15/05/2022
ਜੀਹਨੇ ,,
ਕੈਂਚੀ ਸੈਕਲ ਨੀ ਚਲਾਇਆ ,,
ਅਖੰਡਪਾਠ ਤੇ ਰੌਲਾਂ ਚ ਪਾਠੀ ਸਿੰਘ ਨੀ ਜਗਾਏ,,
ਪਤੰਗ ਆਲੀ ਡੋਰ ਤੋਂ ਹੱਥਾਂ ਚ ਚੀਰੇ ਨੀ ਲਵਾਏ ,,
ਗੋਡੇ ਨਾਲ ਗੰਨੇ ਦੇ ਦੋ ਟੋਟੇ ਨੀ ਕਰੇ ,,
ਚਿਤਰਹਾਰ ਨੀ ਦੇਖਿਆ ,,
ਜੇਬ ਚ ਪਾਕੇ ਬਾਂਟੇ ਨੀ ਖੜਕਾਏ ,,
ਬਾਹੋਂ ਲਾਅਕੇ ਕੜੇ ਨਾਲ ਗੁੱਤੀ ਨੀ ਪੱਟੀ ,,
ਰਮੈਣ ਮਹਾਭਾਰਤ ਨੀ ਦੇਖੀ ,,
ਟੋਹਭੇ ਚ ਨੀ ਨਾਹਤੇ ,,
ਬਾਂਦਰ ਕੀਲਾ ਨੀ ਖੇਡਿਆ ,,
ਪਰਾਲੀਆਂ ਤੇ ਛਾਲਾਂ ਨੀ ਮਾਰੀਆਂ ,,
ਦਿੱਲੀ ਟੇਸ਼ਣ ਸ਼ੁਰੂ ਹੁੰਦਾ ਨੀ ਦੇਖਿਆ ,,
ਰੇੜੂਏ ਜਾਂ ਬੈਟਰੀ ਦੇ ਸੈੱਲ ਧੁੱਪੇ ਰੱਖ ਕੇ ਚਾਰਜ ਨੀ ਕੀਤੇ ,,
ਵੀ ਸੀ ਆਰ ਕਰਾਏ ਤੇ ਨਹੀਂ ਲਿਆਂਦਾ ,,
ਨਲਕੇ ਨੂੰ ਗੇੜ ਗੇੜ ਮੂਹਰੇ ਤੋਂ ਬੰਦ ਕਰਕੇ ਫੁਆਰੇ ਨੀ ਚਲਾਏ ,,
ਲਮਰੇਟਾ ਨੀ ਦੇਖਿਆ ,,
ਗੋਲੀਆਂ ਗਰਨੇਟ ਚਲਦੇ ਨੀ ਸੁਣੇ ,,
ਕੋਠਾ ਚੋਣ ਤੇ ਛੱਤ ਥਲ਼ੇ ਪਰਾਤ,ਬਾਲਟੀ ਨਾ ਰੱਖੀ ,,
ਸੁਰਭੀ ਨੀ ਦੇਖਿਆ ,,
ਅੰਟੀਨਾ ਨੀ ਘੁਮਾਇਆ ,,
ਦਹਾਂ ਦੇ ਨੋਟ ਨਾਲ ਚੀਨੀ ਚਾਹ ਹਲਦੀ ਲੂਣ ਸਾਬਣ ਨੀ ਲਿਆ ,,
ਕੀੜੀਆਂ ਝਾੜ ਕੇ ਰੋਟੀਆਂ ਨੀ ਖਾਧੀਆਂ ,,
ਚੀਨੀ ਦੀਆਂ ਮੁੱਠੀਆਂ ਭਰ ਭਰਕੇ ਨੀ ਖਾਧੀਆਂ ,,
ਲੈਨ ਚ ਲੱਗਕੇ ਸਰਕਾਰੀ ਡੀਪੂ ਤੋਂ ਮਿੱਟੀ ਦਾ ਤੇਲ ਨੀ ਲਿਆ ,,
ਡੀਡੀ ਟੂ ਨੀ ਦੇਖਿਆ ,,
ਸੀਖਾਂ ਦੀਆਂ ਡੱਬੀਆਂ ਨਾਲ ਨੀ ਖੇਡਿਆ ,,
ਲੈਟ ਦੀ ਕੁੰਡੀ ਨੀ ਲਾਈ ,,
ਪੈਰਾਂ ਚ ਕੰਡੇ ਭੱਖੜੇ ਨੀ ਲਵਾਏ ,,
ਨਸੂੜੇ ਨੀ ਖਾਧੇ ,,
ਡੈੱਕ ਦੀਆਂ ਰੀਲਾਂ ਨੂੰ ਪੈੱਨ ਪਿੰਸਲ ਜਾਂ ਚੀਚੀ ਨਾਲ ਨੀ ਘਮਾਇਆ ,,
ਘੜੇ ਤੇ ਸਪੀਕਰ ਰੱਖ ਨੀ ਚਲਾਇਆ ,,
ਭੱਠੀ ਤੋਂ ਚੁੰਗ ਘਢਾ ਕੇ ਦਾਣੇ ਨੀਂ ਭੁਨਾਏ ,,
ਵਿਆਹ ਚ ਚਾਨਣੀਆਂ ਕਣਾਤਾਂ ਨੀ ਦੇਖੀਆਂ ,,
ਕਿੱਕਰ ਤੋਂ ਦਾਤਣ ਨੀ ਤੋੜੀ ਹੋਣੀ ,,
ਬਰੋਟੇ ਤੋਂ ਤੋੜਕੇ ਗੋਹਲਾਂ ਨੀ ਖਾਧੀਆਂ ,,
ਸਕੂਲੋਂ ਭੱਜਕੇ ਸਿਨਮੇ ਚ ਫਿਲਮ ਨੀ ਦੇਖੀ ,,
ਗੇੜਮੇਂ ਖੂਹ ਦਾ ਪਾਣੀ ਨੀ ਪੀਤਾ ,,
ਡਿੰਮ ਲੈਟ ਨੀ ਦੇਖੀ ,,
ਠੀਕਰੀ ਪੈਹਰੇ ਨੀ ਲਾਏ ,,
ਕਣਕ ਦੇਕੇ ਕੁਲਫੀ ਨੀ ਲਈ ,,
ਭਾਰਤ ਏਕ ਖੋਜ ਨੀ ਦੇਖਿਆ ,,
ਸ਼ਾਂਤੀ ਨਾਟਕ ਨੀ ਦੇਖਿਆ ,,
ਆੜੀਆਂ ਚ ਬਹਿਕੇ ਬੁਝਾਰਤਾਂ ਕਹਾਣੀਆਂ ਨੀ ਪਾਈਆਂ ,,
ਵਰਕੇ ਤੇ ਲਿਖਕੇ ਰੀਲਾਂ ਚ ਗਾਣੇ ਨੀ ਭਰਾਏ ,,
ਚਲਦੀ ਟਰਾਲੀ ਚੋਂ ਗੰਨੇ ਖਿੱਚ ਕੇ ਨੀ ਚੂਪੇ,,
ਸ਼ੈਂਕਲ ਦਾ ਖਾਲੀ ਟੈਰ ਨੀ ਭਜਾਇਆ,,
ਹੱਟੀ ਆਲੇ ਬਾਣੀਏ ਤੋਂ ਰੂੰਗਾ ਨੀ ਲਿਆ,,
ਉਹੋ ਪਚੰਨਵੇਂ ਸਤੰਨਵੇਂ ਤੋਂ ਬਾਅਦ ਦੇ ਈ ਹੋਣਗੇ ,,