ਗੱਗ ਆਲੇ ਯਾਰ -Legends of Gag

ਗੱਗ ਆਲੇ ਯਾਰ -Legends of Gag A beautiful place near to the bank of Bhakra canal and mountain of shivalik.

ਪਿੰਡ ਟੱਪਰੀਆਂ (ਬਾੜੇ) ਦੇ ਲੋੜ ਵੰਦ ਪਰਿਵਾਰ ਨੂੰ 50 ਹਜਾਰ ਰੁਪਏ ਦਾ ਚੈੱਕ ਸਪੁਰਦ ਕੀਤਾ ਗਿਆ । ਜਿਕਰਯੋਗ ਹੈ ਕਿ ਇਸ ਪਰਿਵਾਰ ਦੇ 21 ਸਾਲਾਂ  ਨੌਜ...
23/09/2021

ਪਿੰਡ ਟੱਪਰੀਆਂ (ਬਾੜੇ) ਦੇ ਲੋੜ ਵੰਦ ਪਰਿਵਾਰ ਨੂੰ 50 ਹਜਾਰ ਰੁਪਏ ਦਾ ਚੈੱਕ ਸਪੁਰਦ ਕੀਤਾ ਗਿਆ । ਜਿਕਰਯੋਗ ਹੈ ਕਿ ਇਸ ਪਰਿਵਾਰ ਦੇ 21 ਸਾਲਾਂ ਨੌਜਵਾਨ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ, ਲੜਕੇ ਦੀ ਮਾਂ ਵਲੋਂ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ ਹੈ। ਕਿਡਨੀ ਟ੍ਰਾਂਸਪਲਾਂਟ ਕਰਨ ਦਾ ਖਰਚ 8 ਤੋਂ 10 ਲੱਖ ਦੱਸਿਆ ਗਿਆ ਹੈ। ਪਰਿਵਾਰ ਦੀ ਮਾਲੀ ਹਾਲਤ ਤਰਸਯੋਗ ਹੈ, ਜਮੀਨ ਵੀ ਨਾ-ਮਾਤਰ ਹੈ। ਸਮਾਜ ਭਲਾਈ ਸੰਸਥਾ ਪਿੰਡ ਗੱਗ ਦੇ ਨੌਜਵਾਨਾਂ ਵਲੋਂ 2-3 ਦਿਨ ਪਹਿਲਾਂ ਨਗਦ 20000/- ਰੁਪਏ ਦੀ ਸਹਾਇਤਾ ਕੀਤੀ ਸੀ ਜਿਸ ਸਬੰਧੀ ਸਟੇਟ ਅਵਾਰਡੀ ਮਾ. ਵਿਕਾਸ ਸੋਨੀ ਜੀ ਨੇ ਮੀਡੀਆ ਰਾਹੀਂ ਆਪਣੇ ਸਹਿਯੋਗੀ ਅਧਿਆਪਕਾਂ ਨੂੰ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਰਥਕ ਮਦਦ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਦੇ ਸੰਦੇਸ਼ ਨੂੰ ਪੜ੍ਹ ਕੇ ਹੀ ਸਟੇਟ ਅਵਾਰਡੀ ਮੈਡਮ ਸ਼੍ਰੀਮਤੀ ਪਰਮਿੰਦਰ ਕੌਰ ਜੀ ਵਲੋਂ 50 ਹਜਾਰ ਰੁਪਏ ਸਾਡੀ ਸੰਸਥਾ ਨੂੰ ਭੇਜੇ ਗਏ ਸਨ। ਸਮਾਜ ਭਲਾਈ ਸੰਸਥਾ ਪਿੰਡ ਗੱਗ ਵਲੋਂ ਸਮੂਹ ਇਲਾਕਾ ਨਿਵਾਸੀਆਂ ਤੇ ਸਮਾਜ ਭਲਾਈ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਪੈਸੇ ਨਾਲ਼ ਆਰਥਕ ਮਦਦ ਕੀਤੀ ਜਾਵੇ ਜੀ। ਮੁੰਡੇ ਦੀ ਹਾਲਤ ਗੰਭੀਰ ਹੈ, ਇੰਨਫੈਕਸਨ ਬਹੁਤ ਜਿਆਦਾ ਵੱਧ ਗਈ ਸੀ, ਫਿਲਹਾਲ ਡਾਇਲਸੈਸ ਤੇ ਹੈ। ਵਿਸ਼ੇਸ਼ ਧੰਨਵਾਦ ਮੈਡਮ ਪਰਮਿੰਦਰ ਕੋਰ ਜੀ ਦੇ ਪਰਿਵਾਰ ਦਾ, ਮਾ. ਵਿਕਾਸ ਸੋਨੀ ਜੀ ਦਾ ਵੀ ਧੰਨਵਾਦ ਜਿੰਨ੍ਹਾਂ ਦੇ ਯਤਨਾਂ ਸਦਕੇ ਲੋੜਵੰਦ ਪਰਿਵਾਰ ਨੂੰ ਉਕਤ ਚੈੱਕ ਤੋਂ ਇਲਾਵਾ ਹੋਰ ਨਗਦ ਸਹਾਇਤਾ ਰਾਸ਼ੀ ਵੀ ਮੁਹੱਈਆ ਕਰਵਾਈ ਗਈ ।
ਮਾਸਟਰ ਦਿਲਾਵਰ ਜੀ ਦੀ ਕੰਧ ਤੋਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਸਭ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀ ਲੱਖ ...
07/09/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਆਪ ਜੀ ਸਭ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਜੀ 🙏🏻

ਪਿੰਡ ਦੇ ਨੌਜਵਾਨਾਂ ਦਵਾਰਾ ਰਾਸਤੇ ਦੀ ਸੰਭਾਲ- ਬਹੁਤ ਖੂਬ
29/08/2021

ਪਿੰਡ ਦੇ ਨੌਜਵਾਨਾਂ ਦਵਾਰਾ ਰਾਸਤੇ ਦੀ ਸੰਭਾਲ- ਬਹੁਤ ਖੂਬ

28/08/2021

ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿਸ ਵਿੱਚ ਕਈ ਕਿਸਾਨ ਜ਼ਖ਼ਮੀ ਵੀ ਹੋਏ ਹਨ

ਸਫਾਈ ਅਭਿਆਨ
28/08/2021

ਸਫਾਈ ਅਭਿਆਨ

23/08/2021

ਪੁਰਾਤਨ ਸਿੱਖਾਂ ਦੇ ਜੀਵਨ ਤੇ ਕਿਰਦਾਰ

19/08/2021
18/08/2021

ਬਹੁਤ ਸਮਾਂ ਪਹਿਲਾਂ ਅਮਰੀਕਾ ਵਿੱਚ ਇਕ ਬੰਦੇ ਨੇ, ਕਿਸੇ ਚਰਚ ਦੇ ਕੋਲ ਹੀ ਬੀਅਰ ਬਾਰ ਖੋਲ ਲਈ।

ਚਰਚ ਵਿੱਚ ਆਉਣ ਵਾਲਿਆਂ ਲੋਕਾਂ ਨੇ ਉਸ ਬਾਰ ਵਾਲੇ ਕੋਲ ਇਤਰਾਜ਼ ਕੀਤਾ। ਪਰ ਉਸ ਨਾਸਤਿਕ ਕਿਸਮ ਦੇ ਬੰਦੇ ਨੇ ਉਹਨਾਂ ਦੀ ਇਕ ਨਾ ਮੰਨੀ।

ਗੁੱਸੇ ਵਿੱਚ ਆਏ, ਪ੍ਰਬੰਧਕਾਂ ਨੇ ਕਹਿ ਦਿੱਤਾ ਕਿ ਜਾਹ ਤੇਰਾ ਨੁਕਸਾਨ ਹੋਵੇਗਾ। ਜਦੋਂ ਵੀ ਚਰਚ ਵਿੱਚ ਲੋਕਾਂ ਨੇ ਆਉਣਾ, ਤਾਂ ਉਸ ਬਾਰ ਵਾਲੇ ਵਿਰੁੱਧ ਅਰਦਾਸ ਕਰਿਆ ਕਰਨੀ।

ਕੁਦਰਤੀ ਰੱਬ ਦਾ ਭਾਣਾ ਵਰਤਿਆ ਤੇ ਉਸ ਬੀਅਰ ਬਾਰ ਵਿੱਚ ਅੱਗ ਲਗ ਗਈ।

ਬਾਰ ਵਾਲੇ ਨੇ ਚਰਚ ਦੀ ਕਮੇਟੀ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ।
ਚਰਚ ਦੀ ਕਮੇਟੀ ਵਾਲਿਆਂ ਨੇ,ਕੋਰਟ ਵਿੱਚ ਬਿਆਨ ਦਿੱਤਾ ਕਿ-'ਅਸੀਂ ਇਸ ਤਰਾਂ ਦਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਇਸਦੀ ਦੀ ਬਾਰ ਵਿੱਚ ਅੱਗ ਲਗ ਗਈ ਹੋਵੇ'।

ਪਰ ਬਾਰ ਵਾਲਾ ਚੀਂਕ ਚੀਂਕ ਕੇ ਕਹਿ ਰਿਹਾ ਸੀ, ਇਹਨਾਂ ਦੀ ਅਰਦਾਸ ਦੀ ਸ਼ਕਤੀ ਕਰਕੇ ਹੀ ਮੇਰੀ ਬਾਰ ਵਿੱਚ ਅੱਗ ਲੱਗੀ ਹੈ।
ਕੋਰਟ ਦਾ ਜੱਜ ਵੀ ਆਸਤਿਕ ਅਤੇ ਨਾਸਤਿਕ ਲੋਕਾਂ ਦੇ ਵਿਚਾਰ ਸੁਣ ਕੇ ਪਰੇਸ਼ਾਨ ਹੋ ਗਿਆ।

ਜੱਜ ਨੇ ਅਪਣੇ ਫੈਸਲੇ ਵਿੱਚ ਇੰਨਾ ਹੀ ਲਿਖਿਆ :-
"ਅਜੀਬ ਇਤਿਫਾਕ ਹੈ, ਜੋ ਲੋਕ ਧਰਮੀ ਹਨ ਉਹਨਾਂ ਨੂੰ ਅਪਣੀ ਅਰਦਾਸ 'ਤੇ ਯਕੀਨ ਨਹੀਂ ਹੈ।
ਅਤੇ ਜਿਹੜਾ ਨਾਸਤਿਕ ਹੈ, ਉਸ ਨੂੰ ਧਰਮੀਆਂ ਦੀ ਅਰਦਾਸ ਉੱਤੇ ਵਿਸ਼ਵਾਸ ਹੈ"।

Memories of cricket tournament
18/08/2021

Memories of cricket tournament

Address

Near Bhanupali
Nangal

Website

Alerts

Be the first to know and let us send you an email when ਗੱਗ ਆਲੇ ਯਾਰ -Legends of Gag posts news and promotions. Your email address will not be used for any other purpose, and you can unsubscribe at any time.

Share