Baba Banda Singh Bahadur Welfare Society Amloh

  • Home
  • Baba Banda Singh Bahadur Welfare Society Amloh

Baba Banda Singh Bahadur Welfare Society Amloh ਸਰਬੱਤ ਦਾ ਭਲਾ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਖ਼ਾਲਸੇ ਵੱਲੋਂ ਕੀਤੀ ਸਰਹਿੰਦ ਦੀ ਫ਼ਤਿਹ ਅਤੇ ਵਜ਼ੀਰ ਖਾਂ ਦਾ ਅੰਤ ਸਿਰਫ਼ ਇੱਕ ਰਾਜਨੀਤਿਕ ਜਿੱਤ ਨਹੀ...
12/05/2026

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਖ਼ਾਲਸੇ ਵੱਲੋਂ ਕੀਤੀ ਸਰਹਿੰਦ ਦੀ ਫ਼ਤਿਹ ਅਤੇ ਵਜ਼ੀਰ ਖਾਂ ਦਾ ਅੰਤ ਸਿਰਫ਼ ਇੱਕ ਰਾਜਨੀਤਿਕ ਜਿੱਤ ਨਹੀਂ, ਇਹ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਜ਼ਲੂਮਾ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਵੱਡੀ ਤੋਂ ਵੱਡੀ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਦੇ ਸਮਰੱਥ ਬਣਾਉਣ ਦਾ ਪ੍ਰਤੱਖ ਪ੍ਰਮਾਣ ਹੈ।
ਚੱਪੜ ਚਿੜੀ ਦੀ ਧਰਤੀ ’ਤੇ ਖੜ੍ਹਾ ਫ਼ਤਿਹ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਮੂਹ ਸ਼ਹੀਦ ਸਿੰਘਾਂ ਦੀ ਬਹਾਦਰੀ ਦਾ ਗਵਾਹ ਹੈ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਆਪਣੀ ਸੂਰਬੀਰਤਾ ਨਾਲ ਇਨਸਾਫ਼ ਦੀ ਇਬਾਰਤ ਲਿਖੀ।
ਸਰਹਿੰਦ ਫ਼ਤਿਹ ਦਿਵਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਮੂਹ ਸ਼ਹੀਦ ਸਿੰਘਾਂ ਦੀ ਬਹਾਦਰੀ ਨੂੰ ਸਨਿਮਰ ਪ੍ਰਣਾਮ। ਸਮੂਹ ਸੰਗਤ ਨੂੰ ਸਰਹਿੰਦ ਫ਼ਤਿਹ ਦਿਵਸ ਦੀ ਲੱਖ-ਲੱਖ ਵਧਾਈ।

"ਮਜ਼ਦੂਰ ਦਿਵਸ" ਦੇ ਮੌਕੇ 'ਤੇ ਸਾਰੇ ਹੱਕ-ਸੱਚ ਦੀ ਕਿਰਤ ਕਰਨ ਵਾਲੇ ਕਿਰਤੀ ਭੈਣ-ਭਰਾਵਾਂ ਨੂੰ ਦਿਲੋਂ ਸਤਿਕਾਰ । ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ...
01/05/2026

"ਮਜ਼ਦੂਰ ਦਿਵਸ" ਦੇ ਮੌਕੇ 'ਤੇ ਸਾਰੇ ਹੱਕ-ਸੱਚ ਦੀ ਕਿਰਤ ਕਰਨ ਵਾਲੇ ਕਿਰਤੀ ਭੈਣ-ਭਰਾਵਾਂ ਨੂੰ ਦਿਲੋਂ ਸਤਿਕਾਰ । ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੀਤੀ ਮਿਹਨਤ ਹਮੇਸ਼ਾ ਸਫ਼ਲ ਹੁੰਦੀ ਹੈ । ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਾਰੇ ਮਿਹਨਤਕਸ਼ ਲੋਕਾਂ 'ਤੇ ਆਪਣੀ ਮਿਹਰ ਬਣਾਈ ਰੱਖਣ ।

Without Labour nothing Prospers. We appreciate your contributions and on this special occasion we thank you for being a part of the force that will shape our future.

07/04/2026
ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਲੋਕ ਭਲਾਈ ਕੰਮ ਨਿਰੰਤਰ ਜਾਰੀ ਰਹਿਣਗੇ ,ਲੋੜਵੰਦਾ ਲਈ ਸੁਸਾਇਟੀ ਹਮੇਸ਼ਾ ਤੱਤਪਰ ਰਹਿੰਦੀ ਹੈ
04/01/2026

ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਲੋਕ ਭਲਾਈ ਕੰਮ ਨਿਰੰਤਰ ਜਾਰੀ ਰਹਿਣਗੇ ,ਲੋੜਵੰਦਾ ਲਈ ਸੁਸਾਇਟੀ ਹਮੇਸ਼ਾ ਤੱਤਪਰ ਰਹਿੰਦੀ ਹੈ

ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਪਵਨਦੀਪ ਸਿੰਘ ਅਲਾਦਾਦਪੁਰ ਨੂੰ ਸਦਮਾ ਭਰਾ ਦਾ ਦਿਹਾਂਤ ਮਿੱਤੀ 19-12-2025 ਨੂੰ ਅਮਲੋਹ ਵਿ...
18/12/2025

ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਪਵਨਦੀਪ ਸਿੰਘ ਅਲਾਦਾਦਪੁਰ ਨੂੰ ਸਦਮਾ ਭਰਾ ਦਾ ਦਿਹਾਂਤ ਮਿੱਤੀ 19-12-2025 ਨੂੰ ਅਮਲੋਹ ਵਿਖੇ ਅੰਤਿਮ ਅਰਦਾਸ ਸਮਾ 12 ਤੋ 1 ਵਜੇ ਹੋਵੇਗੀ

ਅਮਲੋਹ ਵਿਖੇ ਤੀਸਰਾ ਖੂਨਦਾਨ ਕੈਂਪ ਕੱਲ ਮਿੱਤੀ 16-12-2025 ਸਮਾਂ ਸਵੇਰੇ 9ਤੋ ਸ਼ਾਮ 3 ਵਜੇ ਤੱਕ ਲੱਗੇਗਾ
15/12/2025

ਅਮਲੋਹ ਵਿਖੇ ਤੀਸਰਾ ਖੂਨਦਾਨ ਕੈਂਪ ਕੱਲ ਮਿੱਤੀ 16-12-2025 ਸਮਾਂ ਸਵੇਰੇ 9ਤੋ ਸ਼ਾਮ 3 ਵਜੇ ਤੱਕ ਲੱਗੇਗਾ

ਸਬਰ,ਸਿਰੜ ਤੇ ਦ੍ਰਿੜਤਾ ਦੇ ਧਨੀ, ਕਲਗੀਧਰ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲ...
13/12/2025

ਸਬਰ,ਸਿਰੜ ਤੇ ਦ੍ਰਿੜਤਾ ਦੇ ਧਨੀ, ਕਲਗੀਧਰ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸਿੱਖ ਇਤਿਹਾਸ ਦੇ ਚਮਕਦੇ ਧਰੂ ਤਾਰੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀ ਸੂਝ ਬੂਝ, ਬੁਲੰਦ ਇਰਾਦੇ ਅਤੇ ਸਿੱਖੀ ਪ੍ਰਤੀ ਲਗਾਓ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੈ।

ਸੇਵਾ ਨਿਰੰਤਰ ਜਾਰੀ ਰਹੇਗੀ
04/12/2025

ਸੇਵਾ ਨਿਰੰਤਰ ਜਾਰੀ ਰਹੇਗੀ

ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਸਿੱਖੀ ਸਿਦਕ ਨਿਭਾਉਣ ਲਈ ਬਾਬਾ ਜ਼ੋਰਾਵਰ ਸ...
30/11/2025

ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਸਿੱਖੀ ਸਿਦਕ ਨਿਭਾਉਣ ਲਈ ਬਾਬਾ ਜ਼ੋਰਾਵਰ ਸਿੰਘ ਜੀ ਵਲੋਂ ਦਿੱਤੀ ਗਈ ਸ਼ਹਾਦਤ ਰਹਿੰਦੀ ਦੁਨੀਆ ਤੱਕ ਮਿਸਾਲ ਬਣਕੇ ਰਹੇਗੀ ਅਤੇ ਸਮੁੱਚੀ ਲੋਕਾਈ ਨੂੰ ਹੱਕ ਸੱਚ ਅਤੇ ਆਪਣੇ ਧਰਮ ਲਈ ਕੁਰਬਾਨ ਹੋਣ ਲਈ ਪ੍ਰੇਰਿਤ ਕਰਦੀ ਰਹੇਗੀ।

ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਰਾਕੇਸ਼ ਕੁਮਾਰ ਸਾਹੀ ਜੀ ਦੀ ਨਵੀ ਦੁਕਾਨ ਦਾ ਮਹੁਰਤ ਲਈ ਸੱਦਾ ਪੱਤਰ
17/11/2025

ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਰਾਕੇਸ਼ ਕੁਮਾਰ ਸਾਹੀ ਜੀ ਦੀ ਨਵੀ ਦੁਕਾਨ ਦਾ ਮਹੁਰਤ ਲਈ ਸੱਦਾ ਪੱਤਰ

Address

Amloh

147203

Telephone

+919646100601

Website

Alerts

Be the first to know and let us send you an email when Baba Banda Singh Bahadur Welfare Society Amloh posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share