SahnewalLive

SahnewalLive ਪਿੰਡ ਦੀਆਂ ਖਬਰਾਂ

ਦੁਨੀਆਂ ਚ ਕਿਤੇ ਵੀ ਹੋਵੋ… ਧਰਮ ਕੋਈ ਵੀ ਹੋਵੇ… ਸੱਚ ਬੋਲਣ ਦੇ ਖਮਿਆਜੇ ਭੁਗਤਣੇ ਪੈਂਦੇ ਨੇ… ਏਸ ਬੰਦੇ ਦਾ ਨਾਮ ਰਾਜੀਵ ਪਰਤਾਪ ਐ… ਪਿਛਲੇ ਮਹੀਨੇ ਇਸ...
07/10/2025

ਦੁਨੀਆਂ ਚ ਕਿਤੇ ਵੀ ਹੋਵੋ… ਧਰਮ ਕੋਈ ਵੀ ਹੋਵੇ… ਸੱਚ ਬੋਲਣ ਦੇ ਖਮਿਆਜੇ ਭੁਗਤਣੇ ਪੈਂਦੇ ਨੇ… ਏਸ ਬੰਦੇ ਦਾ ਨਾਮ ਰਾਜੀਵ ਪਰਤਾਪ ਐ… ਪਿਛਲੇ ਮਹੀਨੇ ਇਸਨੇ ਉਤਰਾਕਾਸ਼ੀ ਦੇ ਹਸਪਤਾਲ਼ ਚ ਜਾਕੇ ਇੱਕ ਵੀਡੀਓ ਬਣਾ ਲਈ… ਜਿਸ ਚ ਹਸਪਤਾਲ਼ ਦੀ ਖਸਤਾ ਹਾਲਾਤ ਦਿਖਾ ਦਿੱਤੀ… ਬੀ ਨਾ ਕੰਧਾਂ ਚੱਜਦੀਆਂ… ਨਾ ਦਵਾਈ ਐ… ਡਾਕਟਰ ਅੰਦਰ ਦਾਰੂ ਪੀਂਦੇ ਨੇ… ਪਾਰਟੀਆਂ ਕਰਦੇ ਨੇ… ਉਹਨੇ ਵੀਡੀਓ ਚ ਬੋਤਲਾਂ ਵੀ ਦਿਖਾਤੀਆਂ…

16 ਸਤੰਬਰ ਨੂੰ ਉਹਨੇ ਇਹ ਵੀਡੀਓ ਆਪਣੇ ਚੈਨਲ ਦਿੱਲੀ ਉਤਰਾਖੰਡ ਲਾਈਵ… ਤੇ ਪਾ ਦਿੱਤੀ… ਬੱਸ ਅਗਲੇ ਦਿਨ ਤੋਂ ਈ ਫੋਨ ਆਉਣ ਲੱਗਪੇ… ਧਮਕੀਆਂ… ਲਾਲਚ… ਸਭ ਹੋਇਆ… ਦੋ ਤਿੰਨ ਦਿਨ ਬਾਦ 18-19 ਤਰੀਕ ਨੂੰ ਉਹ ਕਿਸੇ ਦੀ ਗੱਡੀ ਮੰਗ ਕੇ ਕਿਤੇ ਗਿਆ… ਪਰ ਮੁੜਕੇ ਘਰੇ ਨੀ ਆਇਆ… ਗੱਡੀ ਉਹਦੀ ਡੂੰਘੇ ਤਲਾਬ ਚੋਂ ਲੱਭੀ ਦੋ ਦਿਨ ਬਾਦ….

ਹਫਤੇ ਬਾਦ 28 ਸਤੰਬਰ ਨੂੰ ਉਹਦਾ ਸਰੀਰ ਮਿਲਿਆ… ਢਿੱਡ ਛਾਤੀ ਸਭ ਥਾਂ ਤੋਂ ਹੱਡੀਆਂ ਟੁੱਟੀਆਂ ਸੀ… ਗਰਦਨ ਦੇ ਮਣਕੇ ਟੁੱਟੇ ਸੀ… ਸੋਚ ਕੇ ਵੇਖੋ ਅੰਤਮ ਸਮਾਂ ਕਿੰਨਾ ਭਿਆਨਕ ਹੋਵੇਗਾ… ਸਿਰਫ ਇੱਕ ਵੀਡੀਓ ਪਾਉਣ ਕਰਕੇ ਜੁਆਕ ਅਨਾਥ ਕਰਤੇ… ਇਹ ਹਾਲ ਐ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦਾ….

ਜੇ ਥੋਨੂੰ ਇਹ ਲੱਗਦਾ ਵੀ ਏਹ ਮਹਿਜ ਇੱਕੋ ਪਾਰਟੀ ਕਰਦੀ ਐ… ਤੇ ਬਹੁਤ ਵੱਡੇ ਭਲੇਖੇ ਚ ਓ… ਪੰਜਾਬ ਦਾ ਮੁਖੀ ਜਿਹੜਾ ਕਿਸੇ ਟੈਮ ਸਟੇਜਾਂ ਤੇ ਬਾਦਲਾਂ ਦੀਆਂ ਤੀਮੀਆਂ ਨੂੰ ਵੀ ਟਿੱਚਰਾਂ ਕਰਦਾ ਸੀ… ਆਪਣੀ ਵਾਰ ਨੂੰ ਮਾੜਾ ਜਾ ਕੋਈ ਫੇਸਬੁੱਕ ਤੇ ਪੋਸਟ ਵੀ ਪਾਦੇ… ਤੜਕੇ ਨੂੰ ਅਗਲੇ ਦੇ ਦਰਵਾਜੇ ਚ ਪੁਲਸ ਖੜੀ ਹੁੰਦੀ ਐ…ਕੋਈ ਪੱਤਰਕਾਰ ਸਵਾਲ ਕਰਲੇ… ਉਹਨੂੰ “ਤੁਸੀਂ ਪੀ ਟੀ ਸੀ ਤੋਂ ਹੋ” ਕਹਿਕੇ ਟਾਲ਼ ਦਿੱਤਾ ਜਾਂਦਾ ਏ…

ਆਪ ਛੱਡ… ਉਸਦਾ ਕੋਈ ਬੋਦਾ ਜਿਹਾ ਐਮ ਐਲ ਏ ਵੀ ਸਵਾਲ ਕਰਨ ਤੇ ਲਫੜੇ ਮਾਰ ਕੇ ਅੰਦਰ ਕਰਨ ਦੀ ਧਮਕੀ ਦਿੰਦਾ ਏ… ਏਹੀ ਬਦਲਾਅ ਏ…ਪਰ ਏਹਨਾਂ ਨੂੰ ਏਹ ਨੀ ਪਤਾ ਬੀ ਸਮਾਂ ਬਹੁਤ ਬਲਵਾਨ ਏ… ਏਹ ਕਹਿੰਦੇ ਕਹਾਉਂਦੇ ਖੱਬੀਖਾਨਾਂ ਦੀ ਪਿੱਠ ਲਾ ਦਿੰਦਾ ਏ… ਲੇਖਾ ਜੋਖਾ ਹਸਾਬ ਕਤਾਬ ਏਥੇ ਵੀ ਦੇਣਾ ਪੈਂਦਾ ਗਾਂਹ ਵੀ… ਮੋਹ ਨਾਲ਼ ਭਾਂਵੇ ਕੋਈ ਜਾਨ ਕੱਢਲੇ… ਪਰ ਪੰਜਾਬ ਡੰਡੇ ਦੇ ਜੋਰ ਨਾਲ਼ ਨਾ ਕਦੇ ਪਹਿਲਾਂ ਦਬਿਆ ਨਾ ਅੱਗੇ ਨੂੰ ਕਦੇ ਦਬੇ… ਮਾਹਰਾਜ ਲੋਕਾਂ ਨੂੰ ਤਾਕਤ ਬਕਸ਼ੇ… ਪੰਜਾਬ ਸਦਾ ਚੜਦੀ ਕਲਾ ਚ ਰਹੇ….!!!!

- ਬਾਗੀ ਸੁਖਦੀਪ

05/09/2025

*ਜਨਤਾ ਲਈ ਸੂਚਨਾ – ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ*

ਇਸ ਮੈਸਜ ਰਾਹੀਂ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ *ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ)* ਨੇੜੇ ਸਤਲੁਜ ਦਰਿਆ ਦਾ *ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ।* ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ:

*ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀ ਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਾਨ।*

ਰਿਹਾਇਸ਼ੀਆਂ ਲਈ ਹਦਾਇਤਾਂ:
• ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
• ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
• ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
• ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
• ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।
• ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।
1. ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
2. ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
3. ਟਿੱਬਾ ਰੋਡ ਸਤਿਸੰਗ ਘਰ
4. ਕੈਲਾਸ਼ ਨਗਰ ਸਤਿਸੰਗ ਘਰ
5. ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ
6. ਖਾਸੀ ਕਲਾਂ ਮੰਡੀ
7. ਖਾਸੀ ਕਲਾਂ ਸਕੂਲ
8. ਭੂਖੜੀ ਸਕੂਲ
9. ਮੱਤੇਵਾੜਾ ਸਕੂਲ
10. ਮੱਤੇਵਾੜਾ ਮੰਡੀ
• ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੋ।

ਐਮਰਜੈਂਸੀ ਸੰਪਰਕ:
• ਫਲੱਡ ਕੰਟਰੋਲ ਰੂਮ: 0161-2433100
• ਪੁਲਿਸ ਹੈਲਪਲਾਈਨ: 112

ਸਭ ਰਿਹਾਇਸ਼ੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਤੁਹਾਡਾ ਸਹਿਯੋਗ ਹੀ ਜਾਨ ਅਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ।

*— ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ*

"ਬੀਬੀ ਜੀ ਸਤਿ ਸ਼੍ਰੀ ਅਕਾਲ,, ਅਸੀਂ ਚੈਨਲ ਤੋਂ ਆਏ ਆਂ ਤੁਹਾਡਾ ਹਾਲ ਚਾਲ ਪੁੱਛਣ,," ਚੈਨਲ ਆਲੀ ਕੁੜੀ ਨੇ ਰੁੜ੍ਹ ਚੁੱਕੇ ਘਰ ਨੂੰ ਛੱਡ ਉੱਚੀ ਥਾਂ ਤੇ...
04/09/2025

"ਬੀਬੀ ਜੀ ਸਤਿ ਸ਼੍ਰੀ ਅਕਾਲ,, ਅਸੀਂ ਚੈਨਲ ਤੋਂ ਆਏ ਆਂ ਤੁਹਾਡਾ ਹਾਲ ਚਾਲ ਪੁੱਛਣ,," ਚੈਨਲ ਆਲੀ ਕੁੜੀ ਨੇ ਰੁੜ੍ਹ ਚੁੱਕੇ ਘਰ ਨੂੰ ਛੱਡ ਉੱਚੀ ਥਾਂ ਤੇ ਬੈਠੀ ਬੀਬੀ ਨੂੰ ਆਖਿਆ,,,
"ਧੀਏ ਜਿਉਂਦੀ ਰਿਹ,, ਦਾਤਾ ਤੈਨੂੰ ਬਾਹਲਾ ਦੇਵੇ,, ਜੁਆਨੀਆਂ ਮਾਣ,,ਪੁੱਤ ਪਹਿਲਾਂ ਚਾਅ ਪਾਣੀ ਪੀਓ,"
"ਨਹੀਂ ਨਹੀਂ ਬੀਬੀ ਚਾਅ ਪਾਣੀ ਪੀ ਲਿਆ,, ਅਸੀਂ ਤਾਂ ਪੁੱਛਣਾ ਈ ਆ ਤੁਹਾਡੇ ਤੋਂ,,"
"ਹਾਂ ਹਾਂ ਪੁੱਤ ਪੁੱਛ ਕੀ ਪੁੱਛਣਾ,,"ਬੀਬੀ ਨੇ ਸੁਆਰ ਕੇ ਚੁੰਨੀ ਲਈ,,

"ਬੀਬੀ ਜੀ ਮੈਨੂੰ ਪਤਾ ਲੱਗਾ ਸਾਰਾ ਕੁੱਝ ਈ ਰੁੜ੍ਹ ਗਿਆ ਤੁਹਾਡਾ,, ਘਰ ਵੀ,, ਡੰਗਰ ਵੀ,, ਫਸਲ ਵੀ,, ਲੀੜਾ ਲੱਤਾ ਵੀ,,"ਕੁੜੀ ਨੇ ਸੁਆਲ ਪੁੱਛਿਆ,,
"ਨਾਂ ਧੀਏ ਨਾਂ,,ਸਾਰਾ ਕੁੱਝ ਨੀ ਰੁੜਿਆ,, ਸਾਡਾ ਸਬਰ,, ਸਾਡਾ ਧਰਮ,, ਸਾਡੀ ਕੌਮ ਸਾਡੇ ਕੋਲ ਆ,,,ਬੜਾ ਦਿੱਤਾ ਦਾਤੇ ਨੇ,,, ਬੀਬੀ ਨੇ ਕੁੜੀ ਦੇ ਸਾਰੇ ਸੁਆਲ ਖ਼ਤਮ ਕਰਤੇ,,,
"ਬੀਬੀ ਜੀ ਸਰਕਾਰ ਤੋਂ ਕੀ ਮੰਗ ਕਰਦੇ ਓ??"ਕੁੜੀ ਨੇ ਆਮ ਜੀ ਪੁੱਛੀ ਜਾਣ ਵਾਲੀ ਗੱਲ ਪੁੱਛੀ,,,
"ਧੀਏ ਮੰਗਣ ਵਾਲੇ ਤੋਂ ਕੀ ਮੰਗਣਾ,,, ਅਸੀਂ ਦੇਣ ਵਾਲੇ ਤੋਂ ਮੰਗਾਂਗੇ,,ਉਹ ਦੋ ਤਿੰਨ ਸਾਲਾਂ ਬਾਹਦ ਸਮਾਨ ਲੈ ਜਾਂਦਾ ਏ,, ਰਿਸ਼ਤੇ ਦੇ ਜਾਂਦਾ ਏ,,, ਕਈ ਧੀਆਂ ਕਈ ਪੁੱਤ ਦਿੱਤੇ ਆ,, ਓਨੇ,, ਸਾਡੀ ਧੀਏ ਓਦੇ ਨਾਲ ਸਿੱਧੀ ਗੱਲ ਆ,, ਸਰਕਾਰ ਨੂੰ ਆਖੀਂ ,, ਜੇ ਓਨੂੰ ਕੋਈ ਲੋੜ ਹੋਈ ਤਾਂ ਆ ਜਾਵੇ,,, ਬੜਾ ਕੁੱਝ ਦਿੱਤਾ ਏ,,, ਸ਼ੁਕਰ ਆ ਸ਼ੁਕਰ ਆ ਸ਼ੁਕਰ ਆ,,, ਓਦੀ ਬੜੀ ਕਿਰਪਾ ਏ,,!!!!!

ਕੇਜਰੀਵਾਲ ਨੇ ਜਿਸ ਸਿੱਪੀ ਸ਼ਰਮਾ ਨੂੰ ਚੋਣਾਂ ਵੇਲੇ ਆਪਣੀ ਭੈਣ ਬਣਾ ਕੇ ਟੈਂਕੀ ਤੋਂ ਉਤਾਰਿਆ ਸੀ, ਅੱਜ ਉਸੇ ਦੇ ਘਰ ਬਾਹਰ ਪੁਲਿਸ ਇਸ ਕਰਕੇ ਲਗਵਾ ਦਿ...
31/07/2025

ਕੇਜਰੀਵਾਲ ਨੇ ਜਿਸ ਸਿੱਪੀ ਸ਼ਰਮਾ ਨੂੰ ਚੋਣਾਂ ਵੇਲੇ ਆਪਣੀ ਭੈਣ ਬਣਾ ਕੇ ਟੈਂਕੀ ਤੋਂ ਉਤਾਰਿਆ ਸੀ, ਅੱਜ ਉਸੇ ਦੇ ਘਰ ਬਾਹਰ ਪੁਲਿਸ ਇਸ ਕਰਕੇ ਲਗਵਾ ਦਿੱਤੀ ਕਿਉਂ ਕਿ ਉਹਦੇ ਸ਼ਹਿਰ ਵਿਚ ਕੇਜਰੀਵਾਲ ਆ ਰਿਹਾ ਸੀ, ਤੇ ਉਹ ਭੈਣ ਇਸ ਸਮੇਂ 6 ਮਹੀਨੇ ਦੀ ਗਰਭਵਤੀ ਹੈ।।।

30/07/2025

ਹਲਕਾ ਸਾਹਨੇਵਾਲ ਦੇ 40 ਪਿੰਡਾਂ ਦੀਆਂ ਜੋ ਜ਼ਮੀਨਾਂ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਸਰਕਾਰ ਨੇ ਇਕਵਾਇਰ ਕਰਨੀਆਂ ਨੇ ਉਸ ਦੇ ਵਿਰੁੱਧ ਵਿਚ ਕਿਸਾਨਾਂ ਨੇ ਅੱਜ ਐਸ ਕੇ ਐਮ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਟਰੈਕਟਰ ਮਾਰਚ ਕੱਢਿਆ ਗਿਆ।।।।


24 ਹਜਾਰ ਏਕੜ ਤੋ ਗੱਲ ਸ਼ੁਰੂ ਕਰਕੇ ਕੇਜਰੀਵਾਲ-ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ 65,533 ਏਕੜ ਰਕਬਾ ਲੈਂਡ  ਪੂਲਿੰਗ ਰਾਹੀਂ ਲੈਣਾ ਚਾਹੁੰਦੀ ਹੈ।...
24/07/2025

24 ਹਜਾਰ ਏਕੜ ਤੋ ਗੱਲ ਸ਼ੁਰੂ ਕਰਕੇ ਕੇਜਰੀਵਾਲ-ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ 65,533 ਏਕੜ ਰਕਬਾ ਲੈਂਡ ਪੂਲਿੰਗ ਰਾਹੀਂ ਲੈਣਾ ਚਾਹੁੰਦੀ ਹੈ। ਕੋਈ ਵੱਡੀ ਗੱਲ ਨਹੀਂ ਇਹ ਹੋਰ ਵਧਾ ਲੈਣ।

ਇਸ ਵਿੱਚੋਂ 45, 861 ਏਕੜ ਰਕਬਾ ਸਿਰਫ ਲੁਧਿਆਣਾ ਵਿੱਚ ਹੈ।

21,550 ਏਕੜ ਇੰਡਸਟਰੀ ਲਈ ਹੈ।

ਇੰਡਸਟਰੀ ਦੇ ਨਾਂ ‘ਤੇ ਇਹ ਸਿੱਧੀ-ਸਿੱਧੀ ਵੱਡੇ ਧਨਾਢਾਂ ਨੂੰ ਸਸਤੀ ਜਮੀਨ ਇਕੱਠੀ ਕਰਕੇ ਦੇਣ ਦੀ ਸਕੀਮ ਹੈ।

ਇਹ ਜ਼ਹਿਰ ਰਿਹਾਇਸ਼ੀ ਕਲੋਨੀਆਂ ਵਾਲੇ ਰੈਪਰ ਵਿੱਚ ਲਪੇਟ ਕੇ ਦਿੱਤਾ ਜਾ ਰਿਹਾ ਹੈ।

ਇਹ ਮੁਲਕ ਭਰ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਜ਼ਮੀਨ ਲੁਟਾਉਣ ਦੀ ਸਕੀਮ ਹੈ, ਜਿਸ ਰਾਹੀਂ ਕੇਜਰੀਵਾਲ ਉਨ੍ਹਾਂ ਕੋਲੋਂ ਮੋਟਾ ਪੈਸਾ ਇਕੱਠਾ ਕਰੇਗਾ।

ਨਾਲ ਹੀ ਇਹ ਸਾਰਾ ਕੁਝ ਪੰਜਾਬ ਵਿੱਚ ਡੈਮੋਗ੍ਰਾਫਿਕ ਤਬਦੀਲੀ ਨੂੰ ਹੋਰ ਤੇਜ਼ ਕਰੇਗਾ।

ਪਹਿਲਾਂ ਵੀ ਇਵੇਂ ਹੀ ਸੰਜੀਵ ਅਰੋੜਾ ਤੇ ਕਈ ਹੋਰ ਸਨਅਤੀ ਘਰਾਣਿਆ ਨੂੰ ਪਹਿਲੀਆਂ ਸਰਕਾਰਾਂ ਨੇ ਬੇਹੱਦ ਸਸਤੀਆਂ ਜਮੀਨਾਂ ਇਕੱਠੀਆਂ ਕਰਕੇ ਦਿੱਤੀਆਂ ਅਤੇ ਉਨ੍ਹਾਂ ਤੇ ਬਾਅਦ ਵਿੱਚ ਇਨ੍ਹਾਂ ਨੇ ਕਾਨੂੰਨਾਂ ਦੀ ਉਲੰਘਣਾ ਕਰਕੇ ਰਿਹਾਇਸ਼ੀ ਪ੍ਰੋਜੈਕਟ ਬਣਾਏ ਜਾਂ ਹੋਰ ਤਰੀਕਿਆਂ ਨਾਲ ਕਰੋੜਾਂ ਰੁਪਏ ਕਮਾਏ।

ਕੀ ਸਰਕਾਰ ਦੱਸ ਸਕਦੀ ਹੈ ਕਿ 21,550 ਏਕੜ ਦੀ ਇਹ ਲੋੜ ਦਾ ਹਿਸਾਬ ਕਿਤਾਬ ਕਿਥੋਂ ਪੈਦਾ ਹੋਇਆ?

ਜੇ ਵਾਤਾਵਰਨ ਜਾਂ ਹੋਰ ਨੁਕਤੇ ਪਾਸੇ ਵੀ ਰੱਖ ਦੇਈਏ ਤਾਂ ਕਿਹੜੇ ਕਾਰਨਾਂ ਕਰਕੇ ਪੰਜਾਬ ਵਿੱਚ ਇਕਦਮ ਇੰਨੀ ਜਿਆਦਾ ਇੰਡਸਟਰੀ ਲੱਗ ਜਾਵੇਗੀ?

ਇੰਡਸਟਰੀ ਲਈ ਕੀਤੀ ਜਾਣ ਵਾਲੀ ਲੈਂਡ ਪੂਲਿੰਗ ‘ਤੇ ਸਰਕਾਰ ਨੇ ਹਾਲੇ ਤੱਕ ਕੁਝ ਨਹੀਂ ਸਪੱਸ਼ਟ ਕੀਤਾ ਕਿ ਕਿਸੇ ਇੰਡਸਟਰੀਅਲ ਏਰੀਆ ਵਿੱਚ ਕੀ ਕਿਸਾਨਾਂ ਕੋਲ ਰਿਹਾਇਸ਼ੀ ਪਲਾਟ ਰਹਿਣਗੇ?

ਜਿਵੇਂ-ਜਿਵੇਂ ਇੰਡਸਟਰੀ ਵਾਲੀ ਇਹ ਨੀਤੀ ਸਰਕਾਰ ਅੱਗੇ ਲਿਜਾਏਗੀ, ਇਸ ਨੂੰ ਸ਼ਹਿਰੀ ਬਨਾਮ ਪੇਂਡੂ, ਸਨਅਤ ਬਨਾਮ ਕਿਸਾਨ ਅਤੇ ਇੱਥੋਂ ਤੱਕ ਕਿ ਹਿੰਦੂ ਬਨਾਮ ਸਿੱਖ ਦੇ ਫਿਰਕੂ ਧਰੁਵੀਕਰਨ ਲਈ ਵੀ ਵਰਤਿਆ ਜਾਵੇਗਾ।

ਇੰਡਸਟਰੀ ਵਿੱਚ ਨੌਕਰੀਆਂ ਮਿਲਣ ਦਾ ਛਲਾਵਾ ਦੇ ਕੇ ਇਹ ਦਲਿਤ ਬਨਾਮ ਜੱਟ ਸਿੱਖ ਦੇ ਜਾਤੀਵਾਦੀ ਧੁਰਵੀਕਰਨ ਲਈ ਵੀ ਤਰੀਕੇ ਨਾਲ ਵਰਤੀ ਜਾਵੇਗੀ। ਬਥੇਰੇ ਫਰਜ਼ੀ ਅੰਬੇਦਕਰੀ ਪਹਿਲਾਂ ਹੀ ਜੱਟ ਸਿੱਖਾਂ ਖਿਲਾਫ ਮਾਹੌਲ ਬਣਾ ਰਹੇ ਨੇ।

ਇਹੀ ਕੁਝ ਪੰਜਾਬ ਵਿੱਚ ਪਹਿਲਾਂ ਆਰੀਆ ਸਮਾਜੀਆਂ ਦੇ ਕੰਟਰੋਲ ਵਾਲੀ ਕਾਂਗਰਸ ਨੇ ਕੀਤਾ ਤੇ ਫਿਰ ਭਾਜਪਾ ਨੇ।

ਕਿਸਾਨ ਅੰਦੋਲਨ ਵੇਲੇ ਲੋਕ ਕਹਿੰਦੇ ਸਨ ਕਿ ਤਿੰਨ ਖੇਤੀ ਬਿੱਲਾਂ ਰਾਹੀਂ ਪੰਜਾਬ ਵਿੱਚੋਂ ਸਰਕਾਰੀ ਮੰਡੀਆਂ ਖਤਮ ਕਰਕੇ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾਵੇਗਾ ਅਤੇ ਅਖੀਰ ਵਿੱਚ ਜ਼ਮੀਨਾਂ ਵੀ ਕਾਰਪੋਰੇਟ ਕੋਲ ਜਾਣਗੀਆਂ।

ਮੋਦੀ ਸਰਕਾਰ ਦਾ ਤਰੀਕਾ ਅਸਿੱਧਾ ਸੀ ਪਰ ਕੇਜਰੀਵਾਲ-ਭਗਵੰਤ ਮਾਨ ਸਿੱਧੇ ਹੀ ਜ਼ਮੀਨਾਂ ਖੋਹਣ ‘ਤੇ ਆ ਗਏ।

ਜੋ ਕੰਮ ਭਾਜਪਾ ਕੋਲੋਂ ਨਹੀਂ ਹੋਇਆ, ਉਹ ਹੁਣ ਕਿਸਾਨ ਅੰਦੋਲਨ ਦੀ ਘਨੇੜੀ ਚੜ੍ਹ ਕੇ ਸੱਤਾ ਵਿੱਚ ਆਈ "ਆਪ" ਕਰ ਰਹੀ ਹੈ।

ਪੰਜਾਬ ਦੇ ਰੂਪ ਵਿੱਚ ਕੇਜਰੀਵਾਲ ਦੇ ਹੱਥ ਸੋਨੇ ਦੀ ਖਾਣ ਲੱਗ ਗਈ ਹੈ ਤੇ ਉਹ ਇੱਥੋਂ ਦੇ ਵਸੀਲਿਆਂ ਨੂੰ ਪੂਰੀ ਤਰ੍ਹਾਂ ਲੁੱਟ ਕੇ ਸਾਰੇ ਮੁਲਕ ਵਿੱਚ ਆਪਣੀ ਪਾਰਟੀ ਦਾ ਫੈਲਾਅ ਕਰਨਾ ਚਾਹੁੰਦਾ ਹੈ।



2020 ਵਿੱਚ ਜਾਰਜ ਫਲਾਇਡ ਨਾਲ ਅਮਰੀਕਾ ਦੀ ਪੁਲਿਸ ਨੇ ਧੱਕਾ ਕੀਤਾ ਸੀ। ਇਸ ਧੱਕੇ ਦਾ ਪੂਰੇ ਵਿਸ਼ਵ ਨੇ ਵਿਰੋਧ ਕੀਤਾ ਖਾਸ ਕਰਕੇ ਪੁਲਿਸ ਦੁਆਰਾ ਗੋਡਾ ...
20/04/2025

2020 ਵਿੱਚ ਜਾਰਜ ਫਲਾਇਡ ਨਾਲ ਅਮਰੀਕਾ ਦੀ ਪੁਲਿਸ ਨੇ ਧੱਕਾ ਕੀਤਾ ਸੀ। ਇਸ ਧੱਕੇ ਦਾ ਪੂਰੇ ਵਿਸ਼ਵ ਨੇ ਵਿਰੋਧ ਕੀਤਾ ਖਾਸ ਕਰਕੇ ਪੁਲਿਸ ਦੁਆਰਾ ਗੋਡਾ ਰੱਖ ਕੇ ਰੋਕਣ ਦੀ ਫੋਟੋ ਸਭਤੋਂ ਵੱਧ ਵਾਇਰਲ ਹੋਈ ਸੀ। ਇਸ ਘਟਨਾ ਨੇ ਧੱਕੇ ਖਿਲਾਫ ਇੱਕ ਵਿਸ਼ਵਵਿਆਪੀ ਅੰਦੋਲਨ ਖੜ੍ਹਾ ਕੀਤਾ ਸੀ।
ਸਾਡੀ ਪੰਜਾਬ ਪੁਲਿਸ ਨੇ ਵੀ ਬੇਰੁਜਗਾਰਾਂ ਨਾਲ ਧੱਕਾ ਕੀਤਾ , ਕੁੱਟਿਆ ਅਤੇ ਗੋਡੇ ਥੱਲੇ ਦੇ ਕੇ ਅਧਿਆਪਕਾਂ ਕੀ ਬੇਪੱਤੀ ਕੀਤੀ। ਸਿਰਫ ਭਰਵੰਤ ਮਾਨ ਅਤੇ ਹਰਜੋਤ ਬੈਂਸ ਦੇ ਇਸ਼ਾਰੇ ਤੇ। ਉਹ ਸਿਰਫ ਸ਼ਾਂਤਮਈ ਅੰਦੋਲਨ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਦੇਕੇ ਨੌਕਰੀ ਦੇਣ ਤੋਂ ਮੁੱਕਰੀ ਸੀ ਸਰਕਾਰ।

ਪੰਜਾਬ ਦੇ ਲੋਕਾਂ ਨੂੰ ਵੀ ਇਸ ਧੱਕੇ ਦਾ ਠੋਕ ਕੇ ਵਿਰੋਧ ਕਰਨਾ ਚਾਹਿਦਾ ਹੈ। ਵਰਦੀ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਹੈ ਨਾਂ ਕਿ ਤੁਸੀਂ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਵੋ।

ਇਨ੍ਹਾਂ ਦੀ ਗ੍ਰਿਫਤਾਰੀ ਇਸ ਦੋਸ਼ ਹੇਠ ਹੋਈ ਹੈ ਕਿ ਇਨ੍ਹਾਂ ਨੇ ਮਹਾਂਕੁੰਭ 'ਚ ਇਸ਼ਨਾਨ ਕਰਦੀਆਂ ਬੀਬੀਆਂ ਦੇ ਵੀਡੀਓ ਬਣਾ ਕੇ ਨਾ ਸਿਰਫ ਅਪਲੋਡ ਕੀਤੇ ਬਲ...
21/02/2025

ਇਨ੍ਹਾਂ ਦੀ ਗ੍ਰਿਫਤਾਰੀ ਇਸ ਦੋਸ਼ ਹੇਠ ਹੋਈ ਹੈ ਕਿ ਇਨ੍ਹਾਂ ਨੇ ਮਹਾਂਕੁੰਭ 'ਚ ਇਸ਼ਨਾਨ ਕਰਦੀਆਂ ਬੀਬੀਆਂ ਦੇ ਵੀਡੀਓ ਬਣਾ ਕੇ ਨਾ ਸਿਰਫ ਅਪਲੋਡ ਕੀਤੇ ਬਲਕਿ ਵੇਚੇ ਵੀ। ਇਹੀ ਨਹੀਂ ਦੇਸ਼ ਦੇ ਸੱਠ ਹਸਪਤਾਲਾਂ 'ਚ ਔਰਤਾਂ ਦੇ ਚੈਕਅਪ ਦੀਆਂ ਵੀਡੀਓਜ਼ ਵੀ ਬਣੀਆਂ ਹਨ, ਜੋ ਕਿ ਸੀਸੀਟੀਵੀ ਹੈਕ ਕਰਕੇ ਬਣਾ ਗਈਆਂ ਸਨ, ਇਹ ਸ਼ੱਕ ਦੀ ਸੂਈ ਵੀ ਏਧਰ ਹੈ !!!!

ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸਭ ਨੂੰ ਵਧਾਈਆਂ। ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਪਰ ਬਹੁਤ ਮਾਣ ਹੈ। ਦੇਸ਼ ਵਿਦੇਸ਼ ’ਚ ਵਸਦੇ ਪੰਜਾਬੀ ਆਪਣੀ ...
21/02/2025

ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸਭ ਨੂੰ ਵਧਾਈਆਂ। ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਪਰ ਬਹੁਤ ਮਾਣ ਹੈ। ਦੇਸ਼ ਵਿਦੇਸ਼ ’ਚ ਵਸਦੇ ਪੰਜਾਬੀ ਆਪਣੀ ਬੋਲੀ ਦਾ ਮਾਣ ਵਧਾ ਰਹੇ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਬਤੌਰ ਭਾਸ਼ਾ ਮੰਤਰੀ ਅਸੀਂ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਲਿਖਣ ਦਾ ਕਾਰਜ ਸ਼ੁਰੂ ਕੀਤਾ ਸੀ। ਅੱਜ ਜਦੋਂ ਵੀ ਕਿਸੇ ਵੀ ਮਾਲ, ਸ਼ਾਪਿੰਗ ਕੰਪਲੈਕਸ ਜਾਂ ਆਊਟਲੈਟ ਉੱਪਰ ਜਾਂਦੇ ਹੈ ਤਾਂ ਉੱਥੇ ਵਿਦੇਸ਼ੀ ਕੰਪਨੀਆਂ ਦੇ ਨਾਮ ਪੰਜਾਬੀ ਭਾਸ਼ਾ ਵਿੱਚ ਲਿਖੇ ਬਹੁਤ ਸਕੂਨ ਦਿੰਦੇ ਹਨ।

ਜੇ ਲੋਕਲ ਬਾਡੀਜ਼ ਦੀਆਂ ਚੋਣਾਂ ਵਿੱਚ ਪੋਲਿੰਗ ਦੀ ਤਰੀਕ ਰੱਖਣ ਵਿੱਚ ਕ੍ਰਿਸਮਸ ਦੇ ਜਿਹੜੇ ਦਾ ਧਿਆਨ ਰੱਖਿਆ ਜਾ ਸਕਦਾ ਸੀ ਤਾਂ ਪੰਜਾਬ ਸਰਕਾਰ ਅਤੇ ਪੰ...
08/12/2024

ਜੇ ਲੋਕਲ ਬਾਡੀਜ਼ ਦੀਆਂ ਚੋਣਾਂ ਵਿੱਚ ਪੋਲਿੰਗ ਦੀ ਤਰੀਕ ਰੱਖਣ ਵਿੱਚ ਕ੍ਰਿਸਮਸ ਦੇ ਜਿਹੜੇ ਦਾ ਧਿਆਨ ਰੱਖਿਆ ਜਾ ਸਕਦਾ ਸੀ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀ ਇੱਡੀ ਕਿਹੜੀ ਮਜਬੂਰੀ ਸੀ ਕਿ ਪੋਲਿੰਗ ਵਾਲਾ ਦਿਨ ਸ਼ਹੀਦੀ ਦਿਹਾੜਿਆਂ ਵਿੱਚ ਰੱਖਣਾ ਪੈ ਗਿਆ?

ਜਦ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਇਹ ਲਿਖ ਕੇ ਬੇਨਤੀਆਂ ਕੀਤੀਆਂ ਸਨ ਕਿ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਵਿਚ ਇਹ ਚੋਣਾ ਨਹੀਂ ਹੋਣੀਆਂ ਚਾਹੀਦੀਆ, ਪੰਜਾਬ ਸਰਕਾਰ ਵਿਚ ਬੈਠੇ ਬਿੱਜੂ ਜਿਹੜੇ ਪਿਛਲੇ ਸਾਲ ਮਾਤਮੀ ਧੁੰਨ ਵਜਾਉਣ ਲੱਗੇ ਸਨ ਉਹਨਾਂ ਦੀ ਕੀ ਮਜਬੂਰੀ ਬਣ ਗਈ ਸੀ ਕਿ ਇਹ ਚੋਣਾਂ ਦਾ ਪੋਲਿੰਗ ਆਲਾ ਦਿਨ ਸ਼ਹੀਦੀ ਦਿਹਾੜਿਆਂ ਵਿੱਚ ਹੀ ਰੱਖ ਦਿੱਤਾ? ਇਹ ਦਿੱਲੀ ਦੇ ਉਹਨਾਂ ਦਿਮਾਗਾਂ ਦੀ ਹੀ ਖੇਡ ਲੱਗਦੀ ਹੈ ਜਿਨਾਂ ਪੰਜਾਬ ਤੋਂ ਟਿਕਟਾਂ ਵੇਚ ਇਹਨਾਂ ਚੋਣਾਂ ਵਿੱਚ ਪੈਸੇ ਕਮਾ ਕੇ ਦਿੱਲੀਓਂ ਵਿਧਾਨ ਸਭਾ ਦੀਆਂ ਫਰਵਰੀ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਲੜਣੀਆਂ ਹਨ।

ਸਮੂਹ ਰਾਜਨੀਤਕ ਪਾਰਟੀਆਂ ਇਸ ਵਾਰੇ ਚੋਣ ਕਮਿਸ਼ਨ ਅੱਗੇ ਪਹੁੰਚ ਕਰਕੇ ਇਸਦੀਆਂ ਤਰੀਕਾਂ ਅੱਗੇ ਕਰਵਾਉਣ ਜੇਕਰ ਅਜੇ ਕੁਝ ਦਿਨਾਂ ਪਹਿਲਾਂ ਹੀ ਲੰਘੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਬਦਲੀਆਂ ਜਾ ਸਕਦੀਆਂ ਹਨ ਤਾਂ ਇਹ ਚੋਣਾਂ ਦੀਆਂ ਤਰੀਕਾਂ ਕਿਉੰ ਨਹੀਂ ਬਦਲੀਆਂ ਜਾ ਸਕਦੀਆਂ ?

ਪਰਿਵਾਰ ਵਿਛੋੜਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ 19 ਤਰੀਕ ਤੋਂ ਸ਼ੁਰੂ ਹੈ ਇਸਦੇ ਨਾਲ ਹੀ ਸ਼ਹੀਦੀ ਸਭਾ ਸ਼ੁਰੂ ਹੋ ਜਾਂਦੀ ਹੈ , ਸਾਰਾ ਪੰਜਾਬ ਇਹਨਾਂ ਦਿਨਾਂ ਵਿਚ ਸ਼ਹੀਦਾਂ ਨੂੰ ਚੇਤੇ ਕਰਦੇ ਹੋਏ ਇਸ ਸ਼ਹੀਦੀ ਜੋੜ ਮੇਲੇ ਵਿੱਚ ਹਾਜ਼ਰੀ ਲਵਾਉਣ ਜਾਂਦਾ ਹੈ ਅਤੇ ਲਾਲਾ ਤੰਤਰ ਇਹਨਾਂ ਦਿਨਾਂ ਲੋਕਾਂ ਦੀ ਵੱਡੀ ਗਿਣਤੀ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਹੀ ਨਹੀਂ ਬਣਨ ਦੇਣਾ ਚਾਹੁੰਦਾ !!!!!

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।ਸੰਸਾਰ ਨੂੰ ਤਾਰਨ ਵਾਲੇ ਨਿਮਰਤਾ ਤੇ ਸੁਹਿਰਦਤਾ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ...
19/10/2024

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।
ਸੰਸਾਰ ਨੂੰ ਤਾਰਨ ਵਾਲੇ ਨਿਮਰਤਾ ਤੇ ਸੁਹਿਰਦਤਾ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਆਪਣੀ ਕਿਰਪਾ ਨਾਲ ਸਮੁੱਚੀ ਲੋਕਾਈ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਮਿਹਰ ਕਰਨ।


ਸਿਰਫ ਏਨੀ ਗੱਲ ਆਖੀ..ਮੱਥਾ ਟੇਕਣ ਜਾਂਦੀ ਹੁੰਦੀ ਏਂ ਤਾਂ ਫੋਨ ਬਾਹਰ ਕਾਰ ਵਿਚ ਹੀ ਰੱਖ ਜਾਇਆ ਕਰ..ਅੱਗਿਓਂ ਗੁੱਸੇ ਹੋ ਗਈ..ਕੋਲ ਬੀਜੀ ਪੁੱਛਣ ਲੱਗੀ ...
17/08/2024

ਸਿਰਫ ਏਨੀ ਗੱਲ ਆਖੀ..ਮੱਥਾ ਟੇਕਣ ਜਾਂਦੀ ਹੁੰਦੀ ਏਂ ਤਾਂ ਫੋਨ ਬਾਹਰ ਕਾਰ ਵਿਚ ਹੀ ਰੱਖ ਜਾਇਆ ਕਰ..ਅੱਗਿਓਂ ਗੁੱਸੇ ਹੋ ਗਈ..ਕੋਲ ਬੀਜੀ ਪੁੱਛਣ ਲੱਗੀ ਗੱਲ ਦੱਸ..ਜਦੋਂ ਤੇਰੇ ਫੋਨ ਦੀ ਤਾਰ ਇੱਕ ਥਾਂ ਜੁੜੀ ਹੋਵੇ ਤਾਂ ਓਸੇ ਵੇਲੇ ਕੋਈ ਦੂਜੀ ਕਾਲ ਆ ਜਾਵੇ ਫੇਰ ਕੀ ਕਰਦੀਂ ਹੁੰਦੀ ਏਂ?

ਕਹਿੰਦੀ ਪਹਿਲੇ ਨਾਲ ਗੱਲ ਮੁਕਾ ਕੇ ਹੀ ਫੇਰ ਵੇਖਦੀ ਹਾਂ ਕਿਸਨੇ ਯਾਦ ਕੀਤਾ!

ਕਹਿੰਦੀ ਫੇਰ ਉਸਦੇ ਘਰੇ ਜਾਣਾ ਹੋਵੇ ਤਾਂ ਅਗਲੀਆਂ ਪਿਛਲੀਆਂ ਬਾਹਰ ਹੀ ਮੁਕਾ ਕੇ ਜਾਇਆ ਕਰ..ਬੜੇ ਕਰਮਾਂ ਵਾਲੇ ਹੁੰਦੇ ਜਿਸਨੂੰ ਉਹ ਯਾਦ ਕਰਦਾ!

Address


Website

Alerts

Be the first to know and let us send you an email when SahnewalLive posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share