ਅਕਾਲੀ ਦਲ ਵਾਰਿਸ ਪੰਜਾਬ ਦੇ

ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜਨ ਲਈ page nu follow ਕਰੋ

17/07/2026

ਬਾਦਲ ਦਲ ਬਾਰੇ ਕੀ ਵਿਚਾਰ ਹਨ? ਕੀ ਹੁਣ ਕੌਮ ਨੂੰ ਲੀਡਰ ਮਿਲ ਗਿਆ???

15/07/2026

ਵਿਰਸਾ ਸਿੰਘ ਵਲਟੋਹਾ ਹੁਣ ਇੰਨਾਂ ਗਿਰ ਗਿਆ ਬੀਬੀ ਖਾਲੜਾ ਨੂੰ ਵੀ ਝੂਠਾ ਬੋਲ ਰਿਹਾ

ਖਾਲੜਾ ਸਾਬ੍ਹ ਦੀ ਫਿਲਮ ਬਹਾਨੇ ਜੋ ਧਿਰ ਰਾਜਨੀਤੀ ਕਰੂ, ਉਹ ਜਾਊਗੀ , ਖਾਸ ਤੌਰ 'ਤੇ ਅਕਾਲੀ ਦਲ (ਬ)। ਅੱਜ ਬੀਬੀ ਖਾਲੜਾ ਨੇ ਪ੍ਰੈੱਸ ਰਿਲੀਜ਼ ਵਿੱਚ ...
13/07/2026

ਖਾਲੜਾ ਸਾਬ੍ਹ ਦੀ ਫਿਲਮ ਬਹਾਨੇ ਜੋ ਧਿਰ ਰਾਜਨੀਤੀ ਕਰੂ, ਉਹ ਜਾਊਗੀ , ਖਾਸ ਤੌਰ 'ਤੇ ਅਕਾਲੀ ਦਲ (ਬ)। ਅੱਜ ਬੀਬੀ ਖਾਲੜਾ ਨੇ ਪ੍ਰੈੱਸ ਰਿਲੀਜ਼ ਵਿੱਚ ਕਾਂਗਰਸ, ਅਕਾਲੀ ਤੇ ਆਮ ਆਦਮੀ ਪਾਰਟੀ ਵਾਲ਼ੇ , ਸਾਰੇ ਹੀ ਨਿਸ਼ਾਨੇ ਉੱਤੇ ਲਏ ਹਨ। ਪ੍ਰੈੱਸ ਰਿਲੀਜ਼ ਹੇਠਾਂ ਹੈ ;
ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਅਪੀਲ ਤੇ ਸੰਦੇਸ਼ਃ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫਤਿਹ।।

ਪੰਜਾਬ 14 ਜੁਲਾਈ 2026 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੱਦੇ 'ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ।

ਮੈਂ ਪੰਜਾਬ, ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕ, ਜੋ ਮਨੁੱਖੀ ਹੱਕਾਂ 'ਤੇ ਨਿਆਂ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ ਲੱਭਣ ਲਈ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦਾ ਤਰਲਾ ਕਰਦੀ ਹਾਂ।

ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ, ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ।

ਕਾਂਗਰਸ ਸਰਕਾਰ ਦੇ ਦੌਰਾਨ ਹੋਏ ਇਸ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਬਾਅਦ ਵਿਚ ਆਈਆਂ ਸਰਕਾਰਾਂ ਨੇ ਵੀ ਹੱਕ ਇਨਸਾਫ਼ ਦਿਵਾਉਣ ਵਿੱਚ ਕੋਈ ਰੋਲ ਨਹੀਂ ਨਿਭਾਇਆ।

ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ.ਆਈ.ਪੀ ਸਹੂਲਤਾਂ, ਕਾਨੂੰਨੀ ਮਦਦ, ਉੱਚੇ ਅਹੁਦੇ ਬਖਸ਼ੇ। ਸੁਮੇਧ ਸੈਣੀ, ਇਜ਼ਹਾਰ ਆਲਮ, ਦਰਬਾਰਾ ਗੁਰੂ, ਉਮਰਾਨੰਗਲ, ਮੋਹੰਮਦ ਮੁਸਤਫਾ ਆਦਿ ਨੂੰ ਸ਼ਰੇਆਮ ਅਹੁਦੇ ਬਖਸ਼ੇ, ਜਦਕਿ ਪੀੜਤ ਪਰਿਵਾਰਾਂ ਨੂੰ ਹਾਸ਼ੀਏ ਤੋਂ ਧੱਕਿਆ ਗਿਆ, ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸੇ ਰਾਹ 'ਤੇ ਚੱਲਦਿਆਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫਰਾਰ ਕਰਨ ਵਿਚ ਮਦਦ ਕੀਤੀ, ਜਿਨ੍ਹਾਂ ਵਿੱਚ ਸ. ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ।

ਭਾਜਪਾ ਸਰਕਾਰ ਉੱਤੇ ਵੀ ਵਿਦੇਸ਼ੀ ਧਰਤੀ 'ਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਬੰਧੀ ਗੰਭੀਰ ਦੋਸ਼ ਐਫ.ਬੀ.ਆਈ ਸਾਬਤ ਕਰ ਰਹੀ ਹੈ।

ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ 'ਤੇ ਚੱਲਦਿਆਂ ਅਗਵਾਈ ਦੇਣਗੇ।

ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿਃ

1. ਪੰਜਾਬ ਵਿੱਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ।

2. ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ, ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।

3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।

ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਅਤੇ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ, ਇਨਸਾਫ਼ ਦੇਣ ਤੋਂ ਮੁਨਕਰ ਹੋਏ, ਸਿੱਖ ਨਸਲਕੁਸ਼ੀ ਦੇ ਸੱਚ ਨੂੰ ਲੁਕਾਇਆ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਮਰਥਨ ਕੀਤਾ, ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਵਾਬਦੇਹ ਠਹਿਰਾਇਆ ਜਾਵੇ, ਉਹਨਾਂ ਦੇ ਸਾਰੇ ਸਰਕਾਰੀ ਸਨਮਾਨ ਵਾਪਿਸ ਕਰਵਾਏ ਜਾਣ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ।

ਸਾਡੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਨਾ ਵਰਤਿਆ ਜਾਵੇ ਬਲਕਿ ਸਾਰੇ ਨਿਜ਼ਾਮ ਤੋਂ ਜਵਾਬਦੇਹੀ ਮੰਗੀ ਜਾਵੇ - ਇਹੋ ਹੀ ਲਾਵਾਰਿਸ ਲਾਸ਼ਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਧੰਨਵਾਦ ਸਹਿਤ,
ਪਰਮਜੀਤ ਕੌਰ ਖਾਲੜਾ
13 ਜੁਲਾਈ 2026

13/07/2026
ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਸੰਗਤਾਂ ਨੂੰ ਅਪੀਲ 🙏Jaskaran Singh RiarManpreet Singh AyaliHarpreet Singh KhalsaImaan Singh Kha...
13/07/2026

ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਸੰਗਤਾਂ ਨੂੰ ਅਪੀਲ 🙏Jaskaran Singh RiarManpreet Singh AyaliHarpreet Singh KhalsaImaan Singh Khara - Advocate

12/07/2026

#

ਅੱਜ ਮਾਝੈ ਦੀ ਧਰਤੀ ਤੇ ਹਲਕਾ ਪੱਟੀ ਜਿਲ੍ਹਾ ਤਰਨਤਾਰਨ ਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋ ਹੋਇਆ ਇਤਿਹਾਸਿਕ “ਮਝੈਲ ਇਕੱਠ” ਸ ਹਰਪ੍ਰੀਤ ਸ...
11/07/2026

ਅੱਜ ਮਾਝੈ ਦੀ ਧਰਤੀ ਤੇ ਹਲਕਾ ਪੱਟੀ ਜਿਲ੍ਹਾ ਤਰਨਤਾਰਨ ਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋ ਹੋਇਆ ਇਤਿਹਾਸਿਕ “ਮਝੈਲ ਇਕੱਠ”

ਸ ਹਰਪ੍ਰੀਤ ਸਿੰਘ ਪੱਟੀ ਅਤੇ ਉਹਨਾਂ ਦੇ ਸਾਥੀਆਂ ਦਾ ਇਸ ਇਕੱਠ ਨੂੰ ਕਾਮਯਾਬ ਬਣਾਉਣ ਲਈ ਵਿਸ਼ੇਸ਼ ਧੰਨਵਾਦ।

ਹਲਕਾ ਪੱਟੀ ਜਥੇਦਾਰ ਹਰਪ੍ਰੀਤ ਸਿੰਘ  ਪੱਟੀ ਜੀ ਦੀ ਅਗਵਾਈ  ਵਿਚ ਪੱਟੀ ਵਿਖੇ ਹੋਏ ਬੇਮਿਸਾਲ ਮਝੈਲ ਇਕੱਠ ਨੇ ਆਕਾਵੀ ਦਲ  ਵਾਰਿਸ ਪੰਜਾਬ ਦੇ ਦੀ 2027...
11/07/2026

ਹਲਕਾ ਪੱਟੀ
ਜਥੇਦਾਰ ਹਰਪ੍ਰੀਤ ਸਿੰਘ ਪੱਟੀ ਜੀ ਦੀ ਅਗਵਾਈ ਵਿਚ ਪੱਟੀ ਵਿਖੇ ਹੋਏ ਬੇਮਿਸਾਲ ਮਝੈਲ ਇਕੱਠ ਨੇ ਆਕਾਵੀ ਦਲ ਵਾਰਿਸ ਪੰਜਾਬ ਦੇ ਦੀ 2027 ਦੀਆਂ ਚੌਣਾ ਚ ਜਿੱਤ ਤੇ ਲਾਈ ਮੌਹਰ ਤਿਲ ਸੁਟਣ ਨੂੰ ਵੀ ਜਗਾਹ ਨਹੀ ਬਚੀ ਹੈ

Address

Tarn Taran
Tarn Taran
143401

Website

Alerts

Be the first to know and let us send you an email when ਅਕਾਲੀ ਦਲ ਵਾਰਿਸ ਪੰਜਾਬ ਦੇ posts news and promotions. Your email address will not be used for any other purpose, and you can unsubscribe at any time.

Share