BKU Ekta Dakaunda Mansa/ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਾਨਸਾ

  • Home
  • India
  • Mansa
  • BKU Ekta Dakaunda Mansa/ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਾਨਸਾ

BKU Ekta Dakaunda Mansa/ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਾਨਸਾ Contact information, map and directions, contact form, opening hours, services, ratings, photos, videos and announcements from BKU Ekta Dakaunda Mansa/ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਾਨਸਾ, mansa, Mansa.

22/03/2026

#ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡ ਅਕਲੀਆ ਵਿੱਚ ਬਰਨਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ"ਸਾਮਰਾਜ ਵਿਰੋਧੀ ਦਿਵਸ" ਵਜੋ ਮਨਾਉਣ ਦੇ ਸਬੰਧ ਵਿੱਚ ਰੈਲੀ ਕੀਤੀ ਗਈ।
ਇਸ ਮੌਕੇ ਬੀਤੇ ਦਿਨੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਥੇਬੰਦੀ ਵਿੱਚ ਸ਼ਾਮਿਲ ਹੋਏ ਜਸਵੰਤ ਸਿੰਘ ਪੱਪੂ ਬਾਰੇ ਫੈਲਾਈਆਂ ਅਫਵਾਹਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਸਖ਼ਤ ਨੋਟਿਸ ਲਿਆ ਗਿਆ। ਜਥੇਬੰਦੀ ਦੇ ਸਿਧਾਂਤਾਂ ਨੂੰ ਖਰਾ ਰੱਖਦਿਆਂ ਸਾਥੀ ਵੱਲੋਂ ਦਿੱਤਾ ਅਸਤੀਫਾ ਕਮੈਂਟ ਬਾਕਸ ਵਿੱਚ ਪਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ......

 #ਮਾਨਸਾ         ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡ ਅਕਲੀਆ ਵਿੱਚ ਬਲਾਕ ਖਜ਼ਾਨਚੀ ਕਾਲਾ ਸਿੰਘ ਅਕਲੀਆ ਦੀ ਅਗਵਾਈ ਵ...
22/03/2026

#ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡ ਅਕਲੀਆ ਵਿੱਚ ਬਲਾਕ ਖਜ਼ਾਨਚੀ ਕਾਲਾ ਸਿੰਘ ਅਕਲੀਆ ਦੀ ਅਗਵਾਈ ਵਿੱਚ ਰੈਲੀ ਕਰਵਾਈ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਵੇਂ ਕਿ ਸਿਆਸਤਦਾਨਾਂ ਵੱਲੋਂ ਹਰ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਪਰ ਲੁਕਾਈ ਖੁਸ਼ਹਾਲ ਹੋਣ ਦੀ ਬਜਾਏ, ਆਜਾਦੀ ਮਗਰੋਂ ਸਾਮਰਾਜੀ ਨੀਤੀਆਂ ਦੇ ਦਾਬੇ ਹੇਠਾਂ ਆ ਕੇ ਪੂਰੀ ਤਰ੍ਹਾਂ ਕਰਜੇ ਨਾਲ ਲਿਪਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਸਾਮਰਾਜੀ ਤਾਣੇ ਬਾਣੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ "ਸਾਮਰਾਜ ਵਿਰੋਧੀ ਦਿਵਸ" ਵਜੋਂ ਮਨਾਉਣ ਦੇ ਦਾ ਫੈਸਲਾ ਲਿਆ ਗਿਆ ਹੈ। ਉਨਾ ਕਿਹਾ ਕਿ ਅੱਜ ਨਵੀਆਂ ਆਰਥਿਕ ਨੀਤੀਆਂ ਨਾਲ ਕਿਸਾਨ ਮਜ਼ਦੂਰ ਸਮੇਤ ਹਰ ਵਰਗ ਪੀੜਤ ਹੈ ਪਰ ਰਾਜ ਸੱਤਾ ਵਿੱਚ ਬੈਠੀਆਂ ਪਾਰਟੀਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਧੜਾ ਧੜ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੇ ਹਨ।
ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਬਿਜਲੀ ਸੋਧ ਬਿਲ 2025, ਬੀਜ ਵਿਲ 2025, ਚਾਰ ਕਿਰਤ ਕਾਨੂੰਨ ਅਤੇ ਜੀਰਾਮਜੀ ਤਹਿਤ ਲੋਕ ਲੋਕ ਮਾਰੂ ਹੱਲਾ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹੱਲੇ ਦੇ ਵਿਰੋਧ ਵਿੱਚ 23 ਮਾਰਚ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਾਰਕੁਨਾਂ ਸਮੇਤ ਸ਼ਮੂਲੀਅਤ ਕਰਨਗੀਆਂ ਅਤੇ ਇਹਨਾਂ ਨੀਤੀਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨੀ।
ਅੱਜ ਦੀ ਰੈਲੀ ਵਿੱਚ ਬਲਜੀਤ ਸਿੰਘ ਭੈਣੀ ਬਾਘਾ, ਰੂਪ ਸਿੰਘ, ਮੁਕੰਦ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ ਪੱਪੂ, ਹਰਦੇਵ ਸਿੰਘ, ਹਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਰਹੇ।

 #ਮਾਨਸਾ          ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈ ਕੇ ਵਿਖੇ ਜ਼ਿਲ੍ਹਾ ਪ੍ਰਧਾਨ...
21/03/2026

#ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈ ਕੇ ਵਿਖੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਸ਼ਾਮਿਲ ਰਹੇ।
ਮੀਟਿੰਗ ਵਿੱਚ ਮੁੱਖ ਤੌਰ 'ਤੇ 23 ਮਾਰਚ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ "ਸਾਮਰਾਜ ਵਿਰੋਧੀ ਦਿਵਸ" ਵਜੋਂ ਮਨਾਉਣ ਦੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਉੱਤੇ ਵੱਡੀ ਗਿਣਤੀ ਵਿੱਚ ਬਰਨਾਲਾ ਵਿਖੇ ਪਹੁੰਚਣ ਦੀ ਵਿਉਂਤਬੰਦੀ ਕੀਤੀ ਗਈ। ਨਾਲ ਹੀ ਜਥੇਬੰਦੀ ਵਿੱਚ ਪਿਛਲੇ ਸਮੇਂ ਤੋਂ ਚੱਲ ਰਹੀਆਂ ਗੈਰ ਜਥੇਬੰਦਕ ਕਾਰਵਾਈਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਜਥੇਬੰਦੀ ਵੱਲੋਂ ਸਖ਼ਤ ਸਟੈਂਡ ਲੈਂਦਿਆਂ ਬਲਾਕ ਝੁਨੀਰ ਦੇ ਸਕੱਤਰ ਕਾਕਾ ਸਿੰਘ ਮਾਖਾ ਨੂੰ ਅਹੁੱਦੇ ਦੀ ਦੁਰਵਰਤੋਂ, ਜਥੇਬੰਦੀ ਵਿਰੋਧੀ ਕਾਰਵਾਈਆਂ ਅਤੇ ਆਗੂਆਂ ਉੱਤੇ ਬੇਬੁਨਿਆਦ ਇਲਜ਼ਾਮ ਲਗਾਉਣ ਦੇ ਦੋਸ਼ ਵਿੱਚ ਜਥੇਬੰਦੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ।
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵਿੱਚ ਜਥੇਬੰਦੀ ਦੀ ਮਰਿਆਦਾ ਅਤੇ ਆਗੂਆਂ ਅਤੇ ਵਰਕਰਾਂ ਦੇ ਮਾਣ ਸਤਿਕਾਰ ਨੂੰ ਹਮੇਸ਼ਾ ਬਹਾਲ ਰੱਖਿਆ ਜਾਵੇਗਾ ਅਤੇ ਗੈਰ ਜਥੇਬੰਦਕ ਗਤੀਵਿਧੀਆਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 #ਮਾਨਸਾ           ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਦੇ ਆਰਟੀਓ ਦਫਤਰ ਵੱਲੋਂ ਸਥਾਨਕ ਵਸਨੀਕ ਮਨਪ੍ਰੀਤ ਸਿੰਘ ਦਾ ਡਰਾਈਵਿੰਗ ਸਕ...
17/03/2026

#ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਦੇ ਆਰਟੀਓ ਦਫਤਰ ਵੱਲੋਂ ਸਥਾਨਕ ਵਸਨੀਕ ਮਨਪ੍ਰੀਤ ਸਿੰਘ ਦਾ ਡਰਾਈਵਿੰਗ ਸਕੂਲ ਦਾ ਸਰਟੀਫਿਕੇਟ ਨਾ ਦੇਣ ਦੇ ਵਿਰੋਧ ਵਿੱਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਮੌਕੇ ਦੀਆਂ ਤਸਵੀਰਾਂ......

 #ਮਾਨਸਾ        ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਉੱਭਾ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਲੋਕ ਵਿਰੋਧੀ ਕਾਨੂੰ...
17/03/2026

#ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਉੱਭਾ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਲੋਕ ਵਿਰੋਧੀ ਕਾਨੂੰਨਾਂ ਦੇ ਸਬੰਧ ਵਿੱਚ ਰੈਲੀ ਕਰਵਾਈ ਗਈ ਅਤੇ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ "ਸਾਮਰਾਜ ਵਿਰੋਧੀ ਦਿਵਸ" ਵਜੋਂ ਮਨਾਉਣ ਲਈ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੁਨੇਹਾ ਦਿੱਤਾ ਗਿਆ।
ਮੌਕੇ ਦੀਆਂ ਤਸਵੀਰਾਂ.......

 #ਮੋਹਾਲੀ ਦੇ ਸੀਆਈਏ ਸਟਾਫ ਦੀ ਕਸਟਡੀ ਵਿੱਚ ਗੈਂਗਸਟਰ ਲੋਰੈਂਸ ਵਿਸ਼ਨੋਈ ਦੀ ਵੀਡੀਓ ਫਿਲਮਾਉਣ ਵੇਲੇ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸੌਣ ਵਾਲੇ ਮੁੱ...
16/03/2026

#ਮੋਹਾਲੀ ਦੇ ਸੀਆਈਏ ਸਟਾਫ ਦੀ ਕਸਟਡੀ ਵਿੱਚ ਗੈਂਗਸਟਰ ਲੋਰੈਂਸ ਵਿਸ਼ਨੋਈ ਦੀ ਵੀਡੀਓ ਫਿਲਮਾਉਣ ਵੇਲੇ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸੌਣ ਵਾਲੇ ਮੁੱਖ ਮੰਤਰੀ ਸਾਬ ਹੁਣ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ, ਜਿਸ ਦੇ ਖੁਦ ਦੇ ਪ੍ਰਸਾਸਨਿਕ ਛੇ ਅਧਿਕਾਰੀ ਜਾਂਚ ਵਿੱਚ ਪੀੜਤ ਨੇ।
ਜਾਂ ਫਿਰ ਇੱਕ ਹੋਰ ਵੀਡੀਓਗ੍ਰਾਫੀ ਕਰਨ ਲਈ ਉਤਾਵਲੇ ਹੋ ਰਹੇ ਨੇ ??

ਜਥੇਬੰਦੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭੀਖੀ ਬਲਾਕ ਦੇ ਪਿੰਡ ਅਕਲੀਆ ਵਿਖੇ ਬਲਾਕ ਖਜਾਨਚੀ ਕਾਲਾ ਸਿੰਘ ਅਤੇ ਬਲਾਕ ਆਗੂ ਮੁਕੰਦ ਸਿੰਘ ਦੀ ਅਗ...
15/03/2026

ਜਥੇਬੰਦੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭੀਖੀ ਬਲਾਕ ਦੇ ਪਿੰਡ ਅਕਲੀਆ ਵਿਖੇ ਬਲਾਕ ਖਜਾਨਚੀ ਕਾਲਾ ਸਿੰਘ ਅਤੇ ਬਲਾਕ ਆਗੂ ਮੁਕੰਦ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਸਰਗਰਮ ਕਾਰਕੁਨ ਸਤਪਾਲ ਸਿੰਘ ਪਾਲੂ, ਜਸਵੰਤ ਸਿੰਘ ਪੱਪੂ, ਲਛਮਣ ਸਿੰਘ, ਅੰਮ੍ਰਿਤਪਾਲ ਸਿੰਘ, ਬਿੰਦਰ ਸਿੰਘ, ਮੱਖਣ ਸਿੰਘ, ਬਿੱਕਰ ਸਿੰਘ, ਜੀਤ ਸਿੰਘ, ਸੇਵਕ ਸਿੰਘ, ਬੂਟਾ ਸਿੰਘ ਅਤੇ ਛਿੰਦਰਪਾਲ ਸਿੰਘ ਛਿੰਦੀ ਨੇ ਭਾਰਤੀ ਕਿਸਾਨ ਯੂਨੀਅਨ ਬੁਰਜ ਗਿੱਲ ਨੂੰ ਅਲਵਿਦਾ ਆਖ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਸ ਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ ਦਾ ਪੱਲਾ ਫੜਿਆ।
ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਨਵੇਂ ਜੁੜੇ ਸਾਥੀਆਂ ਦਾ ਸਵਾਗਤ ਕੀਤਾ ਅਤੇ ਭਵਿੱਖਮਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਬੋਲੇ ਜਾ ਰਹੇ ਹੱਲਿਆਂ ਦੇ ਵਿਰੋਧ ਬਾਰੇ ਚੇਤਨ ਕੀਤਾ । ਮੌਕੇ ਦੀਆਂ ਤਸਵੀਰਾਂ........

04/03/2026
03/03/2026

*ਐਸਕੇਐਮ ਪੰਜਾਬ ਦਾ ਪ੍ਰੈਸ ਬਿਆਨ*

*6 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਜਥੇਬੰਦੀ ਕਰਨਗੀਆਂ ਪੰਜਾਬ ਸਰਕਾਰ ਦੇ ਜਬਰ ਵਿਰੁੱਧ ਮਾਰਚ*

*ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਭਾਰਤ ਵਿਚ ਕੀਤੀਆਂ ਜਾਣਗੀਆਂ ਕਿਸਾਨ ਬਚਾਉ ਵੱਡੀਆਂ ਰੈਲੀਆਂ*

*10 ਮਾਰਚ ਨੂੰ ਬਰਨਾਲਾ ਵਿਖੇ ਪੰਜਾਬ ਦੇ ਕਿਸਾਨਾਂ ਦੀ ਵੱਡੀ ਰੈਲੀ ਕਰਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਅਗਾਜ਼*

*ਮੁਕਤ ਵਪਾਰ ਸਮਝੌਤਾ, ਬੀਜ ਬਿੱਲ 2025 ,ਬਿਜਲੀ ਬਿਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਵੳਣ ਲਈ ਬਰਨਾਲਾ ਕਿਸਾਨ ਬਚਾਉ ਰੈਲੀ ਦੀਆਂ ਤਿਆਰੀਆਂ ਮੁਕੰਮਲ*
*23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਮਨਾਉਣ ਲਈ 12 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ*

3 ਮਾਰਚ ,( ) ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਲੁਧਿਆਣਾ ਵਿਖੇ ਡਾ: ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਅਰਾਈਆਂ ਵਾਲਾ ਅਤੇ ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਛੇ ਮਾਰਚ ਨੂੰ ਬਠਿੰਡਾ ਵਿਖੇ ਕਿਸਾਨ ਮਾਰਚ ,
10 ਮਾਰਚ ਨੂੰ ਬਰਨਾਲਾ ਵਿਖੇ ਕਿਸਾਨ ਬਚਾਓ ਰੈਲੀ, ਸ਼ੇਰੋਂ ਖੰਡ ਮਿੱਲ ਦੀਆਂ ਜ਼ਮੀਨਾਂ ਵੇਚਣ ਦੇ ਅਜੰਡਿਆ ਤੇ ਵਿਚਾਰ ਚਰਚਾ ਕਰਕੇ ਫੈਸਲੇ ਲਏ ਗਏ। ਮੀਟਿੰਗ ਨੇ ਵਿਚਾਰਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਚੰਡੀਗੜ੍ਹ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਖੋਹਿਆ, ਪੰਜ ਮਾਰਚ 2025 ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਮੋਰਚਾ ਨਹੀਂ ਲਾਉਣ ਦਿੱਤਾ ਗਿਆ ਤੇ ਰਾਹ ਵਿੱਚ ਜਬਰ ਕੀਤਾ ਗਿਆ, ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਜੇਲ੍ਹਾਂ ਵਿੱਚ ਡੱਕਿਆ ਗਿਆ ।
ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਤੇ ਜਬਰ ਜਾਰੀ ਹੈ। ਜਿਉਂਦ ਵਿੱਚ 700 ਏਕੜ ਜਮੀਨ ਰਿਲਾਇਸ ਕੰਪਨੀ ਨੂੰ ਧੱਕੇ ਨਾਲ ਦੇਣ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿਉਂਦ ਪਿੰਡ ਵਿੱਚ ਕੁੱਟਿਆ ਗਿਆ ਅਤੇ ਬਠਿੰਡਾ ਵਿੱਚ ਧਰਨਾ ਨਹੀਂ ਲਾਉਣ ਦਿੱਤਾ ਗਿਆ। ਬਠਿੰਡਾ ਵਿੱਚੋਂ ਵੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਗਿਆ। ਪੰਜਾਬ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਲਗਾਤਾਰ ਬਣਾਏ ਜਾ ਰਹੇ ਹਨ।
ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਵਿਰੁੱਧ ਛੇ ਮਾਰਚ ਨੂੰ ਬਠਿੰਡਾ ਵਿੱਚ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ। ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਉਸ ਵਿੱਚ ਸ਼ਾਮਿਲ ਹੋਣਗੀਆ।

24 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਕੁਰੂਕਸ਼ੇਤਰ ਵਿੱਚ ਹੋਈ, ਜਿਸ ਵਿੱਚ 10 ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ ਸਾਰੇ ਭਾਰਤ ਵਿੱਚ ਕਿਸਾਨ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦਾ ਆਗਾਜ 10 ਮਾਰਚ ਨੂੰ ਪੰਜਾਬ ਵਿੱਚ ਬਰਨਾਲਾ ਵਿੱਚ ਵੱਡੀ ਕਿਸਾਨ ਰੈਲੀ ਕਰਕੇ ਕੀਤਾ ਜਾਵੇਗਾ । ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਾਉਣ ਲਈ, ਬਿਜਲੀ ਬਿੱਲ 2025 ਰੱਦ ਕਰਾਉਣ ਲਈ, ਬੀਜ ਬਿੱਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਦੇ ਕਰਜੇ ਦੇ ਲੀਕ ਮਰਵਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਦਾ ਹੱਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਬਰਨਾਲਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ
10 ਮਾਰਚ ਨੂੰ ਬਰਨਾਲਾ ਰੈਲੀ ਵਿੱਚ 50 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। 10 ਮਾਰਚ ਦੀ ਬਰਨਾਲਾ ਰੈਲੀ ਦੀ ਪ੍ਰਬੰਧਕ ਕਮੇਟੀ, ਸੰਚਾਲਨ ਕਮੇਟੀ ਅਤੇ ਹੋਰ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਾਰੇ ਭਾਰਤ ਵਿੱਚ ਸਾਮਰਾਜ ਵਿਰੋਧੀ ਦਿਨ ਵਜੋ ਮਨਾਇਆ ਜਾਵੇਗਾ। ਜਿਸ ਦੀ ਤਿਆਰੀ ਮੀਟਿੰਗ 12 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਕਰਕੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਵਿੱਚ ਫੈਸਲਾ ਲਿਆ ਜਾਵੇਗਾ। ਸਾਰੇ ਪੰਜਾਬ ਵਿੱਚ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਕਿਸਾਨ, ਵਿਦਿਆਰਥੀ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਂਝਾ ਮਨਾਉਣਗੀਆਂ ਅਤੇ ਅਮਰੀਕਨ ਸਾਮਰਾਜ ਵੱਲੋਂ ਪੂਰੀ ਦੁਨੀਆਂ ਵਿੱਚ ਮਚਾਏ ਅਤੰਕੀ ਜੰਗ ਦਾ ਵਿਰੋਧ ਕਰਨਗੀਆਂ ।
ਅੱਜ ਦੀ ਮੀਟਿੰਗ ਵਿੱਚ ਸਰਬ ਸ਼੍ਰੀ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ ,ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਰਘਬੀਰ ਸਿੰਘ ,ਪਰਮਿੰਦਰ ਸਿੰਘ ਪਾਲ ਮਾਜਰਾ, ਬੂਟਾ ਸਿੰਘ ਬੁਰਜ ਗਿੱਲ, ਹਰਦੇਵ ਸਿੰਘ ਸੰਧੂ , ਰਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ ,ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਵਿੰਦਰ ਸਿੰਘ ਢਿੱਲੋਂ ,ਹਰਭਜਨ ਸਿੰਘ ਬੁੱਟਰ , ਬਲਦੇਵ ਸਿੰਘ ਲਤਾਲਾ, ਪ੍ਰੇਮ ਸਿੰਘ ਭੰਗੂ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

ਜਾਰੀ ਕਰਤਾ
ਸਤਨਾਮ ਸਿੰਘ ਅਜਨਾਲਾ
ਸੁਖਦੇਵ ਸਿੰਘ ਅਰਾਈਆਂ ਵਾਲਾ
ਗੁਰਮੀਤ ਸਿੰਘ ਮਹਿਮਾ

 #ਮਾਨਸਾ      ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਰਾਹੀਂ ਜਮਹੂਰੀਅਤ ਪਸੰਦ ਲੋਕਾਂ ਉੱਤੇ  ਪਿੰਡ ਜਿਉਂਦ ਵਿੱਚ ਕੀਤੇ ਅੰਨੇਵਾਹ ਤਸ਼ੱਦਦ...
02/03/2026

#ਮਾਨਸਾ
ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਰਾਹੀਂ ਜਮਹੂਰੀਅਤ ਪਸੰਦ ਲੋਕਾਂ ਉੱਤੇ ਪਿੰਡ ਜਿਉਂਦ ਵਿੱਚ ਕੀਤੇ ਅੰਨੇਵਾਹ ਤਸ਼ੱਦਦ ਅਤੇ ਜਬਰ ਦੇ ਸਹਾਰੇ ਲੋਕ ਆਵਾਜ਼ ਕੁਚਲਣ ਦੀ ਨੀਤੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਵਿਖੇ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ 6 ਮਾਰਚ ਨੂੰ ਬਠਿੰਡਾ ਵਿਖੇ ਹੋ ਰਹੀ ਲਲਕਾਰ ਰੈਲੀ ਵਿੱਚ ਵੱਧ ਤੋਂ ਵੱਧ ਇਨਸਾਫ ਪਸੰਦ ਲੋਕਾਂ ਨੂੰ ਪੁੱਜਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਪੁਲਿਸ ਵੱਲੋਂ ਢਾਹੇ ਤਸ਼ੱਦਦ ਦੇ ਵਿਰੋਧ ਵਿੱਚ ਨਾਦਰਸ਼ਾਹੀ ਸਰਕਾਰ ਅਤੇ ਪੰਜਾਬ ਪੁਲਿਸ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਮੌਕੇ ਦੀਆਂ ਤਸਵੀਰਾਂ.....

27/02/2026

ਮੁਕਾਬਲੇ ਵਿੱਚ ਮਾਰੇ ਗਏ ਆਦਿਆਂ ਪਿੰਡ ਦੇ ਰਣਜੀਤ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੋਸਟਮਾਰਟਮ ਕਰਨ ਜਾਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਰਣਜੀਤ ਸਿੰਘ ਦੇ ਪਾਕਿਸਤਾਨ ਨਾਲ ਸਬੰਧਾਂ ਅਤੇ ਉੱਥੋਂ ਉਸਨੂੰ ਮਿਲੇ ਪੈਸੇ ਦੇ ਸਬੂਤ ਨਹੀਂ ਦਿੰਦੀ। ਉਦੋਂ ਤੱਕ ਸਸਕਾਰ ਨਹੀਂ ਕਰਦੇ।
ਦਿਲਾਵਰ ਸਿੰਘ ਦੇ ਪਿਤਾ, ਸੇਵਾਮੁਕਤ ਫੌਜੀ ਨਾਇਕ ਦਿਲਬਾਗ ਸਿੰਘ ਨੇ ਕਿਹਾ, "ਮੈਂ 15 ਸਾਲ ਜੰਮੂ-ਕਸ਼ਮੀਰ ਵਿੱਚ ਸੇਵਾ ਕੀਤੀ। ਮੇਰਾ ਪੁੱਤਰ ਅਜਿਹਾ ਨਹੀਂ ਕਰ ਸਕਦਾ ਸੀ। ਪੁਲਿਸ ਨੇ ਉਸਨੂੰ ਫਸਾਇਆ ਹੈ। ਜੇਕਰ ਮੇਰਾ ਪੁੱਤਰ ਦੋਸ਼ੀ ਹੋਇਆ, ਤਾਂ ਉਸਨੂੰ ਮੇਰੇ ਸਾਹਮਣੇ ਗੋਲੀ ਮਾਰ ਦੇਣਾ। ਉਸਦੇ ਪੁੱਤਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਅਤੇ ਉਹ ਪੈਸੇ ਲਈ ਅਜਿਹਾ ਨਹੀਂ ਕਰ ਸਕਦਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਆਪਣੇ ਆਪ ਨੂੰ ਬਚਾਉਣ ਲਈ ਝੂਠਾ ਮੁਕਾਬਲਾ ਕੀਤਾ।

Address

Mansa
Mansa

Telephone

+918968183752

Website

Alerts

Be the first to know and let us send you an email when BKU Ekta Dakaunda Mansa/ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਾਨਸਾ posts news and promotions. Your email address will not be used for any other purpose, and you can unsubscribe at any time.

Share