Pind Bhundian

Pind Bhundian Contact information, map and directions, contact form, opening hours, services, ratings, photos, videos and announcements from Pind Bhundian, Jalandhar.

ਕੁੱਝ ਗੱਲਾਂ ਤੇ ਕੁੱਝ ਕਾਪੀ।NATO ਮੂਲ ਰੂਪ' ਚ ਹੈ ਕੀ?ਇਸਦੇ ਚੱਲ ਰਹੇ ਵਰਤਮਾਨ ਰੂਸ-ਯੂਕਰੇਨ ਯੁੱਧ ਨਾਲ ਜੁੜਦੇ ਤਾਰ ਬਾਰੇ ਗਲਬਾਤਇਹ ਪੋਸਟ ਸ਼ੁਰੂ ਕ...
05/03/2022

ਕੁੱਝ ਗੱਲਾਂ ਤੇ ਕੁੱਝ ਕਾਪੀ।
NATO ਮੂਲ ਰੂਪ' ਚ ਹੈ ਕੀ?

ਇਸਦੇ ਚੱਲ ਰਹੇ ਵਰਤਮਾਨ ਰੂਸ-ਯੂਕਰੇਨ ਯੁੱਧ ਨਾਲ ਜੁੜਦੇ ਤਾਰ ਬਾਰੇ ਗਲਬਾਤ

ਇਹ ਪੋਸਟ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਬਹੁਤ ਸਾਫ਼ ਸ਼ਬਦਾਂ'ਚ ਕਹਿਣਾ ਚਾਹੁੰਦਾ ਹਾਂ ਕਿ ਯੂਕਰੇਨ'ਚ ਚੱਲ ਰਹੇ ਯੁੱਧ ਦਰਪੇਸ਼ ਜਾ ਰਹੀ ਹਰ ਇਨਸਾਨੀ ਜਾਨ ਲਈ ਪੂਰੀ ਸੰਵੇਦਨਾ ਹੈ ਤੇ ਦੋ ਦੇਸ਼ਾਂ ਦੀ ਜੰਗ ਵਿੱਚ ਹਾਕਮਾਂ ਦੀਆਂ ਲਾਲਾਸਾਵਾਂ'ਚ ਆਮ ਲੋਕ ਹੀ ਮਰਦੇ ਹਨ।

ਪਰ ਫੇਰ ਵੀ ਸਾਨੂੰ ਤਸਵੀਰ ਦਾ ਦੂਜਾ ਪਾਸਾ ਵੀ ਦੇਖਣਾ ਚਾਹੀਦਾ ਹੈ,ਜਿਸ ਲਈ ਕਈ ਦੋਸਤਾਂ ਨੇ ਪੁੱਛਿਆ ਸੀ ਕਿ ਰੂਸ ਦੀ ਐਡੀ ਕੀ ਘਲਾੜੇ'ਚ ਬਾਂਹ ਆਈ ਸੀ ਜੋ ਯੂਕਰੇਨ'ਤੇ ਹਮਲਾ ਕਰਨਾ ਪਿਆ।
ਆਪਣੇ'ਤੇ ਐਨੀਆਂ ਬੰਦਿਸ਼ਾਂ ਝੱਲਣੀਆਂ ਪਈਆਂ,ਆਲਮੀ ਮੰਚਾਂ'ਤੇ ਇਕੱਲਾ ਰਹਿ ਗਿਆ ਹੈ ਤੇ ਜਾਨੀ-ਮਾਲੀ ਨੁਕਸਾਨ ਵੀ ਕਰਵਾ ਰਿਹਾ ਹੈ।

ਮਰਦੀ ਨੇ ਅੱਕ ਚੱਬਿਆ,ਹਾਰ ਕੇ......

North Atlantic Treaty Organization(NATO)ਦੀ ਸਥਾਪਾਨਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਅਪ੍ਰੈਲ 1949 ਨੂੰ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿਖੇ ਹੋਈ
ਵਾਸ਼ਿੰਗਟਨ ਸੰਧੀ ਦੇ ਸਿੱਟੇ ਵਜੋ 12 ਦੇਸ਼ਾਂ ਦੇ ਹਸਤਾਖਾਰਾਂ ਨਾਲ ਹੋਈ।
ਇਹ ਸਾਰੇ ਮੁਲਖ ਅਟਲਾਂਟਿਕ ਮਹਾਂਸਾਗਰ ਦੇ ਉੱਤਰੀ ਪਾਸੇ ਵਾਲੇ ਸਨ।ਇਸ ਮਿਲਟਰੀ ਗੁੱਟ ਦਾ ਰਸਮੀ ਟੀਚਾ ਲੋਕਤੰਤਰ ਤੇ ਅਜ਼ਾਦੀ ਦੀ ਰੱਖਿਆ ਕਰਨਾ ਦੱਸਿਆ ਗਿਆ,ਪਰ ਅਸਲ'ਚ ਇਸਦਾ ਮਕਸਦ ਪੱਛਮ ਨੂੰ ਸੋਵੀਅਤ ਸੰਘ(ਰੂਸੀ ਦੀ ਅਗਵਾਈ'ਚ 15 ਕਮਿਊਨਿਸਟ ਦੇਸ਼ਾਂ ਦਾ ਸੰਘ)ਦੇ ਪ੍ਰਭਾਵ ਤੋਂ ਬਚਾਉਣਾ ਸੀ।

ਸ਼ੀਤ-ਯੁੱਧ ਦੌਰਾਨ ਅਮਰੀਕਾ ਤੇ ਸੋਵੀਅਤ ਸੰਘ ਬਰਾਬਰ ਦੀਆਂ ਸ਼ਕਤੀਆਂ ਸਨ।ਸ਼ੀਤ ਯੁੱਧ ਜਾਂ Cold War ਦਾ ਮੋਟਾ ਜਾ ਮਤਲਬ ਇਹ ਸਮਝਲੋ ਕਿ 1947 ਤੋਂ 1991(ਸੋਵੀਅਤ ਸੰਘ ਟੁੱਟਣ ਤੱਕ)ਮਿਲਟਰੀ,ਆਰਥਿਕ,ਪੁਲਾੜ,ਖੇਡਾਂ ਸਮੇਤ ਹਰ ਖੇਤਰ'ਚ ਦੋਵਾਂ ਵਿਚਕਾਰ ਚੱਲੀ ਤਿੱਖੀ ਕਸਮਕਸ਼ ਤੇ ਸਿਰੇ ਦੀ ਸ਼ਰੀਕੇਬਾਜ਼ੀ ਹੈ,ਪਰ ਅਸਲ'ਚ ਕੋਈ ਯੁੱਧ ਜਾਂ ਜੰਗ ਕਦੇ ਨਾ ਹੋਈ।

ਤਾਂ ਰਹੋ ਵਿਚਾਰ!
ਉੱਪਰਲੇ 45 ਕੁ ਸਾਲ ਤਰਰੀਬਨ ਪੂਰੀ ਦੁਨੀਆ ਦੋ ਧੜਿਆਂ'ਚ ਵੰਡੀ ਰਹੀ। ਅਮਰੀਕਾ ਤੇ ਸੋਵੀਅਤ ਸੰਘ ਦੋਵੇਂ ਧੜਿਆਂ ਦਾ ਇੱਟ ਕੁੱਤੇ ਦਾ ਵੈਰ ਸੀ।ਸੋਵੀਅਤ ਸੰਘ ਦਾ ਪ੍ਰਚਾਰ ਸੀ ਕਿ ਪੂੰਜੀਵਾਦੀ ਦੁਨੀਆ ਨੂੰ ਖਾ ਜਾਵੇਗਾ ਤੇ ਇਹ ਹਰ ਕਮਾ ਕੇ ਖਾਣ ਵਾਲੇ ਦੇ ਸਿਰ'ਤੇ ਪਲਣ ਵਾਲਾ ਪਰਜੀਵੀ ਨਿਜ਼ਾਮ ਹੈ।ਇਸਦੇ ਉਲਟ ਅਮਰੀਕੀ ਪ੍ਰਾਪੇਗੰਡਾ ਕਹਿੰਦਾ ਸੀ ਕਮਿਊਨਿਸਟ ਹੋਣਾ ਸਭ ਤੋਂ ਵੱਡਾ ਪਾਪ ਹੈ।

1949'ਚ ਬਣੀ ਨਾਟੋ ਦੇ ਜਵਾਬ'ਚ 14 ਮਈ 1955'ਚ ਕਮਿਊਨਿਸਟ ਧੜੇ ਨੇ ਬਿਲਕੁਲ ਉਸੇ ਤਰ੍ਹਾਂ ਦਾ ਸੈਨਿਕ ਗੁੱਟ 'ਵਾਰਸਾ ਪੈਕਟ' ਬਣਾਇਆ,ਜਿਸ ਵਿੱਚ ਸੋਵੀਅਤ ਸੰਘ(ਰੂਸ ਸਮੇਤ ਉਸਦੀ ਅਗਵਾਈ ਵਾਲੇ 15 ਦੇਸ਼), ਅਲਬਾਨੀਆ, ਬੁਲਗਾਰੀਆ,ਚੈੱਕੋਸਲਵਾਕੀਆ,ਪੂਰਬੀ ਜਰਮਨੀ,ਹੰਗਰੀ,ਪੋਲੈਂਡ ਤੇ ਰੋਮਾਨੀਆ ਸ਼ਾਮਲ ਸਨ।
ਇਸਦਾ ਭੋਗ 1 ਜੁਲਾਈ 1991 ਨੂੰ ਸੋਵੀਅਤ ਸੰਘ ਟੁੱਟਣ ਨਾਲ ਪੈ ਗਿਆ।

ਹੁਣ ਰੌਲਾ ਕਿੱਥੋ ਸ਼ੁਰੂ ਹੁੰਦਾ?

ਜਦੋਂ 1991'ਚ ਕੋਲਡ ਵਾਰ ਹੀ ਖਤਮ ਹੋ ਗਈ ਸੀ ਤਾਂ ਵਾਰਸਾ ਪੈਕਟ ਦੇ ਨਾਲ ਨਾਲ ਜੇਕਰ ਨਾਟੋ ਵੀ ਭੰਗ ਹੋ ਜਾਂਦੀ ਤਾਂ ਠੀਕ ਸੀ,
ਪਰ ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
ਅਮਰੀਕੀ ਬਦਮਾਸ਼ੀ ਦੀ ਚੜ੍ਹਤ ਪੂਰੀ ਸਿਰ ਚੜ੍ਹ ਕੇ ਮੱਚੀ ਤੇ ਇਸ ਨੇ ਨਾਟੋ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ।ਸ਼ੁਰੂਆਤੀ ਦੌਰ ਵਾਲੀ 12 ਮੈਂਬਰ ਦੇਸ਼ਾਂ ਦੀ ਨਾਟੋ 2020 ਤੱਕ ਆਉਂਦੇ ਆਉਂਦੇ 30 ਮੈਂਬਰਾਂ ਵਾਲੀ ਦੁਨੀਆ'ਚ ਦਬਸ਼ ਪਾਉਣ ਵਾਲੀ ਸਭ ਤੋਂ ਵੱਡੀ ਸਾਂਝੀ ਘਾਤਕ ਫੌਜ ਬਣ ਗਈ।
ਇਸੇ ਨਾਟੋ ਸਿਰ'ਤੇ ਅਮਰੀਕਾ ਨੇ ਅਫਗਾਨਿਸਤਾਨ, ਇਰਾਕ, ਸੀਰੀਆ ਸਮੇਤ ਹੋਰ ਦੇਸ਼ਾਂ'ਚ ਕੀ ਕੀਤਾ,ਦੱਸਣ ਦੀ ਲੋੜ ਨਹੀਂ ਹੈ।

ਵਰਤਮਾਨ ਸਮੇਂ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼'ਚ ਹੈੱਡਕੁਆਟਰਡ ਨਾਟੋ ਵਿੱਚ ਅਮਰੀਕਾ,ਕਨੇਡਾ+28 ਯੂਰਪੀ ਦੇਸ਼ਾਂ ਸਮੇਤ ਕੁੱਲ 30 ਮੈਂਬਰ ਦੇਸ਼ ਹਨ।
ਇਹਨਾਂ ਦੀ ਵਿਸਥਾਰ ਜਾਣਕਾਰੀ ਨਕਸ਼ਾ ਤੇ ਸੂਚੀ ਫੋਟੋਆਂ'ਚ ਦੇਖ ਲਵੋ ਜੀ

ਰੂਸ ਦੇ ਮਨ'ਚ ਪਹਿਲੇ ਦਿਨੋਂ ਇਹ ਪਾਲਾ ਸੀ ਕਿ ਨਾਟੋ ਦਾ ਬੇਲਗਾਮ ਵਿਸਥਾਰ ਕਿਸੇ ਨਾ ਕਿਸੇ ਦਿਨ ਉਹਨਾਂ ਦੀ ਵੱਟ ਵੱਢਣ ਦੀ ਕਗਾਰ ਤੱਕ ਪਹੁੰਚੇਗਾ।ਇਸ ਲਈ ਉਸਨੇ 'ਸ਼ਕਤੀ ਸੰਤੁਲਨ'(Balance of Power)ਬਣਾਏ ਰੱਖਣ ਲਈ ਹਰ ਸੰਭਵ ਹੱਥ ਪੈਰ ਮਾਰੇ।1997'ਚ ਨਾਟੋ ਤੇ ਰੂਸ ਵਿਚਕਾਰ
Founding Act'ਤੇ ਹਸਤਾਖਾਰ ਹੋਏ ਤੇ Permanent Joint Coucil ਬਣੀ।ਗੱਲਬਾਤ ਚਲਦੀ ਰਹੀ ਤੇ 2002'ਚ Nato-Russia Council(NRC)ਨੇ ਇਸਦੀ ਥਾਂ ਲੈ ਲਈ।ਇਸੇ ਸਾਲ ਹੀ ਰੂਸ ਦੇ ਨੱਕ ਹੇਠ ਤਿੰਨ ਛੋਟੇ ਛੋਟੇ ਬਾਲਟਿਕ ਦੇਸ਼ ਲਿਥੁਆਨੀਆ,ਐਸਟੋਨੀਆ,ਲਾਤਵੀਆ ਜਦੋਂ NATO'ਚ ਚਲੇ ਗਏ ਤਾਂ ਰੂਸ ਦਾ ਧੁੜਕੂ ਹੋਰ ਵਧ ਗਿਆ।

ਜਦੋਂ ਅਮਰੀਕੀ ਸ਼ਹਿ'ਤੇ ਹੋਏ ਘਰੇਲੂ ਇਨਕਾਲਬ'ਚ ਯੂਕਰੇਨ'ਚ ਰੂਸ ਪੱਖੀ ਸਰਕਾਰ ਦਾ ਅੰਤ ਹੋਇਆ ਤੇ ਵਰਤਮਾਨ ਕਾਮੇਡੀਅਨ ਰਾਸ਼ਟਰਪਤੀ ਯੇਲੇਂਸਕੀ ਦੇ ਹੱਥ ਦੇਸ਼ ਦੀ ਵਾਗਡੋਰ ਆਈ ਤਾਂ ਅਮਰੀਕੀ ਚੁੱਕ'ਚ ਬਿਆਨ ਆਉਣੇ ਸ਼ੁਰੂ ਹੋਏ ਹੋਏ ਕਿ ਅਸੀਂ NATO ਜੁਆਇਨ ਕਰ ਲੈਣੀ ਹੈ।ਇਸਦਾ ਮਤਲਬ ਸੀ ਕਿ ਅਮਰੀਕਾ ਵਾਇਆ ਨਾਟੋ ਲਾਇਸੰਸ ਰੂਸ ਦੀ ਹਿੱਕ'ਤੇ ਨੱਚੇਗਾ।ਰੂਸ ਨੇ ਵੀਰ-ਭਾਈ ਵਾਂਗ ਕਈ ਵਾਰ ਕਿਹਾ ਕਿ ਯੂਕਰੇਨ ਦੀ ਸਥਿਤੀ ਬਫ਼ਰ ਸਟੇਟ(ਰੂਸ ਤੇ ਪੱਛਮ ਨੂੰ ਅੱਡ ਕਰਨ ਵਾਲਾ) ਵਾਲੀ ਹੈ,ਸੋ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।ਇਸਦੇ ਉਲਟ ਯੂਕਰੇਨ'ਚ ਨਾਟੋ ਮਿਲਟਰੀ ਬੇਸ ਬਣਾਉਣ ਦੀ ਖਿਚੜੀ ਪੱਕਣ ਲੱਗੀ।

ਰੂਸ-ਯੂਕਰੇਨ ਤਨਾਅ ਵਧਣ ਤੋਂ ਪਹਿਲਾਂ ਵੀ ਰੂਸ ਵੱਲੋਂ ਅੰਤਿਮ ਵਾਹ ਵਜੋਂ 12 ਜਨਵਰੀ 2022 ਨੁੂੰ ਬਰੱਸਲਜ਼ ਜਾ ਕੇ ਨਾਟੋ ਨਾਲ ਗੱਲਬਾਤ ਕੀਤੀ ਗਈ ਕਿ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਨਾ ਕੀਤਾ ਜਾਵੇ,ਇਸੇ'ਚ ਸਭ ਦੀ ਭਲਾਈ ਹੈ।ਪਰ ਨਾਟੋ ਵੱਲੋਂ ਨੰਗਾ ਚਿੱਟਾ ਜਵਾਬ ਮਿਲਣ'ਤੇ ਇਸ ਖੂਨੀ ਸਾਕੇ ਦੀ ਇਬਾਰਤ ਲਿਖੀ ਗਈ।

ਮੋਟਾ ਜਾ ਇਹ ਵੀ ਕਿਹਾ ਜਾ ਸਕਦਾ ਕਿ ਅਮਰੀਕੀ ਦਬਸ਼ ਦੀ ਈਨ ਨਾ ਮੰਨਦੀ ਇਸ ਸਦੀ ਦੀ ਇਹ ਪਹਿਲੀ ਟੱਕਰ ਹੈ

26/01/2022
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ
26/01/2022

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥ਟੂਟੀ ਗਾਢਨਹਾਰ ਗੋੁਪਾਲ ॥ਸਰਬ ਜੀਆ ਆਪੇ ਪ੍ਰਤਿਪਾਲ ॥...
13/01/2022

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥

ਟੂਟੀ ਗਾਢਨਹਾਰ ਗੋੁਪਾਲ ॥
ਸਰਬ ਜੀਆ ਆਪੇ ਪ੍ਰਤਿਪਾਲ ॥

ਅਜ ਸ਼ਹੀਦੀ ਦਿਹਾੜਾ 40 ਮੁਕਤੇ, ਸ਼੍ਰੀ ਮੁਕਤਸਰ ਸਾਹਿਬ ਜੀ ਦਾ ਪਾਵਨ ਦਿਹਾੜਾ ਹੈ ਜੀ.

Aaj de din Shri Muktsar Sahib di Dharti te Shri Guru Gobind Ji di agwahi heth mugal foja naal bahaduri naal ladde hoye 40 Singh Shaheed ho Gaye San. Guru Gobind Singh Ji ne ehna 40 Shaheed Singha nu 40 Muktiya da khitab dita Si.

Shaheeda Di Shaheedi nu Kot Kot Parnaam ..

Santaan Shri Waheguru ji..

ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ
14/12/2021

ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ

 #ਕਮੈਟ ਅਤੇ  #ਸ਼ੇਅਰ ਜਰੂਰ ਕਰਨ ਵਾਲੀ  #ਜਾਨਕਾਰੀ ਜੇਕਰ ਬੂੰਦ💦ਬੂੰਦ ਨਾਲ਼ ਸਮੁੰਦਰ ਭਰ ਸਕਦਾ ਹੈ।ਤਾਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ🤝ਨਾਲ਼ ਧਰਤੀ ਦੀ ਸਤ...
16/07/2021

#ਕਮੈਟ ਅਤੇ #ਸ਼ੇਅਰ ਜਰੂਰ ਕਰਨ ਵਾਲੀ #ਜਾਨਕਾਰੀ

ਜੇਕਰ ਬੂੰਦ💦ਬੂੰਦ ਨਾਲ਼ ਸਮੁੰਦਰ ਭਰ ਸਕਦਾ ਹੈ।
ਤਾਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ🤝ਨਾਲ਼ ਧਰਤੀ ਦੀ ਸਤ੍ਹਾ ਨੂੰ ਵੀ ਰੀਚਾਰਜ ਕੀਤਾ ਜਾ ਸਕਦਾ ਦੋਸਤੋ🙋
ਪੰਚਾਇਤਾਂ ਨੂੰ ਬੇਨਤੀ ਕਰੀਏ ਕਿ ਉਹ ਪਿੰਡ ਵਿੱਚ ਜਿੱਥੇ ਮੀਂਹ ਦਾ ਪਾਣੀ ਜਾਂ ਪਿੰਡ ਦਾ ਪਾਣੀ ਇੱਕਠਾ ਹੁੰਦਾ ਹੈ ਉਸ ਥਾਂ ਇੱਕ ਵੱਡਾ Rain Water Reacharge System Install ਕਰਨ ਜੋਂ ਧਰਤੀ ਦੀ 45 ਫੁੱਟ ਤੋਂ ਥੱਲੜੀ ਤਹਿ ਨੂੰ ਰੀਚਾਰਜ਼ ਕਰੇ।10 ਫੁੱਟ ਤੱਕ ਪਾਣੀ ਧਰਤੀ ਥੱਲੇ ਭੇਜਣ ਦੀ ਤਕਨੀਕ ਕਈ ਪਰਤਾਂ ਵਿੱਚ ਸਥਾਪਿਤ ਕਰਨ ਦਾ ਤਰੀਕਾ ਫੋਟੋਆਂ ਸਮੇਤ ਆਪ ਜੀ ਦੀ ਜਾਣਕਾਰੀ ਹਿੱਤ ਪੇਸ਼ ਕਰ ਰਹੇ ਹਾਂ। ਇਸ ਤਕਨੀਕ ਨਾਲ ਪੂਰੇ ਸਕੂਲ/ਮੁਹੱਲੇ/ ਪਿੰਡ ਦਾ ਮੀਂਹ ਦਾ ਪਾਣੀ ਵਿਅਰਥ ਨਹੀਂ ਹੋਵੇਗਾ। ਇਹ ਸਿਸਟਮ ਲੋਕਾਂ ਲਈ ਇੱਕ ਸਿੱਖਿਅਕ ਮਾਡਲ ਦੇ ਰੂਪ ਵਿੱਚ ਕੰਮ ਵੀ ਕਰ ਸਕੇਗਾ।
ਜੇਕਰ ਇਹ ਮਾਡਲ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ।

ਸਾਡੇ ਗੁਰੂਆਂ ਵੱਲੋਂ ਲਗਾਏ ਸਿੱਖੀ ਦੇ ਬੂਟੇ ਨੂੰ ਉਹਨਾਂ ਦੇ ਸਿੱਖਾਂ ਨੇ ਅੱਗੇ ਵਧਾਇਆ ਜਿਸ ਵਿੱਚ ਸ਼ਹੀਦਾਂ ਤੇ ਸ਼ਹਾਦਤਾਂ ਦੀ ਮੁੱਖ ਭੂਮਿਕਾ ਰਹੀ ਹ...
16/07/2021

ਸਾਡੇ ਗੁਰੂਆਂ ਵੱਲੋਂ ਲਗਾਏ ਸਿੱਖੀ ਦੇ ਬੂਟੇ ਨੂੰ ਉਹਨਾਂ ਦੇ ਸਿੱਖਾਂ ਨੇ ਅੱਗੇ ਵਧਾਇਆ ਜਿਸ ਵਿੱਚ ਸ਼ਹੀਦਾਂ ਤੇ ਸ਼ਹਾਦਤਾਂ ਦੀ ਮੁੱਖ ਭੂਮਿਕਾ ਰਹੀ ਹੈ। ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖੀ ਤੋਂ ਉੱਪਰ ਕੁੱਝ ਨੀ ਫਿਰ ਚਾਹੇ ਉਸ ਦੀ ਰਾਖੀ ਲਈ ਆਪਣਾ ਆਪ ਕਿਉਂ ਨਾ ਵਾਰਨਾ ਪੈ ਜਾਵੇ। ਸਿੱਖੀ ਨੂੰ ਕੇਸਾਂ, ਸੁਆਸਾਂ ਨਾਲ ਨਿਭਾਅ ਕੇ ਉਹਨਾਂ ਨੇ ਸਿੱਖ ਕੌਮ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ। ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਅਸੀਂ ਉਹਨਾਂ ਨੂੰ ਸੀਸ ਝੁਕਾ ਕੇ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਅਹਿਮੀਅਤ ਦਿੱਤੀ ਤੇ ਸਿੱਖਾਂ ਵਿੱਚ ਸ਼ਸਤਰ ਵਿੱਦਿਆ ਦਾ ਮੁੱਢ ਬੰਨਿਆ। ਮੀ...
25/06/2021

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਅਹਿਮੀਅਤ ਦਿੱਤੀ ਤੇ ਸਿੱਖਾਂ ਵਿੱਚ ਸ਼ਸਤਰ ਵਿੱਦਿਆ ਦਾ ਮੁੱਢ ਬੰਨਿਆ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ।

ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
25/06/2021

ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਜੋੜ ਮੇਲੇ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਗੁਰੂ...
24/06/2021

ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਜੋੜ ਮੇਲੇ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਜਦੋਂ ਭਾਈ ਮਰਦਾਨਾ ਜੀ ਨੇ ਭੁੱਖ ਲੱਗਣ ‘ਤੇ ਰੀਠੇ ਖਾਧੇ ਤਾਂ ਕੌੜੇ ਰੀਠੇ ਵੀ ਮਿੱਠੇ ਹੋ ਗਏ। ਅੱਜ ਦੇ ਇਸ ਪਾਵਨ ਦਿਹਾੜੇ ਮੌਕੇ ਅਸੀਂ ਗੁਰੂ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ।

Address

Jalandhar

Telephone

9780095951

Website

Alerts

Be the first to know and let us send you an email when Pind Bhundian posts news and promotions. Your email address will not be used for any other purpose, and you can unsubscribe at any time.

Contact The Organization

Send a message to Pind Bhundian:

Share