Mera Punjab Mera Kisan

Mera Punjab Mera Kisan This page is run by Kuldeep Singh M.Sc (Ag) Agronomy for the farmers . YouTube channel is "Meri Kheti Mera kisan" . ਆਧੁਨਿਕ ਅਤੇ ਨਵੀਂ ਖੇਤੀ-ਬਾੜੀ ਜਾਣਕਾਰੀ
(20)

04 ਜੂਨ 2026 ਹੈ ਦਿਨ ਦੇ 1:30 ਵਜੇ ਹਨ ਇਹ ਨਾਓ ਕਾਸਟ ਹੈ।ਅਗਲੇ ਕੁਝ ਘੰਟਿਆਂ ਵਿੱਚ  ਬਠਿੰਡਾ, ਮਾਨਸਾ, ਅਮ੍ਰਿਤਸਰ ਗੁਰਦਾਸਪੁਰ, ਪਠਾਣਕੋਟ ਜੀਂਦ  ...
04/06/2026

04 ਜੂਨ 2026 ਹੈ ਦਿਨ ਦੇ 1:30 ਵਜੇ ਹਨ ਇਹ ਨਾਓ ਕਾਸਟ ਹੈ।

ਅਗਲੇ ਕੁਝ ਘੰਟਿਆਂ ਵਿੱਚ ਬਠਿੰਡਾ, ਮਾਨਸਾ, ਅਮ੍ਰਿਤਸਰ ਗੁਰਦਾਸਪੁਰ, ਪਠਾਣਕੋਟ ਜੀਂਦ ਰੋਹਤਕ ਸੋਨੀਪਤ ਪਾਣੀਪਤ, ਗੁਰੂ ਗਰਾਮ ਝੱਜਰ ਨਾਲ ਲਗਦਾ ਪੰਜਾਬ ਅਤੇ ਨਾਲ ਲੱਗਦੇ ਦਿੱਲੀ ਦੇ ਇਲਾਕੇਆਂ ਦੇ ਉੱਪਰ ਤੇਜ਼ ਹਵਾ ਨਾਲ ਮੀਂਹ ਦਾ ਅਲਰਟ ਹੈ ਦੂਜੇ ਪਾਸੇ ਪਾਕਿਸਤਾਨ ਉਪਰ ਬੱਦਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਜਿਹੜੇ ਕਿ ਉਮੀਦ ਹੈ ਕਿ ਦੁਪਹਿਰ ਬਾਅਦ ਪੰਜਾਬ ਦੇ ਕਈ ਇਲਾਕੇ ਨੂੰ ਪ੍ਰਭਾਵਿਤ ਕਰਨਗੇ

 : ਕੇਰਲ, ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਪਹੁੰਚਿਆ ਮਾਨਸੂਨ 2026, ਦੱਖਣੀ ਭਾਰਤ ਵਿੱਚ ਹੋ ਰਹੀ ਹੈ ਮੂਸਲਾਧਾਰ ਬਾਰਸ਼​ਦੱਖਣ-ਪੱਛਮੀ ਮਾਨਸੂਨ ਨੇ ਅ...
04/06/2026

: ਕੇਰਲ, ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਪਹੁੰਚਿਆ ਮਾਨਸੂਨ 2026, ਦੱਖਣੀ ਭਾਰਤ ਵਿੱਚ ਹੋ ਰਹੀ ਹੈ ਮੂਸਲਾਧਾਰ ਬਾਰਸ਼

​ਦੱਖਣ-ਪੱਛਮੀ ਮਾਨਸੂਨ ਨੇ ਅੱਜ 4 ਜੂਨ 2026 ਨੂੰ ਅਧਿਕਾਰਤ ਤੌਰ 'ਤੇ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ।

​ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਸ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਮਾਨਸੂਨ ਹੁਣ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਬਾਕੀ ਹਿੱਸਿਆਂ, ਪੱਛਮ-ਮੱਧ ਅਤੇ ਪੂਰਬ-ਮੱਧ ਅਰਬ ਸਾਗਰ ਦੇ ਕੁਝ ਹਿੱਸਿਆਂ, ਪੂਰੇ ਲਕਸ਼ਦੀਪ, ਕੇਰਲ ਅਤੇ ਮਾਹੇ, ਕਰਨਾਟਕ ਦੇ ਕੁਝ ਹਿੱਸਿਆਂ, ਤਾਮਿਲਨਾਡੂ ਦੇ ਇਲਾਕਿਆਂ, ਕੋਮੋਰਿਨ ਖੇਤਰ ਅਤੇ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ, ਪੱਛਮ-ਮੱਧ, ਪੂਰਬ-ਮੱਧ ਅਤੇ ਉੱਤਰ-ਪੂਰਬੀ ਹਿੱਸਿਆਂ ਤੱਕ ਅੱਗੇ ਵਧ ਚੁੱਕਾ ਹੈ।

​ਮਾਨਸੂਨ ਦੀ ਉੱਤਰੀ ਸੀਮਾ (NLM) ਇਸ ਵੇਲੇ 14°N/60°E, 13.5°N/65°E, 13°N/70°E, ਮੰਗਲੁਰੂ, ਉਧਗਮੰਡਲਮ (ਊਟੀ), ਕੋਡੈਕਨਾਲ, ਤੂਥੂਕੁਡੀ, 8.8°N/79°E, 11°N/83°E, 14.5°N/87°E, 17.5°N/90°E, 20°N/93°E ਅਤੇ 22°N/95°E ਤੋਂ ਹੋ ਕੇ ਗੁਜ਼ਰ ਰਹੀ ਹੈ। ਇਹ ਦਰਸਾਉਂਦਾ ਹੈ ਕਿ ਮਾਨਸੂਨ ਹੁਣ ਦੱਖਣ ਭਾਰਤ ਤੋਂ ਅੱਗੇ ਵਧਦੇ ਹੋਏ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੋਵਾਂ ਪਾਸਿਆਂ 'ਤੇ ਸਰਗਰਮ ਹੋ ਗਿਆ ਹੈ।

ਨੋਟ: ਆਮ ਤੌਰ 'ਤੇ ਦੱਖਣ-ਪੱਛਮੀ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ, ਪਰ ਇਸ ਸਾਲ ਮਾਨਸੂਨ ਲਗਭਗ 3 ਦਿਨ ਦੀ ਦੇਰੀ ਨਾਲ ਪਹੁੰਚਿਆ ਹੈ। ਹਾਲਾਂਕਿ, ਮੌਜੂਦਾ ਮੌਸਮੀ ਹਾਲਾਤ ਮਾਨਸੂਨ ਦੇ ਅੱਗੇ ਵਧਣ ਲਈ ਕਾਫ਼ੀ ਅਨੁਕੂਲ ਬਣੇ ਹੋਏ ਹਨ।

​ਅਗਲੇ 2-3 ਦਿਨਾਂ ਦੀ ਭਵਿੱਖਬਾਣੀ

​ਅਗਲੇ 2 ਤੋਂ 3 ਦਿਨਾਂ ਦੌਰਾਨ ਮਾਨਸੂਨ ਦੇ ਮੱਧ ਅਰਬ ਸਾਗਰ ਦੇ ਹੋਰ ਹਿੱਸਿਆਂ, ਪੂਰੇ ਗੋਆ, ਮਹਾਰਾਸ਼ਟਰ ਦੇ ਕੁਝ ਖੇਤਰਾਂ, ਆਂਧਰਾ ਪ੍ਰਦੇਸ਼ ਦੇ ਹਿੱਸਿਆਂ, ਕਰਨਾਟਕ ਦੇ ਬਾਕੀ ਹਿੱਸਿਆਂ, ਤਾਮਿਲਨਾਡੂ ਦੇ ਬਾਕੀ ਇਲਾਕਿਆਂ, ਦੱਖਣ-ਪੱਛਮੀ ਬੰਗਾਲ ਦੀ ਖਾੜੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵੱਲ ਅੱਗੇ ਵਧਣ ਦੀ ਸੰਭਾਵਨਾ ਹੈ।

​ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੋਵਾਂ ਖੇਤਰਾਂ ਵਿੱਚ ਮਾਨਸੂਨੀ ਗਤੀਵਿਧੀਆਂ ਲਗਾਤਾਰ ਮਜ਼ਬੂਤ ਹੋ ਰਹੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਾਰਸ਼ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ। ਕੇਰਲ, ਤੱਟਵਰਤੀ ਕਰਨਾਟਕ, ਤਾਮਿਲਨਾਡੂ ਅਤੇ ਦੱਖਣ ਭਾਰਤ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ ਕੁਝ ਇਲਾਕਿਆਂ ਵਿੱਚ ਭਾਰੀ ਬਾਰਸ਼ ਜਾਰੀ ਰਹਿ ਸਕਦੀ ਹੈ।
#ਮੌਨਸੂਨ #ਮੌਨਸੂਨ2026

04/06/2026

ਕੁਦਰਤ ਦਾ ਅਨਮੋਲ ਖ਼ਜ਼ਾਨਾ ਫਾਲਸਾ, ਵੱਧ ਦੀ ਉਮਰ ਦਾ ਪ੍ਰਭਾਵ ਘੱਟ ਕਰਨ ਤੇ ਦਿਲ ਨੂੰ ਮਜ਼ਬੂਤ ਕਰਨ ਵਾਲਾ । #ਫਾਲਸਾ

03/06/2026

03.06.2026, ਰਾਤ 9.40, ਅੱਗਲੇ ਕੁੱਝ ਘੰਟੇ ਲਈ ਬੀਕਾਨੇਰ ਗੰਗਾਨਗਰ ਤੇਜ ਹਨੇਰੀ ਅਤੇ ਮੀਂਹ ਦਾ ਅਲਰਟ

03/06/2026

ਜਿਪਸਮ ਦੀ ਵਰਤੋਂ ਸਬੰਧੀ ।
ਬ੍ਲਾਕ ਦੇ ਵਿੱਚ ਸਬਸਿਡੀ ਦੇ ਉੱਤੇ ਜਿਪਸਮ ਆਈ ਹੈ 205 ਰੁਪਏ ਦਾ ਗੱਟਾ ਮਿਲ ਰਿਹਾ। ਜਿਸ ਵੀਰ ਨੂੰ ਜਿਪਸਮ ਦੀ ਲੋੜ ਹੈ । ਖੇਤੀਬਾੜੀ ਵੀਭਾਗ ਦੇ ਬਲਾਕ ਦਫਤਰ ਦੇ ਵਿੱਚੋਂ ਜਾ ਕੇ ਲੈ ਲਵੋ। ਉਹਦੇ ਲਈ ਇੱਕ ਨਿੱਕਾ ਜਿਹਾ ਆਨਲਾਈਨ ਫਾਰਮ ਭਰਨਾ ਪਵੇਗਾ। ਉਹ ਭਾਵੇਂ ਉਥੇ ਬੈਠ ਕੇ ਭਰ ਲੈਣਾ ਜਾਂ ਘਰੋਂ ਭਰ ਕੇ ਲੈ ਜਾਓ।

03/06/2026

ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੀ ਏਕੜ ਲਾਭ ਲੈਣ ਲਈ ਇਸ ਤਰਾਂ ਫਾਰਮ ਭਰੋ #1500 bijajae

03/06/2026

ਅੱਜ ਤੋਂ ਸਿਸਟਮ ਸ਼ੁਰੂ ਹੈ। 06 ਜੂਨ 2026 ਤਕ ਮੌਸਮ ਦੀ ਗਲ ਕਰਦੇ ਹਾਂ

03/06/2026
03/06/2026

ਬਲਾਕ ਦੇ ਵਿੱਚ ਸਬਸਿਡੀ ਦੇ ਉੱਤੇ ਜਿਪਸਮ ਆਈ ਹੈ 205 ਰੁਪਏ ਦਾ ਗੱਟਾ ਮਿਲ ਰਿਹਾ। ਜਿਸ ਵੀਰ ਨੂੰ ਜਿਪਸਮ ਦੀ ਲੋੜ ਹੈ । ਖੇਤੀਬਾੜੀ ਵੀਭਾਗ ਦੇ ਬਲਾਕ ਦਫਤਰ ਦੇ ਵਿੱਚੋਂ ਜਾ ਕੇ ਲੈ ਲਵੋ। ਉਹਦੇ ਲਈ ਇੱਕ ਨਿੱਕਾ ਜਿਹਾ ਆਨਲਾਈਨ ਫਾਰਮ ਭਰਨਾ ਪਵੇਗਾ। ਉਹ ਭਾਵੇਂ ਉਥੇ ਬੈਠ ਕੇ ਭਰ ਲੈਣਾ ਜਾਂ ਘਰੋਂ ਭਰ ਕੇ ਲੈ ਜਾਓ।

03/06/2026

ਝੌਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੋਸਾਹਿਨ ਰਾਸ਼ੀ ਲਈ 15 ਜੂਨ 2026 ਤੋਂ ਪਹਿਲ਼ਾਂ ਅਪਲਾਈ ਕਰੋ। #1500

Address

V. Po/Markhai
Zira
142047

Alerts

Be the first to know and let us send you an email when Mera Punjab Mera Kisan posts news and promotions. Your email address will not be used for any other purpose, and you can unsubscribe at any time.

Share