲੰਬੀ ਦਾ ਵੱਡਾ ਦਾਅਵਾ 2027 ‘ਚ ਅੰਮ੍ਰਿਤਪਾਲ CM ਬਣੇਗਾ

29/07/2026

ਬੰਦੀ ਸਿੰਘਾਂ ਨਾਲ ਬੱਚਿਆ ਦਾ ਪਿਆਰ ।।
ਬੰਦੀ ਸਿੰਘ ਰਿਹਾਅ ਕਰੋ ।।

Address

Main Ferozpur Road
Ajitwal
142053

Website

Alerts

Be the first to know and let us send you an email when Office Of Secretary General "Akali Dal Waris Punjab De" posts news and promotions. Your email address will not be used for any other purpose, and you can unsubscribe at any time.

Shortcuts

Share