Pro-People Arts Project Media Group

Pro-People Arts Project Media Group Pro-People Arts Project Media Group (PPAPMG) presents SAROKARAN DI AWAZ Newspaper. CLICK On www.ppapmg.com for an online version. Worldwide and leading pro

Everyone in the world has the basic right to a humanly acceptable standard of living and the right to food, housing, health and education. 'Demand Dignity', our new promotion will defend this cause.

08/02/2026
07/13/2026

ਸਾਲ 2026 ਦੇ ਦੂਜੇ ਇੱਕ ਰੋਜ਼ਾ ਪੁਸਤਕ ਮੇਲੇ ‘ਤੇ ਕੈਲਗਰੀ ਦੇ ਪਾਠਕਾਂ ਵਲੋਂ ਦਿਖਾਇਆ ਉਤਸ਼ਾਹ!
ਡਾ. ਸਾਹਿਬ ਸਿੰਘ ਵਲੋਂ ਕੈਲਗਰੀ ਵਿੱਚ 20 ਸਤੰਬਰ ਨੂੰ ‘ਲੱਛੂ ਕਬਾੜੀਆ’ ਨਾਟਕ ਖੇਡਿਆ ਜਾਵੇਗਾ!
ਕੈਲਗਰੀ: 12 ਜੁਲਾਈ ਦਿਨ ਐਤਵਾਰ ਨੂੰ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਇੱਕ ਰੋਜ਼ਾ ਪੁਸਤਕ ਮੇਲਾ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ।ਪੁਸਤਕ ਮੇਲੇ ਦਾ ਉਦਘਾਟਨ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਹਰਬੰਸ ਬੁੱਟਰ ਵਲੋਂ ਕੀਤਾ ਗਿਆ।ਉਨ੍ਹਾਂ ਵਲੋਂ ਪੰਜਾਬੀ ਭਾਈਚਾਰੇ ਨੂੰ ਕਿਤਾਬਾਂ ਨਾਲ਼ ਜੁੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਕਿਤਾਬਾਂ ਸਾਡੀ ਰੂਹ ਦੀ ਖੁਰਾਕ ਹੁੰਦੀਆਂ ਹਨ।
ਇਸ ਮੌਕੇ ‘ਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲ਼ਗਰੀ ਅਤੇ ਪ੍ਰੌਗਰੈਸਿਵ ਕਲਾ ਮੰਚ ਵਲੋਂ 20 ਸਤੰਬਰ ਨੂੰ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਹੋ ਰਹੇ ਨਾਟਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਇਸ ਮੌਕੇ ;ਤੇ ‘ਲੱਛੂ ਕਬਾੜੀਆ’ ਅਤੇ ‘ਕੋਈ ਮੋੜ ਲਿਆਵੋ ਨੀ’ ਨਾਟਕ ਖੇਡੇ ਜਾਣਗੇ।ਡਾ ਸਾਹਿਬ ਸਿੰਘ ਇਨ੍ਹਾਂ ਨਾਟਕਾਂ ਦੀ ਤਿਆਰੀ ਲਈ ਅਗਲੇ ਮਹੀਨੇ ਕੈਲਗਰੀ ਵਿੱਚ ਵਰਕਸ਼ਾਪ ਲਗਾਉਣਗੇ।
ਮਾਸਟਰ ਭਜਨ ਸਿੰਘ ਵਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਗੁਰਮੋਹ ਗਿੱਲ ਦੇ ਇਲਾਜ ਲਈ ਡੋਨੇਸ਼ਨ ਇਕੱਠੀ ਕਰਨ ਲਈ ਜੈਨੇਸਿਸ ਸੈਂਟਰ ਵਿੱਚ ਬੌਟਲ ਡਰਾਈਵ ਰੱਖਿਆ ਗਿਆ।ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਬੋਤਲਾਂ ਦਾਨ ਕਰਕੇ ਯੋਗਦਾਨ ਪਾਇਆ।ਇਸ ਮੌਕੇ ‘ਤੇ ਪ੍ਰਾਈਮ ਏਸ਼ੀਆ ਟੀ ਵੀ ਹੋਸਟ ਪਰਮਵੀਰ ਬਾਠ ਵਲੋਂ ਪੁਸਤਕ ਮੇਲੇ ਦੇ ਪ੍ਰਬੰਧਕਾਂ ਨੂੰ ਇਸ ਉਦਮ ਲਈ ਵਧਾਈ ਦਿੱਤੀ ਅਤੇ ਬੱਚੇ ਗੁਰਮੋਹ ਗਿੱਲ ਦੇ ਇਲਾਜ ਲਈ ਇਕੱਠੀ ਕੀਤੀ ਜਾ ਰਹੀ ਰਾਸ਼ੀ ਬਾਰੇ ਦੱਸਿਆ ਕਿ 27 ਲੱਖ ਦਾ ਟੀਚਾ ਪੂਰਾ ਕਰਨ ਲਈ ਹੁਣ ਸਿਰਫ ਦੋ ਲੱਖ ਡਾਲਰ ਹੀ ਇਕੱਠੇ ਕਰਨੇ ਬਾਕੀ ਹਨ। ਜਿਸ ਲਈ ਸਭ ਨੂੰ ਸਹਿਯੋਗ ਦੀ ਅਪੀਲ ਕੀਤੀ।
ਇਸ ਇੱਕ ਰੋਜ਼ਾ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ।ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਿਗਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।
ਤੁਸੀਂ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਅਤੇ ਨਾਟਕ ਸਮਾਗਮ ਦੀਆਂ ਟਿਕਟਾਂ ਵੀ ਲੈ ਸਕਦੇ ਹੋ।
ਰਿਪੋਰਟ: ਹਰਚਰਨ ਸਿੰਘ ਪਰਹਾਰ

07/01/2026
Pro-People Arts Project Media Group (PPAPMG) presents  Click Below for an online versionSAROKARAN DI AWAZ JULY,2026     ...
07/01/2026

Pro-People Arts Project Media Group (PPAPMG) presents
Click Below for an online version
SAROKARAN DI AWAZ JULY,2026

On www.ppapmg.com for an online version and click the link below for Newspaper of JULY,2026. Worldwide and leading prominent newspaper SAROKARAN DI AWAZ printouts are delivered in GTA, Winnipeg, Surrey [British Columbia], Calgary, and Edmonton.
Please Post Widely ਲੋਕ ਪੱਖੀ ਆਰਟ ਪੋ੍ਜੈਕਟਮੀਡੀਆ ਪੇਸ਼ ਕਰਦਾ ਹੈ, ਸਰੋਕਾਰਾਂ ਦੀ ਆਵਾਜ਼ ,www.ppapmg.com, ਜਿਹੜਾ ਕਿ ਆਰਥਿਕ,ਸਮਾਜਿਕ,ਰਾਜਨੀਤਕ ਅਤੇ ਸਭਿਆਚਾਰਕ ਜਾਗਰਤੀ ਨਾਲ ਭਰਪੂਰ ਅਤੇ ਅਗਾਂਹ-ਵਧੂ ਵਿਚਾਰਧਾਰਾ ਨਾਲ ਲੈਸ ਹੈ॥ ਆਪਣੀ ਸਮਰੱਥਾ ਅਨੁਸਾਰ ਇਸ ਜਾਗਰਤੀ ਅਤੇ ਵਿਚਾਰਧਾਰਾਨੂੰ ਆਪਣੇ ਦਾਇਰੇ ਵਿਚ ਸ਼ਾਝਾ ਕਰਨ ਦੀ ਖ਼ੇਚਲ ਕਰਨੀ

Pro-People Arts Project Media Group (PPAPMG) presents  CLICK OnSAROKARAN DI AWAZ- MAY, 2026  for an online version and c...
04/30/2026

Pro-People Arts Project Media Group (PPAPMG) presents
CLICK On
SAROKARAN DI AWAZ- MAY, 2026

for an online version and click the link below for Newspaper of MAY,2026. Worldwide and leading prominent newspaper SAROKARAN DI AWAZ printouts are delivered in GTA, Winnipeg, Surrey [British Columbia], Calgary, and Edmonton.
Please Post Widely ਲੋਕ ਪੱਖੀ ਆਰਟ ਪੋ੍ਜੈਕਟਮੀਡੀਆ ਪੇਸ਼ ਕਰਦਾ ਹੈ, ਸਰੋਕਾਰਾਂ ਦੀ ਆਵਾਜ਼ ,www.ppapmg.com, ਜਿਹੜਾ ਕਿ ਆਰਥਿਕ,ਸਮਾਜਿਕ,ਰਾਜਨੀਤਕ ਅਤੇ ਸਭਿਆਚਾਰਕ ਜਾਗਰਤੀ ਨਾਲ ਭਰਪੂਰ ਅਤੇ ਅਗਾਂਹ-ਵਧੂ ਵਿਚਾਰਧਾਰਾ ਨਾਲ ਲੈਸ ਹੈ॥ ਆਪਣੀ ਸਮਰੱਥਾ ਅਨੁਸਾਰ ਇਸ ਜਾਗਰਤੀ ਅਤੇ ਵਿਚਾਰਧਾਰਾਨੂੰ ਆਪਣੇ ਦਾਇਰੇ ਵਿਚ ਸ਼ਾਝਾ ਕਰਨ ਦੀ ਖ਼ੇਚਲ ਕਰਨੀ

Address

Brampton
Brampton, ON

Alerts

Be the first to know and let us send you an email when Pro-People Arts Project Media Group posts news and promotions. Your email address will not be used for any other purpose, and you can unsubscribe at any time.

Shortcuts

Share