25/07/2025
ਸਾਵਧਾਨ 🚫
ਬੈਂਕ ਚੋਂ ਨਿਕਲਦੇ ਹੋਏ, ਇੱਕ ਮਹਿਲਾ ਨੂੰ ਯਾਦ ਆਇਆ ਕਿ ਕਾਰ ਦੀ ਚਾਬੀ ਉਹ ਬੈਂਕ ਦੇ ਅੰਦਰ ਭੁੱਲ ਆਈ ਹੈ। ਵਾਪਸ ਬੈਂਕ ਅੰਦਰ ਜਾਕੇ ਚਾਬੀ ਵੇਖੀ, ਨਾ ਮਿਲਣ ਤੇ ਸਭ ਨੂੰ ਪੁੱਛਿਆ ਪਰ ਚਾਬੀ ਨਹੀਂ ਮਿਲੀ। ਦੋਬਾਰਾ ਪਰਸ ਨੂੰ ਵੇਖਿਆ ਖੋਲਿਆ ਚੈੱਕ ਕੀਤਾ ਚਾਬੀ ਫੇਰ ਵੀ ਨਹੀਂ ਮਿਲੀ ਸਭ ਛਾਣ ਮਾਰਿਆ।
ਫੇਰ ਖਿਆਲ ਆਇਆ ਕਿ ਸ਼ਾਇਦ ਚਾਬੀ ਕਾਰ ਵਿਚ ਹੀ ਲੱਗੀ ਰਹਿ ਗਈ ਹੋਵੇਗੀ। ਭੱਜਕੇ ਪਾਰਕਿੰਗ ਵਿੱਚ ਕਾਰ ਵੱਲ੍ਹ ਗਈ ਤਾਂ ਉੱਥੋਂ ਕਾਰ ਵੀ ਗਾਇਬ ਸੀ। ਮਤਲਬ ਹੁਣ ਕਾਰ ਚੋਰੀ ਹੋ ਚੁੱਕੀ ਹੈ।
ਪੁਲਿਸ ਨੂੰ ਫੋਨ ਕੀਤਾ ਤੇ ਮਹਿਲਾ ਨੇ ਦੱਸਿਆ ਕਿ ਮੇਰੀ ਕਾਰ ਦੀ ਚਾਬੀ ਕਾਰ ਚ ਲੱਗੀ ਰਹਿ ਗਈ ਤੇ ਮੈਂ ਬੈਂਕ ਦੇ ਅੰਦਰ ਚਲੇ ਗਈ, ਅਤੇ ਬਾਹਰ ਆਕੇ ਵੇਖਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ। ਪਲੀਜ਼ ਮੇਰੀ ਮਦਦ ਕਰੋ, ਤੇ ਕਾਰ ਦਾ ਨੰਬਰ ਵਗੈਰਾ ਵੀ ਪੁਲਿਸ ਨੂੰ ਦੱਸ ਦਿੱਤਾ ਗਿਆ।
ਥੋੜ੍ਹੇ ਸਮੇਂ ਬਾਅਦ ਮਨ ਨੂੰ ਸ਼ਾਂਤ ਕਰਨ ਤੋਂ ਬਾਅਦ ਮਹਿਲਾ ਨੇ ਆਪਣੇ ਪਤੀ ਨੂੰ ਦੱਸਣ ਲਈ ਫੋਨ ਕੀਤਾ ਅਤੇ ਕਿਹਾ ਕਿ ਓਹਨਾਂ ਦੀ ਕਾਰ ਚੋਰੀ ਹੋ ਚੁੱਕੀ ਹੈ।
ਮਹਿਲਾ ਦੇ ਪਤੀ ਨੇ ਫੋਨ ਤੇ ਇਹ ਗੱਲ ਸੁਣਨ ਤੋਂ ਬਾਅਦ ਕਿਹਾ,
ਸੌਰੀ ਦੀਏ ਬੈਂਕ ਮੋਹਰੇ ਤਾਂ ਤੈਨੂੰ ਮੈ ਤਾਰਕੇ ਆਇਆ ਸੀ। ਤੂੰ ਹੈਥੇ ਕੀਹਦੀ ਕਾਰ ਲੱਭੀ ਜਾਂਦੀ ਏਂ।
ਮਹਿਲਾ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਚਲੋ ਕਾਰ ਚੋਰੀ ਨਈ ਹੋਈ। ਕਹਿੰਦੀ ਓਕੇ ਫੇਰ ਹੁਣ ਤੁਸੀਂ ਮੈਨੂੰ ਆਕੇ ਲੈ ਜਾਓ।
ਪਤੀ ਕਹਿੰਦਾ ਲੈ ਕੇ ਕਿਵੇਂ ਜਾਵਾਂ ਜਿਹੜੀ ਆਪਣੀ ਕਾਰ ਦਾ ਨੰਬਰ ਤੂੰ ਠਾਣੇ ਫੋਨ ਕਰਕੇ ਦਿੱਤਾ ਸੀ। ਓਸੇ ਠਾਣੇ 'ਚ ਅਗਲਿਆਂ ਨੇ ਸਮੇਤ ਕਾਰ ਮੈਨੂੰ ਵੀ ਬਿਠਾਇਆ ਹੋਇਆ।
ਜੇ ਤੈਨੂੰ ਹੈਥੋਂ ਕੋਈ ਸਾਧਨ ਮਿਲਦਾ ਤਾਂ ਤੂੰ ਆਕੇ ਮੈਨੂੰ ਲੈਜਾ।😂
ਸੋ ਭਰਾਵੋ ਏਦਾਂ ਦੇ ਪੰਗਿਆਂ ਤੋਂ ਬਚਣਾ ਤਾਂ ਫਲ,ਖਜੂਰ,ਸ਼ਹਿਦ, ਬਦਾਮ,ਦੇਸੀ ਘਿਓ ਤੇ ਜੈਤੂਨ ਦਾ ਤੇਲ ਕੱਲਾ ਆਪ ਈ ਨਾ ਖਾਇਆ ਕਰੋ। ਘਰਵਾਲੀ ਨੂੰ ਵੀ ਖੁਵਾਇਆ ਤੇ ਝੱਸਿਆ ਕਰੋ।
ਜਨਹਿਤ ਵਿਚ ਜਾਰੀ🔺
ਅਨੁਵਾਦ Pandori