30/09/2024
ਸਵੱਛ ਭਾਰਤ ਮਿਸ਼ਨ ਅਧੀਨ ਚਲਾਈ ਜਾ ਰਹੀ ਮੁਹਿੰਮ ਸਵੱਛਤਾ ਹੀ ਸੇਵਾ ਤਹਿਤ ਅੱਜ ਮਿਤੀ 30-09-2024 ਨੂੰ ਕਾਰਜ ਸਾਧਕ ਅਫਸਰ ਸ. ਅਮਨਦੀਪ ਸਿੰਘ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਸੈਨੀਟੇਸ਼ਨ ਸੁਪਰਡੰਟ ਹਰਪ੍ਰੀਤ ਸਿੰਘ ਅਤੇ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਰਾਏਕੋਟ ਦੇ ਐਸ.ਐਮ.ਓ. ਡਾ. ਮਨਦੀਪ ਸਿੰਘ ਵੱਲੋਂ ਆਪਣੀ ਟੀਮ ਭੇਜ ਕੇ ਅੱਜ ਸਿਵਲ ਹਸਪਤਾਲ ਰਾਏਕੋਟ ਦੇ ਸਹਿਯੋਗ ਨਾਲ ਨਗਰ ਕੌਂਸਲ ਰਾਏਕੋਟ ਦੇ ਸਫਾਈ ਕਰਮਚਾਰੀਆ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ । ਚੈਕਅਪ ਦੋਰਾਨ ਬਲੱਡ ਟੈਸਟ, ਸੂਗਰ, ਬਲੱਡ ਪ੍ਰੈਸਰ ਅਦਿ ਚੈਕ ਕੀਤਾ ਗਿਆ। ਇਸ ਤੋ ਇਲਾਵਾ ਸਫਾਈ ਸੇਵਕਾ ਨੂੰ ਸਿਹਤ ਵਿਭਾਗ ਵੱਲੋਂ ਮਿਲਦੀਆ ਸਹੂਲਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। SSwachh Bharat Mission - Urban