Rampura Phul ਰਾਮਪੁਰਾ ਫੂਲ

Rampura Phul ਰਾਮਪੁਰਾ ਫੂਲ © Rampura Phul Official Page It is located on Dehradun-Chandigarh-Bathinda National Highway (No. 7). Males constitute 53% of the population and females 47%.

ਰਾਮਪੁਰਾ ਫੂਲ ਭਾਰਤ ਦੇ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਹੈ। ਇਸ ਦਾ ਨਾਂ ਦੋ ਪਿੰਡਾਂ ਰਾਮਪੁਰਾ ਅਤੇ ਫੂਲ ਕਸਬੇ ਦੇ ਵਿਚਕਾਰ ਸਥਿਤ ਹੋਣ ਕਾਰਨ ਪਿਆ ਹੈ। ਫੂਲ ਟਾਊਨ ਨੇੜਲੇ ਖੇਤਰ ਦੇ ਪਿੰਡਾਂ ਲਈ ਤਹਿਸੀਲ ਵਜੋਂ ਕੰਮ ਕਰਦਾ ਹੈ। ਇਹ ਸ਼ਹਿਰ ਆਲੇ-ਦੁਆਲੇ ਦੇ ਪਿੰਡਾਂ ਅਤੇ ਸਿੱਖਿਆ ਕੇਂਦਰਾਂ ਦਾ ਮੁੱਖ ਬਾਜ਼ਾਰ ਹੈ ਕਿਉਂਕਿ ਪਿੰਡਾਂ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਸਿੱਖਿਆ ਲਈ ਆਉਂਦੇ ਹਨ। 2001 ਦੀ ਭਾਰਤ ਦੀ ਜਨਗਣਨਾ ਦ

ੇ ਅਨੁਸਾਰ, ਰਾਮਪੁਰਾ ਫੂਲ ਸ਼ਹਿਰੀ ਸਮੂਹ ਦੀ ਆਬਾਦੀ 51,010 ਸੀ। ਮਰਦ ਆਬਾਦੀ ਦਾ 53% ਅਤੇ ਔਰਤਾਂ 47% ਹਨ। ਰਾਮਪੁਰਾ ਫੂਲ ਦੀ ਔਸਤ ਸਾਖਰਤਾ ਦਰ 66% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ: ਮਰਦ ਸਾਖਰਤਾ 70%, ਅਤੇ ਔਰਤਾਂ ਦੀ ਸਾਖਰਤਾ 61% ਹੈ। ਰਾਮਪੁਰਾ ਫੂਲ ਵਿੱਚ, 12% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।

Rampura Phul is a city in the Bathinda district in the Indian state of Punjab. Its name is derived due to its location between two villages, Rampura and Phul Town. Phul Town serves as a Tehsil for villages in the nearby area. The city is the main market for all surrounding villages and education centers since many students from villages come here for education. There areDemographicsAs of the 2001 India census, Rampura Phul urban agglomeration had a population of 51,010. Rampura Phul has an average literacy rate of 66%, higher than the national average of 59.5%: male literacy is 70%, and female literacy is 61%. In Rampura Phul, 12% of the population is under 6 years of age.

ਰਾਮਪੁਰਾ ਫੂਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਰਹੇ।ਰਾਮਪੁਰਾ ਫੂਲ ਵਿ...
15/06/2026

ਰਾਮਪੁਰਾ ਫੂਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਰਹੇ।

ਰਾਮਪੁਰਾ ਫੂਲ ਵਿਖੇ ਵਿਸ਼ਵ ਬਲੱਡ ਡੋਨੇਸ਼ਨ ਦਿਵਸ ਨੂੰ ਸਮਰਪਿਤ ਪੱਤਰਕਾਰ ਏਕਤਾ ਮੰਚ ਅਤੇ ਸਹਾਰਾ ਸਮਾਜ ਸੇਵਾ ਵੱਲੋਂ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਅਤੇ ਸੈਮੀਨਾਰ ਵਿੱਚ ਮਾਰਕਫੈਡ ਪੰਜਾਬ ਦੇ ਚੇਅਰਮੈਨ **ਇੰਦਰਜੀਤ ਮਾਨ** ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰ ਏਕਤਾ ਫਰੰਟ ਦੇ ਮੈਂਬਰ **ਪ੍ਰਸ਼ੋਤਮ ਮੰਨੂ** ਵੱਲੋਂ ਆਪਣੇ ਅਦਾਰੇ ਵਿੱਚ ਕੈਂਪ ਦੀ ਗਤੀਵਿਧੀਆਂ, ਖੂਨਦਾਨ ਦੀ ਮਹੱਤਤਾ ਅਤੇ ਸਮਾਜਿਕ ਜਾਗਰੂਕਤਾ ਸਬੰਧੀ ਵਿਸਥਾਰਪੂਰਵਕ ਸਪਲੀਮੈਂਟ ਅਤੇ ਵਿਸ਼ੇਸ਼ ਸੰਦੇਸ਼ ਪ੍ਰਕਾਸ਼ਿਤ ਕਰਕੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ।

ਚੇਅਰਮੈਨ ਇੰਦਰਜੀਤ ਮਾਨ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਮਨੁੱਖੀ ਸੇਵਾ ਹੈ, ਜਿਸ ਨਾਲ ਅਣਗਿਣਤ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਪੱਤਰਕਾਰ ਏਕਤਾ ਮੰਚ, ਸਹਾਰਾ ਸਮਾਜ ਸੇਵਾ ਅਤੇ ਕੈਂਪ ਦੇ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਕਾਰਜ ਸਮਾਜ ਵਿੱਚ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਕੈਂਪ ਦੌਰਾਨ ਖੂਨਦਾਤਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਇਸ ਉਪਰਾਲੇ ਨੂੰ ਸਫਲ ਬਣਾਇਆ।

ਵਾਈਸ ਪ੍ਰਧਾਨ ਰਵਿੰਦਰ ਸਿੰਘ ਨਿੱਕਾ ਜੀ ਦਾ ਬਹੁਤ-ਬਹੁਤ ਧੰਨਵਾਦ ਅਤੇ ਮੈਡਮ ਜੀ ਦਾ ਵੀ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਪੱਤਰਕਾਰ ਏਕਤਾ ਫਰੰਟ ਵੱਲੋ...
15/06/2026

ਵਾਈਸ ਪ੍ਰਧਾਨ ਰਵਿੰਦਰ ਸਿੰਘ ਨਿੱਕਾ ਜੀ ਦਾ ਬਹੁਤ-ਬਹੁਤ ਧੰਨਵਾਦ ਅਤੇ ਮੈਡਮ ਜੀ ਦਾ ਵੀ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਪੱਤਰਕਾਰ ਏਕਤਾ ਫਰੰਟ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੁਦ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। 🙏🩸 ਸਪੈਸ਼ਲ ਧੰਨਵਾਦ Inder Bawa ਵੀਰ ਦਾ|

ਚੇਅਰਮੈਨ ਮਾਰਕਫੈੱਡ ਪੰਜਾਬ Inderjeet Singh Mann ਜੀ ਵਲੋ ਸਰਟੀਫਕੇਟ ਵੀ ਦਿੱਤਾ ਗਿਆ।

Special thanks to president Rajnish Karkra ji

ਖਬਰਾਂ ਰਾਮਪੁਰਾ ਫੂਲ ਦੀਆਂ

15/06/2026

ਸਿਵਲ ਹਸਪਤਾਲ ਰਾਮਪੁਰਾ ਫੂਲ ਲਈ ਵ੍ਹੀਲ ਚੇਅਰਾਂ ਦਾ ਪ੍ਰਬੰਧ ਕਰਨ ਵਾਲੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ| ਹੁਣ ਤੱਕ ਸਿਵਲ ਹਸਪਤਾਲ ਰਾਮਪੁਰਾ ਫੂਲ ਲਈ ਕੁੱਲ 05 ਵ੍ਹੀਲ ਚੇਅਰਾਂ ਦਾ ਪ੍ਰਬੰਧ ਹੋ ਚੁੱਕਾ ਹੈ।
🔹 ਆਸ਼ਾ ਫਾਊਂਡੇਸ਼ਨ ਰਾਮਪੁਰਾ ਫੂਲ – 01 ਵ੍ਹੀਲ ਚੇਅਰ 🧑‍🦽‍➡️
🔹 ਸੁਭਾਸ਼ ਕਾਂਸਲ ਜੀ – 02 ਵ੍ਹੀਲ ਚੇਅਰਾਂ 🧑‍🦽‍➡️🧑‍🦽‍➡️
🔹 ਸੰਜੀਵ ਗਰਗ ਆਸ਼ੂ – 01 ਵ੍ਹੀਲ ਚੇਅਰ 🧑‍🦽‍➡️
Ajit Aggarwal ਜੀ ਦਾ ਵਿਸ਼ੇਸ਼ ਧੰਨਵਾਦ। ਮਰੀਜ਼ਾਂ ਦੀ ਸਹੂਲਤ ਲਈ ਅੱਗੇ ਆ ਕੇ ਯੋਗਦਾਨ ਪਾਉਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ। ਤੁਹਾਡਾ ਇਹ ਸਹਿਯੋਗ ਲੋੜਵੰਦ ਮਰੀਜ਼ਾਂ ਲਈ ਵੱਡੀ ਰਾਹਤ ਅਤੇ ਮਨੁੱਖਤਾ ਦੀ ਸੇਵਾ ਦਾ ਸ਼ਾਨਦਾਰ ਉਦਾਹਰਨ ਹੈ।

ਵਾਰਡ ਨੰਬਰ 10 ਦਾ ਬੁਰਾ ਹਾਲ। ਕੋਈ ਸਫ਼ਾਈ ਵੱਲ ਧਿਆਨ ਨਹੀਂ। ਵਾਰਡ ਨੰਬਰ 10 ਦੇ ਲੋਕ ਪ੍ਰੇਸ਼ਾਨ, MC ਸੁੱਤਾ ਕੁੰਭਕਰਨੀ ਨੀਂਦ। ਜਗ੍ਹਾ: Shop No ...
15/06/2026

ਵਾਰਡ ਨੰਬਰ 10 ਦਾ ਬੁਰਾ ਹਾਲ। ਕੋਈ ਸਫ਼ਾਈ ਵੱਲ ਧਿਆਨ ਨਹੀਂ। ਵਾਰਡ ਨੰਬਰ 10 ਦੇ ਲੋਕ ਪ੍ਰੇਸ਼ਾਨ, MC ਸੁੱਤਾ ਕੁੰਭਕਰਨੀ ਨੀਂਦ। ਜਗ੍ਹਾ: Shop No -299;300;301

🩸 ਖੂਨਦਾਨ ਮਹਾਦਾਨ 🩸Bnkrs Helping Hands Foundation ਦੇ ਮੈਂਬਰਾਂ ਵੱਲੋਂ ਸਮਾਜ ਸੇਵਾ ਦੇ ਮਕਸਦ ਨਾਲ ਖੂਨਦਾਨ ਕੀਤਾ ਗਿਆ।👤 ਖੂਨਦਾਨੀ ਮੈਂਬਰ: ...
14/06/2026

🩸 ਖੂਨਦਾਨ ਮਹਾਦਾਨ 🩸
Bnkrs Helping Hands Foundation ਦੇ ਮੈਂਬਰਾਂ ਵੱਲੋਂ ਸਮਾਜ ਸੇਵਾ ਦੇ ਮਕਸਦ ਨਾਲ ਖੂਨਦਾਨ ਕੀਤਾ ਗਿਆ।
👤 ਖੂਨਦਾਨੀ ਮੈਂਬਰ: 🔹 ਪਰਵੀਨ ਕੋਹਲੀ 🔹 ਅਸ਼ੋਕ ਸਿੰਗਲਾ
❤️ "ਇੱਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ"
📅 ਮਿਤੀ: 14-06-2026 (ਐਤਵਾਰ)
📞 98631-32000 📧 [email protected] 🌐 www.bnkrshhf.com
Bnkers Helping Hands Foundation "ਅਸੀਂ ਸਦਾ ਕਰਦੇ ਹਾਂ, ਮਨੁੱਖਤਾ ਦੀ ਸੇਵਾ"

14/06/2026

ਰਾਮਪੁਰੇ ਨਗਰ ਕੌਂਸਿਲ ਵਿੱਚ ਘਪਲੇ ਕਰਨ ਵਾਲੇ ਬਖਸੇ ਨਹੀਂ ਜਾਣਗੇ ਚਾਹੇ ਕੋਈ ਸਰਕਾਰੀ ਮੁਲਾਜ਼ਮ ਹੋਵੇ ਚਾਹੇ ਸਾਡਾ ਕੋਈ ਲੀਡਰ ਹੋਵੇ ਬਖਸਿਆ ਨਹੀਂ ਜਾਵੇਗਾ। ਵਲੋ: Inderjeet Singh Mann, ਚੇਅਰਮੈਨ ਮਾਰਕਫੈੱਡ ਪੰਜਾਬ

ਅਕਾਲੀ ਦਲ ਦੇ ਸੀਨੀਅਰ ਆਗੂ ਹੈਪੀ ਬਾਂਸਲ ਨੇ ਖੂਨਦਾਨ 🩸 ਕਰਕੇ ਆਪਣਾ ਯੋਗਦਾਨ ਪਾਇਆ।
14/06/2026

ਅਕਾਲੀ ਦਲ ਦੇ ਸੀਨੀਅਰ ਆਗੂ ਹੈਪੀ ਬਾਂਸਲ ਨੇ ਖੂਨਦਾਨ 🩸 ਕਰਕੇ ਆਪਣਾ ਯੋਗਦਾਨ ਪਾਇਆ।

BNKRS Helping Hands ਸੰਸਥਾ ਦੇ ਮੈਂਬਰ ਸ਼੍ਰੀ ਪਰਵੀਨ ਕੋਹਲੀ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣਾ ਕੀਮਤੀ ਖੂਨਦਾਨ (Blood Donation) ਕੀਤਾ ਅਤ...
14/06/2026

BNKRS Helping Hands ਸੰਸਥਾ ਦੇ ਮੈਂਬਰ ਸ਼੍ਰੀ ਪਰਵੀਨ ਕੋਹਲੀ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣਾ ਕੀਮਤੀ ਖੂਨਦਾਨ (Blood Donation) ਕੀਤਾ ਅਤੇ ਮਾਰਕਫੈੱਡ ਦੇ ਚੇਅਰਮੈਨ ਸ਼੍ਰੀ ਇੰਦਰਜੀਤ ਮਾਨ ਜੀ ਤੋਂ ਆਪਣਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮਾਜ ਦੇ ਹੋਰ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
"ਖੂਨਦਾਨ ਮਹਾਦਾਨ ਹੈ। ਤੁਹਾਡਾ ਇੱਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਆਓ, ਅਸੀਂ ਸਭ ਮਿਲ ਕੇ ਖੂਨਦਾਨ ਕਰੀਏ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਈਏ।" 🩸❤️

14/06/2026

ਪੱਤਰਕਾਰ ਏਕਤਾ ਫਰੰਟ ਰਾਮਪੁਰਾ ਫੂਲ ਤੋ ਲਾਈਵ।

ਪੱਤਰਕਾਰ ਏਕਤਾ ਫਰੰਟ ਰਾਮਪੁਰਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ...
14/06/2026

ਪੱਤਰਕਾਰ ਏਕਤਾ ਫਰੰਟ ਰਾਮਪੁਰਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਹਿੱਸਾ ਲੈ ਕੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਖੂਨਦਾਨ ਕੀਤਾ।

ਕੈਂਪ ਵਿੱਚ ਮੁੱਖ ਮਹਿਮਾਨ ਵਜੋਂ Inderjeet Singh Mann, ਚੇਅਰਮੈਨ ਮਾਰਕਫੈੱਡ ਪੰਜਾਬ, ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ Inder Bawa, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਵਿੰਦਰ ਨਿੱਕਾ, ਵਾਰਡ ਨੰਬਰ 19 ਦੀ ਐੱਮ.ਸੀ. ਰਜਨੀ ਬਾਲਾ ਅਤੇ ਉਨ੍ਹਾਂ ਦੇ ਪਤੀ ਸਤੀਸ਼ ਵੀ ਮੌਜੂਦ ਰਹੇ।

ਮੁੱਖ ਮਹਿਮਾਨਾਂ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਮਰੀਜ਼ਾਂ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

ਪੱਤਰਕਾਰ ਏਕਤਾ ਫਰੰਟ ਰਾਮਪੁਰਾ ਵੱਲੋਂ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਸਾਰੇ ਖੂਨਦਾਨੀਆਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

Address

Rampura Phul
Rampuraphul
151103

Website

Alerts

Be the first to know and let us send you an email when Rampura Phul ਰਾਮਪੁਰਾ ਫੂਲ posts news and promotions. Your email address will not be used for any other purpose, and you can unsubscribe at any time.

Share