Multi Malwa Group

Multi Malwa Group Help for everyone

ਰੱਬ ਵਿੱਚ ਅਥਾਹ ਵਿਸਵਾਸ਼ ਦਾ ਸਬੂਤ, ਮਾਪਿਆਂ ਦੇ ਕਹਿਣੇ ਵਿੱਚ ਰਹਿਣ ਦੀ ਕਹਾਣੀ, ਪੁਰਾਣੇ ਰੀਤੀ ਰਿਵਾਜਾਂ ਨੂੰ ਨਵੇਕਲਾਪਣ ਦੇਣ ਦੀ ਕੋਸ਼ਿਸ਼, ਇਹਨਾ...
18/09/2024

ਰੱਬ ਵਿੱਚ ਅਥਾਹ ਵਿਸਵਾਸ਼ ਦਾ ਸਬੂਤ, ਮਾਪਿਆਂ ਦੇ ਕਹਿਣੇ ਵਿੱਚ ਰਹਿਣ ਦੀ ਕਹਾਣੀ, ਪੁਰਾਣੇ ਰੀਤੀ ਰਿਵਾਜਾਂ ਨੂੰ ਨਵੇਕਲਾਪਣ ਦੇਣ ਦੀ ਕੋਸ਼ਿਸ਼, ਇਹਨਾ ਸਭ ਪਹਿਲੂਆਂ ਨੂੰ ਪੇਸ਼ ਕਰਦੀ ਹੋਈ ਫਿਲਮ “ ਬੀਬੀ ਰਜਨੀ”। ਸਾਨੂੰ ਸਭ ਨੂੰ ਪਹਿਲ ਕਰਦੇ ਹੋਏ ਏਸ ਦੀ ਹਿਮਾਇਤ ਕਰਨੀ ਜਰੂਰ ਬਣਦੀ ਹੈ। ਅੱਜ ਤੱਕ ਜਿਸ ਨੂੰ ਸਿਰਫ ਸਾਖੀਆਂ ਵਿੱਚ ਹੀ ਸੁਣਿਆ ਹੋਵੇ ਉਸ ਨੂੰ ਨਵੇ ਢੰਗ ਨਾਲ ਪੇਸ਼ ਹੁੰਦੇ ਹੋਏ ਜਦੋ ਅੱਖਾਂ ਸਾਹਮਣੇ ਦੇਖਦੇ ਹਾਂ ਤਾਂ “ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸ ਕਰੇਇ
” ਵਾਲੀਆਂ ਤੁਕਾਂ ਪ੍ਰਤੱਖ ਰੂਪ ਵਿੱਚ ਸਨਮੁੱਖ ਆ ਜਾਂਦੀਆਂ ਹਨ। ਕਈ ਲੋਕ ਦੁਖ ਭੰਜਨੀ ਗੱਲ ਤੇ ਕਿੰਤੂ ਵੀ ਕਰਦੇ ਸਨ। ਪਰ ਏਸ ਫਿਲਮ ਵਿੱਚ ਬਿਲਕੁਲ ਸੱਚ ਸਾਬਤ ਹੁੰਦਾ ਦਿਖਾਈ ਦਿੰਦਾ ਹੈ। ਆਉ ਏਹਨਾ ਕੋਸ਼ਿਸ਼ਾਂ ਨੂੰ ਸਫਲ ਕਰੀਏ ਅਤੇ ਆਪਣੇ ਬੱਚਿਆਂ ਦੇ ਨਾਲ ਹੀ ਬਜੁਰਗਾਂ ਨੂੰ ਵੀ ਫਿਲਮ ਜਰੂਰ ਦਿਖਾਈਏ।

ਛਾਂ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ। ਇਹਨਾ ਬੇਜੁਬਾਨਿਆ ਨੂੰ ਵੀ ਆਰਾਮ ਕਰਨ ਦੀ ਆਗਿਆ ਦੇ ਦਿਆ ਕਰੋ। ਮੰਨਿਆ ਇਨਸਾਨ ਬਹੁਤ ਤਕੜਾ ਹੈ ਇਸ ਦੁਨੀਆ ਉੱਤ...
08/09/2024

ਛਾਂ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ। ਇਹਨਾ ਬੇਜੁਬਾਨਿਆ ਨੂੰ ਵੀ ਆਰਾਮ ਕਰਨ ਦੀ ਆਗਿਆ ਦੇ ਦਿਆ ਕਰੋ। ਮੰਨਿਆ ਇਨਸਾਨ ਬਹੁਤ ਤਕੜਾ ਹੈ ਇਸ ਦੁਨੀਆ ਉੱਤੇ ਉਸਨੇ ਸਾਰੀ ਦੁਨੀਆ ਤੇ ਕਬਜ਼ਾ ਕਰ ਲਿਆ ਹੈ। ਜਾਨਵਰਾਂ ਦੇ ਘਰ ਖੋਹ ਲਏ ਹਨ। ਪਰ ਕੋਸ਼ਿਸ਼ ਕਰਿਆ ਕਰੋ ਜਿੱਥੇ ਮੌਕਾ ਮਿਲੇ ਮਦਦ ਹੋ ਜਾਵੇ। ਥੋੜੀ ਥਾਂ ਛੱਡ ਦਿਆ ਕਰੋ। ਏਹਨਾ ਨੇ ਕਿਹੜਾ ਕਬਜ਼ਾ ਕਰ ਲੈਣਾ ਏ। ਕਾਰਾਂ ਨੂੰ ਕਿਹੜਾ ਧੁੱਪ ਲੱਗਣੀ ਐ, ਥੋੜਾ ਸਮਾ AC ਚਲਾਇਆ ਤੇ ਸਭ ਠੀਕ।

13/07/2024

ਮੰਨ ਜਾਉ ਗੱਲ, BSNL ਨੂੰ ਬਚਾ ਲਉ। ਹੁਣ ਤਾਂ ਤੁਹਾਡੇ ਅੱਗੇ ਸਬੂਤ ਵੀ ਹਨ ਕਿ ਜਦੋ ਕਾਰਪੋਰੇਟ ਆਏ ਸਨ ਤਾਂ ਉਦੋਂ ਰੀਚਾਰਜ ਦੇ ਰੇਟ ਕੀ ਸਨ ਤੇ ਅੱਜ ਕੀ ਹਨ? ਜੇਕਰ ਇਹਨਾ ਕਾਰਪੋਰੇਟਾਂ ਨੂੰ ਏਨੀ ਦਖ਼ਲ ਅੰਦਾਜੀ ਤੋ ਅੱਜ ਨਾ ਰੋਕਿਆ ਤਾਂ ਉਹ ਦਿਨ ਦੂਰ ਨਹੀ ਜਦੋ ਏਹ ਸਾਡੇ ਊਰਜਾ, ਭੋਜਨ ਅਤੇ ਰਹਿਣ ਬਸੇਰਿਆਂ ਤੇ ਕਾਬਜ ਹੋਣਗੇ। ਜਿਹੜੀ ਤੇਜੀ ਦੀ ਗੱਲ ਤੁਸੀ ਨੈਟਵਰਕ ਵਿੱਚ ਕਰਦੇ ਹੋ ਉਹੀ ਸਾਨੂੰ ਗੁਲਾਮ ਬਣਾਏਗੀ। ਹੁਣ BSNL ਦੀ ਏਨੀ ਮਾੜੀ ਹਾਲਤ ਕਰ ਦਿੱਤੀ ਹੈ ਕਿ ਬਹੁਤ ਸਾਰੇ ਸਰਕਾਰੀ ਟਾਵਰ ਤੇ ਵੀ ਕਾਰਪੋਰੇਟਾਂ ਦੀ ਰੇਂਜ ਚੱਲ ਰਹੀ ਹੈ ਤੇ BSNL ਨੂੰ 4G ਦੀ ਆਗਿਆ ਨਹੀ ਮਿਲ ਰਹੀ ਕਿਉਕੀ ਇਸ ਦੇ ਕੁਨੈਕਸ਼ਨ ਬਹੁਤ ਘੱਟ ਨੇ, ਸੋ ਆਉ ਇਸਨੂੰ ਹੋਰ ਪ੍ਰਫੁੱਲਿਤ ਕਰੀਏ ਤੇ ਇਸ ਸਰਕਾਰੀ ਕੰਪਨੀ ਨੂੰ ਬਚਾਈਏ। ਘੱਟੋ ਘੱਟ BSNL ਦੀ ਇੱਕ ਸਿੰਮ ਜਰੂਰ ਲਉ ਘਰ ਵਿੱਚ। ਧੰਨਵਾਦ ਸਹਿਤ।

Address

Muktsar

Website

Alerts

Be the first to know and let us send you an email when Multi Malwa Group posts news and promotions. Your email address will not be used for any other purpose, and you can unsubscribe at any time.

Share