08/02/2026
24 ਘੰਟੇ ਵਿੱਚ ਪੰਜਾਬ 'ਚ ਇੱਕ ਹੋਰ ਕਤਲ ❗
ਜਲੰਧਰ 'ਚ ਨੌਜਵਾਨ ਦੇ ਕਤਲ ਤੋਂ ਬਾਅਦ ਇਸ ਵਾਰ ਇੱਕ ਸਾਬਕਾ ਸਬ-ਇੰਸਪੈਕਟਰ ਦੀ ਪਤਨੀ ਦਾ ਦਿਨ ਦਿਹਾੜੇ ਹੋਇਆ ਕਤਲ ।
ਭਗਵੰਤ ਮਾਨ ਦੇ ਗੁੰਡਾ ਰਾਜ ਵਿੱਚ ਪੰਜਾਬ ਅਪਰਾਧ ਦਾ ਘਰ ਬਣ ਚੁੱਕਾ ਹੈ।
ਕੱਲ੍ਹ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਦਿਨ-ਦਿਹਾੜੇ ਹੋਇਆ ਬੇਰਹਿਮ ਕਤਲ, ਜਿਸ ਤੋਂ ਬਾਅਦ ਅੱਜ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿੱਚ ਇੱਕ 62 ਸਾਲਾ ਔਰਤ ਦੀ ਬੇਰਹਿਮੀ ਨਾਲ ਹੋਈ ਹੱਤਿਆ, ਇਸ ਗੱਲ ਨੂੰ ਮਜ਼ਬੂਤ ਕਰਦੀ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ।
ਸਿਰਫ਼ ਜਨਵਰੀ 2026 ਵਿੱਚ ਹੀ ਲਗਭਗ 25 ਕਤਲ ਹੋ ਚੁੱਕੇ ਹਨ , ਇਹ ਖੂਨ-ਖਰਾਬਾ ਫਰਵਰੀ ਵਿੱਚ ਵੀ ਲਗਾਤਾਰ ਜਾਰੀ ਹੈ।
ਪੰਜਾਬ ਵਿੱਚ ਖੂਨ ਵਹਿ ਰਿਹਾ ਹੈ: ਪਵਿੱਤਰ ਸਥਾਨ, ਮਾਸੂਮ, ਬਜ਼ੁਰਗ, ਅਤੇ ਇੱਥੋਂ ਤੱਕ ਕਿ ਸੱਤਾਧਾਰੀ ਪਾਰਟੀ ਦੇ ਆਗੂ ਵੀ ਸੁਰੱਖਿਅਤ ਨਹੀਂ ਹਨ।
ਪੰਜਾਬ ਪੁਲਿਸ ਦੀ "ਗੈਂਗਸਟਰਾਂ 'ਤੇ ਪ੍ਰਹਾਰ " ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।
ਹੋਰ ਕੀਮਤੀ ਜਾਨਾਂ ਜਾਣ ਤੋਂ ਪਹਿਲਾਂ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।