30/10/2025
ਇੱਕ ਸ਼ੰਕਾ … ਜੇ ਸਹੀ ਲੱਗੇ ਤਾ share ਕਰਿਓ
ਮੈਨੂੰ ਪਹਿਲੇ ਹੀ ਦਿਨ ਇੱਕ ਅਜੀਬ ਲੱਗਾ ਤੇ ( ) ਇਕ ਸ਼ੰਕੇ ਨੇ ਜਨਮ ਲਿਆ, ਜਦੋਂ ਦਲਜੀਤ ( )ਨੇ ਆਪਣੀ ਉਹ ਪੋਸਟ ਸਾਂਝੀ ਕੀਤੀ ਕਿ ਉਹ "ਕੌਨ ਬਣੇਗਾ ਕਰੋੜਪਤੀ" ਦੇ ਮੰਚ ‘ਤੇ ਜਾ ਰਿਹਾ ਹੈ। ਉਸ ਸਮੇਂ ਉਸਨੇ ਇਹ ਵੀ ਲਿਖਿਆ ਕਿ ਜੋ ਪੈਸੇ ਉਸਨੂੰ ਉਥੇ ਮਿਲਣਗੇ, ਉਹ ਕਿਸੇ ਹੜ੍ਹ ਪੀੜਤਾਂ ( ) ਦੀ ਮਦਦ ਲਈ ਦਾਨ ਕਰੇਗਾ। ਸੁਣ ਕੇ ਚੰਗਾ ਲੱਗਿਆ — ਪਰ ਮਨ ਦੇ ਇੱਕ ਕੋਨੇ ‘ਚ ਫਿਰ ਵੀ ਇੱਕ ਸਵਾਲ ਉਠਿਆ ਕਿ “ਜਿਸ ਬੰਦੇ ਕੋਲ ਪੈਸੇ ਦੀ ਘਾਟ ਨਹੀਂ, ਜਿਸਦਾ ਨਾਂ ਹੀ ਵਿਕਦਾ ਹੈ — ਉਸਨੇ ਇਹ ਸ਼ੋਅ ਕਿਉਂ ਚੁਣਿਆ ਗਿਆ?”
ਪਰ ਜਦੋਂ ਇਹ ਪਤਾ ਲੱਗਿਆ ਕਿ ਸ਼ੋਅ ਦਾ ਪ੍ਰਸਾਰਣ 31 ਅਕਤੂਬਰ ਨੂੰ ਹੋਣਾ ਹੈ, ਤਾਂ ਉਹ ਸ਼ੰਕਾ ਹੋਰ ਪੱਕਾ ਹੋ ਗਿਆ...
31 ਅਕਤੂਬਰ ਦਾ ਦਿਨ ਦੁਨੀਆ ਲਈ ਸ਼ਾਇਦ ਸਿਰਫ਼ ਇੱਕ ਤਾਰੀਖ ਹੋਵੇ, ਪਰ ਸਿੱਖ ਕੌਮ ਲਈ ਇਹ ਇਕ ਇਤਿਹਾਸਕ ਤੇ ਆਤਮ-ਗੌਰਵ ਦਾ ਪਲ ਵੀ ਹੈ — ਚਾਹੇ ਇਹ ਦਰਦ ਨਾਲ ਭਰਿਆ ਹੋਵੇ।
31 ਅਕਤੂਬਰ
ਇਸ ਦਿਨ ਇੰਦਿਰਾ ਗਾਂਧੀ — ਜਿਸਨੇ ਅਕਾਲ ਤਖ਼ਤ ਸਾਹਿਬ ‘ਤੇ ਟੈਂਕ ਚਲਵਾਏ, ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਗੋਲੀ ਬਰਸਾਈ, ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਜਾਨਾਂ ਲੈ ਲਈਆਂ — ਉਸਦਾ ਅੰਤ ਉਸੇ ਦੇ ਘਰ ਦੇ ਅੰਦਰ ਹੋਇਆ। ਓਹ ਦੋ ਸਿੱਖਾਂ ਨੇ ਬਦਲਾ ਲਿਆ ਤੇ ਉਸਨੂੰ ਮਾਰਨ ਤੋਂ ਪਹਿਲਾ ਇਹ ਗੱਲ ਉਸਨੂੰ ਕਹੀ ਵੀ ਸੀ "ਤੂੰ ਸਾਡਾ ਅਕਾਲ ਤਖ਼ਤ ਢਾਇਆ। ਬਾਕੀ ਜਿਸ ਨੇ ਵੀ ਅਕਾਲ ਤਖ਼ਤ ਨਾਲ ਮੱਥਾ ਲਾਇਆ ਸੀ, ਉਸਦਾ ਅੰਤ ਵੀ ਉਸੇ ਅਕਾਲ ਦੀ ਰਜ਼ਾ ਨਾਲ ਹੋਇਆ।
ਸਿੱਖ ਇਸ ਦਿਨ ਨੂੰ ਕਿਸੇ ਦੀ ਮੌਤ ਦੀ ਖੁਸ਼ੀ ਵਾਂਗ ਨਹੀਂ ਮਨਾਉਂਦੇ, ਪਰ ਹਾਂ ਇਕ ਇਤਿਹਾਸਕ ਨਿਆਂ ਦੇ ਪਲ ਵਾਂਗ ਯਾਦ ਕਰਦੇ ਹਨ।
ਹੁਣ ਜਦੋਂ ਇਸੇ ਤਾਰੀਖ ਨੂੰ ਇੱਕ ਵੱਡਾ ਟੀਵੀ ਸ਼ੋਅ — KBC — ਜਿਸਦਾ ਚਿਹਰਾ ਅਮੀਤਾਭ ਬੱਚਨ ਵਰਗਾ ਵਿਵਾਦਿਤ ਵਿਅਕਤੀ ਹੈ, ਉਸ ‘ਤੇ ਕਿਸੇ ਸਿੱਖ ਕਲਾਕਾਰ ਨੂੰ ਦਿਖਾਇਆ ਜਾਂਦਾ ਹੈ, ਤਾਂ ਇਹ ਇਕ ਇਤਫ਼ਾਕ ਨਹੀਂ ਲੱਗਦਾ।
ਅਮੀਤਾਭ ਬੱਚਨ ਵਿਵਾਦਿਤ ਵਿਅਕਤੀ ਕਿਉਂ : 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ, ਜਦੋਂ ਇੰਦਿਰਾ ਗਾਂਧੀ ਦੀ ਹੱਤਿਆ ਹੋਈ, ਤਦ ਅਮੀਤਾਭ ਬੱਚਨ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਖੜ੍ਹ ਕੇ ਇਹ ਸ਼ਬਦ ਕਹੇ ਸਨ — “ਜਬ ਬੜਾ ਦਰਖ਼ਤ ਗਿਰਤਾ ਹੈ, ਤੋ ਧਰਤੀ ਹਿਲਤੀ ਹੈ।” ਇਹ ਵਾਕ ਉਸ ਸਮੇਂ ਦੰਗਿਆਂ ਦੀ ਅੱਗ ਨੂੰ ਹੋਰ ਭੜਕਾਉਣ ਵਾਲਾ ਸਾਬਤ ਹੋਇਆ ਸੀ। ਇਸਨੂੰ ਕਈ ਲੋਕਾਂ ਨੇ ਸਿੱਖਾਂ ਖਿਲਾਫ ਹਿੰਸਾ ਨੂੰ ਜਾਇਜ਼ ਠਹਿਰਾਉਣ ਵਾਲਾ ਬਿਆਨ ਮੰਨਿਆ।
ਪਿਛਲੇ ਕੁਝ ਦਿਨਾਂ ਤੋਂ ਹਰ ਪਾਸੇ ਇੱਕ ਹੀ ਚਰਚਾ ਹੈ —
“ਦਲਜੀਤ ਨੇ ਅਮੀਤਾਭ ਦੇ ਪੈਰ ਛੂਹ ਲਏ”,
“ਉਹ ਕਿੰਨਾ ਨਿਮਰ ਹੈ”,
“ਉਹ ਕਿੰਨਾ ਵੱਡਾ ਦਿਲ ਵਾਲਾ ਹੈ”…
ਦਲਜੀਤ ਇੱਕ ਕਲਾਕਾਰ ਹੈ — ਉਸਦੀ ਦੁਨੀਆਂ ਸੰਗੀਤ, ਪ੍ਰਦਰਸ਼ਨ ਤੇ ਮਨੋਰੰਜਨ ਨਾਲ ਜੁੜੀ ਹੈ।
ਉਹ ਇਕ ਪ੍ਰੋਫੈਸ਼ਨਲ ਹੈ, ਉਸਦਾ ਕੰਮ ਲੋਕਾਂ ਦਾ ਮਨ ਪਰਚਾਉਣ ਹੈ।
ਪਰ ਜਦੋਂ ਕਿਸੇ ਖਾਸ ਦਿਨ, ਕਿਸੇ ਖਾਸ ਤਾਰੀਖ ਤੇ, ਕਿਸੇ ਖਾਸ ਵਿਅਕਤੀ ਨਾਲ ਜੋੜ ਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ —
ਤਾਂ ਇਸਦੇ ਪਿੱਛੇ ਸਿਰਫ਼ “ਇਕ ਇਤਫ਼ਾਕ” ਨਹੀਂ ਹੁੰਦਾ।
ਮੈਨੂੰ ਦਲਜੀਤ ਨਾਲ ਕੋਈ ਨਫ਼ਰਤ ਨਹੀਂ — ਪਰ ਅਜਿਹੇ ਲੋਕ ਵਰਤੇ ਜਾਂਦੇ ਨੇ
ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਕੁਝ ਐਹੋ ਜਿਹੀਆਂ ਤਾਕਤਾਂ ਅੰਦਰੋਂ ਖੇਡ ਰਹੀਆਂ ਹਨ — ਜੋ ਚਾਹੁੰਦੀਆਂ ਹਨ ਕਿ ਸਿੱਖਾਂ ਨਾਲ ਜੁੜੀ ਹਰ ਦਰਦਨਾਕ ਯਾਦ ਹੌਲੀ-ਹੌਲੀ ਮਿਟ ਜਾਵੇ, ਉਹ ਦਿਨ ਦੀ ਮਹੱਤਤਾ ਸਿੱਖ ਇਤਿਹਾਸ ਤੇ ਨੌਜੁਆਨੀ ਚ ਘਟ ਜਾਵੇ।
ਪਰ ਕੋਈ ਇਹ ਨਹੀਂ ਸੋਚਦਾ ਕਿ ਇਹ ਸਭ ਕੁਝ ਕਿਹੜੇ ਦਿਨ ਤੇ ਕਿਹੜੇ ਸੰਦਰਭ ਵਿਚ ਪੇਸ਼ ਕੀਤਾ ਗਿਆ ਹੈ।
ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੌਣ ਕਦੋਂ ਤੇ ਕਿਵੇਂ ਸਾਡੇ ਦਰਦ ਨਾਲ ਖੇਡਦਾ ਹੈ।
ਕਲਾਕਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਸਿਰਫ਼ ਮਨੋਰੰਜਨਕਾਰ ਨਹੀਂ — ਉਹ ਲੋਕਾਂ ਦੇ ਮਨਾਂ ਵਿਚ ਚਿੱਤਰ ਬਣਾਉਣ ਵਾਲੇ ਹਨ।
ਅਤੇ ਜਦੋਂ ਉਹ ਚਿੱਤਰ ਕਿਸੇ ਦਿਨ ਤੇ ਕਿਸੇ ਵਿਵਾਦਿਤ ਚਿਹਰੇ ਨਾਲ ਬਣਦਾ ਹੈ —
ਤਾਂ ਉਹ ਸਿਰਫ਼ ਕਲਾ ਨਹੀਂ ਰਹਿੰਦੀ, ਉਹ ਇਤਿਹਾਸ ਨਾਲ ਖੇਡ ਬਣ ਜਾਂਦੀ ਹੈ।
ਕਈ ਵਾਰੀ ਚਮਕਦਾਰ ਮੰਚਾਂ ‘ਤੇ ਖੜ੍ਹੇ ਲੋਕਾਂ ਤੋਂ ਵੱਧ ਰੌਸ਼ਨੀ, ਉਹ ਦਰਦ ਦਾ ਪਰਦਾ ਦਿੰਦੀ ਹੈ ਜੋ ਸੱਚਾਈ ਨੂੰ ਧੁਧਿਆ ਦਿੰਦੀ ਹੈ ਸਮਾਂ ਪਾ ਕੇ ਸਚਾਈ ਸਾਹਮਣੇ ਜਰੂਰ ਆਉਂਦੀ ਹੈ ।
ਸਾਡਾ ਮਾਣ, ਸਾਡੀ ਪਛਾਣ, ਸਾਡੀ ਆਵਾਜ਼ — ਕਿਸੇ ਸ਼ੋਅ ਦੀ TRP ਲਈ ਨਹੀਂ, ਸਾਡੀ ਕੌਮ ਦੇ ਸਤਿਕਾਰ ਲਈ ਹੈ।
🩸 ਕਈ ਵਾਰੀ ਸ਼ੰਕਾ ਹੀ ਸੱਚ ਹੁੰਦਾ ਹੈ… doubt is the truth…
ਤੇ ਕਈ ਵਾਰੀ ਸੱਚ ਇੰਨਾ ਡੂੰਘਾ ਹੁੰਦਾ ਹੈ ਕਿ ਲੋਕ ਉਸਨੂੰ “ਇਤਫ਼ਾਕ” ਕਹਿ ਕੇ ਟਾਲ ਦਿੰਦੇ ਹਨ।
ਬਾਕੀ ਤੁਸੀਂ ਆਪਣੇ ਵਿਚਾਰ ਦਿਓ